ਰੱਖਿਆ ਮੰਤਰਾਲਾ
azadi ka amrit mahotsav

ਪਹਿਲੀ ਵਾਰ ਰੱਖਿਆ ਉਤਪਾਦਨ 1 ਲੱਖ ਕਰੋੜ ਦੇ ਅੰਕੜੇ ਨੂੰ ਪਾਰ ਕਰ ਗਿਆ


ਵਿੱਤ ਵਰ੍ਹੇ 2022-23 ਦੌਰਾਨ ਰੱਖਿਆ ਉਤਪਾਦਨ ਲਗਭਗ 1.07 ਲੱਖ ਕਰੋੜ ਪਹੁੰਚਿਆ, ਜੋ ਕਿ ਵਿੱਤੀ ਵਰ੍ਹੇ 2021-22 ਦੀ ਤੁਲਨਾ ਵਿੱਚ 12% ਵਧ

Posted On: 19 MAY 2023 10:29AM by PIB Chandigarh

ਰੱਖਿਆ ਮੰਤਰਾਲੇ ਦੇ ਲਗਾਤਾਰ ਯਤਨਾਂ  ਦੇ ਨਤੀਜੇ ਵਜੋਂ ਵਿੱਤ-ਵਰ੍ਹੇ (ਐੱਫਵਾਈ) 2022-23 ਵਿੱਚ ਰੱਖਿਆ ਉਤਪਾਦਨ ਦਾ ਮੁੱਲ ਪਹਿਲੀ ਵਾਰ ਇੱਕ ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਵਰਤਮਾਨ ਵਿੱਚ ਇਸ ਦਾ ਮੁੱਲ 1,06,800, ਕਰੋੜ ਹੈ ਅਤੇ ਨਿਜੀ ਰੱਖਿਆ ਉਦਯੋਗਾਂ ਤੋਂ ਅੰਕੜੇ ਪ੍ਰਾਪਤ ਹੋਣ ਤੋਂ ਬਾਅਦ ਇਸ ਦੇ ਹੋਰ ਜ਼ਿਆਦਾ ਹੋਣ ਦੀ ਸੰਭਾਵਨਾ ਹੈ। ਵਿੱਤ ਵਰ੍ਹੇ 2022-23 ਵਿੱਚ ਵਰਤਮਾਨ ਰੱਖਿਆ ਉਤਪਾਦਨ ਦਾ ਮੁੱਲ ਵਿੱਤੀ ਵਰ੍ਹੇ 2021-22 ਦੇ ਅੰਕੜੇ 95,000 ਕਰੋੜ ਰੁਪਏ ਦੀ ਤੁਲਨਾ ਵਿੱਚ 12% ਤੱਕ ਵਧ ਗਿਆ ਹੈ।

 

ਸਰਕਾਰ ਦੇਸ਼ ਵਿੱਚ ਰੱਖਿਆ ਖੇਤਰ ਵਿੱਚ ਉਤਪਾਦਨ ਨੂੰ ਵਧਾਉਣ ਲਈ ਅਤੇ ਉਨ੍ਹਾਂ ਦੀਆਂ ਚੁਣੌਤੀਆਂ ਨੂੰ ਘੱਟ ਕਰਨ ਲਈ ਰੱਖਿਆ-ਉਦਯੋਗ ਅਤੇ ਉਨ੍ਹਾਂ ਦੀਆਂ ਐਸੋਸੀਏਸ਼ਨਾਂ ਨਾਲ ਲਗਾਤਾਰ ਕੰਮ ਕਰ ਰਹੀ ਹੈ। ਸਪਲਾਈ ਚੇਨ ਵਿੱਚ ਮਾਈਕਰੋ ਸਮਾਲ ਅਤੇ ਮੀਡੀਅਮ ਉਦਯੋਗਾਂ ਅਤੇ ਸਟਾਰਟਅੱਪਸ ਦੇ ਏਕੀਕਰਣ ਸਮੇਤ ‘ਵਪਾਰ ਵਿੱਚ ਸੁਗਮਤਾ’ ਜਿਹੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਕਈ ਨੀਤੀਗਤ ਬਦਲਾਅ ਕੀਤੇ ਗਏ ਹਨ।

ਇਨ੍ਹਾਂ ਨੀਤੀਗਤ ਬਦਲਾਵਾਂ ਦੇ ਕਾਰਨ ਐੱਮਐੱਸਐੱਮਈ ਅਤੇ ਸਟਾਰਟਅੱਪਸ ਸਮੇਤ ਉਦਯੋਗ ਰੱਖਿਆ ਡਿਜ਼ਾਈਨ, ਵਿਕਾਸ ਅਤੇ ਉਤਪਾਦਨ ਵਿੱਚ ਅੱਗੇ ਆ ਰਹੇ ਹਨ ਅਤੇ ਸਰਕਾਰ ਦੁਆਰਾ ਪਿਛਲੇ ਸੱਤ-ਅੱਠ ਵਰ੍ਹਿਆਂ ਵਿੱਚ ਉਦਯੋਗਾਂ ਨੂੰ ਜਾਰੀ ਕੀਤੇ ਗਏ ਰੱਖਿਆ ਉਤਪਾਦਨ ਲਾਇਸੈਂਸਾਂ ਦੀ ਸੰਖਿਆ ਵਿੱਚ ਲਗਭਗ 200% ਦਾ ਵਾਧਾ ਹੋਇਆ ਹੈ। ਇਨ੍ਹਾਂ ਉਪਾਵਾਂ ਨੇ ਦੇਸ਼ ਵਿੱਚ ਰੱਖਿਆ-ਉਤਪਾਦਨ ਉਦਯੋਗ ਈਕੋਸਿਸਟਮ ਨੂੰ ਹੁਲਾਰਾ ਦੇਣ ਦੇ ਨਾਲ ਰੋਜ਼ਗਾਰ ਦੇ ਵੀ ਅਥਾਹ ਮੌਕੇ ਉਪਲਬਧ ਕਰਵਾਏ ਹਨ।

*******

ਏਬੀਬੀ/ਐੱਸਏਵੀਵੀਵਾਈ


(Release ID: 1925499) Visitor Counter : 146