ਰੱਖਿਆ ਮੰਤਰਾਲਾ
azadi ka amrit mahotsav g20-india-2023

ਭਾਰਤੀ ਸੈਨਾ ਪ੍ਰਮੁੱਖ ਮਿਸਰ ਦਾ ਦੌਰਾ ਕਰਨਗੇ

Posted On: 15 MAY 2023 10:48AM by PIB Chandigarh

ਸੈਨਾ ਦੇ ਮੁਖੀ (ਸੀਓਏਐੱਸ) ਜਨਰਲ ਮਨੋਜ ਪਾਂਡੇ 16 ਤੋਂ 17 ਮਈ 2023 ਨੂੰ ਮਿਸਰ ਦੀ ਯਾਤਰਾ ਕਰਨਗੇ। ਯਾਤਰਾ ਦੇ ਦੌਰਾਨ, ਸੈਨਾ ਪ੍ਰਮੁੱਖ ਮੇਜ਼ਬਾਨ ਦੇਸ਼ ਦੇ ਸੀਨੀਅਰ ਮਿਲੀਟਰੀ ਲੀਡਰਸ਼ਿਪ ਨਾਲ ਮੁਲਾਕਾਤ ਕਰਨਗੇ, ਜਿੱਥੇ ਉਹ ਭਾਰਤ-ਮਿਸਰ ਰੱਖਿਆ ਸਬੰਧਾਂ ਨੂੰ ਅੱਗੇ ਲੈ ਜਾਣ ਦੇ ਤਰੀਕਿਆਂ ’ਤੇ ਚਰਚਾ ਕਰਨਗੇ। ਉਹ ਮਿਸਰ ਦੇ ਵਿਭਿੰਨ ਹਥਿਆਰਬੰਦ ਬਲਾਂ ਦੇ ਪ੍ਰਤਿਸ਼ਠਾਨਾਂ ਦਾ ਵੀ ਦੌਰਾਨ ਕਰਨਗੇ ਅਤੇ ਆਪਸੀ ਹਿਤ ਦੇ ਮੁੱਦਿਆਂ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ।

ਸੈਨਾ ਪ੍ਰਮੁੱਖ ਮਿਸਰ ਦੇ ਹਥਿਆਰਬੰਦ ਬਲਾਂ ਦੇ ਕਮਾਂਡਰ-ਇਨ-ਚੀਫ਼, ਰੱਖਿਆ  ਅਤੇ ਸੈਨਾ ਉਤਪਾਦਨ ਮੰਤਰੀ ਅਤੇ ਮਿਸਰ ਦੇ ਹਥਿਆਰਬੰਦ ਬਲਾਂ ਦੇ ਚੀਫ਼ ਆਵ੍ ਸਟਾਫ ਦੇ ਨਾਲ ਗੱਲਬਾਤ ਕਰਨਗੇ। ਉਹ ਮਿਸਰ ਦੀ ਹਥਿਆਰਬੰਦ ਬਲ ਆਪਰੇਸ਼ਨ ਅਥਾਰਿਟੀ ਦੇ ਪ੍ਰਮੁੱਖ ਦੇ ਨਾਲ ਵਿਆਪਕ ਵਿਚਾਰ-ਵਟਾਂਦਰਾ ਵੀ ਕਰਨਗੇ।

ਮਿਸਰ ਦੇ ਨਾਲ ਭਾਰਤ ਦੇ ਸੈਨਾ ਸਬੰਧ ਵਧ ਰਹੇ ਹਨ, ਜੋ ਭਾਰਤ ਦੇ 74ਵੇਂ ਗਣਤੰਤਰ ਦਿਵਸ ਪਰੇਡ ਦੇ ਦੌਰਾਨ ਸਪਸ਼ਟ ਦਿਖੇ ਸਨ। ਇਸ ਪਰੇਡ  ਵਿੱਚ ਮਿਸਰ ਦੇ ਹਥਿਆਰਬੰਦ ਬਲਾਂ ਦੇ ਇੱਕ ਦਲ ਨੇ ਆਪਣੀ ਪਹਿਲੀ ਉਪਸਥਿਤੀ ਦਰਜ ਕੀਤੀ ਸੀ। ਮਿਸਰ ਦੇ ਰਾਸ਼ਟਰਪਤੀ ਅਬਦੇਹ ਫ਼ਤਹ ਅਲ-ਸੀਸੀ ਇਸ ਪਰੇਡ ਦੇ ਮੁੱਖ ਮਹਿਮਾਨ ਸਨ। ਭਾਰਤੀ ਅਤੇ ਮਿਸਰ ਦੀਆਂ ਸੈਨਾਵਾਂ ਦੇ ਵਿਸ਼ੇਸ਼ ਬਲਾਂ ਨੇ ਇਸ ਸਾਲ ਜਨਵਰੀ ਵਿੱਚ ‘ਐਕਸ ਸਾਇਕਲੋਨ-I” ਨਾਮ ਦਾ ਪਹਿਲਾ ਸੰਯੁਕਤ ਅਭਿਆਸ ਕੀਤਾ ਸੀ।

ਸੈਨਾ ਪ੍ਰਮੁੱਖ ਦੀ ਯਾਤਰਾ ਦੋਨੋਂ ਸੈਨਾਵਾਂ ਦੇ ਦਰਮਿਆਨ ਦੁਵੱਲੇ ਸਬੰਧਾਂ ਨੂੰ ਹੋਰ ਗਹਿਰਾ ਕਰੇਗੀ ਅਤੇ ਰਣਨੀਤਕ ਮੁੱਦਿਆਂ ’ਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਗਹਿਰੇ ਤਾਲਮੇਲ ਅਤੇ ਸਹਿਯੋਗ ਦੇ ਲਈ ਇੱਕ ਉੱਤਪ੍ਰੇਰਕ ਦੇ ਰੂਪ ਵਿੱਚ ਕਾਰਜ ਕਰੇਗੀ।

****

ਐੱਸਸੀ/ਵੀਬੀਵਾਈ/ਜੀਕੇਏ         (Release ID: 1924231) Visitor Counter : 66