ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਦੀ ਆਸਟ੍ਰੇਲੀਆ ਦੀਆਂ ਪ੍ਰਮੁੱਖ ਹਸਤੀਆਂ ਦੇ ਨਾਲ ਮੁਲਾਕਾਤ

Posted On: 23 MAY 2023 11:47AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿਡਨੀ ਵਿੱਚ ਆਯੋਜਿਤ ਅਲੱਗ-ਅਲੱਗ ਬੈਠਕਾਂ ਵਿੱਚ ਆਸਟ੍ਰੇਲੀਆ ਦੀਆਂ ਕਈ ਪ੍ਰਮੁੱਖ ਹਸਤੀਆਂ ਦੇ ਨਾਲ ਮੁਲਾਕਾਤ ਕੀਤੀ। ਇਨ੍ਹਾਂ ਪ੍ਰਮੁੱਖ ਵਿਅਕਤੀਆਂ ਵਿੱਚ ਸ਼ਾਮਲ ਹਨ:

·         ਪ੍ਰੋਫੈਸਰ ਬ੍ਰਾਯਨ ਪੀ. ਸ਼ਮਿਟ, ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਵਿਜੇਤਾ ਅਤੇ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ, ਕੈਨਬਰਾ ਦੇ ਵਾਇਸ ਚਾਂਸਲਰ ਅਤੇ ਪ੍ਰਧਾਨ

·         ਸ਼੍ਰੀ ਮਾਰਕ ਬੱਲਾ, ਬਿਜਨਸ ਮਾਹਰ ਅਤੇ ਮਾਨਵੀ ਮੁੱਦਿਆਂ ’ਤੇ ਕੁਸ਼ਲ ਜਨਤਕ ਬੁਲਾਰਾ

·         ਸੁਸ਼੍ਰੀ ਡੇਨੀਅਲ ਮੈਟੇ ਸੁਲਿਵਨ, ਆਦਿਵਾਸੀ ਕਲਾਕਾਰ

·         ਸੁਸ਼੍ਰੀ ਸਾਰਾ ਟੋਡ, ਅੰਤਰਰਾਸ਼ਟਰੀ ਸ਼ੇਫ, ਰੇਸੋਟੌਰੈਂਟ ਮਾਲਿਕ, ਟੀਵੀ ਪ੍ਰੋਗਰਾਮ ਸੰਚਾਲਿਕਾ, ਬੁਲਾਰਾ ਅਤੇ ਉੱਦਮੀ

·         ਪ੍ਰੋਫੈਸਰ ਟੋਬੀ ਵਾਲਸ਼, ਮੁੱਖ ਵਿਗਿਆਨਿਕ, ਆਰਟੀਫਿਸ਼ੀਅਲ ਇਨਟੈਲੀਜੈਂਸ ਇੰਸਟੀਟਿਊਟ, ਯੂਨੀਵਰਸਿਟੀ ਆਵ੍ ਨਿਊ ਸਾਊਥ ਵੇਲਸ, ਸਿਡਨੀ

·         ਸ਼੍ਰੀ ਸਲਵਾਟੋਰ ਬਾਬੋਂਸ, ਐਸੋਸੀਏਟ ਪ੍ਰੋਫੈਸਰ, ਸਮਾਜ ਸਾਸ਼ਤਰੀ, ਖੋਜਕਰਤਾ ਅਤੇ ਲੇਖਕ

·         ਸ਼੍ਰੀ ਗਾਯ ਥਿਓਡੋਰ ਸੇਬਸਟੀਅਨ, ਆਸਟ੍ਰੇਲੀਆ ਦੇ ਪ੍ਰਮੁੱਖ ਗਾਇਕ

ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਉਪਲਬਧੀਆਂ ਦੇ ਲਈ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਭਾਰਤ-ਆਸਟ੍ਰੇਲੀਆ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ  ਕਰਨ ਦੇ ਲਈ ਪ੍ਰੋਤਸਾਹਿਤ ਕੀਤਾ।

*****

ਡੀਐੱਸ/ਟੀਐੱਸ


(Release ID: 1926700) Visitor Counter : 149