ਰੱਖਿਆ ਮੰਤਰਾਲਾ

ਰੱਖਿਆ ਖੇਤਰ ਵਿੱਚ ‘ਆਤਮਨਿਰਭਰ ਭਾਰਤ’ : ਰੱਖਿਆ ਮੰਤਰਾਲੇ ਨੇ ਫੌਜੀ (ਸੈਨਿਕ) ਮਹੱਤਤਾ ਦੀਆਂ 928 ਲਾਈਨ ਰਿਪਲੇਸਮੈਂਟ ਯੂਨਿਟਾਂ/ਸਬ-ਸਿਸਟਮਸ/ਸਪੇਅਰਜ਼ ਅਤੇ ਕੰਪੋਨੈਂਟਸ ਦੀ ਚੌਥੀ ਸਕਾਰਾਤਮਕ ਸਵਦੇਸ਼ੀ ਸੂਚੀ ਨੂੰ ਮਨਜ਼ੂਰੀ ਦਿੱਤੀ

Posted On: 14 MAY 2023 9:16AM by PIB Chandigarh

ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਨੂੰ ਹੁਲਾਰਾ ਦੇਣ ਅਤੇ ਰੱਖਿਆ ਜਨਤਕ ਖੇਤਰ ਦੇ ਉਪਕ੍ਰਮਾਂ (ਅੰਡਰਟੇਕਿੰਗਸ) (ਡੀਪੀਐੱਸਯੂ) ਦੁਆਰਾ ਆਯਾਤ ਨੂੰ ਨਿਊਨਤਮ ਕਰਨ ਲਈ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 928 ਲਾਈਨ ਰਿਪਲੇਸਮੈਂਟ ਯੂਨਿਟਾਂ(ਐੱਲਆਰਯੂ)/ਸਬ-ਸਿਸਟਮਸ/ਸਪੇਅਰਜ਼ ਅਤੇ ਕੰਪੋਨੈਂਟਸ, ਹਾਈ-ਐਂਡ-ਮਟੀਰੀਅਲਸ ਅਤੇ ਅਤਿਰਿਕਤ ਉਤਪਾਦ ਸਮੇਤ 715, ਕਰੋੜ ਮੁੱਲ ਦੇ ਆਯਾਤ ਬਦਲੀ ਮੁੱਲ ਦੀ ਚੌਥੀ ਸਕਾਰਾਤਮਕ ਸਵਦੇਸ਼ੀ ਸੂਚੀ (ਪੀਆਈਐੱਲ) ਨੂੰ  ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਸਤੂਆਂ ਦਾ ਵੇਰਵਾ ਸਿਰਜਣ ਪੋਰਟਲ ‘ਤੇ ਉਪਲਬਧ ਹੈ। (https://srijandefence.gov.in/) ਇਨ੍ਹਾਂ ਨੂੰ ਸੂਚੀ ਵਿੱਚ ਨਿਰਧਾਰਿਤ ਕੀਤੀ ਗਈ ਸਮੇਂ ਸੀਮਾ ਤੋਂ ਬਾਅਦ ਹੀ ਭਾਰਤੀ ਉਦਯੋਗ ਤੋਂ ਖਰੀਦਿਆ ਜਾ ਸਕੇਗਾ। 

 

ਪੀਆਈਐੱਲ ਦੀ ਐੱਲਆਰਯੂ/ਸਬ-ਸਿਸਟਮਸ/ਸਬ-ਅਸੈਂਬਲੀ/ਅਤਿਰਿਕਤ (ਵਾਧੂ) ਕੰਪੋਨੈਂਟਸ ਨਾਲ ਜੁੜੀ ਇਹ ਚੌਥੀ ਸੂਚੀ ਉਨ੍ਹਾਂ ਤਿੰਨ ਪੀਆਈਐੱਲ ਦੀ ਲੜੀ ਦੀ ਨਿਰੰਤਰਤਾ ਵਿੱਚ ਹੈ ਜਿਸ ਦੀ ਛਪਾਈ ਦਸੰਬਰ, 2021, ਮਾਰਚ 2022 ਅਤੇ ਅਗਸਤ 2022 ਵਿੱਚ ਲੜੀਵਾਰ ਕੀਤੀ ਗਈ ਸੀ। ਇਨ੍ਹਾਂ ਸੂਚੀਆਂ ਵਿੱਚ 2500 ਆਈਟਮਸ ਹਨ ਜੋ ਪਹਿਲਾਂ ਤੋਂ ਹੀ ਸਵਦੇਸ਼ੀ ਹਨ ਅਤੇ 1238 (351+107+780) ਆਈਟਮਸ ਉਹ ਹਨ ਜੋ ਦਿੱਤੀ ਗਈ ਸਮੇਂ ਸੀਮਾ ਦੇ ਅੰਦਰ ਸਵਦੇਸ਼ੀ ਕੀਤੇ ਜਾਣਗੇ। ਹੁਣ ਤੱਕ ਦੇਸ਼ ਵਿੱਚ 1,238 (ਪਹਿਲੀ ਸਕਾਰਾਤਮਕ ਸਵਦੇਸ਼ੀਕਰਣ ਸੂਚੀ-262, ਦੁੱਵਲੀ ਸਕਾਰਾਤਮਕ ਸਵਦੇਸ਼ੀਕਰਣ ਸੂਚੀ-11, ਤੀਸਰੀ ਸਕਾਰਾਤਮਕ ਸਵਦੇਸ਼ੀਕਰਣ ਸੂਚੀ-37) ਵਿੱਚੋਂ 310 ਵਸਤਾਂ ਦਾ ਸਵਦੇਸ਼ੀਕਰਣ ਕੀਤਾ ਜਾ ਚੁੱਕਿਆ ਹੈ।

 

ਰੱਖਿਆ ਖੇਤਰ ਦੇ ਜਨਤਕ ਉਪਕ੍ਰਮ (ਅੰਡਰਟੇਕਿੰਗਸ) ਇਸ ਸਵਦੇਸ਼ੀ-ਕਰਣ ਨੂੰ ਵਿਭਿੰਨ ਸਾਧਨਾਂ ਦੇ ਜ਼ਰੀਏ ਨਾਲ ਪੂਰਾ ਕਰਨਗੇ। ਕੁਝ ਕੁ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ ਦੁਆਰਾ ਵਿਕਸਿਤ ਅਤੇ ਨਿਜੀ ਭਾਰਤੀ ਉਦਯੋਗਾਂ ਦੁਆਰਾ ਬਣਾਏ ਜਾਣਗੇ, ਇਸ ਨਾਲ ਅਰਥਵਿਵਸਥਾ ਵਿੱਚ ਵਿਕਾਸ, ਰੱਖਿਆ-ਖੇਤਰ ਵਿੱਚ ਨਿਵੇਸ਼ ਅਤੇ ਰੱਖਿਆ ਦੇ ਜਨਤਕ ਉਪਕ੍ਰਮਾਂ (ਅੰਡਰਟੇਕਿੰਗਸ) ਦੇ ਨਿਰਯਾਤ ਵਿੱਚ ਕਮੀ ਆਵੇਗੀ। ਇਸ ਦੇ ਨਾਲ ਹੀ ਘਰੇਲੂ ਰੱਖਿਆ-ਉਦਯੋਗ ਵਿੱਚ ਅਕਾਦਮਿਕ ਅਤੇ ਰਿਸਰਚ ਇੰਸਟੀਟਿਊਸ਼ਨਸ ਦੇ ਸ਼ਾਮਲ ਹੋਣ ਨਾਲ ਰੱਖਿਆ ਉਪਕਰਣਾਂ ਦੀ ਡਿਜ਼ਾਈਨ ਸਮਰੱਥਾ ਵੀ ਵਂਧੇਗੀ। 

ਡੀਪੀਐੱਸਯੂ ਛੇਤੀ ਹੀ ਇਨ੍ਹਾਂ ਸੂਚੀਬੱਧ ਵਸਤੂਆਂ ਵਿੱਚ ਖਰੀਦਦਾਰੀ ਦੀ ਸ਼ੁਰੂਆਤ ਕਰੇਗਾ। ਉਦਯੋਗ ਇਸ ਮਾਮਲੇ ਵਿੱਚ ਆਪਣੀ ਦਿਲਚਸਪੀ (ਈਓਆਈ)/ਪ੍ਰਸਤਾਵ ਲਈ ਬੇਨਤੀ (ਆਰਪੀਐੱਫ) ਸਿਰਜਣ ਪੋਰਟਲ ਡੈਸ਼-ਬੋਰਡ (https://srijandefence.gov.in/DashboardForPublic) ‘ਤੇ ਕਰ ਸਕਦਾ ਹੈ, ਜਿਸ ਨੂੰ ਇਸੇ ਕੰਮ ਲਈ ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਵੱਡੀ ਸੰਖਿਆ ਵਿੱਚ ਹਿੱਸਾ ਲੈਣ ਲਈ ਅੱਗੇ ਆ ਸਕਦਾ ਹੈ। 

 

******

 

 

ਏਬੀਬੀ/ਐੱਸਏਵੀਵੀਵਾਈ



(Release ID: 1924233) Visitor Counter : 97