ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਯੂਆਈਡੀਏਆਈ ਨਾਗਰਿਕਾਂ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਲਈ ਆਧਾਰ ਆਪਰੇਟਰਾਂ ਦੇ ਸਮਰੱਥਾ ਨਿਰਮਾਣ ਨੂੰ ਵਧਾ ਰਿਹਾ ਹੈ
ਇਸ ਸਾਲ 100 ਹੋਰ ਵਰਕਸ਼ਾਪਾਂ ਲਗਾਈਆਂ ਜਾਣਗੀਆਂ
Posted On:
11 MAY 2023 2:45PM by PIB Chandigarh
ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂਆਈਡੀਏਆਈ) ਨੇ ਦੇਸ਼ ਭਰ ਦੇ ਹਜ਼ਾਰਾਂ ਆਧਾਰ ਆਪਰੇਟਰਾਂ ਦੀ ਕੁਸ਼ਲਤਾ ਨੂੰ ਵਧਾਉਣ ਲਈ ਦੇਸ਼ ਵਿਆਪੀ ਸਮਰੱਥਾ ਨਿਰਮਾਣ ਮੁਹਿੰਮ ਸ਼ੁਰੂ ਕੀਤੀ ਹੈ। ਇਹ ਅਭਿਆਸ ਆਪਰੇਟਰਾਂ ਨੂੰ ਆਧਾਰ ਈਕੋਸਿਸਟਮ ਵਿੱਚ ਨੀਤੀਆਂ/ਪ੍ਰਕ੍ਰਿਆਵਾਂ ਵਿੱਚ ਨਵੀਨਤਮ ਤਬਦੀਲੀਆਂ ਤੋਂ ਜਾਣੂ ਕਰਵਾ ਕੇ ਅਤੇ ਨਾਮਾਂਕਣ, ਅੱਪਡੇਟ ਅਤੇ ਪ੍ਰਮਾਣੀਕਰਨ ਪ੍ਰਕਿਰਿਆਵਾਂ ਦੌਰਾਨ ਆਪਰੇਟਰ ਪੱਧਰ 'ਤੇ ਗਲਤੀਆਂ ਨੂੰ ਘਟਾ ਕੇ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰੇਗਾ। ਸਭ ਤੋਂ ਮਹੱਤਵਪੂਰਨ, ਇਹ ਨਾਗਰਿਕਾਂ ਦੇ ਤਜ਼ਰਬੇ ਵਿੱਚ ਹੋਰ ਸੁਧਾਰ ਕਰੇਗਾ।
ਇਸ ਪਹਿਲਕਦਮੀ ਦੇ ਹਿੱਸੇ ਵਜੋਂ, ਯੂਆਈਡੀਏਆਈ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਉੱਤਰ-ਪੂਰਬੀ ਰਾਜਾਂ ਸਮੇਤ ਕਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਹਿਲਾਂ ਹੀ ਲਗਭਗ ਦੋ ਦਰਜਨ ਸਿਖਲਾਈ ਸੈਸ਼ਨ ਆਯੋਜਿਤ ਕੀਤੇ ਹਨ। ਜਿਵੇਂ ਕਿ ਓਪਰੇਟਰ ਜ਼ਮੀਨੀ ਪੱਧਰ 'ਤੇ ਕੰਮ ਕਰਦੇ ਹਨ ਅਤੇ ਨਾਮਾਂਕਣ, ਅੱਪਡੇਟ ਅਤੇ ਪ੍ਰਮਾਣੀਕਰਨ ਲਈ ਜ਼ਿੰਮੇਵਾਰ ਹੁੰਦੇ ਹਨ, ਇਹ ਲਾਜ਼ਮੀ ਹੈ ਕਿ ਉਨ੍ਹਾਂ ਕੋਲ ਪ੍ਰਕਿਰਿਆਵਾਂ, ਦਿਸ਼ਾ- ਨਿਰਦੇਸ਼ਾਂ ਅਤੇ ਨੀਤੀਆਂ ਦੀ ਚੰਗੀ ਸਮਝ ਹੋਵੇ।
ਪਹਿਲਾਂ ਹੀ ਆਯੋਜਿਤ ਕੀਤੇ ਗਏ ਸਿਖਲਾਈ ਸੈਸ਼ਨਾਂ ਨੇ ਲਗਭਗ 3,500 ਆਪਰੇਟਰਾਂ ਅਤੇ ਮਾਸਟਰ ਟ੍ਰੇਨਰਾਂ ਨੂੰ ਨਵੀਨਤਮ ਗਿਆਨ, ਅਤੇ ਨਾਮਾਂਕਣ, ਅੱਪਡੇਟ ਅਤੇ ਪ੍ਰਮਾਣੀਕਰਨ ਪ੍ਰਕਿਰਿਆਵਾਂ ਦੀ ਵਿਧੀ ਨਾਲ ਲੈਸ ਕੀਤਾ ਹੈ। ਉਹ ਗਿਆਨ ਪ੍ਰਸਾਰ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੇ ਹਨ ਅਤੇ ਪ੍ਰਾਪਤ ਕੀਤੀ ਜਾਣਕਾਰੀ ਨੂੰ ਅੱਗੇ ਫੈਲਾ ਸਕਦੇ ਹਨ।
ਇਸ ਤੋਂ ਇਲਾਵਾ, ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮੌਜੂਦਾ ਸਾਲ ਦੌਰਾਨ ਯੂਆਈਡੀਏਆਈ ਦੁਆਰਾ ਅਜਿਹੇ 100 ਤੋਂ ਵੱਧ ਪੂਰੇ- ਦਿਨ ਦੇ ਸਿਖਲਾਈ ਸੈਸ਼ਨਾਂ ਦਾ ਆਯੋਜਨ ਕੀਤਾ ਜਾਵੇਗਾ। ਇਨ੍ਹਾਂ ਭਾਈਵਾਲਾਂ ਦੁਆਰਾ ਆਧਾਰ ਈਕੋਸਿਸਟਮ ਅਤੇ ਵਿਵਹਾਰ ਵਿੱਚ ਤਬਦੀਲੀ ਦਾ ਇੱਕ ਮਜ਼ਬੂਤ ਗਿਆਨ ਦੇਸ਼ ਭਰ ਵਿੱਚ ਨਾਮਾਂਕਣ/ਅੱਪਡੇਟ ਕੇਂਦਰਾਂ ਵਿੱਚ ਨਾਗਰਿਕਾਂ ਨੂੰ ਵਧੇਰੇ ਸੰਵੇਦਨਾ ਅਤੇ ਬਿਹਤਰ ਅਨੁਭਵ ਦੇਣ ਵਿੱਚ ਮਦਦ ਕਰੇਗਾ।
*****
ਆਰਕੇਜੇ/ਡੀਕੇ
(Release ID: 1923721)
Visitor Counter : 133