ਬਿਜਲੀ ਮੰਤਰਾਲਾ
ਕੇਂਦਰੀ ਬਿਜਲੀ ਅਤੇ ਐੱਨਆਰਈ ਮੰਤਰੀ ਸ਼੍ਰੀ ਆਰ.ਕੇ.ਸਿੰਘ ਨੇ ਪਾਵਰਗ੍ਰਿਡ ਦੇ ਆਰਾ ਸਬ-ਸਟੇਸ਼ਨ ਨੂੰ ਵਧਾਉਣ ਲਈ ਨੀਂਹ ਪੱਥਰ ਰੱਖਿਆ
ਬਿਜਲੀ ਦੀ ਨਿਰਵਿਘਨ ਸਪਲਾਈ ਸੁਨਿਸ਼ਚਿਤ ਕਰਨ ਅਤੇ ਮਜ਼ਬੂਤ ਬਿਜਲੀ ਬੁਨਿਆਦੀ ਢਾਂਚੇ ਦੇ ਜ਼ਰੀਏ ਖੇਤਰ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਸਬ-ਸਟੇਸ਼ਨ ਦਾ ਵਾਧਾ ਕੀਤਾ ਜਾ ਰਿਹਾ ਹੈ: ਸ਼੍ਰੀ ਆਰ.ਕੇ.ਸਿੰਘ
प्रविष्टि तिथि:
10 MAY 2023 4:17PM by PIB Chandigarh
ਮਾਨਯੋਗ ਕੇਂਦਰੀ ਊਰਜਾ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ (ਐੱਨਆਰਈ) ਸ਼੍ਰੀ ਆਰ.ਕੇ ਸਿੰਘ ਨੇ 9 ਮਈ, 2023 ਨੂੰ 220/132 ਕਿਲੋਵਾਟ ਪਾਵਰਗ੍ਰਿਡ ਆਰਾ ਸਬਸਟੇਸ਼ਨ ਦੇ ਵਾਧੇ ਲਈ ਨੀਂਹ ਪੱਥਰ ਰੱਖਿਆ। ਇਸ ਮੌਕੇ ’ਤੇ ਬਿਹਾਰ ਦੇ ਮਾਨਯੋਗ ਊਰਜਾ ਮੰਤਰੀ ਸ਼੍ਰੀ ਬਿਜੇਂਦਰ ਪ੍ਰਸਾਦ ਯਾਦਵ, ਆਰਾ ਦੇ ਵਿਧਾਇਕ ਸ਼੍ਰੀ ਅਮਰੇਂਦਰ ਪ੍ਰਤਾਪ ਸਿੰਘ, ਬਰਹਰਾ ਦੇ ਵਿਧਾਇਕ ਸ਼੍ਰੀ ਰਾਘਵੇਂਦਰ ਪ੍ਰਤਾਪ ਸਿੰਘ, ਸੰਦੇਸ਼ ਦੀ ਵਿਧਾਇਕ ਸ਼੍ਰੀਮਤੀ ਕਿਰਨ ਦੇਵੀ, ਬਿਹਾਰ ਵਿਧਾਨ ਪਰਿਸ਼ਦ ਦੇ ਮੈਂਬਰ ਸ਼੍ਰੀ ਅਵਧੇਸ਼ ਨਾਰਾਇਣ ਸਿੰਘ, ਆਰਾ ਦੀ ਮੇਅਰ ਸ਼੍ਰੀਮਤੀ ਇੰਦੂ ਦੇਵੀ, ਡਿਪਟੀ ਮੇਅਰ ਸ਼੍ਰੀਮਤੀ ਪੂਨਮ ਦੇਵੀ, ਪਾਵਰਗ੍ਰਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਕੇ.ਸ਼੍ਰੀਕਾਂਤ ਅਤੇ ਹੋਰ ਸੀਨੀਅਰ ਸਰਕਾਰੀ ਅਧਿਕਾਰੀ ਵੀ ਮੌਜੂਦ ਸਨ। ਪਾਵਰਗ੍ਰਿਡ ਆਰਾ ਸਬ-ਸਟੇਸ਼ਨ ਦੇ ਵਾਧੇ ਨਾਲ ਇਸ ਦੀ ਕੁੱਲ ਪਰਿਵਰਤਨ ਸਮਰੱਥਾ 560 ਮੈਗਾ ਵਾਟ ਐੱਮਪੀਅਰ (ਐੱਮਵੀਏ) ਤੱਕ ਵਧ ਜਾਵੇਗੀ।

ਇਸ ਮੌਕੇ ’ਤੇ ਸ਼੍ਰੀ ਆਰ.ਕੇ.ਸਿੰਘ ਨੇ ਕਿਹਾ ਕਿ ਇਸ ਪਹਿਲ ਤੋਂ ਆਰਾ ਵਿੱਚ ਵਿਕਾਸ ਦੀ ਗਤੀ ਤੇਜ਼ ਹੋਵੇਗੀ ਅਤੇ ਇੱਕ ਮਜ਼ਬੂਤ ਪਾਵਰ ਬੁਨਿਆਦੀ ਢਾਂਚੇ ਰਾਹੀਂ ਖੇਤਰ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਹੁਲਾਰਾ ਮਿਲੇਗ। ਉਨ੍ਹਾਂ ਨੇ ਅੱਗੇ ਕਿਹਾ, “ਇਹ ਪਹਿਲ ਆਰਾ ਵਿੱਚ ਅਗਲੇ 10 ਵਰ੍ਹਿਆਂ ਲਈ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਦੀ ਸੁਵਿਧਾ ਪ੍ਰਦਾਨ ਕਰੇਗੀ। ਬਿਨਾ ਕਿਸੇ ਰੁਕਾਵਟ ਪਾਵਰ ਸਪਲਾਈ ਨਾਲ ਖੇਤਰ ਦਾ ਉਦਯੋਗਿਕ ਅਤੇ ਵਪਾਰਕ ਵਿਕਾਸ ਹੋਵੇਗਾ ਅਤੇ ਭੋਜਪੁਰ, ਬਕਸਰ ਅਤੇ ਰੋਹਤਾਸ ਜ਼ਿਲ੍ਹਿਆਂ ਵਿੱਚ ਬਿਜਲੀ ਦੀ ਉਪਲਬਧਤਾ ਵਿੱਚ ਵੀ ਸੁਧਾਰ ਹੋਵੇਗਾ। ਇਹ ਰਾਸ਼ਟਰੀ ਗ੍ਰਿਡ ਦੇ ਨਾਲ ਆਰਾ ਦੀ ਕਨੈਕਟੀਵਿਟੀ ਨੂੰ ਹੋਰ ਮਜ਼ਬੂਤ ਕਰੇਗਾ।”
ਪਾਵਰਗ੍ਰਿਡ ਨੇ ਭੋਜਪੁਰ ਵਿੱਚ ਕਾਰਪੋਰੇਟ ਸਮਾਜਿਕ ਜ਼ਿੰਮੇਦਾਰੀ (ਸੀਐੱਸਆਰ) ਦੇ ਤਹਿਤ ਗ੍ਰਾਮੀਣ ਵਿਕਾਸ ਦੇ ਵਿਭਿੰਨ ਕਾਰਜ ਜਿਵੇਂ ਕਿ ਇਸ਼ਨਾਨ ਘਾਟ, ਪੀਸੀਸੀ ਰੋਡ, ਕਮਿਊਨਿਟੀ ਹਾਲ, ਪੁਲੀ, ਚਾਰਦੀਵਾਰੀ ਅਤੇ ਰੋਕਣ ਵਾਲੀਆਂ ਦੀਵਾਰਾਂ ਦਾ ਨਿਰਮਾਣ ਆਦਿ ਕੀਤੇ ਹਨ। ਇਸ ਤੋਂ ਇਲਾਵਾ ਸੀਐੱਸਆਰ ਦੇ ਤਹਿਤ ਸਕੂਲਾਂ ਵਿੱਚ ਬੈਂਚ ਡੈਸਕ ਦੀ ਵਿਵਸਥਾ, ਹਾਈ-ਮਾਸਟ ਲਾਈਟ ਅਤੇ ਪਖਾਨੇ ਦਾ ਨਿਰਮਾਣ ਆਦਿ ਦਾ ਕੰਮ ਵੀ ਕੀਤਾ ਗਿਆ ਹੈ। ਭਾਰਤ ਸਰਕਾਰ ਦੀ ਇੱਕ ਮਹਾਰਤਨ ਜਨਤਕ ਖੇਤਰ ਦੀ ਕੰਪਨੀ-ਪਾਵਰਗ੍ਰਿਡ ਪਾਵਰ ਟਰਾਂਸਮਿਸ਼ਨ ਦੇ ਮੁੱਖ ਕਾਰੋਬਾਰ ਤੋਂ ਇਲਾਵਾ, “ਪਾਵਰਗ੍ਰਿਡ-ਟ੍ਰਾਂਸਮਿਟਿੰਗ ਪਾਵਰ, ਟ੍ਰਾਂਸਫਾਰਮਿੰਗ ਲਾਈਵਜ਼” ਦੇ ਨਾਅਰੇ ਹੇਠ ਬਹੁਪੱਖੀ ਸਮਾਜਿਕ ਵਿਕਾਸ ਪਹਿਲਾਂ ਰਾਹੀਂ ਜੀਵਨ ’ਤੇ ਸਕਾਰਾਤਮਕ ਪ੍ਰਭਾਵ ਪਾਉਣ ਵਿੱਚ ਮੋਹਰੀ ਭੂਮਿਕਾ ਨਿਭਾ ਰਹੀ ਹੈ।
*****
ਏਐੱਮ
(रिलीज़ आईडी: 1923375)
आगंतुक पटल : 147