ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਵਿਗਿਆਨ ਮੰਤਰਾਲਿਆਂ ਅਤੇ ਵਿਭਾਗਾਂ ਦੀ ਇੱਕ ਉੱਚ ਪੱਧਰੀ ਸੰਯੁਕਤ ਮੀਟਿੰਗ ਦੀ ਪ੍ਰਧਾਨਗੀ ਕੀਤੀ; ਉਨ੍ਹਾਂ ਨੇ ਕਿਹਾ- ਸਾਰੇ ਵਿਗਿਆਨ ਮੰਤਰਾਲੇ ਅਤੇ ਵਿਭਾਗ ਸੰਯੁਕਤ ਤੌਰ ’ਤੇ 11 ਮਈ ਨੂੰ ਰਾਸ਼ਟਰੀ ਟੈਕਨੋਲੋਜੀ ਦਿਵਸ ਮਨਾਉਣਗੇ।


ਭਾਰਤ ਸਰਕਾਰ ਦੇ ਪ੍ਰਦਾਨ ਵਿਗਿਆਨਿਕ ਸਲਾਹਕਾਰ, ਡਾ. ਅਜੈ ਕੁਮਾਰ ਸੂਦ ਅਤੇ ਵਿਗਿਆਨ ਅਤੇ ਟੈਕਨੋਲੋਜੀ, ਬਾਇਓਟੈਕਨਾਲੋਜੀ, ਸੀਐੱਸਆਈਆਰ, ਪ੍ਰਿਥਵੀ ਵਿਗਿਆਨ, ਪੁਲਾੜ ਅਤੇ ਪਰਮਾਣੂ ਊਰਜਾ ਸਮੇਤ ਛੇ ਵਿਗਾਨ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਕੱਤਰ ਇਸ ਮੀਟਿੰਗ ਵਿੱਚ ਸ਼ਾਮਲ ਹੋਏ

Posted On: 08 MAY 2023 12:13PM by PIB Chandigarh

ਵਿਰੋਧਾਭਾਸ ਦੂਰ ਕਰਨ ਅਤੇ ਇੱਕ ਸਮਾਵੇਸ਼ੀ ਏਕੀਕ੍ਰਿਤ ਦ੍ਰਿਸ਼ਟੀਕੋਣ ਵਿਕਸਿਤ ਕਰਨ ਲਈ ਵੱਖ-ਵੱਖ ਵਿਗਿਆਨਿਕ ਵਿਸ਼ਿਆਂ ਦੀਆਂ ਸੰਯੁਕਤ ਮੀਟਿੰਗਾਂ ਆਯੋਜਿਤ ਕਰਨ ਬਾਰੇ ਉਨ੍ਹਾਂ ਨੇ ਜੋ ਪ੍ਰਵਿਰਤੀ ਸ਼ੁਰੂ ਕੀਤੀ ਹੈ ਉਸ ਨੂੰ ਜਾਰੀ ਰੱਖਦੇ ਹੋਏ, ਕੇਂਦਰੀ ਵਿਗਿਆਨ,ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ (ਸੁਤੰਤਰ ਚਾਰਜ) ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ ਜਿਤੇਂਦਰ ਸਿੰਘ ਨੇ ਵਿਗਿਆਨ ਅਤੇ ਟੈਕਨੋਲੋਜੀ, ਬਾਇਓਟੈਕਨੋਲੋਜੀ, ਸੀਐੱਸਆਈਆਰ, ਪ੍ਰਿਥਵੀ ਵਿਗਿਆਨ, ਪੁਲਾੜ ਅਤੇ ਪਰਮਾਣੂ ਊਰਜਾ ਸਮੇਤ ਵਿਗਿਆਨ ਮੰਤਰਾਲਿਆਂ ਅਤੇ ਵਿਭਾਗਾਂ ਦੀ ਇੱਕ ਉੱਚ ਪੱਧਰੀ  ਸੰਯੁਕਤ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਨੇ ਕਿਹਾ ਕਿ ਇਸ ਵਰ੍ਹੇ ਸਾਰੇ ਵਿਗਿਆਨ ਮੰਤਰਾਲ ਅਤੇ ਵਿਭਾਗ ਸੰਯੁਕਤ ਤੌਰ ’ਤੇ 11 ਮਈ ਨੂੰ ਰਾਸ਼ਟਰੀ ਟੈਕਨੋਲੋਜੀ ਦਿਵਸ ਮਨਾਉਣਗੇ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਫ਼ੈਸਲਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸੁਝਾਏ ਗਏ ਪੂਰੇ ਸਰਕਾਰੀ ਦ੍ਰਿਸ਼ਟੀਕੋਣ ਦੇ ਨਾਲ ਸਮੇਂ-ਸਮੇਂ ’ਤੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦਰਮਿਆਨ ਤਾਲਮੇਲ ਨਾਲ ਕੰਮ ਕਰਨ ਅਤੇ ਵਿਰੋਧਾਭਾਸ ਦੂਰ ਕਰਨ ਬਾਰੇ ਉਨ੍ਹਾਂ ਦੇ ਲਗਾਤਾਰ ਜ਼ੋਰ ਦੇਣ ਦੇ ਅਨੁਰੂਪ ਹੈ।

https://static.pib.gov.in/WriteReadData/userfiles/image/image0016NVC.jpg

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਦੇਸ਼ ਵਿੱਚ 11 ਮਈ ਨੂੰ ਆਯੋਜਿਤ ਕੀਤੇ ਜਾਣ ਵਾਲੇ ਰਾਸ਼ਟਰੀ ਟੈਕਨੋਲੋਜੀ ਦਿਵਸ ਵਿੱਚ ਸਾਡੇ ਦੇਸ਼ ਵਿੱਚ ਤਕਨੀਕੀ ਦਿੱਗਜਾਂ, ਖੋਜਕਰਤਾਵਾਂ ਅਤੇ ਇੰਜੀਨੀਅਰਾਂ ਦੁਆਰਾ ਟੈਕਨੋਲੋਜੀ ਖੇਤਰ ਵਿੱਚ ਹਾਸਸ ਉਪਲਬਧੀਆਂ ਨੂੰ ਉਜਾਗਰ ਕੀਤਾ ਹੈ।

ਇਸ ਵਰ੍ਹੇ ਰਾਸ਼ਟਰੀ ਟੈਕਨੋਲੋਜੀ ਦਿਵਸ ਦਾ ਮੁੱਖ ਕੇਂਦ੍ਰਿਤ ਵਿਸ਼ਾ “ਅਟਲ ਟਿੰਕਰਿੰਗ ਲੈਬਜ਼” ਹੈ, ਜੋ ਸਕੂਲ ਅਤੇ ਅਧਿਆਪਨ ਸੰਸਥਾਨ ਦੇ ਪੱਧਰ ’ਤੇ ਵੱਖ-ਵੱਖ ਉਪਾਵਾਂ ਦੇ ਰਾਹੀਂ ਇਨੋਵੇਸ਼ਨ ਸਟਾਰਟਅੱਪਸ ਅਤੇ ਉੱਦਮਤਾ ਦਾ ਸਿਰਜਣ ਕਰਨ ਅਤੇ ਉਨ੍ਹਾਂ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ 2016 ਵਿੱਚ ਕੀਤੀ ਗਈ ਇੱਕ ਵਿਲੱਖਣ ਪਹਿਲ ਸੀ ਤਾਕਿ ਨੌਜਵਾਨਾਂ ਦੇ ਮਨ ਨੂੰ ਉੱਜਵਲ ਬਣਾਇਆ ਜਾ ਸਕੇ।

ਡਾ. ਜਿਤੇਂਦਰ ਸਿੰਘ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੁਆਰਾ ਕੀਤੇ ਗਏ ਇਤਿਹਾਸਿਕ ਸੁਧਾਰਾਂ ਦੇ ਕਾਰਨ ਭਾਰਤ ਵਿੱਚ ਪਿਛਲੇ 9 ਵਰ੍ਹਿਆਂ ਦੌਰਾਨ ਤਕਨੀਕੀ ਖੇਤਰ ਦੀ ਪ੍ਰਗਤੀ ਵਿੱਚ ਮਹੱਤਵਪੂਰਣ ਉਪਲਬਧੀਆਂ ਹਾਸਲ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਟੈਕਨੋਲੋਜੀ ਦਿਵਸ ਵਿਕਾਸ ਚਾਲਕਾਂ ਦੇ ਰੂਪ ਵਿੱਚ ਵਿਗਿਆਨਿਕਾਂ ਅਤੇ ਇੰਜੀਨੀਅਰਾਂ ਦੇ ਪ੍ਰਯਾਸਾਂ ਨੂੰ ਮਾਨਤਾ ਦੇਣ ਦਾ ਇੱਕ ਉਪਯੁਕਤ ਮੌਕਾ ਹੈ।

11 ਮਈ ਨੂੰ ਆਯੋਜਿਤ ਕੀਤੇ ਜਾਣ ਵਾਲੇ ਰਾਸ਼ਟਰੀ ਟੈਕਨੋਲੋਜੀ ਦਿਵਸ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਤੋਂ ਇਲਾਵਾ ਅੱਜ ਦੀ ਮੀਟਿੰਗ ਦੇ ਏਜੰਡੇ ਵਿੱਚ ਸ਼ਾਮਲ ਪੁਰਸਕਾਰਾਂ ਨੂੰ ਤਰਕਸੰਗਤ ਬਣਾਉਣਾ, ਵਿਗਿਆਨ ਮੀਡੀਆ ਸੰਚਾਰ ਸੈੱਲ (ਐੱਸਐੱਮਸੀਸੀ) (SMCC) ਦੀ ਸਿਰਜਣਾ ਦੀ ਸਥਿਤੀ ਨੂੰ ਅੱਪਡੇਟ ਬਣਾਉਣਾ ਅਤੇ ਇਨ੍ਹਾਂ ਪ੍ਰੋਜੈਕਟਾਂ ਵਿੱਚ ਤਕਨੀਕੀ ਕਰਮਚਾਰੀਆਂ ਲਈ ਉਮਰ ਵਿੱਚ ਛੁੱਟ ਦੇਣ ਦੀ ਸਮੀਖਿਆ ਬਾਰੇ ਚਰਚਾ ਕੀਤੀ ਗਈ।

 

https://static.pib.gov.in/WriteReadData/userfiles/image/image002DF2X.jpg

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇੱਕ ਵਾਰ ਸਾਇੰਸ ਮੀਡੀਆ ਕਮਿਊਨੀਕੇਸ਼ਨ ਸੈੱਲ (ਐੱਸਐੱਮਸੀਸੀ) ਲਾਗੂ ਹੋ ਜਾਵੇ ਤਾਂ ਭਾਰਤ ਦੇ ਵਿਗਿਆਨਿਕ ਕੌਸ਼ਲ ਬਾਰੇ ਸਾਰੇ ਹਿੱਤਧਾਰਕਾਂ ਦਰਮਿਆਨ ਆਮ ਜਾਗਰੂਕਤਾ ਪੈਦਾ ਕਰਨ ਲਈ ਸਾਰੇ ਵਿਭਾਗਾਂ ਦੀ ਸਫ਼ਲਤਾ ਦੀਆਂ ਕਹਾਣੀਆਂ ਨੂੰ ਸੰਕਲਿਤ ਕਰਕੇ ਉਨ੍ਹਾਂ ਨੂੰ ਆਮ ਲੋਕਾਂ ਵਿੱਚ ਪ੍ਰਸਾਰਿਤ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਨੇ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਖੇਤਰੀ ਭਾਸ਼ਾਵਾਂ ਵਿੱਚ ਸੂਚਨਾ ਦਾ ਪ੍ਰਸਾਰ ਕਰਨ ਲਈ ਮਿਲ ਕੇ ਕੰਮ ਕਰਨ, ਰਚਨਾਤਮਕ ਵਿਸ਼ਾ ਸਮੱਗਰੀ ਦਾ ਸਿਰਜਣ ਕਰਨ ਅਤੇ ਵਿਗਿਆਨ ਤੇ ਟੈਕਨੋਲੋਜੀ ਨਾਲ ਸਬੰਧਿਤ ਰੋਜ਼ਾਨਾ ਨਿਊਜ਼ ਬੁਲੇਟਿਨ ਤਿਆਰ ਕਰਨ ਦਾ ਨਿਰਦੇਸ਼ ਦਿੱਤਾ।

https://static.pib.gov.in/WriteReadData/userfiles/image/image003Z5WW.jpg

ਇਸ ਮੀਟਿੰਗ ਵਿੱਚ ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨਿਕ ਸਲਾਹਕਾਰ, ਡਾ. ਅਜੈ ਕੁਮਾਰ ਸੂਦ ਅਤੇ ਵਿਗਿਆਨ ਤੇ ਟੈਕਨੋਲੋਜੀ, ਬਾਇਓਟੈਕਨੋਲੋਜੀ, ਸੀਐੱਸਆਈਆਰ, ਪ੍ਰਿਥਵੀ ਵਿਗਿਆਨ, ਪੁਲਾੜ ਅਤੇ ਪਰਮਾਣੂ ਊਰਜਾ ਸਮੇਤ ਵਿਗਿਆਨ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਕੱਤਰ ਸ਼ਾਮਲ ਹੋਏ।

*****

ਐੱਸਐੱਨਸੀ/ਐੱਸਐੱਮ



(Release ID: 1922972) Visitor Counter : 92