ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਭਾਰਤ ਅਤੇ ਇਜ਼ਰਾਈਲ ਇਨੋਵੇਸ਼ਨ ਅਤੇ ਸਟਾਰਟਅੱਪਸ ਵਰਗੇ ਖੇਤਰਾਂ ਵਿੱਚ ਸਾਂਝੇਦਾਰੀ ਨੂੰ ਵਧਾਉਣਗੇ ਅਤੇ ਡੂੰਘੇ ਦੁਵੱਲੇ ਸਹਿਯੋਗ ਦੇ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਕਰਨਗੇ-ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ


ਭਾਰਤ ਅਤੇ ਇਜ਼ਰਾਈਲ ਨੇ ਅੱਜ ਕਈ ਪ੍ਰਮੁੱਖ ਟੈਕਨੋਲੋਜੀ ਖੇਤਰਾਂ ’ਤੇ ਧਿਆਨ ਦੇਣ ਦੇ ਨਾਲ ਉਦਯੋਗਿਕ ਖੋਜ ਅਤੇ ਵਿਕਾਸ ਸਹਿਯੋਗ ’ਤੇ ਇੱਕ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ

ਸੀਐੱਸਆਈਆਰ-ਵਿਗਿਆਨ ਕੇਂਦਰ ਵਿੱਚ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਡਾ. ਜਿਤੇਂਦਰ ਸਿੰਘ ਦੀ ਸਨਮਾਨਜਨਕ ਮੌਜੂਦਗੀ ਵਿੱਚ ਸੀਐੱਸਆਈਆਰ ਅਤੇ ਰੱਖਿਆ ਖੋਜ ਅਤੇ ਵਿਕਾਸ ਡਾਇਰੈਕਟੋਰੇਟ (ਡੀਡੀਆਰ ਐਂਡ ਡੀ), ਇਜ਼ਰਾਈਲ ਦੇ ਰੱਖਿਆ ਮੰਤਰਾਲੇ ਦਰਮਿਆਨ ਬਹੁ-ਖੇਤਰੀ ਸਮਝੌਤੇ ’ਤੇ ਹਸਤਾਖਰ ਕੀਤੇ ਗਏ

Posted On: 02 MAY 2023 5:52PM by PIB Chandigarh

ਭਾਰਤ ਅਤੇ ਇਜ਼ਰਾਈਲ ਇਨੋਵੇਸ਼ਨ ਅਤੇ ਸਟਾਰਟਅੱਪ ਜਿਹੇ ਖੇਤਰਾਂ ਵਿਚ ਸਾਂਝੇਦਾਰੀ ਨੂੰ ਵਧਾਉਣਗੇ ਅਤੇ ਡੂੰਘੇ ਦੁਵੱਲੇ ਸਹਿਯੋਗ ਦੇ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਕਰਨਗੇ। ਇਹ ਗੱਲ ਅੱਜ ਇੱਥੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ, ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ, ਐੱਮਓਐੱਸ ਪੀਐੱਮਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਇਜ਼ਰਾਈਲ ਦੇ ਰੱਖਿਆ ਮੰਤਰਾਲੇ ਦੇ ਡੀਡੀਆਰ ਐਂਡ ਡੀ ਦੇ ਪ੍ਰਮੁੱਖ ਡਾ. ਡੈਨੀਅਲ ਗੋਲਡ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਇਜ਼ਰਾਈਲ ਪ੍ਰਤੀਨਿਧੀ ਮੰਡਲ ਨੇ ਅੱਜ ਇੱਥੇ ਮੁਲਾਕਾਤ ਦੇ ਦੌਰਾਨ ਕਹੀ।

 

ਇਸ ਮੌਕੇ ‘ਤੇ, ਭਾਰਤ ਅਤੇ ਇਜ਼ਰਾਈਲ ਨੇ ਏਰੋਸਪੇਸ, ਇਲੈਕਟ੍ਰੋਨਿਕਸ ਇੰਸਟਰੂਮੈਂਟੇਸ਼ਨ, ਸਿਵਲ, ਇੰਫਰਾਸਟ੍ਰਕਚਰ ਅਤੇ ਇੰਜੀਨੀਅਰਿੰਗ, ਈਕੋਸਿਸਟਮ, ਵਾਤਾਵਰਣ, ਪ੍ਰਿਥਵੀ ਅਤੇ ਸਮੁੰਦਰ ਵਿਗਿਆਨ ਅਤੇ ਜਲ, ਮਾਇਨਿੰਗ, ਖਣਿਜ, ਧਾਤੂ ਅਤੇ ਸਮੱਗਰੀ, ਰਸਾਇਣ ਅਤੇ ਪੈਟ੍ਰੋਕੈਮੀਕਲਸ, ਊਰਜਾ (ਪਰੰਪਰਾਗਤ ਅਤੇ ਗੈਰ-ਪਰੰਪਰਾਗਤ) ਅਤੇ ਊਰਜਾ ਉਪਕਰਣ, ਖੇਤੀਬਾੜੀ, ਪੋਸ਼ਣ ਅਤੇ ਬਾਇਓਟੈਕ ਅਤੇ ਹੈਲਥਕੇਅਰ ਜਿਹੇ ਕਈ ਪ੍ਰਮੁੱਖ ਟੈਕਨੋਲੋਜੀ ਖੇਤਰਾਂ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਉਦਯੋਗਿਕ ਖੋਜ ਅਤੇ ਵਿਕਾਸ ਸਹਿਯੋਗ ’ਤੇ ਇੱਕ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ।

ਨਵੀਂ ਦਿੱਲੀ ਦੇ ਸੀਐੱਸਆਈਆਰ-ਵਿਗਿਆਨ ਕੇਂਦਰ ਵਿੱਚ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਡਾ.ਜਿਤੇਂਦਰ ਸਿੰਘ ਦੀ ਸਨਮਾਨਜਨਕ ਮੌਜੂਦਗੀ ਵਿੱਚ ਸੀਐੱਸਆਈਆਰ ਅਤੇ ਰੱਖਿਆ ਖੋਜ ਅਤੇ ਵਿਕਾਸ ਡਾਇਰੈਕਟੋਰੇਟ (ਡੀਡੀਆਰ ਐਂਡ ਡੀ), ਇਜ਼ਰਾਈਲ ਦੇ ਰੱਖਿਆ ਮੰਤਰਾਲੇ ਦਰਮਿਆਨ ਬਹੁ-ਖੇਤਰੀ ਸਮਝੌਤੇ ’ਤੇ ਹਸਤਾਖਰ ਕੀਤੇ ਗਏ।

ਡਾ.ਜਿਤੇਂਦਰ ਸਿੰਘ ਨੇ ਸਮਝੌਤੇ ’ਤੇ ਹਸਤਾਖਰ ਦਾ ਸੁਆਗਤ ਕਰਦੇ ਹੋਏ ਕਿਹਾ ਕਿ 2023 ਦੇਸ਼ ਲਈ ਬਹੁਤ ਮਹੱਤਵਪੂਰਣ ਸਾਲ ਹੈ ਕਿਉਂਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਜੀ-20 ਦੀ ਪ੍ਰਧਾਨਗੀ ਕਰ ਰਿਹਾ ਹੈ। ਇਹ ਉਹ ਸਾਲ ਵੀ ਹੈ ਜਦੋਂ ਭਾਰਤ ਅਤੇ ਇਜ਼ਰਾਈਲ ਸਫ਼ਲ ਕੂਟਨੀਤੀਕ ਸਬੰਧਾਂ ਦੇ 30 ਵਰ੍ਹੇ ਪੂਰੇ ਹੋਣ ਦਾ ਜ਼ਸ਼ਨ ਮਨਾ ਰਹੇ ਹਨ।

 

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਹ ਆਸ਼ਾਵਾਨ ਹਨ ਕਿ ਇਹ ਸਮਝੌਤਾ ਇਨੋਵੇਸ਼ਨ, ਟੈਕਨੋਲੋਜੀ ਅਤੇ ਸਟਾਰਟਅੱਪਸ ਜਿਹੇ ਖੇਤਰਾਂ ਵਿੱਚ ਭਾਰਤ-ਇਜ਼ਰਾਈਲ ਸਾਂਝੇਦਾਰੀ ਵਿੱਚ ਇੱਕ ਨਵਾਂ ਪੜਾਅ ਖੁਲੇਗਾ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ-ਇਜ਼ਰਾਈਲ ਨਾ ਕੇਵਲ ਦੁਵੱਲੇ ਭਾਈਵਾਲ ਹਨ, ਬਲਕਿ ਜਲ, ਊਰਜਾ, ਟ੍ਰਾਂਸਪੋਰਟੇਸ਼ਨ, ਪੁਲਾੜ, ਸਿਹਤ ਅਤੇ ਭੋਜਨ ਸੁਰੱਖਿਆ ਖੇਤਰਾਂ ਵਿੱਚ ਸੰਯੁਕਤ ਨਿਵੇਸ਼ ਅਤੇ ਨਵੀਆਂ ਪਹਿਲਾਂ ਰਾਹੀਂ ਸਾਡੀ ਦੁਨੀਆ ਦੇ ਸਾਹਮਣੇ ਮੌਜੂਦ ਕੁਝ ਸਭ ਤੋਂ ਵੱਡੀਆਂ ਚੁਣੌਤੀਆਂ ਦਾ ਸਮਾਧਾਨ ਭਾਰਤ, ਇਜ਼ਰਾਈਲ, ਸੰਯੁਕਤ ਅਰਬ ਅਮੀਰਾਤ ਅਤੇ ਸੰਯੁਕਤ ਰਾਜ ਅਮਰੀਕਾ ਦੇ ਸਮੂਹ-“ਆਈ2ਯੂ2” ਰਾਹੀਂ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਜ਼ਮੀਨੀ ਪੱਧਰ ’ਤੇ ਕਾਰਵਾਈ ਕਰਨ ਲਈ ਲੋੜੀਂਦੀ ਨੀਤੀ ਅਤੇ ਬਜਟ ਸਹਾਇਤਾ ਪ੍ਰਦਾਨ ਕਰ ਕੇ ਸਾਡੇ ਦੇਸ਼ ਵਿੱਚ ਐੱਸ ਐਂਡ ਟੀ ਵਿਕਾਸ ਅਤੇ ਹੈਂਡਹੋਲਡਿੰਗ ਸਟਾਰਟਅੱਪਸ ਇਨੋਵੇਸ਼ਨ ਨੂੰ ਉਤਸ਼ਾਹਿਤ ਕਰ ਰਹੀ ਹੈ। ਵਿਗਿਆਨ ਅਤੇ ਟੈਕਨੋਲੋਜੀ ਹਮੇਸ਼ਾ ਭਾਰਤੀ ਸੰਸਕ੍ਰਿਤੀ ਦੇ ਅਭਿੰਨ ਅੰਗ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤੀ ਵਿਗਿਆਨ ਨੂੰ ਵਿਸ਼ੇਸ਼ ਤੌਰ ’ਤੇ ਉਭਰਦੇ ਦ੍ਰਿਸ਼ ਅਤੇ ਪ੍ਰਤੀਯੋਗੀ ਅਰਥਵਿਵਸਥਾ ਵਿੱਚ ਵਾਧਾ ਅਤੇ ਵਿਕਾਸ ਦੇ ਸਭ ਤੋਂ ਸ਼ਕਤੀਸ਼ਾਲੀ ਉਪਕਰਣਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪੁਲਾੜ, ਸਿਹਤ, ਭੋਜਨ, ਖੇਤੀਬਾੜੀ, ਊਰਜਾ, ਏਰੋਸਪੇਸ, ਸਮਾਰਟ ਸਿਟੀਜ਼, ਵਾਤਾਵਰਣ, ਬੁਨਿਆਦੀ ਢਾਂਚਾ, ਸਮਗੱਰੀ ਆਦਿ ਅਤੇ ਟਿਕਾਊ ਵਿਕਾਸ ਸਾਡੀ ਮੌਜੂਦਾ ਸਰਕਾਰ ਦੇ ਪ੍ਰਮੁੱਖ ਥੰਮ੍ਹ ਅਤੇ ਕੇਂਦ੍ਰਿਤ ਖੇਤਰ ਹਨ।

ਇਜ਼ਰਾਈਲ ਦੇ ਰੱਖਿਆ ਮੰਤਰਾਲੇ ਦੇ ਡੀਡੀਆਰ ਐਂਡ ਡੀ ਦੇ ਪ੍ਰਮੁੱਖ ਬ੍ਰਿਗੇਡੀਅਰ ਜਨਰਲ (ਸੇਵਾਮੁਕਤ) ਡਾ. ਡੈਨੀਅਲ ਗੋਲਡ ਨੇ ਕਿਹਾ ਕਿ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ, 2022-23 ਵਿੱਚ, ਭਾਰਤ ਅਤੇ ਇਜ਼ਰਾਈਲ ਨੇ ਸਫ਼ਲ ਕੂਟਨੀਤਕ ਸਬੰਧਾਂ ਦੇ 30 ਵਰ੍ਹੇ ਪੂਰੇ ਹੋਣ ਦਾ ਜ਼ਸ਼ਨ ਮਨਾਇਆ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਇਜ਼ਰਾਈਲ ਬਹੁਤ ਚੰਗੇ ਦੋਸਤ ਹਨ ਅਤੇ ਉੱਚ ਟੈਕਨੋਲੋਜੀ ਖੇਤਰਾਂ ਵਿੱਚ ਸਹਿਯੋਗ ਕਰਨ ਦੀ ਬਹੁਤ ਸੰਭਾਵਨਾਵਾਂ ਹਨ।

 

ਕੇਂਦਰੀ ਮੰਤਰੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਭਾਰਤ ਅਤੇ ਇਜ਼ਰਾਈਲ ਦੇ ਕੋਲ ਜਲ, ਖੇਤੀਬਾੜੀ, ਅੱਤਵਾਦ ਦਾ ਮੁਕਾਬਲਾ ਅਤੇ ਰੱਖਿਆ ਸਮੇਤ ਸਾਰੇ ਸਹਿਯੋਗ ਖੇਤਰਾਂ ਵਿੱਚ ਦੁਵੱਲੇ ਸਲਾਹ-ਮਸ਼ਵਰੇ ਦੀ ਵਿਧੀ ਹੈ। ਉਨ੍ਹਾਂ ਨੇ ਕਿਹਾ ਕਿ ਰੱਖਿਆ ਵਿਸ਼ੇਸ਼ ਤੌਰ ’ਤੇ ਇਜ਼ਰਾਈਲ ਦੇ ਨਾਲ ਸਹਿਯੋਗ ਦੀ ਤਰਜੀਹ ਰਹੀ ਹੈ ਅਤੇ ਨਵੰਬਰ 2021 ਵਿੱਚ, ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਅਤੇ ਡੀਡੀਆਰਐਂਡਡੀ ਨੇ ਦੋਹਰੇ ਉਪਯੋਗ ਵਾਲੀ ਤਕਨੀਕਾਂ ਦੇ ਵਿਕਾਸ ਲਈ ਦੋਵਾਂ ਦੇਸ਼ਾਂ ਦੇ ਸਟਾਰਟਅੱਪਸ ਅਤੇ ਐੱਮਐੱਸਐੱਮਈ ਵਿੱਚ ਇਨੋਵੇਸ਼ਨ ਨੂੰ ਵਧਾਉਣ ਅਤੇ ਤੇਜ਼ੀ ਨਾਲ ਆਰਐਂਡਡੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਦੁਵੱਲੇ ਇਨੋਵੇਸ਼ਨ ਸਮਝੌਤੇ ’ਤੇ ਹਸਤਾਖਰ ਕੀਤੇ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਿਸ਼ੇਸ਼ ਤੌਰ ’ਤੇ ਟੈਕਨੋਲੋਜੀ ਵਿਕਾਸ ਅਤੇ ਲਾਗੂ ਕਰਨ ਲਈ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਸੀਐੱਸਆਈਆਰ ਉਦਯੋਗਿਕ ਖੋਜ ਅਤੇ ਵਿਕਾਸ ’ਤੇ ਆਪਣੇ ਮਜ਼ਬੂਤ ਧਿਆਨ ਦੇ ਨਾਲ ਇੱਕ ਦੂਸਰੇ ਦੇ ਘਰੇਲੂ ਉਦਯੋਗਿਕ ਖੇਤਰਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਸੰਯੁਕਤ ਵਿਕਾਸ ਨੂੰ ਹੋਰ ਦੇਸ਼ਾਂ ਤੱਕ ਵੀ ਅੱਗੇ ਲੈ ਜਾਣ ਲਈ ਆਪਣੇ ਈਜ਼ਰਾਈਲੀ ਸਹਿਯੋਗਿਆਂ ਦੇ ਨਾਲ ਕੰਮ ਕਰ ਸਕਦਾ ਹੈ।

 

ਡਾ. ਜਿਤੇਂਦਰ ਸਿੰਘ ਨੇ ਇਹ ਜਾਣ ਕੇ ਖੁਸ਼ੀ ਵਿਅਕਤ ਕੀਤੀ ਕਿ ਹੈਲਥਕੇਅਰ ਵਿੱਚ ਸੰਯੁਕਤ ਗਤੀਵਿਧੀਆਂ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹਨ, ਅਤੇ ਏਰੋਸਪੇਸ, ਕੁਆਂਟਮ ਟੈਕਨੋਲੋਜੀ, ਲ਼ੇਜ਼ਰ, ਗ੍ਰੀਨ ਹਾਈਡ੍ਰੋਜਨ, ਇੰਸਟਰੂਮੈਂਟੇਸ਼ਨ ਅਤੇ ਪਾਣੀ ਵਰਗੇ ਹੋਰ ਮਹੱਤਵਪੂਰਣ ਖੇਤਰਾਂ ਲਈ ਅੱਗੇ ਦੀ ਰਾਹ ਬਣਾਈ ਗਈ ਹੈ।

ਡਾ. ਜਿਤੇਂਦਰ ਸਿੰਘ ਨੇ ਰਿਸ਼ਤੇ ਨੂੰ ਮਜ਼ਬੂਤ ਕਰਨ ਦੇ ਯਤਨਾਂ ਲਈ ਡੀਜੀ, ਸੀਐੱਸਆਈਆਰ ਅਤੇ ਪ੍ਰਮੁੱਖ ਡੀਡੀਆਰਐਂਡਡੀ ਨੂੰ ਵਧਾਈ ਦਿੱਤੀ।

*****

ਐੱਸਐੱਨਸੀ/ਐੱਸਐੱਮ

 


(Release ID: 1921764) Visitor Counter : 162