ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਜਪਾਨੀ ਮੈਡੀਕਲ ਉਪਕਰਣ ਕੰਪਨੀਆਂ ਦੇ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਕੀਤੀ
ਮੈਡੀਕਲ ਉਪਕਰਣ ਖੇਤਰ ਭਾਰਤ ਦੇ ਸਿਹਤ ਸੇਵਾ ਖੇਤਰ ਦਾ ਇੱਕ ਜ਼ਰੂਰੀ ਅਤੇ ਅਭਿੰਨ ਹਿੱਸਾ ਹੈ; ਇਸ ਖੇਤਰ ਦਾ ਯੋਗਦਾਨ ਹੋਰ ਅਧਿਕ ਮਹੱਤਵਪੂਰਨ ਹੋ ਗਿਆ ਹੈ, ਕਿਉਂਕਿ ਭਾਰਤ ਨੇ ਮੈਡੀਕਲ ਉਪਕਰਣਾਂ ਅਤੇ ਡਾਇਗਨੌਸਟਿਕ ਕਿੱਟਾਂ ਦੇ ਵੱਡੇ ਪੈਮਾਨੇ ’ਤੇ ਕੀਤੇ ਗਏ ਉਤਪਾਦਨ ਦੇ ਜ਼ਰੀਏ ਕੋਵਿਡ-19 ਮਹਾਮਾਰੀ ਦੇ ਖਿਲਾਫ਼ ਘਰੇਲੂ ਅਤੇ ਆਲਮੀ ਲੜਾਈ ਵਿੱਚ ਵਿਆਪਕ ਯੋਗਦਾਨ ਦਿੱਤਾ ਹੈ: ਡਾ. ਮਾਂਡਵੀਯਾ
“ਸਿਹਤ ਸੇਵਾ ਦੀਆਂ ਵਧਦੀਆਂ ਜ਼ਰੂਰਤਾਂ ਅਤੇ ਵਿਕਾਸ ਨੂੰ ਅਸਾਨ ਬਣਾਉਣ ਬਾਰੇ ਸਰਕਾਰ ਦੀ ਪ੍ਰਤੀਬੱਧਤਾ ਦੀ ਸਹਾਇਤਾ ਨਾਲ, ਭਾਰਤੀ ਮੈਡੀਕਲ ਉਪਕਰਣ ਉਦਯੋਗ ਵਿੱਚ ਅਗਲੇ 25 ਵਰ੍ਹਿਆਂ ਦੇ ਦੌਰਾਨ ਨਿਰਮਾਣ ਅਤੇ ਇਨੋਵੇਸ਼ਨ ਖੇਤਰ ਵਿੱਚ ਗਲੋਬਲ ਲੀਡਰ ਦੇ ਰੂਪ ਵਿੱਚ ਉੱਭਰਣ ਦੀ ਸ਼ਕਤੀ ਹੈ”: ਡਾ. ਮਾਂਡਵੀਯਾ
“ਮੇਕ ਇਨ ਇੰਡੀਆ”, “ਇਨੋਵੇਟ ਇਨ ਇੰਡੀਆ” ਅਤੇ “ਡਿਸਕਵਰ ਇਨ ਇੰਡੀਆ” ਦੁਆਰਾ ਸਰਜਿਤ ਅਵਸਰਾਂ ਦਾ ਲਾਭ ਉਠਾਉਣ ਦੇ ਲਈ ਜਪਾਨੀ ਮੈਡੀਕਲ ਕੰਪਨੀਆਂ ਨੂੰ ਸੱਦਾ ਦਿੱਤਾ ਗਿਆ ਹੈ
Posted On:
16 MAY 2023 2:44PM by PIB Chandigarh
“ਮੈਡੀਕਲ ਉਪਕਰਣ ਖੇਤਰ ਭਾਰਤ ਦੇ ਸਿਹਤ ਸੇਵਾ ਖੇਤਰ ਦਾ ਇੱਕ ਜ਼ਰੂਰੀ ਅਤੇ ਅਭਿੰਨ ਹਿੱਸਾ ਹੈ। ਇਸ ਖੇਤਰ ਦਾ ਯੋਗਦਾਨ ਹੋਰ ਅਧਿਕ ਮਹੱਤਵਪੂਰਣ ਹੋ ਗਿਆ ਹੈ, ਕਿਉਂਕਿ ਭਾਰਤ ਨੇ ਮੈਡੀਕਲ ਉਪਕਰਣਾਂ ਅਤੇ ਡਾਇਗਨੌਸਟਿਕ ਕਿੱਟਾਂ ਦੇ ਵੱਡੇ ਪੈਮਾਨੇ ’ਤੇ ਕੀਤੇ ਗਏ ਉਤਪਾਦਨ ਦੇ ਜ਼ਰੀਏ ਕੋਵਿਡ-19 ਮਹਾਮਾਰੀ ਦੇ ਖਿਲਾਫ਼ ਘਰੇਲੂ ਅਤੇ ਆਲਮੀ ਲੜਾਈ ਵਿੱਚ ਵਿਆਪਕ ਯੋਗਦਾਨ ਦਿੱਤਾ ਹੈ।” ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਇਹ ਗੱਲ ਜਪਾਨੀ ਮੈਡੀਕਲ ਉਪਕਰਣ ਕੰਪਨੀਆਂ ਦੇ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਦੇ ਦੌਰਾਨ ਕਹੀ।
ਡਾ. ਮਾਂਡਵੀਯਾ ਨੇ ਕਿਹਾ ਕਿ “ਮੈਡੀਕਲ ਉਪਕਰਣ ਖੇਤਰ ਵਿੱਚ ਸਾਲ 2030 ਤੱਕ ਆਪਣੇ 11 ਬਿਲੀਅਨ ਅਮਰੀਕੀ ਡਾਲਰ ਦੇ ਵਰਤਮਾਨ ਅਕਾਰ ਦੇ ਮੁਕਾਬਲੇ 4 ਗੁਣਾ ਤੱਕ ਵਾਧਾ ਕਰਨ ਦੀ ਸਮਰੱਥਾ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਕਿ “ਸਿਹਤ ਸੇਵਾ ਦੀਆਂ ਵਧਦੀਆਂ ਹੋਈਆਂ ਜ਼ਰੂਰਤਾਂ ਅਤੇ ਵਿਕਾਸ ਨੂੰ ਅਸਾਨ ਬਣਾਉਣ ਬਾਰੇ ਸਰਕਾਰ ਦੀ ਪ੍ਰਤੀਬੱਧਤਾ ਦੀ ਸਹਾਇਤਾ ਨਾਲ, ਭਾਰਤੀ ਮੈਡੀਕਲ ਉਪਕਰਣ ਉਦਯੋਗ ਵਿੱਚ ਅਗਲੇ 25 ਵਰ੍ਹਿਆਂ ਦੇ ਦੌਰਾਨ ਨਿਰਮਾਣ ਅਤੇ ਇਨੋਵੇਸ਼ਨ ਖੇਤਰ ਵਿੱਚ ਗਲੋਬਲ ਨੇਤਾ ਦੇ ਰੂਪ ਵਿੱਚ ਉੱਭਰਣ ਦੀ ਸ਼ਕਤੀ ਹੈ। ਅਸੀਂ ਭਾਰਤ ਦੀ ਜੀ20 ਪ੍ਰਧਾਨਗੀ ਦੇ ‘ਵੰਨ ਅਰਥ, ਵੰਨ ਫੈਮਿਲੀ, ਵੰਨ ਫਿਊਚਰ’ ਮੰਤਰ ਦੇ ਅਨੁਰੂਪ ਸਰਬਵਿਆਪੀ ਸਿਹਤ ਸੇਵਾ ਦੇ ਲਕਸ਼ ਦੀ ਦਿਸ਼ਾ ਵਿੱਚ ਆਤਮਨਿਰਭਰ ਬਣਨ ਅਤੇ ਯੋਗਦਾਨ ਦੇਣ ਦੇ ਸੀਮਿਤ ਵਿਕਾਸ ਅਤੇ ਪ੍ਰਗਤੀ ਦੇ ਲਈ ਪ੍ਰਤੀਬੱਧ ਹਾਂ।”
ਡਾ. ਮਾਂਡਵੀਯਾ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ “ਪੂਰੀ ਦੁਨੀਆ ਦੇ ਨਿਵੇਸ਼ਕਾਂ ਨੂੰ ਸੱਦਾ ਦੇਣ ਦੇ ਲਈ ਭਾਰਤ ਗ੍ਰੀਨਫੀਲਡ ਅਤੇ ਬ੍ਰਾਉਨਫੀਲਡ ਦੋਨੋਂ ਸੈਟਅੱਪ ਦੇ ਲਈ ਸਵੈਚਾਲਿਤ ਮਾਰਗ ਦੇ ਤਹਿਤ ਸ਼ਤ-ਪ੍ਰਤੀਸ਼ਤ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਦੀ ਅਨੁਮਤੀ ਦੇ ਰਿਹਾ ਹੈ। ਘਰੇਲੂ ਨਿਰਮਾਣ ਨੂੰ ਹੁਲਾਰਾ ਦੇਣ ਦੇ ਲਈ, ਸਰਕਾਰ ਨੇ 400 ਮਿਲੀਅਨ ਅਮਰੀਕੀ ਡਾਲਰ ਦੇ ਵਿੱਤੀ ਪ੍ਰੋਤਸਾਹਨ ਦੇ ਨਾਲ ਮੈਡੀਕਲ ਉਪਕਰਣਾਂ ਦੇ ਲਈ ਉਤਪਾਦਨ ਨਾਲ ਜੁੜੀਆਂ ਪ੍ਰੋਤਸਾਹਨ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਸਾਡੇ ਨਿਵੇਸ਼ਕ ਸਮੁਦਾਇ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਲਈ ਸਰਕਾਰ ਨੇ ਰਾਜਾਂ ਵਿੱਚ 4 ਮੈਡੀਕਲ ਉਪਕਰਣ ਪਾਰਕ ਸਥਾਪਿਤ ਕਰਨ ਦੀ ਮਨਜ਼ੂਰੀ ਵੀ ਦਿੱਤੀ ਹੈ। ਇਹ ਪਾਰਕ ਨਿਰਮਾਣ ਲਾਗਤ ਨੂੰ ਕਾਫੀ ਘੱਟ ਕਰ ਦੇਣਗੇ ਅਤੇ ਸੰਸਾਧਨਾਂ ਨੂੰ ਅਧਿਕਤਮ ਬਣਾਉਣ, ਵੱਡੇ ਪੈਮਾਨੇ ਦੀਆਂ ਅਰਥਵਿਵਸਥਾਵਾਂ ਦਾ ਨਿਰਮਾਣ ਕਰਨ ਅਤੇ ਮਿਆਰੀ ਟੈਸਟਿੰਗ ਅਤੇ ਬੁਨਿਆਦੀ ਢਾਂਚਾ ਸੁਵਿਧਾਵਾਂ ਤੱਕ ਅਸਾਨ ਪਹੁੰਚ ਪ੍ਰਦਾਨ ਕਰਨ ਵਿੱਚ ਮਦਦ ਵੀ ਕਰਨਗੇ।
ਡਾ. ਮਾਂਡਵੀਯਾ ਨੇ ਦੱਸਿਆ ਕਿ ਮੈਡੀਕਲ ਉਪਕਰਣ ਖੇਤਰ ਦੇ ਵਿਵਸਥਿਤ ਵਿਕਾਸ ਨੂੰ ਸੁਵਿਧਾਜਨਕ ਬਣਾਉਣ ਅਤੇ ਪਹੁੰਚ, ਸਮਰੱਥਾ, ਗੁਣਵੱਤਾ ਅਤੇ ਇਨੋਵੇਸ਼ਨ ਦੇ ਜਨਤਕ ਸਿਹਤ ਉਦੇਸ਼ਾਂ ਨੂੰ ਪੂਰਾ ਕਰਨ ਦੇ ਲਈ, ਭਾਰਤ ਨੇ ਹੁਣ ਹਾਲ ਹੀ ਵਿੱਚ ਆਪਣੀ ਪਹਿਲੀ ਰਾਸ਼ਟਰੀ ਮੈਡੀਕਲ ਉਪਕਰਣ ਨੀਤੀ ਨੂੰ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਖੇਤਰ ਦੀ ਸਮਰੱਥਾ ਦਾ ਪੂਰਾ ਲਾਭ ਉਠਾਉਣ ਅਤੇ ਉਦਯੋਗ ਨੂੰ ਇੱਕ ਮੁਕਾਬਲੇ, ਆਤਮਨਿਰਭਰ, ਲਚੀਲਾ ਅਤੇ ਅਭਿਨਵ ਉਦਯੋਗ ਦੇ ਰੂਪ ਵਿੱਚ ਮਜ਼ਬੂਤੀ ਪ੍ਰਦਾਨ ਕਰਨ ਦੇ ਲਈ ਛੇ ਰਣਨੀਤੀਆਂ ਦੀ ਪਹਿਚਾਣ ਕੀਤੀ ਹੈ। ਇਹ ਉਦਯੋਗ ਭਾਰਤ ਅਤੇ ਵਿਸ਼ਵ ਦੀਆਂ ਸਿਹਤ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਮੈਡੀਕਲ ਉਪਕਰਣ ਨੀਤੀ ਦੇ ਇਲਾਵਾ, ਅਸੀਂ ਭਾਰਤ ਵਿੱਚ ਫਾਰਮਾ-ਮੈਡਟੈੱਕ ਖੇਤਰ ਵਿੱਚ ਖੋਜ ਅਤੇ ਵਿਕਾਸ ਅਤੇ ਇਨੋਵੇਸ਼ਨ ’ਤੇ ਇੱਕ ਰਾਸ਼ਟਰੀ ਨੀਤੀ ਦਾ ਵੀ ਪ੍ਰਸਤਾਵ ਕਰ ਰਹੇ ਹਨ ਤਾਕਿ ਮਜ਼ਬੂਤ ਸਹਿਯੋਗ ਅਤੇ ਟ੍ਰਾਂਸਲੇਸ਼ਨਲ ਖੋਜ ਨੂੰ ਸਮਰੱਥ ਬਣਾਇਆ ਜਾ ਸਕੇ।
ਕੇਂਦਰੀ ਸਿਹਤ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਆਪਣੇ ਸੰਬੋਧਨ ਦਾ ਸਮਾਪਨ ਕੀਤਾ ਕਿ “ਇਨੋਵੇਸ਼ਨ ਵਿੱਚ ਤੇਜ਼ ਪ੍ਰਗਤੀ ਹੋਣ ਨਾਲ ਭਾਰਤ ਹੁਣ ਮੈਡੀਕਲ ਉਪਕਰਣਾਂ ਅਤੇ ਟੈਕਨੋਲੋਜੀਆਂ ਦੇ ਖੇਤਰ ਵਿੱਚ ਆਲਮੀ ਰੂਪ ਨਾਲ ਕਦਮ ਰੱਖਦੇ ਹਏ ਇੱਕ ਮਹੱਤਵਪੂਰਨ ਯਾਤਰਾ ਵੱਲ ਅਗ੍ਰਸਰ ਹੈ।” ਭਾਰਤ ਨੇ “ਮੇਕ ਇਨ ਇੰਡੀਆ”, ਇਨੋਵੇਟ ਇਨ ਇੰਡੀਆ” ਅਤੇ “ਡਿਸਕਵਰ ਇਨ ਇੰਡੀਆ” ਦੁਆਰਾ ਸਿਰਜਤ ਅਵਸਰਾਂ ਦਾ ਲਾਭ ਉਠਾਉਣ ਦੇ ਲਈ ਜਪਾਨੀ ਮੈਡੀਕਲ/ਕੰਪਨੀਆਂ ਨੂੰ ਸੱਦਾ ਦਿੱਤਾ ਗਿਆ ਹੈ।
ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਵਿਸ਼ਾਲ ਚੌਹਾਨ ਅਤੇ ਕੇਂਦਰ ਸਰਕਾਰ ਦੇ ਹੋਰ ਅਧਿਕਾਰੀ ਵੀ ਇਸ ਬੈਠਕ ਵਿੱਚ ਉਪਸਥਿਤ ਸਨ।
****
ਐੱਮਵੀ
(Release ID: 1924839)
Visitor Counter : 126