ਖਾਣ ਮੰਤਰਾਲਾ
ਫਰਵਰੀ 2023 ਵਿੱਚ ਸਮੁੱਚੇ ਖਣਿਜ ਉਤਪਾਦਨ ਵਿੱਚ 4.6% ਦਾ ਵਾਧਾ ਹੋਇਆ
ਅਪ੍ਰੈਲ-ਫਰਵਰੀ 2022-23 ਲਈ ਸੰਚਤ ਵਿਕਾਸ ਦਰ 5.7% ਰਹੀ
Posted On:
10 MAY 2023 3:56PM by PIB Chandigarh
ਫਰਵਰੀ, 2023 (ਅਧਾਰ: 2011-12=100) ਦੇ ਮਹੀਨੇ ਲਈ ਖਣਿਜ ਉਤਪਾਦਨ ਦਾ ਸੂਚਕ ਅੰਕ 129.0 'ਤੇ ਹੈ, ਜੋ ਫਰਵਰੀ, 2022 ਦੇ ਪੱਧਰ ਦੇ ਮੁਕਾਬਲੇ 4.6% ਵਧੇਰੇ ਹੈ। ਇੰਡੀਅਨ ਬਿਊਰੋ ਆਫ ਮਾਈਨਜ਼ ਦੇ ਆਰਜ਼ੀ ਅੰਕੜਿਆਂ ਅਨੁਸਾਰ ਅਪ੍ਰੈਲ-ਫਰਵਰੀ, 2022-23 ਦੀ ਮਿਆਦ ਲਈ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ ਸੰਚਤ ਵਾਧਾ 5.7% ਹੈ।
ਫਰਵਰੀ, 2023 ਵਿੱਚ ਮਹੱਤਵਪੂਰਨ ਖਣਿਜਾਂ ਦਾ ਉਤਪਾਦਨ ਪੱਧਰ : ਕੋਲਾ 861 ਲੱਖ ਟਨ, ਲਿਗਨਾਈਟ 41 ਲੱਖ ਟਨ, ਕੁਦਰਤੀ ਗੈਸ (ਵਰਤੀ ਗਈ) 2595 ਮਿਲੀਅਨ ਕਿਊਸਿਕ ਮੀਟਰ, ਪੈਟਰੋਲੀਅਮ (ਕੱਚਾ) 22 ਲੱਖ ਟਨ, ਬਾਕਸਾਈਟ 1995 ਹਜ਼ਾਰ ਟਨ, ਕ੍ਰੋਮਾਈਟ 330 ਹਜ਼ਾਰ ਟਨ, ਕਾਪਰ ਕੌਂਕ 9 ਹਜ਼ਾਰ ਟਨ, ਸੋਨਾ 9 ਕਿਲੋਗ੍ਰਾਮ, ਲੋਹਾ 245 ਲੱਖ ਟਨ, ਲੈੱਡ 31 ਹਜ਼ਾਰ ਟਨ, ਮੈਂਗਨੀਜ਼ 278 ਹਜ਼ਾਰ ਟਨ, ਜ਼ਿੰਕ 144 ਹਜ਼ਾਰ ਟਨ, ਚੂਨਾ ਪੱਥਰ 336 ਲੱਖ ਟਨ, ਫਾਸਫੋਰਾਈਟ 183 ਹਜ਼ਾਰ ਟਨ, ਮੈਗਨੇਸਾਈਟ 10 ਹਜ਼ਾਰ ਟਨ ਅਤੇ ਹੀਰਾ 17 ਕੈਰੇਟ ਹੈ।
ਪਿਛਲੇ ਸਾਲ ਨਾਲੋਂ ਫਰਵਰੀ, 2023 ਦੌਰਾਨ ਸਕਾਰਾਤਮਕ ਵਾਧਾ ਦਰਸਾਉਣ ਵਾਲੇ ਮਹੱਤਵਪੂਰਨ ਖਣਿਜਾਂ ਵਿੱਚ ਸ਼ਾਮਲ ਹਨ: ਫਾਸਫੋਰਾਈਟ (60.2%), ਕੋਲਾ (8.3%), ਲੋਹਾ (7.4%), ਲੈੱਡ ਕੌਂਕ (7.3%), ਕੁਦਰਤੀ ਗੈਸ (3.2%), ਜ਼ਿੰਕ (1.1%), ਚੂਨਾ ਪੱਥਰ (0.9%) ਅਤੇ ਕਾਪਰ ਕੌਂਕ (0.5%)।
************
ਏਐੱਲ/ਏਕੇਐੱਨ/ਆਰਕੇਪੀ
(Release ID: 1924390)
Visitor Counter : 127