ਰਾਸ਼ਟਰਪਤੀ ਸਕੱਤਰੇਤ

ਬੁੱਧ ਪੂਰਣਿਮਾ ਦੀ ਪੁਰਬ ਸੰਧਿਆ ‘ਤੇ ਰਾਸ਼ਟਰਪਤੀ ਦੀਆਂ ਵਧਾਈਆਂ

Posted On: 04 MAY 2023 5:14PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਬੁੱਧ ਪੂਰਣਿਮਾ ਦੀ ਪੁਰਬ ਸੰਧਿਆ ‘ਤੇ ਆਪਣੇ ਸੰਦੇਸ਼ ਵਿੱਚ ਕਿਹਾ ਹੈ:-

“ਬੁੱਧ ਪੂਰਣਿਮਾ ਦੇ ਪਾਵਨ ਅਵਸਰ ‘ਤੇ, ਮੈਂ ਦੁਨੀਆ ਭਰ ਵਿੱਚ ਰਹਿ ਰਹੇ ਨਾਗਰਿਕਾਂ ਅਤੇ ਭਗਵਾਨ ਬੁੱਧ ਦੇ ਪੈਰੋਕਾਰਾਂ ਨੂੰ ਹਾਰਦਿਕ ਵਧਾਈਆਂ ਅਤੇ ਸੁਭਕਾਮਨਾਵਾਂ ਦਿੰਦੀ ਹਾਂ।”

ਕਰੂਣਾ ਦੇ ਪ੍ਰਤੀਕ ਭਗਵਾਨ ਬੁੱਧ ਨੇ ਸਾਨੂੰ ਗਿਆਨ, ਸਹਿਣਸ਼ੀਲਤਾ ਅਤੇ ਸਦਾਚਾਰ ਦਾ ਮਾਰਗ ਦਿਖਾਇਆ ਹੈ। ਉਨ੍ਹਾਂ ਦਾ ਸਰਲ ਅਤੇ ਪ੍ਰਭਾਵੀ ਉਪਦੇਸ਼ ਸਾਨੂੰ ਪ੍ਰੇਮ, ਸੱਚ ਅਤੇ ਅਹਿੰਸਾ ਦੇ ਰਾਹ ‘ਤੇ ਚਲਣ ਦੀ ਪ੍ਰੇਰਣਾ ਦਿੰਦਾ ਹੈ। ਮਹਾਤਮਾ ਬੁੱਧ ਦਾ ਜੀਵਨ ਸੰਯਮ ਅਤੇ ਅਨੁਸ਼ਾਸਨ ਦੀ ਸੱਭ ਤੋਂ ਵੱਡੀ ਉਦਾਹਰਣ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਮਾਨਵਤਾ ਦਾ ਮਾਰਗਦਰਸ਼ਨ ਕਰਦੀਆਂ ਹਨ। 

ਆਓ, ਇਸ ਪਵਿੱਤਰ ਅਵਸਰ ‘ਤੇ ਅਸੀਂ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਨੂੰ ਆਪਣੇ ਮਨ, ਵਚਨ, ਕਰਮ ਅਤੇ ਆਚਰਣ ਵਿੱਚ ਧਾਰਨ ਕਰੀਏ ਅਤੇ ਇੱਕ ਗੌਰਵਸ਼ਾਲੀ ਰਾਸ਼ਟਰ ਦੇ ਨਿਰਮਾਣ ਦੀ ਦਿਸ਼ਾ ਵਿੱਚ ਕੰਮ ਕਰੀਏ।

ਰਾਸ਼ਟਰਪਤੀ ਦਾ ਸੰਦੇਸ਼ ਹਿੰਦੀ ਵਿੱਚ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -

 

******

ਡੀਐੱਸ/ਐੱਸਐੱਚ



(Release ID: 1922192) Visitor Counter : 83