ਕਿਰਤ ਤੇ ਰੋਜ਼ਗਾਰ ਮੰਤਰਾਲਾ

ਮਾਰਚ, 2023 ਵਿੱਚ ਈਐੱਸਆਈ ਸਕੀਮ ਤਹਿਤ 17.31 ਲੱਖ ਨਵੇਂ ਮੁਲਾਜ਼ਮ ਸ਼ਾਮਲ ਕੀਤੇ ਗਏ


ਮਾਰਚ, 2023 ਵਿੱਚ ਈਐੱਸਆਈ ਸਕੀਮ ਤਹਿਤ ਲਗਭਗ 19,000 ਨਵੇਂ ਅਦਾਰੇ ਰਜਿਸਟਰ ਹੋਏ

ਈਐੱਸਆਈ ਸਕੀਮ ਦੇ ਲਾਭ ਮਾਰਚ 2023 ਵਿੱਚ 41 ਟਰਾਂਸਜੈਂਡਰ ਮੁਲਾਜ਼ਮਾਂ ਨੂੰ ਦਿੱਤੇ ਗਏ

Posted On: 15 MAY 2023 6:57PM by PIB Chandigarh

ਈਐੱਸਆਈਸੀ ਦੇ ਆਰਜ਼ੀ ਵੇਤਨਮਾਨ ਅੰਕੜਿਆਂ ਦੇ ਅਨੁਸਾਰ ਮਾਰਚ, 2023 ਮਹੀਨੇ ਵਿੱਚ 17.31 ਲੱਖ ਨਵੇਂ ਮੁਲਾਜ਼ਮ ਸ਼ਾਮਲ ਕੀਤੇ ਗਏ ਹਨ।

ਮਾਰਚ, 2023 ਵਿੱਚ ਲਗਭਗ 19,000 ਨਵੀਆਂ ਇਕਾਈਆਂ ਰਜਿਸਟਰ ਕੀਤੀਆਂ ਗਈਆਂ ਹਨ ਅਤੇ ਮੁਲਾਜ਼ਮਾਂ ਦੀ ਰਾਜ ਬੀਮਾ ਨਿਗਮ ਦੀ ਸਮਾਜਿਕ ਸੁਰੱਖਿਆ ਛਤਰੀ ਹੇਠ ਲਿਆਂਦੀਆਂ ਗਈਆਂ ਹਨ, ਇਸ ਤਰ੍ਹਾਂ ਵਧੇਰੇ ਕਵਰੇਜ ਨੂੰ ਯਕੀਨੀ ਬਣਾਇਆ ਗਿਆ ਹੈ।

ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਦੇਸ਼ ਦੇ ਨੌਜਵਾਨਾਂ ਲਈ ਵਧੇਰੇ ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ ਕਿਉਂਕਿ ਮਹੀਨੇ ਵਿੱਚ ਕੁੱਲ 17.31 ਲੱਖ ਮੁਲਾਜ਼ਮਾਂ ਵਿੱਚੋਂ 25 ਸਾਲ ਤੱਕ ਦੀ ਉਮਰ ਸਮੂਹ ਵਿੱਚ 8.26 ਲੱਖ ਕਾਮੇ ਨਵੀਆਂ ਰਜਿਸਟ੍ਰੇਸ਼ਨਾਂ ਵਿੱਚ ਸਭ ਤੋਂ ਵੱਧ ਹਿੱਸਾ ਹਨ, ਜੋ ਕੁੱਲ ਜੋੜੇ ਗਏ ਮੁਲਾਜ਼ਮਾਂ  ਦਾ 48 ਪ੍ਰਤੀਸ਼ਤ ਹਨ।

ਮਾਰਚ, 2023 ਵਿੱਚ ਵੇਤਨਮਾਨ ਅੰਕੜਿਆਂ ਦੇ ਲਿੰਗ-ਅਧਾਰਿਤ ਵਿਸ਼ਲੇਸ਼ਣ ਦੇ ਅਨੁਸਾਰ 3.36 ਲੱਖ ਮਹਿਲਾ ਮੈਂਬਰਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਕੁੱਲ 41 ਟਰਾਂਸਜੈਂਡਰ ਮੁਲਾਜ਼ਮ  ਵੀ ਮਾਰਚ, 2023 ਦੇ ਮਹੀਨੇ ਵਿੱਚ ਈਐੱਸਆਈ ਸਕੀਮ ਅਧੀਨ ਰਜਿਸਟਰ ਹੋਏ ਹਨ। ਇਹ ਦਰਸਾਉਂਦਾ ਹੈ ਕਿ ਈਐੱਸਆਈਸੀ ਸਮਾਜ ਦੇ ਹਰ ਵਰਗ ਤੱਕ ਇਸ ਦੇ ਲਾਭ ਪਹੁੰਚਾਉਣ ਲਈ ਵਚਨਬੱਧ ਹੈ।

ਵੇਤਨਮਾਨ ਅੰਕੜੇ ਆਰਜ਼ੀ ਹਨ ਕਿਉਂਕਿ ਅੰਕੜਾ ਨਿਰਮਾਣ ਇੱਕ ਨਿਰੰਤਰ ਅਭਿਆਸ ਹੈ।

****

ਐੱਮਜੇਪੀਐੱਸ 



(Release ID: 1924700) Visitor Counter : 93