ਰੱਖਿਆ ਮੰਤਰਾਲਾ
ਰੱਖਿਆ ਮੰਤਰੀ ਨੇ ਟੈਰੀਟੋਰੀਅਲ ਆਰਮੀ ਦੀ ਮਹਿਲਾ ਅਧਿਕਾਰੀਆਂ ਦੀ ਨਿਯੰਤਰਣ ਰੇਖਾ ’ਤੇ ਤਾਇਨਾਤੀ ਨੂੰ ਮਨਜ਼ੂਰੀ ਦਿੱਤੀ
Posted On:
07 MAY 2023 6:29PM by PIB Chandigarh
ਰੱਖਿਆ ਮੰਤਰੀ ਰਾਜ ਨਾਥ ਸਿੰਘ ਨੇ ਸੰਗਠਨਾਤਮਕ ਜ਼ਰੂਰਤਾਂ ਦੇ ਅਨੁਰੂਪ ਟੈਰੀਟੋਰੀਅਲ ਆਰਮੀ ਦੀ ਇੰਜੀਨੀਅਰ ਰੈਜੀਮੈਂਟਾਂ ਦੇ ਨਾਲ ਅਤੇ ਨਵੀਂ ਦਿੱਲੀ ਵਿੱਚ ਟੀਏ ਗਰੁੱਪ ਹੈੱਡਕੁਆਰਟਰ/ ਟੈਰੀਟੋਰੀਅਲ ਆਰਮੀ ਡਾਇਰੈਕਟੋਰੇਟ ਜਨਰਲ ਵਿੱਚ ਸਟਾਫ ਅਫਸਰ ਵਜੋਂ ਤਾਇਨਾਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਪ੍ਰਗਤੀਸ਼ੀਲ ਨੀਤੀਗਤ ਕਦਮ ਦਾ ਉਦੇਸ਼ ਮਹਿਲਾ ਅਧਿਕਾਰੀਆਂ ਦੀ ਨਿਯੁਕਤੀ ਦੇ ਦਾਇਰੇ ਨੂੰ ਵਧਾਉਣ ਦੇ ਨਾਲ-ਨਾਲ ਉਨ੍ਹਾਂ ਦੀਆਂ ਪੇਸ਼ੇਵਰ ਆਕਾਂਖਿਆਵਾਂ ਨੂੰ ਪੂਰਾ ਕਰਨਾ ਹੈ। ਉਹ ਹੁਣ ਯੂਨਿਟਾਂ ਅਤੇ ਨਿਯੁਕਤੀਆਂ ਦੀ ਇੱਕ ਵਿਸਤ੍ਰਿਤ ਲੜੀ ਵਿੱਚ ਆਪਣੇ ਪੁਰਸ਼ ਹਮਰੁਤਬਾ ਦੀ ਤਰ੍ਹਾਂ ਹੀ ਸਮਾਨ ਸਥਿਤੀਆਂ ਦੇ ਤਹਿਤ ਕੰਮ ਕਰਨਗੀਆਂ ਅਤੇ ਸਿਖਲਾਈ ਹਾਸਲ ਕਰਨਗੀਆਂ।
ਟੈਰੀਟੋਰੀਅਲ ਆਰਮੀ ਨੇ 2019 ਤੋਂ ਈਕੋਲੋਜੀਕਲ ਟਾਸਸ ਫੋਰਸ ਯੂਨਿਟਸ, ਟੀਏ ਆਇਲ ਸੈਕਟਰ ਯੂਨਿਟਸ ਅਤੇ ਟੀਏ ਰੇਲਵੇ ਇੰਜੀਨੀਅਰ ਰੈਜੀਮੈਂਟ ਵਿੱਚ ਮਹਿਲਾ ਅਧਿਕਾਰੀਆਂ ਦੀ ਨਿਯੁਕਤੀ ਸ਼ੁਰੂ ਕੀਤੀ ਸੀ। ਇਸ ਪੀਰੀਅਡ ਦੌਰਾਨ ਪ੍ਰਾਪਤ ਹੋਏ ਅਨੁਭਵਾਂ ਦੇ ਅਧਾਰ ’ਤੇ ਟੀਏ ਵਿੱਚ ਮਹਿਲਾ ਅਧਿਕਾਰੀਆਂ ਲਈ ਹੋਰ ਵਧ ਨਿਯੁਕਤੀਆਂ ਦੇ ਦਾਇਰੇ ਵਧਾਉਣ ਦੇ ਫ਼ੈਸਲੇ ਲਏ ਗਏ ਹਨ।
ਟੈਰੀਟੋਰੀਅਲ ਆਰਮੀ ਨਾਗਰਿਕ ਸੈਨਿਕਾਂ ਦੀ ਫ਼ੌਜ ਦੀ ਧਾਰਨਾ ’ਤੇ ਅਧਾਰਿਤ ਹੈ ਅਤੇ ਇਸ ਦੇ ਅਧਿਕਾਰੀ ਨਾਗਰਿਕ ਜੀਵਨ ਵਿੱਚ ਲਾਭਕਾਰੀ ਤੌਰ ’ਤੇ ਕੰਮ ਕਰਦੇ ਰਹਿੰਦੇ ਹੋਏ ਬੁਨਿਆਦੀ ਫ਼ੌਜੀ ਕੌਸ਼ਲ ਨਾਲ ਸਬੰਧਿਤ ਸਾਲਾਨਾ ਟ੍ਰੇਨਿੰਗ ਪ੍ਰਾਪਤ ਕਰਦੇ ਹਨ।
*****
ਏਬੀਬੀ/ਐੱਸਆਰ/ਜੀਸੀ/ਰਾਜੀਬ
(Release ID: 1922654)
Visitor Counter : 110