ਰੱਖਿਆ ਮੰਤਰਾਲਾ

ਏਅਰ ਮਾਰਸ਼ਲ ਆਸ਼ੁਤੋਸ਼ ਦੀਕਸ਼ਿਤ ਨੇ ਵਾਯੂ ਸੈਨਾ ਦੇ ਉਪ ਪ੍ਰਮੁੱਖ ਦੇ ਤੌਰ ’ਤੇ ਕਾਰਜਭਾਰ ਸੰਭਾਲ਼ਿਆ

Posted On: 15 MAY 2023 2:00PM by PIB Chandigarh

ਏਅਰ ਮਾਰਸ਼ਲ ਆਸ਼ੁਤੋਸ਼ ਦੀਕਸ਼ਿਤ ਨੇ ਅੱਜ ਵਾਯੂ ਸੈਨਾ ਦੇ ਉਪ ਪ੍ਰਮੁੱਖ ਦਾ ਪਦਭਾਰ ਸੰਭਾਲ਼ ਲਿਆ ਹੈ। ਰਾਸ਼ਟਰੀ ਰੱਖਿਆ ਅਕਾਦਮੀ ਦੇ ਸਾਬਕਾ ਵਿਦਿਆਰਥੀ, ਉਨ੍ਹਾਂ ਨੂੰ 06 ਦਸੰਬਰ 1986 ਨੂੰ ਫਾਈਟਰ ਸਟ੍ਰੀਮ ਵਿੱਚ ਕਮਿਸ਼ਨ ਦਿੱਤਾ ਗਿਆ ਸੀ। ਉਹ ਸਟਾਫ ਕੋਰਸ, ਬੰਗਲਾਦੇਸ਼ ਅਤੇ ਨੈਸ਼ਨਲ ਡਿਫੈਂਸ ਕਾਲਜ, ਨਵੀਂ ਦਿੱਲੀ ਤੋਂ ਗ੍ਰਜੂਏਟ ਹਨ। ਏਅਰ ਮਾਰਸ਼ਲ ਇੱਕ ਯੋਗ ਫਲਾਇੰਗ ਇਨਸਟ੍ਰਕਟਰ ਹੋਣ ਦੇ ਨਾਲ-ਨਾਲ ਇੱਕ ਐਕਸਪੈਰੀਮੈਂਟਲ ਟੈਸਟ ਪਾਇਲਟ ਵੀ ਹਨ, ਉਨ੍ਹਾਂ ਦੇ ਕੋਲ ਫਾਈਟਰ, ਟ੍ਰੇਨਰ ਅਤੇ ਟ੍ਰਾਂਸਪੋਰਟ ਏਅਰਕ੍ਰਾਫਟ ’ਤੇ 330 ਘੰਟੇ ਤੋਂ ਅਧਿਕ ਦੀ ਉਡਾਨ ਅਨੁਭਵ ਹੈ। ਉਨ੍ਹਾਂ ਨੇ ਆਪ੍ਰੇਸ਼ਨ ਸੇਫਡ ਸਾਗਰ ਅਤੇ ਰਕਸ਼ਕ ਵਿੱਚ ਹਿੱਸਾ ਲਿਆ।

ਏਅਰ ਮਾਰਸ਼ਲ ਦੀਕਸ਼ਿਤ ਨੇ ਮਿਰਾਜ 2000 ਸਕਵਾਡ੍ਰਨ ਦੀ ਕਮਾਨ ਸੰਭਾਲ਼ੀ, ਜੋ ਪੱਛਮੀ ਖੇਤਰ ਵਿੱਚ ਫ੍ਰੰਟਲਾਈਨ ਫਾਈਟਰ ਬੇਸ ਹੈ, ਨਾਲ ਹੀ ਇੱਕ ਪ੍ਰਮੁਖ ਫਾਈਟਰ ਟ੍ਰੇਨਿੰਗ ਬੇਸ ਵੀ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ ਵਾਯੂ ਸੈਨਾ ਹੈੱਡਕੁਆਟਰ ਵਿੱਚ ਪ੍ਰਿੰਸੀਪਲ ਡਾਇਰੈਕਟਰ ਏਅਰ ਸਟਾਫ ਰਿਕਵਾਇਰਮੈਂਟ, ਅਸਿਸਟੈਂਟ ਚੀਫ਼ ਆਵ੍ ਦ ਏਅਰ ਸਟਾਫ (ਪ੍ਰੋਜੈਕਟ੍ਸ) ਅਤੇ ਅਸਿਸਟੈਂਟ ਚੀਫ਼ ਆਵ ਏਅਰ ਸਟਾਫ (ਪਲਾਨ) ਦੇ ਰੂਪ ਵਿੱਚ ਕੰਮ ਕੀਤਾ ਹੈ। ਵਾਯੂ ਅਧਿਕਾਰੀ ਦੱਖਣੀ ਵਾਯੂ ਕਮਾਨ ਦੇ ਵਾਯੂ ਰੱਖਿਆ ਕਮਾਂਡਰ ਵੀ ਰਹਿ ਚੁੱਕੇ ਹਨ ਅਤੇ ਵਾਯੂ ਸੈਨਾ ਦੇ ਉਪ ਪ੍ਰਮੁੱਖ ਦੇ ਰੂਪ ਵਿੱਚ ਕਾਰਜਭਾਰ ਸੰਭਾਲ਼ਣ ਤੋਂ ਪਹਿਲਾਂ ਦੱਖਣ ਪੱਛਮੀ ਵਾਯੂ ਕਮਾਨ ਦੇ ਸੀਨੀਅਰ ਵਾਯੂ ਸੈਨਾ ਅਧਿਕਾਰੀ ਸਨ।

***************

ਏਬੀਬੀ/ਆਈਐੱਨ/ਐੱਸਐੱਮ



(Release ID: 1924228) Visitor Counter : 119