ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸੀਜੀਐੱਚਐੱਸ ਦੇ ਸਾਰੇ ਲਾਭਾਰਥੀਆਂ ਦੇ ਲਈ ਭੋਪਾਲ, ਭੁਬਨੇਸ਼ਵਰ, ਪਟਨਾ, ਜੋਧਪੁਰ, ਰਾਏਪੁਰ ਅਤੇ ਰਿਸ਼ੀਕੇਸ਼ ਦੇ 6 ਏਮਸ ਵਿੱਚ ਕੈਸ਼ਲੈੱਸ ਇਲਾਜ ਦੀ ਸੁਵਿਧਾ ਉਪਲਬਧ ਹੋਵੇਗੀ


ਸੀਜੀਐੱਚਐੱਸ ਪੈਨਸ਼ਨਭੋਗੀ ਅਤੇ ਹੋਰ ਕਰਮਚਾਰੀ ਇਨ੍ਹਾਂ 6 ਏਮਸ ਵਿੱਚ ਓਪੀਡੀ ਇਲਾਜ, ਇਨਵੈਸਟੀਗੇਸ਼ਨ ਅਤੇ ਹਸਪਤਾਲ ਵਿੱਚ ਇਲਾਜ ਦੇ ਲਈ ਕੈਸ਼ਲੈੱਸ ਸੁਵਿਧਾ ਦਾ ਪ੍ਰਯੋਗ ਕਰ ਸਕਣਗੇ

ਨਵੀਂ ਦਿੱਲੀ ਦੇ ਏਮਸ, ਚੰਡੀਗੜ੍ਹ ਦੇ ਪੀਜੀਆਈਐੱਮਈਆਰ ਅਤੇ ਪੁਡੂਚੇਰੀ ਦੇ ਜੀਆਈਪੀਐੱਮਈਆਰ ਵਿੱਚ ਸੀਜੀਐੱਚਐੱਸ ਲਾਭਾਰਥੀਆਂ ਨੂੰ ਕੈਸ਼ਲੈੱਸ ਇਲਾਜ ਦੀ ਸੁਵਿਧਾ ਦੀ ਤਿਆਰੀ

Posted On: 20 MAY 2023 1:25PM by PIB Chandigarh

ਭੋਪਾਲ, ਭੁਬਨੇਸ਼ਵਰ, ਪਟਨਾ, ਜੋਧਪੁਰ, ਰਾਏਪੁਰ ਅਤੇ ਰਿਸ਼ੀਕੇਸ਼ ਸਥਿਤ 6 ਏਮਸ ਵਿੱਚ ਹੁਣ ਸੀਜੀਐੱਚਐੱਸ ਦੇ ਸਾਰੇ (ਸਰਵਿੰਗ ਅਤੇ ਪੈਨਸ਼ਨਰਸ) ਲਾਭਾਰਥੀਆਂ ਨੂੰ ਕੈਸ਼ਲੈੱਸ ਇਲਾਜ ਦੀ ਸੁਵਿਧਾ ਉਪਲਬਧ ਹੋਵੇਗੀ। ਕੇਂਦਰੀ ਸਿਹਤ ਸਕੱਤਰ, ਸ਼੍ਰੀ ਰਾਜੇਸ਼ ਭੂਸ਼ਣ ਦੀ ਉਪਸਥਿਤੀ ਵਿੱਚ ਅੱਜ ਇਹ ਮਹੱਤਵਪੂਰਨ ਫ਼ੈਸਲਾ ਲਿਆ ਗਿਆ ਅਤੇ ਇਨ੍ਹਾਂ 6 ਏਮਸ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਸੀਜੀਐੱਚੈੱਸ ਦੇ ਵਿੱਚ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ।

https://static.pib.gov.in/WriteReadData/userfiles/image/image002U584.png

ਭੋਪਾਲ, ਭੁਬਨੇਸ਼ਵਰ, ਪਟਨਾ, ਜੋਧਪੁਰ, ਰਾਏਪੁਰ ਅਤੇ ਰਿਸ਼ੀਕੇਸ਼ ਸਥਿਤ 6 ਪੂਰੇ ਤੌਰ ‘ਤੇ ਕੰਮ ਕਰ ਰਹੇ ਏਮਸ ਵਿੱਚ ਸੀਜੀਐੱਚਐੱਸ ਲਾਭਾਰਥੀ ਨੂੰ ਕੈਸ਼ਲੈੱਸ ਇਲਾਜ ਦੀ ਸੁਵਿਧਾ ਉਪਲਬਧ ਕਰਵਾਈ ਜਾਵੇਗੀ। ਇਹ ਖਾਸ ਤੌਰ ‘ਤੇ ਸੀਜੀਐੱਚਐੱਸ ਦੇ ਰਿਟਾਇਰਡ ਪੈਨਸ਼ਨਭੋਗੀ ਦੇ ਲਈ ਫਾਇਦੇਮੰਦ ਹੋਵੇਗਾ, ਜਿਨ੍ਹਾਂ ਨੂੰ ਵਿਅਕੀਗਤ ਰਿਇੰਬਰਸਮੈਂਟ ਦਾਅਵਿਆਂ ਨੂੰ ਪੇਸ਼ ਕਰਨ ਅਤੇ ਅਨੁਮੋਦਨਾਂ ਦਾ ਪਾਲਨ ਕਰਨ ਵਿੱਚ ਮੁਸ਼ਕਿਲ ਹੁੰਦੀ ਹੈ। ਸੀਜੀਐੱਚਐੱਸ ਲਾਭਾਰਥੀਆਂ ਨੂੰ ਪਹਿਲਾਂ ਭੁਗਤਾਨ ਕਰਨ ਅਤੇ ਫਿਰ ਸੀਜੀਐੱਚਐੱਸ ਤੋਂ ਰਿਇੰਬਰਸਮੈਂਟ ਮੰਗਣ ਦੀ ਪਰੇਸ਼ਾਨੀ ਦੇ ਬਿਨਾ ਇਨ੍ਹਾਂ ਏਮਸ ਵਿੱਚ ਉਪਲਬਧ ਅਤਿਆਧੁਨਿਕ ਇਲਾਜ ਸੁਵਿਧਾਵਾਂ ਦਾ ਲਾਭ ਮਿਲੇਗਾ। ਇਸ ਪਹਿਲ ਨਾਲ ਸਮੇਂ ਦੀ ਬੱਚਤ ਹੋਵੇਗੀ, ਕਾਗਜੀ ਕਾਰਵਾਈ ਘੱਟ ਹੋਵੇਗੀ ਅਤੇ ਵਿਅਕਤੀਗਤ ਦਾਅਵੇ ਵੀ ਘੱਟ ਹੋਣਗੇ। ਹੁਣ ਤੱਕ ਏਮਸ ਵਿੱਚ ਇਲਾਜ ਕਰਵਾ ਰਹੇ ਸੀਜੀਐੱਚਐੱਸ ਲਾਭਾਰਥੀਆਂ ਨੂੰ ਪਹਿਲਾਂ ਭੁਗਤਾਨ ਕਰਨਾ ਹੁੰਦਾ ਹੈ ਅਤੇ ਬਾਅਦ ਵਿੱਚ ਸੀਜੀਐੱਚਐੱਸ ਤੋਂ ਰਿਇੰਬਰਸਮੈਂਟ ਦਾ ਦਾਅਵਾ ਕਰਨਾ ਹੁੰਦਾ ਹੈ।

 

https://static.pib.gov.in/WriteReadData/userfiles/image/image003NYOD.png

ਇਸ ਪਹਿਲ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:

1.ਸੀਜੀਐੱਚੈੱਸ ਪੈਨਸ਼ਨਭੋਗੀ ਅਤੇ ਸੀਜੀਐੱਚਐੱਸ ਲਾਭਾਰਥੀਆਂ ਦੀਆਂ ਹੋਰ ਸ਼੍ਰੇਣੀਆਂ ਇਨ੍ਹਾਂ 6 ਏਮਸ ਵਿੱਚ ਓਪੀਡੀ ਇਲਾਜ, ਇਨਵੈਸਟੀਗੇਸ਼ਨ ਅਤੇ ਹਸਪਤਾਲ ਵਿੱਚ ਇਲਾਜ ਵਿੱਚ ਕੈਸ਼ਲੈੱਸ ਇਲਾਜ ਦੇ ਲਈ ਯੋਗ ਹੋਣਗੇ।

2.ਇਹ 6 ਏਮਸ ਸੀਜੀਐੱਚਐੱਸ ਪੈਨਸ਼ਨਰਾਂ ਅਤੇ ਯੋਗ ਲਾਭਾਰਥੀਆਂ ਦੀਆਂ ਹੋਰ ਸ਼੍ਰੇਣੀਆਂ ਦੇ ਕ੍ਰੈਡਿਟ ਬਿਲ ਸੀਜੀਐੱਚਐੱਸ ਨੂੰ ਭੇਜਣਗੇ ਅਤੇ ਸੀਜੀਐੱਚਐੱਸ, ਬਿਲਾਂ ਦੀ ਪ੍ਰਾਪਤੀ ਦੇ 30 ਦਿਨਾਂ ਦੇ ਅੰਦਰ ਇਨ੍ਹਾਂ ਦਾ ਭੁਗਤਾਨ ਕਰਨਗੇ।

3.ਏਮਸ ਵਿੱਚ ਇਲਾਜ ਦੇ ਲਈ ਵੈਧ ਸੀਜੀਐੱਚਐੱਸ ਲਾਭਾਰਥੀ ਪਹਿਚਾਣ ਪੱਤਰ ਪੇਸ਼ ਕਰਨ ‘ਤੇ ਹੀ ਪ੍ਰਵੇਸ਼ ਦਿੱਤਾ ਜਾਵੇਗਾ।

4.ਸੀਜੀਐੱਚਐੱਸ ਲਾਭਾਰਥੀਆਂ ਦੇ ਲਈ ਏਮਸ ਇੱਕ ਅਲੱਗ ਹੈਲਪ ਡੈਸਕ ਅਤੇ ਇੱਕ ਅਲੱਗ ਲੇਖਾ ਪ੍ਰਣਾਲੀ ਬਣਾਵੇਗਾ।

5.ਓਪੀਡੀ ਇਲਾਜ ਦੇ ਲਈ ਜਾਂ ਏਮਸ ਤੋਂ ਛੁੱਟੀ ਦੇ ਸਮੇਂ ਏਮਸ ਵਿੱਚ ਡਾਕਟਰਾਂ ਦੁਆਰਾ ਨਿਰਧਾਰਿਤ ਦਵਾਈਆਂ ਸੀਜੀਐੱਚਐੱਸ ਦੇ ਮਾਧਿਅਮ ਨਾਲ ਲਾਭਾਰਥੀ ਪ੍ਰਾਪਤ ਕਰ ਸਕਦੇ ਹਨ।

 

ਇਸ ਕਦਮ ਦੀ ਸ਼ਲਾਘਾ ਕਰਦੇ ਹੋਏ ਸਿਹਤ ਸਕੱਤਰ ਨੇ ਕਿਹਾ, “ਸੀਜੀਐੱਚਐੱਸ ਸਿਹਤ ਮੰਤਰਾਲੇ ਦਾ ਇੱਕ ਮਹੱਤਵਪੂਰਨ ਸੇਵਾ-ਓਰੀਐਂਟਿਡ ਵਰਟੀਕਲ ਹੈ ਜਿਸ ਦੇ ਮਾਧਿਅਮ ਨਾਲ ਮੌਜੂਦਾ (ਸਰਵਿੰਗ) ਅਤੇ ਰਿਟਾਇਰਡ ਕਰਮਚਾਰੀ ਮੈਡੀਕਲ ਸੇਵਾਵਾਂ ਦਾ ਲਾਭ ਉਠਾ ਸਕਦੇ ਹਨ।” ਉਨ੍ਹਾਂ ਨੇ ਅੱਗੇ ਕਿਹਾ ਕਿ “ਸਰਕਾਰ ਸੀਜੀਐੱਚਐੱਸ ਦੇ ਤਹਿਤ ਸੂਚੀਬੱਧ ਹਸਪਤਾਲਾਂ ਦੀ ਸੰਖਿਆ ਵਧਾਉਣ ਦਾ ਪ੍ਰਯਤਨ ਕਰ ਰਹੀ ਹੈ ਜੋ ਰੋਗੀਆਂ ਦੀ ਵਧਦੀ ਜ਼ਰੂਤਾਂ ਦੇ ਅਨੁਰੂਪ ਉਤਕ੍ਰਿਸ਼ਟ ਤੀਜੇ ਦਰਜੇ ਦੀਆਂ ਦੇਖਭਾਲ ਸੁਵਿਧਾਵਾਂ ਪ੍ਰਦਾਨ ਕਰਦੇ ਹਨ।” ਉਨ੍ਹਾਂ ਨੇ ਇਹ ਵੀ ਕਿਹਾ, “ਭਵਿੱਖ ਵਿੱਚ ਨਵੀਂ ਦਿੱਲੀ ਵਿੱਚ ਸਥਾਪਿਤ ਏਮਸ ਸੰਸਥਾਨ, ਪੋਸਟ ਗ੍ਰੈਜੁਏਟ ਆਵ੍ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ ਅਤੇ ਜਵਾਹਰ ਲਾਲ ਇੰਸਟੀਟਿਊਟ ਆਵ੍ ਪੋਸਟਗ੍ਰੈਜੁਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਪੁਡੂਚੇਰੀ ਨੂੰ ਇਸ ਸਮਝੌਤੇ ਵਿੱਚ ਸ਼ਾਮਲ ਕੀਤਾ ਜਾਵੇਗਾ।”

 

ਸ਼੍ਰੀ ਰਾਜੇਸ਼ ਭੂਸ਼ਣ ਨੇ ਵਿਸਤਾਰ ਨਾਲ ਦੱਸਿਆ ਕਿ ਇਸ ਸਮਝੌਤੇ ਨਾਲ ਇੱਕ ਵੱਡਾ ਵਰਗ ਲਾਭਵੰਦ ਹੋਵੇਗਾ ਕਿਉਂਕਿ ਇਹ ਲੰਬੀ ਔਪਚਾਰਿਕਤਾਵਾਂ (ਫੋਰਮੈਲਿਟੀਜ਼) ਨੂੰ ਅਸਾਨ ਬਣਾਉਣ ਅਤੇ ਮੈਡੀਕਲ ਸੁਵਿਧਾਵਾਂ ਤੱਕ ਪਹੁੰਚ ਵਿੱਚ ਤੇਜ਼ੀ ਲਿਆਉਣ ਦਾ ਪ੍ਰਯਤਨ ਕਰਦਾ ਹੈ। ਉਨ੍ਹਾਂ ਨੇ ਕਿਹਾ ਇਸ ਨਾਲ ਦੇਸ਼ ਭਰ ਵਿੱਚ ਸੀਜੀਐੱਚਐੱਸ ਸੇਵਾਵਾਂ ਦੀ ਪਹੁੰਚ ਵੀ ਵਧੇਗੀ, ਕਿਉਂਕਿ ਇਹ ਸਮਝੌਤਾ ਸੀਜੀਐੱਚਐੱਸ ਲਾਭਾਰਥੀਆਂ ਨੂੰ ਉਨ੍ਹਾਂ ਦੇ ਸਬੰਧਿਤ ਰਾਜਾਂ ਵਿੱਚ ਏਮਸ ਸੰਸਥਾਨਾਂ ਤੋਂ ਇਲਾਜ ਦਾ ਲਾਭ ਉਠਾਉਣ ਦੀ ਅਨੁਮਤੀ ਦਿੰਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸੀਜੀਐੱਚਐੱਸ ਨੇ ਇਲਾਜ ਅਤੇ ਮੈਡੀਕਲ ਦੇਖਭਾਲ ਦੀਆਂ ਕੁਝ ਦਰਾਂ ਨੂੰ ਸੰਸ਼ੋਧਿਤ ਕੀਤਾ ਹੈ, ਜਿਸ ਨਾਲ ਰੋਗੀਆਂ ਨੂੰ ਇਲਾਜ ਸੁਵਿਧਾਵਾਂ ਤੱਕ ਪਹੁੰਚਣ ਵਿੱਚ ਸਹਾਇਤਾ ਮਿਲੀ ਹੈ।

 

ਸੀਜੀਐੱਚਐੱਸ ਲਾਭਾਰਥੀਆਂ ਨੂੰ ਹਸਪਤਾਲ ਵਿੱਚ ਭਰਤੀ ਹੋ ਕੇ ਇਲਾਜ ਕਰਾਵਉਣ ਦੇ ਲਈ ਸੀਜੀਐੱਚਐੱਸ ਦੇ ਤਹਿਤ ਸੂਚੀਬੱਧ ਸਰਕਾਰੀ ਹਸਪਤਾਲਾਂ ਅਤੇ ਨਿਜੀ ਹਸਪਤਾਲਾਂ ਵਿੱਚ ਭੇਜਿਆ ਜਾਂਦਾ ਹੈ। ਸੀਜੀਐੱਚਐੱਸ ਪੈਨਸ਼ਨਭੋਗੀ ਅਤੇ ਸੀਜੀਐੱਚਐੱਸ ਲਾਭਾਰਥੀਆਂ ਦੀਆਂ ਹੋਰ ਹੱਕਦਾਰ ਸ਼੍ਰੇਣੀਆਂ ਸੂਚੀਬੱਧ ਹਸਪਤਾਲਾਂ ਵਿੱਚ ਕੈਸ਼ਲੈੱਸ ਸੁਵਿਧਾਵਾਂ ਦੇ ਲਈ ਯੋਗ ਹਨ। ਸੀਜੀਐੱਚਐੱਸ ਕੇਂਦਰ ਸਰਕਾਰ ਦੇ ਕਰਮਚਾਰੀਆਂ, ਪੈਨਸ਼ਨਭੋਗੀਆਂ ਅਤੇ ਉਨ੍ਹਾਂ ਦੇ ਨਿਰਭਰ ਪਰਿਵਾਰ ਦੇ ਮੈਂਬਰਾਂ, ਮਾਣਯੋਗ ਸੰਸਦ ਮੈਂਬਰਾਂ, ਸਾਬਕਾ ਸਾਂਸਦਾਂ ਅਤੇ ਲਾਭਾਰਥੀਆਂ ਦੀਆਂ ਹੋਰ ਸ਼੍ਰੇਣੀਆਂ ਨੂੰ ਵਿਆਪਕ ਸਿਹਤ ਸੇਵਾ (ਓਪੀਡੀ ਅਤੇ ਆਈਪੀਡੀ ਦੋਨੋਂ) ਪ੍ਰਦਾਨ ਕਰਦਾ ਹੈ। ਵਰਤਮਾਨ ਵਿੱਚ ਸੀਜੀਐੱਚਐੱਸ ਦੇਸ਼ ਦੇ 79 ਸ਼ਹਿਰਾਂ ਵਿੱਚ ਕੰਮ ਕਰ ਰਿਹਾ ਹੈ।

 

ਪ੍ਰਧਾਨ ਮੰਤਰੀ ਸਵਾਸਥਯ ਸੁਰਕਸ਼ਾ ਯੋਜਨਾ (ਪੀਐੱਮਐੱਸਐੱਸਵਾਈ) ਦੇ ਤਹਿਤ ਦੇਸ਼ ਭਰ ਵਿੱਚ 22 ਨਵੇਂ ਏਮਸ ਸਥਾਪਿਤ ਕੀਤੇ ਗਏ ਹਨ ਅਤੇ ਉਹ ਪਰਿਚਾਲਨ ਦੇ ਵਿਭਿੰਨ ਪੜਾਵਾਂ ਵਿੱਚ ਹਨ। ਮੈਡੀਕਲ ਦੀ ਉਤਕ੍ਰਿਸ਼ਟ ਸਿੱਖਿਆ ਅਤੇ ਰਿਸਰਚ ਦੇ ਲਈ ਸੁਵਿਧਾਵਾਂ ਪ੍ਰਦਾਨ ਕਰਨ ਦੇ ਇਲਾਵਾ ਇਹ ਪ੍ਰਮੁੱਖ ਸੰਸਥਾਨ ਕਾਰਡੀਓਲੋਜੀ, ਨਿਊਰੋਲੋਜੀ, ਨਿਊਰੋ ਸਰਜਰੀ, ਗੈਸਟ੍ਰੋਐਂਟਰੋਲੋਜੀ, ਯੂਰੋਲੋਜੀ, ਕਾਰਡੀਓ ਵੈਸਕੁਲਰ ਥੋਰੈਸਿਕ ਸਰਜਰੀ, ਓਨਕੋਲੋਜੀ ਆਦਿ ਸਹਿਤ ਵਿਭਿੰਨ ਵਿਸ਼ਿਸ਼ਟਤਾਵਾਂ ਅਤੇ ਸੁਪਰ ਸਪੈਸ਼ਲਿਟੀ ਵਿੱਚ ਵਿਸ਼ੇਸ਼ ਰੋਗੀ ਦੇਖਭਾਲ ਸਿਹਤ ਸੇਵਾਵਾਂ ਪ੍ਰਦਾਨ ਕਰਦੇ ਹਨ। ਇਹ ਸੰਸਥਾਨ ਟ੍ਰੌਮਾ ਅਤੇ ਐਮਰਜੈਂਸੀ ਦੇਖਭਾਲ ਸੇਵਾਵਾਂ, ਅਤਿਆਧੁਨਿਕ ਡਾਇਗਨੋਸਟਿਕ ਸੇਵਾਵਾਂ, ਜਿਨ੍ਹਾਂ ਵਿੱਚ ਬਲੱਡ ਬੈਂਕ ਸੁਵਿਧਾਵਾਂ ਵੀ ਸ਼ਾਮਲ ਹਨ ਵੀ ਪ੍ਰਦਾਨ ਕਰਦੇ ਹਨ।

 

ਇਸ ਸੈਸ਼ਨ ਵਿੱਚ ਐਡੀਸ਼ਨਲ ਸਕੱਤਰ, ਸ਼੍ਰੀਮਤੀ ਵੀ. ਹੇਕਾਲੀ ਝਿਮੋਮੀ, ਸੰਯੁਕਤ ਸਕੱਤਰ, ਸ਼੍ਰੀਮਤੀ ਅੰਕਿਤਾ ਮਿਸ਼੍ਰਾ, ਸੰਯੁਕਤ ਸਕੱਤਰ ਡਾ. ਮਨਸ਼ਵੀ ਕੁਮਾਰ, ਸੀਜੀਐੱਚਐੱਸ ਦੇ ਡਾਇਰੈਕਟਰ ਡਾ. ਜੈਨ ਸਹਿਤ ਕਈ ਸੀਨੀਅਰ ਅਧਿਕਾਰੀ ਉਪਸਥਿਤ ਸਨ। ਭੁਬਨੇਸ਼ਵਰ, ਪਟਨਾ, ਰਾਏਪੁਰ ਅਤੇ ਜੋਧਪੁਰ ਏਮਸ ਦੇ ਕਾਰਜਕਾਰੀ ਡਾਇਰੈਕਟਰ ਅਤੇ ਭੋਪਾਲ ਅਤੇ ਰਿਸ਼ੀਕੇਸ਼ ਏਮਸ ਦੇ ਪ੍ਰਤੀਨਿਧੀ ਸਹਿਮਤੀ ਪੱਤਰ ਹਸਤਾਖਰ ਪ੍ਰੋਗਰਾਮ ਵਿੱਚ ਮੌਜੂਦ ਸਨ।

*****

ਐੱਮਵੀ



(Release ID: 1926017) Visitor Counter : 122