ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਨੇ ਦਾਰਜੀਲਿੰਗ ਅਤੇ ਕਲੀਮਪੋਂਗ ਜ਼ਿਲ੍ਹਿਆਂ ਦੇ ਪਸ਼ੂਆਂ ਵਿੱਚ ਚਮੜੀ ਦੀ ਬਿਮਾਰੀ (ਲੰਪੀ ਰੋਗ) (ਐੱਲਐੱਸਡੀ) ਦੇ ਵਧਦੇ ਮਾਮਲਿਆਂ ’ਤੇ ਤੁਰੰਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ

Posted On: 21 MAY 2023 11:19AM by PIB Chandigarh

ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਤਹਿਤ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਪੱਛਮੀ ਬੰਗਾਲ ਦੇ ਦਾਰਜੀਲਿੰਗ ਅਤੇ ਕਲੀਮਪੋਂਗ ਜ਼ਿਲ੍ਹਿਆਂ ਦੇ ਪਸ਼ੂ ਪਾਲਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੇ ਲਈ ਤੁਰੰਤ ਕੰਮ ਕਰ ਰਿਹਾ ਹੈ। ਪਸ਼ੂਆਂ ਦੀ ਇਹ ਵਿਨਾਸ਼ਕਾਰੀ ਬਿਮਾਰੀ ਮੱਝਾਂ ਅਤੇ ਹੋਰ ਪਸ਼ੂਆਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ।

ਕੇਂਦਰੀ  ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ (ਐੱਫਏਐੱਚਡੀ) ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਨੇ ਪੱਛਮੀ ਬੰਗਾਲ ਦੇ ਕਲੀਮਪੋਂਗ ਅਤੇ ਦਾਰਜੀਲਿੰਗ ਜ਼ਿਲ੍ਹਿਆਂ ਵਿੱਚ ਲੰਪੀ ਰੋਗ (ਚਮੜੀ ਰੋਗ) (ਐੱਲਐੱਸਡੀ) ਦੇ ਵਧਦੇ ਮਾਮਲਿਆਂ ਨੂੰ ਲੈ ਕੇ  ਦਾਰਜੀਲਿੰਗ ਲੋਕਸਭਾ ਸੀਟ ਤੋਂ ਸਾਂਸਦ ਰਾਜੂ ਬਿਸਟਾ ਦੇ ਪੱਤਰ ਵਿੱਚ ਆਪਣੀ ਚਿੰਤਾਵਾਂ ਤੋਂ ਜਾਣੂ ਕਰਵਾਉਣ ਤੋਂ ਬਾਅਦ ਤੁਰੰਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ।

ਭਾਰਤ ਸਰਕਾਰ ਦੇ  ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਰਾਜ ਅਤੇ ਜ਼ਿਲ੍ਹੇ ਦੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਬਿਹਤਰ ਤਾਲਮੇਲ ਨਾਲ ਉਨ੍ਹਾਂ ਨੂੰ ਤਕਨੀਕੀ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਹਨ। ਖੇਤਰ ਤੋਂ ਤਸਦੀਕ ਦੇ ਅਨੁਸਾਰ, ਦਾਰਜੀਲਿੰਗ ਅਤੇ ਕਲੀਮਪੋਂਗ ਵਿੱਚ ਐੱਲਐੱਸਡੀ ਦੇ ਕਾਰਨ ਪਸ਼ੂਆ ਦੀ ਮੌਤ ਨਹੀਂ ਹੋਈ ਹੈ। ਦਾਰਜੀਲਿੰਗ ਵਿੱਚ ਲਗਭਗ 400 ਅਤੇ ਕਲੀਮਪੋਂਗ ਵਿੱਚ 2000 ਅਣ-ਟੀਕੇ ਵਾਲੇ ਪਸ਼ੂ ਸੰਕਰਮਿਤ ਸਨ, ਜਿਨ੍ਹਾਂ ਵਿੱਚੋਂ ਕ੍ਰਮਵਾਰ 200 ਅਤੇ 1200 ਪਹਿਲਾਂ ਹੀ ਠੀਕ ਹੋ ਚੁੱਕੇ ਹਨ। ਬਿਮਾਰੀ ਦੇ ਫੈਲਣ ਨੂੰ ਰੋਕਣ ਲਈ ਪ੍ਰਭਾਵਿਤ ਖੇਤਰਾਂ ਵਿੱਚ ਪਸ਼ੂਆਂ ਦੇ ਰਿੰਗ ਟੀਕਾਕਰਣ ਸਮੇਤ ਹੋਰ ਸੰਕਰਮਿਤ ਪਸ਼ੂਆਂ ਦਾ ਇਲਾਜ ਚੱਲ ਰਿਹਾ ਹੈ। ਦੋਵਾਂ ਜ਼ਿਲ੍ਹਿਆਂ  ਵਿੱਚ ਭੇਡਾਂ/ਬਕਰੀਆਂ ਵਿੱਚ ਐੱਲਐੱਸਡੀ ਦੀ ਕੋਈ ਰਿਪੋਰਟ ਨਹੀਂ ਹੈ ਅਤੇ ਸੰਕਰਮਣ ਮੁੱਖ ਤੌਰ ’ਤੇ ਟੀਕਾ ਨਾ ਲਗਾਉਣ ਵਾਲੇ ਪਸ਼ੂਆਂ ਵਿੱਚ ਪਾਇਆ ਗਿਆ ਹੈ। ਫਿਰ ਵੀ   ਸਥਿਤੀ ਨਿਯੰਤਰਣ ਵਿੱਚ ਹੈ।

ਵਿਭਾਗ ਇਸ ਬਿਮਾਰੀ ਦੇ ਨਿਯੰਤਰਣ ਦੇ ਲਈ ਵਿਭਿੰਨ ਉਪਾਵਾਂ ਨੂੰ ਲਾਗੂ ਕਰ ਰਿਹਾ ਹੈ, ਜੋ ਹੇਠ ਲਿਖੇ ਅਨੁਸਾਰ ਹਨ:

  • ਨਿਗਰਾਨੀ: ਵਿਭਾਗ ਨੇ ਪਹਿਲਾਂ ਹੀ ਐਗਜ਼ਿਟ ਪਲਾਨ ਰਾਹੀਂ ਨਿਗਰਾਨੀ ਰਣਨੀਤੀ ਤਿਆਰ ਕਰ ਲਈ ਹੈ ਅਤੇ ਸਾਰੇ ਰਾਜਾਂ ਨੂੰ ਇਸ ਨੂੰ ਭੇਜ ਦਿੱਤਾ ਗਿਆ ਹੈ। ਡਾਇਗਨੌਸਟਿਕ ਸੁਵਿਧਾਵਾਂ ਇਸ ਖੇਤਰ ਵਿੱਚ ਅਸਾਨੀ ਨਾਲ ਉਪਲਬਧ ਹਨ ਅਤੇ ਖੇਤਰੀ ਰੋਗ ਨਿਦਾਨ ਪ੍ਰਯੋਗਸ਼ਾਲਾ (ਆਰਡੀਡੀਐੱਲ), ਕੋਲਕਾਤਾ ਨੂੰ ਐੱਲਐੱਸਡੀ ਦੇ ਪੀਸੀਆਰ ਟੈਸਟਿੰਗ ਦੁਆਰਾ ਪਸ਼ੂਆਂ ਦੀ ਨਿਗਰਾਨੀ ਦੇ ਲਈ ਅਧਿਕਾਰਤ ਅਤੇ ਵਿੱਤੀ ਰੂਪ ਨਾਲ ਸਮਰਥਿਤ ਕੀਤਾ ਗਿਆ ਹੈ ਅਤੇ ਇਸ ਦੀ ਸੂਚਨਾ ਰਾਜ ਨੂੰ ਦਿੱਤੀ ਗਈ ਹੈ।

  • ਟੀਕਾਕਰਣ ਪ੍ਰੋਗਰਾਮ: ਰਾਜਾਂ ਨੂੰ ਨਿਯਮਿਤ ਤੌਰ ’ਤੇ ਨਿਯੰਤਰਿਤ ਅਤੇ ਨਿਵਾਰਕ ਰਣਨੀਤੀ ਦੇ ਅਨੁਸਾਰ ਟੀਕਾਕਰਣ ਕਰਨ ਦੀ ਸਲਾਹ ਦਿੱਤੀ ਗਈ ਹੈ। ਟੀਕਿਆਂ ਦੀ ਖਰੀਦ ਲਈ ਇਸਸਾਰ ਦਰਾਂ ਬਾਰੇ ਰਾਜ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਏਐੱਸਸੀਏਡੀ ਦੇ ਤਹਿਤ ਪੱਛਮੀ ਬੰਗਾਲ ਸਮੇਤ ਰਾਜਾਂ ਨੂੰ 60.40 ਦੇ ਹਿੱਸੇ ਦੇ ਨਾਲ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।

 ਕਲਿਮਪੋਂਗ ਅਤੇ ਦਾਰਜੀਲਿੰਗ ਵਿੱਚ ਆਰਡੀਡੀਐੱਲ ਅਧਿਕਾਰੀਆਂ ਦਾ ਦੌਰਾ: ਪ੍ਰਭਾਵਿਤ ਖੇਤਰ ਦਾ ਮੁਲਾਂਕਣ ਕਰਨ ਲਈ ਉੱਤਰ ਪੂਰਬੀ ਖੇਤਰੀ ਰੋਗ ਨਿਦਾਨ ਪ੍ਰਯੋਗਸ਼ਾਲਾ (ਐੱਨਈਆਰਡੀਐੱਲ), ਗੁਹਾਟੀ ਅਤੇ ਪੂਰਬੀ ਖੇਤਰੀ ਰੋਗ ਨਿਦਾਨ ਪ੍ਰਯੋਗਸ਼ਾਲਾ (ਈਆਰਡੀਡੀਐੱਲ), ਕੋਲਕਾਤਾ ਦੇ ਇੱਕ-ਇੱਕ ਅਧਿਕਾਰੀ ਵਾਲੀ ਕੇਂਦਰੀ ਟੀਮ ਦੀ ਜ਼ਮੀਨੀ ਸਥਿਤੀ ਅਤੇ ਨਿਸ਼ਚਿਤ ਸਮਾਂ ਸੀਮਾ ਵਿੱਚ ਐੱਲਐੱਸਡੀ ਦੇ ਨਿਯੰਤਰਣ, ਰੋਕਥਾਮ ਅਤੇ ਰਾਜ ਏਐੱਚਡੀ ਦਾ ਸਹਿਯੋਗ ਕਰਨ ਲਈ ਗਠਨ ਕੀਤਾ ਗਿਆ ਹੈ। ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇਸ਼ ਵਿੱਚ ਐੱਲਐੱਸਡੀ ’ਤੇ ਸਮੇਂ ’ਤੇ ਨਿਯੰਤਰਣ ਅਤੇ ਰੋਕਥਾਮ ਦੇ ਲਈ ਵਿੱਤੀ ਅਤੇ ਤਕਨੀਕੀ ਸਹਾਇਤਾ ਸਮੇਤ ਸਾਰੇ ਜ਼ਰੂਰੀ ਕਦਮ ਉਠਾ ਰਿਹਾ ਹੈ। ਹਾਲਾਂਕਿ ਪਸ਼ੂ ਪਾਲਣ ਦੇ ਰਾਜ ਵਿਸ਼ਾ ਹੋਣ ਦੇ ਕਾਰਨ ਪ੍ਰਭਾਵੀ ਲਾਗੂਕਰਣ ਰਾਜ ਸਰਕਾਰਾਂ ਕਰਦੀਆਂ ਹਨ।

*****

ਐੱਸਐੱਸ/ਐੱਨਐੱਸਕੇ



(Release ID: 1926841) Visitor Counter : 80