ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਨੇ ਆਪਣੀ ਯਾਤਰਾ ਦੇ ਦੂਸਰੇ ਦਿਨ ਮਾਲਦੀਵ ਨੂੰ ਇੱਕ ਫਾਸਟ ਪੈਟਰੋਲ ਵੈਸਲ ਅਤੇ ਇੱਕ ਲੈਂਡਿੰਗ ਕ੍ਰਾਫਟ ਅਸਾਲਟ ਜਹਾਜ ਸੌਂਪਿਆ


ਇਸ ਨੂੰ ਹਿੰਦ ਮਹਾਸਾਗਰ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਪ੍ਰਤੀ ਸਾਂਝੀ ਪ੍ਰਤੀਬੱਧਤਾ ਦਾ ਪ੍ਰਤੀਕ ਦੱਸਿਆ

ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਮਿੱਤਰ ਦੇਸ਼ਾਂ ਦੀਆਂ ਰਾਸ਼ਟਰੀ ਪ੍ਰਾਥਮਿਕਤਾਵਾਂ ਅਤੇ ਸਮਰੱਥਾਵਾਂ ਦੇ ਅਨੁਕੂਲ ਭਾਰਤ ਉਨ੍ਹਾਂ ਨਾਲ ਰੱਖਿਆ ਸਾਂਝੇਦਾਰੀ ਕਰਦਾ ਹੈ

ਜਲਵਾਯੂ ਪਰਿਵਰਤਨ ਅਤੇ ਸਮੁੰਦਰੀ ਸੰਸਾਧਨਾਂ ਦੇ ਟਿਕਾਊ ਉਪਯੋਗ ਸਹਿਤ ਹਿੰਦ ਮਹਾਸਾਗਰ ਖੇਤਰ ਦੁਆਰਾ ਸਾਹਮਣਾ ਕੀਤੀਆਂ ਜਾਣ ਵਾਲੀਆਂ ਆਮ ਚੁਣੌਤੀਆਂ ਨਾਲ ਨਜਿੱਠਣ ਲਈ ਸਹਿਯੋਗਾਤਮਕ ਕੋਸ਼ਿਸ਼ਾਂ ਦੀ ਤਾਕੀਦ ਕੀਤੀ

ਰੱਖਿਆ ਮੰਤਰੀ ਨੇ ਮਾਲਦੀਵ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਅਤੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਚਰਚਾ ਕੀਤੀ; ਮਾਲਦੀਵ ਨੂੰ ਭਾਰਤ ਦੇ ਨਿਰੰਤਰ ਸਮਰਥਨ ਦਾ ਭਰੋਸਾ ਦਿੱਤਾ

Posted On: 02 MAY 2023 3:06PM by PIB Chandigarh

ਮਾਲਦੀਵ ਦੀ ਆਪਣੀ 3 ਦਿਨੀਂ ਯਾਤਰਾ ਦੇ ਦੂਸਰੇ ਦਿਨ, ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 02 ਮਈ, 2023 ਨੂੰ ਮਾਲਦੀਵ ਰਾਸ਼ਟਰੀ ਰੱਖਿਆ ਬਲ (ਐੱਮਐੱਨਡੀਐੱਫ) ਨੂੰ ਇੱਕ ਫਾਸਟ ਪੈਟਰੋਲ ਵੈਸਲ ਅਤੇ ਇੱਕ ਲੈਂਡਿੰਗ ਕ੍ਰਾਫਟ ਅਸਾਲਟ ਜਹਾਜ ਸੌਂਪਿਆ। ਫਾਸਟ ਪੈਟਰੋਲ ਵੈਸਲ ਉੱਚ ਗਤੀ ‘ਤੇ ਤਟਵਰਤੀ ਅਤੇ ਅੱਪਤਟਵਰਤੀ ਨਿਗਰਾਨੀ ਵਿੱਚ ਸਮਰੱਥ ਹੈ ਅਤੇ ਉਸ ਨੂੰ ਐੱਮਐੱਨਡੀਐੱਫ ਦੇ ਤੱਟੀ ਰੱਖਿਅਕ ਜਹਾਜ ‘ਹੁਰਵੀ’ ਦੇ ਰੂਪ ਵਿੱਚ ਕਮਿਸ਼ਨਡ ਕੀਤਾ ਗਿਆ। ਇਸ ਮੌਕੇ ‘ਤੇ ਮਾਲਦੀਵ ਦੇ ਰਾਸ਼ਟਰਪਤੀ ਸ਼੍ਰੀ ਇਬ੍ਰਾਹੀਮ ਮੁਹੰਮਦ ਸੋਲਿਹ ਅਤੇ ਰੱਖਿਆ ਮੰਤਰੀ ਸੁਸ਼੍ਰੀ ਮਾਰੀਆ ਅਹਿਮਦ ਦੀਦੀ ਮੌਜੂਦ ਸਨ।

 

ਇਸ ਮੌਕੇ ‘ਤੇ ਬੋਲਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਸਮਝਾਇਆ ਕਿ ਦੋਨੋਂ ‘ਮੇਡ ਇਨ ਇੰਡੀਆ’ ਪਲੈਟਫਾਰਮਾਂ ਦਾ ਸੌਂਪਿਆ ਜਾਣਾ ਹਿੰਦ ਮਹਾਸਾਗਰ ਖੇਤਰ (ਆਈਓਆਰ) ਵਿੱਚ ਸ਼ਾਂਤੀ ਅਤੇ ਸੁਰੱਖਿਆ ਪ੍ਰਤੀ ਭਾਰਤ ਅਤੇ ਮਾਲਦੀਵ ਦੀ ਸਾਂਝੀ ਪ੍ਰਤੀਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਇੱਕ ਮਜ਼ਬੂਤ ਰੱਖਿਆ ਈਕੋਸਿਸਟਮ ਦੇ ਜ਼ਰੀਏ ਭਾਗੀਦਾਰ ਦੇਸ਼ਾਂ ਦੀ ਸਮਰੱਥਾ ਨਿਰਮਾਣ ਨੂੰ ਹੋਰ ਜ਼ਿਆਦਾ ਸਮਰਥਨ ਦੇਣ ਲਈ ਆਪਣੀਆਂ ਨਿਰਮਾਣ ਸਮਰੱਥਾਵਾਂ ਵਿੱਚ ਮਹੱਤਵਪੂਰਨ ਵਾਧਾ ਕੀਤਾ ਹੈ। 

 

ਰੱਖਿਆ ਮੰਤਰੀ ਨੇ ਕਿਹਾ, ‘‘ਭਾਰਤ ਹਾਲ ਦੇ ਵਰ੍ਹਿਆਂ ਵਿੱਚ ਇੱਕ ਪ੍ਰਮੁੱਖ ਰੱਖਿਆ ਨਿਰਯਾਤਕ ਦੇ ਰੂਪ ਵਿੱਚ ਉੱਭਰਿਆ ਹੈ। ਇੱਕ ਰੱਖਿਆ ਨਿਰਮਾਣ ਈਕੋਸਿਸਟਮ ਬਣਾਇਆ ਗਿਆ ਹੈ ਜਿਸ ਨੂੰ ਭਰਪੂਰ ਮਾਤਰਾ ਵਿੱਚ ਤਕਨੀਕੀ ਮਾਨਵ ਸ਼ਕਤੀ ਦਾ ਲਾਭ ਮਿਲਿਆ ਹੈ। ਅਸੀਂ ਨਾ ਸਿਰਫ਼ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਬਲਕਿ ਨਿਰਯਾਤ ਲਈ ਵੀ ਵਿਸ਼ਵ ਪੱਧਰੀ ਉਪਕਰਣਾਂ ਦਾ ਉਤਪਾਦਨ ਕਰਦੇ ਹਾਂ। ਭਾਰਤ ਮੈਤ੍ਰੀਪੂਰਨ ਦੇਸ਼ਾਂ ਨੂੰ ਇੱਕ ਬਿਹਤਰ ਰੱਖਿਆ ਸਾਂਝੇਦਾਰੀ ਪ੍ਰਦਾਨ ਕਰਦਾ ਹੈ, ਜੋ ਕਿ ਉਨ੍ਹਾਂ ਦੀਆਂ ਰਾਸ਼ਟਰੀ ਪ੍ਰਾਥਮਿਕਤਾਵਾਂ ਅਤੇ ਸਮਰੱਥਾਵਾਂ ਦੇ ਅਨੁਰੂਪ ਹੈ। ਅਸੀਂ ਸਹਿਜੀਵੀ ਸਬੰਧ ਬਣਾਉਣਾ ਚਾਹੁੰਦੇ ਹਾਂ ਜਿੱਥੇ ਅਸੀਂ ਇੱਕ-ਦੂਸਰੇ ਤੋਂ ਸਿੱਖ ਸਕੀਏ, ਇੱਕਠਿਆਂ ਵਧ ਸਕੀਏ ਅਤੇ ਸਾਰਿਆਂ ਲਈ ਜਿੱਤ ਦੀ ਸਥਿਤੀ ਦਾ ਨਿਰਮਾਣ ਕਰ ਸਕੀਏ। ਮਾਲਦੀਵ ਨੂੰ ਸਮਰਥਨ ਦੇਣ ਦੀ ਭਾਰਤ ਦੀ ਪ੍ਰਤੀਬੱਧਤਾ ਸਮੇਂ ਦੇ ਨਾਲ ਹੋਰ ਮਜ਼ਬੂਤ ਹੁੰਦੀ ਜਾਵੇਗੀ।’’ 

ਮਾਲਦੀਵ ਦੇ ਨਾਲ ਭਾਰਤ ਦੇ ਮਜ਼ਬੂਤ ਰੱਖਿਆ ਸਹਿਯੋਗ ‘ਤੇ, ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਆਪਸੀ ਸਬੰਧ, ‘ਗੁਆਂਢ ਪਹਿਲ’ ਅਤੇ ‘ਸਾਗਰ’ (ਖੇਤਰ ਵਿੱਚ ਸਾਰਿਆਂ ਲਈ ਸੁਰੱਖਿਆ ਅਤੇ ਵਿਕਾਸ) ਦੀਆਂ ਦੋ ਨੀਤੀਆਂ ‘ਤੇ ਅਧਾਰਿਤ ਹਨ। ਉਨ੍ਹਾਂ ਨੇ ਜੂਨ 2019 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਮਾਲਦੀਵ ਦੀ ਯਾਤਰਾ ਨੂੰ ਯਾਦ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਸੀ ਕਿ “ਗੁਆਂਢ ਪਹਿਲ” ਸਾਡੀ ਪ੍ਰਾਥਮਿਕਤਾ ਹੈ ਅਤੇ ਗੁਆਂਢ ਵਿੱਚ, ‘ਮਾਲਦੀਵ ਪ੍ਰਾਥਮਿਕਤਾ ਹੈ।”

 

ਰੱਖਿਆ ਮੰਤਰੀ ਨੇ ਖੇਤਰ ਦੇ ਸਾਹਮਣੇ ਮੌਜੂਦ ਆਮ ਚੁਣੌਤੀਆਂ ਦਾ ਹੱਲ ਕਰਨ ਲਈ ਹਿੰਦ ਮਹਾਸਾਗਰ ਖੇਤਰ ਵਿੱਚ ਰਾਸ਼ਟਰਾਂ ਦੇ ਦਰਮਿਆਨ ਸਹਿਯੋਗ ਵਧਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ, “ਹਿੰਦ ਮਹਾਸਾਗਰ ਸਾਡਾ ਸਾਂਝਾ ਖੇਤਰ ਹੈ, ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਦੀ  ਪ੍ਰਾਥਮਿਕ ਜ਼ਿੰਮੇਦਾਰੀ ਉਨ੍ਹਾਂ ਲੋਕਾਂ ਦੀ ਹੈ ਜੋ ਇਸ ਖੇਤਰ ਵਿੱਚ ਰਹਿੰਦੇ ਹਨ। ਇੱਕ ਖੇਤਰ ਦੀ ਸ਼ਾਂਤੀ ਅਤੇ ਸੁਰੱਖਿਆ ਖੇਤਰੀ ਸ਼ਕਤੀਆਂ ਦੇ ਸਹਿਯੋਗ ਅਤੇ ਤਾਲਮੇਲ ਨਾਲ ਚੰਗੀ ਤਰ੍ਹਾਂ ਨਾਲ ਸੁਨਿਸ਼ਚਿਤ ਹੁੰਦੀ ਹੈ।”

 

ਸ਼੍ਰੀ ਰਾਜਨਾਥ ਸਿੰਘ ਨੇ ਧਿਆਨ ਦਿਵਾਇਆ ਕਿ ਹਿੰਦ ਮਹਾਸਾਗਰ ਖੇਤਰ ਦੁਆਰਾ ਸਾਹਮਣਾ ਕੀਤੀ ਜਾਣ ਵਾਲੀ ਸਭ ਤੋਂ ਮਹੱਤਵਪੂਰਨ ਆਮ ਚੁਣੌਤੀ ਸੰਸਾਧਨਾਂ ਦੇ ਟਿਕਾਊ ਸਾਂਝੇ ਉਪਯੋਗ ਅਤੇ ਜਲਵਾਯੂ ਪਰਿਵਰਤਨ ਨੂੰ ਦੱਸਿਆ। ਉਨ੍ਹਾਂ ਨੇ ਇਹ ਸੁਨਿਸ਼ਚਿਤ ਕਰਨ ਲਈ ਸਹਿਯੋਗੀ ਕੋਸ਼ਿਸ਼ਾਂ ਦੀ ਤਾਕੀਦ ਕੀਤੀ ਕਿ ਹਿੰਦ ਮਹਾਸਾਗਰ ਦਾ ਸਮੁੰਦਰੀ ਵਿਸਤਾਰ ਸ਼ਾਂਤੀਪੂਰਣ ਹੈ ਅਤੇ ਸੰਸਾਧਨਾਂ ਦੀ ਖੇਤਰੀ ਸਮ੍ਰਿੱਧੀ ਲਈ ਵਧੀਆ ਢੰਗ ਨਾਲ ਉਪਯੋਗ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਮੁੰਦਰੀ ਸੰਸਾਧਨਾਂ ਦਾ ਨਿਰੰਤਰ ਉਪਯੋਗ ਹਿੰਦ ਮਹਾਸਾਗਰ ਖੇਤਰ ਵਿੱਚ ਰਾਸ਼ਟਰਾਂ ਦੇ ਨਿਰੰਤਰ ਵਾਧੇ ਅਤੇ ਵਿਕਾਸ ਲਈ ਇੱਕ ਮਹੱਤਵਪੂਰਨ ਸਾਧਨ ਹੈ। 

 

ਜਲਵਾਯੂ ਪਰਿਵਰਤਨ ‘ਤੇ ਰੱਖਿਆ ਮੰਤਰੀ ਨੇ ਕਿਹਾ ਕਿ ਇਸ ਦਾ ਸਮੁੰਦਰੀ ਵਾਤਾਵਰਣ ‘ਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ ਅਤੇ ਇਸ ਦੇ ਪ੍ਰਭਾਵ ਰਾਸ਼ਟਰੀ ਅਤੇ ਖੇਤਰੀ ਅਕਾਂਖਿਆਵਾਂ ਨੂੰ ਅੱਗੇ ਵਧਾਉਣ ਵਿੱਚ ਚੁਣੌਤੀਆਂ ਪੈਦਾ ਕਰ ਸਕਦੇ ਹਨ। ਇਸ ਬਾਰੇ ਜ਼ਿਕਰ ਕਰਦੇ ਹੋਏ ਕਿ ਮਾਲਦੀਵ ਵਿਸ਼ੇਸ਼ ਰੂਪ ਨਾਲ ਜਲਵਾਯੂ ਪਰਿਵਰਤਨ ਅਨਿਯਮਿਤਤਾਵਾਂ ਨਾਲ ਜੁੜੀ ਅਸੁਰੱਖਿਆ ਦਾ ਸਾਹਮਣਾ ਕਰਦਾ ਹੈ, ਉਨ੍ਹਾਂ ਨੇ ਅਨੁਕੂਲਨ ਅਤੇ ਘਟਾਉਣ ਲਈ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਕੰਮ ਕਰਨ ਦੀ ਭਾਰਤ ਦੀ ਇੱਛਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, “ਭਾਰਤ ਪਿਛਲੇ ਕਈ ਵਰ੍ਹਿਆਂ ਵਿੱਚ ਇਸ ਖੇਤਰ ਵਿੱਚ ਵੱਡੀ ਸੰਖਿਆ ਵਿੱਚ ਮਨੁੱਖੀ ਸਹਾਇਤਾ ਅਤੇ ਆਪਦਾ ਰਹਿਤ (ਐੱਚਏਡੀਆਰ) ਜ਼ਰੂਰਤਾਂ ਵਿੱਚ ਪ੍ਰਮੁੱਖਤਾ ਨਾਲ ਸਹਾਇਤਾ ਪਹੁੰਚਾਉਂਦਾ ਰਿਹਾ ਹੈ। ਅਸੀਂ ਸਹਿਯੋਗੀ ਸਬੰਧਾਂ ਨਾਲ ਇੱਕ-ਦੂਸਰੇ ਦੀ ਮਾਹਰਤਾ ਦਾ ਨਿਰਮਾਣ ਕਰਨ ਲਈ ਤਿਆਰ ਹਾਂ।”

ਇਸ ਤੋਂ ਪਹਿਲੇ ਦਿਨਾ ਵਿੱਚ, ਸ਼੍ਰੀ ਰਾਜਨਾਥ ਸਿੰਘ ਨੇ ਮਾਲਦੀਵ ਦੇ ਰਾਸ਼ਟਰਪਤੀ ਸ਼੍ਰੀ ਇਬ੍ਰਾਹੀਮ ਮੁਹੰਮਦ ਸੋਲਿਹ ਨਾਲ ਮੁਲਾਕਾਤ ਕੀਤੀ। ਇਸ ਦੌਰਾਨ, ਚੱਲ ਰਹੇ ਪ੍ਰੋਜੈਕਟਾਂ ਅਤੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਚਰਚਾ ਹੋਈ। ਮਾਲਦੀਵ ਦੇ ਰਾਸ਼ਟਰਪਤੀ ਨੇ ਵਿਭਿੰਨ ਖੇਤਰਾਂ ਵਿੱਚ ਮਾਲਦੀਵ ਨੂੰ ਭਾਰਤ ਦੀ ਨਿਰੰਤਰ ਸਹਾਇਤਾ ਅਤੇ ਸਮਰਥਨ ਲਈ ਧੰਨਵਾਦ ਵਿਅਕਤ ਕੀਤਾ ਅਤੇ ਕਿਹਾ ਕਿ ਇਹ ਰਾਸ਼ਟਰ ਲਈ ਨਵੀਂ ਦਿੱਲੀ ਦੇ ਵਿਸ਼ੇਸ਼ ਸਨਮਾਨ ਦਾ ਇੱਕ ਵਸੀਅਤਨਾਮਾ ਹੈ। ਉਨ੍ਹਾਂ ਨੇ ਇਸ ਸਬੰਧ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਮਾਲਦੀਵ ਦੀ ਪ੍ਰਤੀਬੱਧਤਾ ਨਾਲ ਵੀ ਜਾਣੂ ਕਰਵਾਇਆ। ਰੱਖਿਆ ਮੰਤਰੀ ਨੇ ਮਾਲਦੀਵ ਵਿੱਚ ਭਾਰਤ ਦੁਆਰਾ ਸ਼ੁਰੂ ਕੀਤੇ ਗਏ ਵੱਖ-ਵੱਖ ਵਿਕਾਸਾਤਮਕ ਪ੍ਰੋਜੈਕਟਾਂ ਦੀ ਤਰੱਕੀ ਦੇ ਬਾਰੇ ਵਿੱਚ ਗੱਲ ਕੀਤੀ ਅਤੇ ਨਿਰੰਤਰ ਸਮਰਥਨ ਦਾ ਭਰੋਸਾ ਦਿੱਤਾ।

ਸ਼੍ਰੀ ਰਾਜਨਾਥ ਸਿੰਘ 01 ਮਈ, 2023 ਨੂੰ ਮਾਲੇ ਪਹੁੰਚੇ, ਆਪਣੇ ਪ੍ਰੋਗਰਾਮਾਂ ਦੇ ਪਹਿਲੇ ਦਿਨ ਉਨ੍ਹਾਂ ਨੇ ਮਾਲਦੀਵ ਦੇ ਆਪਣੇ ਹਮਰੁਤਬਾ ਅਤੇ ਮਾਲਦੀਵ ਦੇ ਵਿਦੇਸ਼ ਮੰਤਰੀ ਸ਼੍ਰੀ ਅਬਦੁੱਲਾ ਸ਼ਾਹਿਦ ਦੇ ਨਾਲ ਗੱਲਬਾਤ ਕੀਤੀ।

 

 

 

************

ਏਬੀਬੀ/ਐੱਸਏਵੀਵੀਵਾਈ/ਐੱਚਐੱਨ



(Release ID: 1922554) Visitor Counter : 90