ਖੇਤੀਬਾੜੀ ਮੰਤਰਾਲਾ
ਪ੍ਰਧਾਨ ਮੰਤਰੀ ਦੀ ‘ਮਨ ਕੀ ਬਾਤ’ ਦੀ 100ਵੀਂ ਕੜੀ ਨੂੰ ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਆਮ ਜਨ ਦੇ ਨਾਲ ਸੁਣਿਆ
ਉਜੈਨ ਜ਼ਿਲ੍ਹੇ ਦੇ ਬਡਨਗਰ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਕੇਂਦਰੀ ਖੇਤੀਬਾੜੀ ਮੰਤਰੀ
ਪਿੰਡਾਂ ਵਿੱਚ ਬੈਠੇ ਗ਼ਰੀਬਾਂ-ਕਿਸਾਨਾਂ ਦੇ ਜੀਵਨ ਵਿੱਚ ਬਦਲਾਅ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਪ੍ਰਾਥਮਿਕਤਾ-ਸ਼੍ਰੀ ਤੋਮਰ
ਦੇਸ਼ ਦੀ ਰਾਜਨੀਤਕ, ਸਮਾਜਿਕ, ਆਰਥਿਕ, ਅਧਿਆਤਮਿਕ ਪ੍ਰਗਤੀ ਲਈ ਲਗਾਤਾਰ ਯਤਨਸ਼ੀਲ ਰਹਿੰਦੇ ਹਨ ਪ੍ਰਧਾਨ ਮੰਤਰੀ
Posted On:
30 APR 2023 3:52PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪੇਸ਼ ‘ਮਨ ਕੀ ਬਾਤ ਦੇ 100ਵੇਂ ਐਪੀਸੋਡ ਨੂੰ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਮੱਧ ਪ੍ਰਦੇਸ਼ ਵਿੱਚ ਉਜੈਨ ਜ਼ਿਲ੍ਹੇ ਦੇ ਬਡਨਗਰ ਸਥਿਤ ਪਿੰਡ ਵਿੱਚ ਆਮ ਜਨਾਂ ਦੇ ਨਾਲ ਸੁਣਿਆ ।
ਇਸ ਮੌਕੇ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਤੋਮਰ ਨੇ ਕਿਹਾ ਕਿ ਸਾਡੇ ਸਭ ਦੇ ਲਈ ਇਹ ਕਾਲਖੰਡ ਬਹੁਤ ਹੀ ਮਾਣ ਵਾਲਾ ਹੈ, ਜਦੋਂ ਆਪਣੇ ਦੇਸ਼ ਦੇ ਕੋਲ ਸਾਡੇ ਅਗਵਾਈ ਦੇ ਰੂਪ ਵਿੱਚ ਇੱਕ ਸਸ਼ਕਤ ਨੇਤਾ ਸ਼੍ਰੀ ਨਰੇਂਦਰ ਮੋਦੀ ਹਨ। ਸ਼੍ਰੀ ਮੋਦੀ ਅਜਿਹੇ ਪ੍ਰਧਾਨ ਮੰਤਰੀ ਹਨ, ਜੋ ਦੇਸ਼ ਵਿੱਚ ਮੌਜੂਦ ਛੋਟੀ ਤੋਂ ਛੋਟੀ ਸਮੱਸਿਆ ਤੋਂ ਰੂ-ਬ-ਰੂ ਹੁੰਦੇ ਹਨ, ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਵਿਅਕਤੀ ਬਾਰੇ ਵੀ ਉਨ੍ਹਾਂ ਦਾ ਧਿਆਨ ਹੈ। ਪਿੰਡਾਂ ਵਿੱਚ ਬੈਠੇ ਗ਼ਰੀਬਾਂ-ਕਿਸਾਨਾਂ ਦੇ ਜੀਵਨ ਵਿੱਚ ਬਦਲਾਅ ਆਵੇ, ਇਹ ਉਨ੍ਹਾਂ ਦੀ ਪ੍ਰਾਥਮਿਕਤਾ ਹੈ।
ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਕਿਹਾ ਕਿ ਦੇਸ਼ ਦੀ ਰਾਜਨੀਤਕ, ਸਮਾਜਿਕ, ਆਰਥਿਕ , ਅਧਿਆਤਮਿਕ ਪ੍ਰਗਤੀ ਹੋਵੇ, ਇਹ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਪ੍ਰਾਥਮਿਕਤਾ ‘ਤੇ ਹੈ, ਜਿਸ ਦੇ ਲਈ ਉਹ ਲਗਾਤਾਰ ਯਤਨਸ਼ੀਲ ਰਹਿੰਦੇ ਹਨ। ਇੱਕ ਸਮਾਂ ਸੀ ਜਦੋਂ ਭਾਰਤ ਦੁਨੀਆ ਦੇ ਰਾਜਨੀਤਕ ਮੰਚ ‘ਤੇ ਪਿੱਛੇ ਦੀ ਸੀਟ ‘ਤੇ ਰਹਿੰਦਾ ਸੀ, ਕੋਈ ਬੋਲਣ ਦਾ ਮੌਕਾ ਨਹੀਂ ਹੁੰਦਾ ਸੀ, ਬੋਲਣ ਲਈ ਬਾਟ ਜੋਹਤਾ ਰਹਿੰਦਾ ਸੀ, ਲੇਕਿਨ ਪਿਛਲੇ 8-9 ਸਾਲ ਵਿੱਚ ਸ਼੍ਰੀ ਮੋਦੀ ਦੀ ਸ਼ਖਸੀਅਤ-ਕ੍ਰਿਤੀਤਵ, ਦ੍ਰਿੜ੍ਹ ਸੰਕਲਪ, ਕਾਰਜਕੁਸ਼ਲਤਾ, ਉਨ੍ਹਾਂ ਦੇ ਦੁਆਰਾ ਦੇਸ਼ ਵਿੱਚ ਕੀਤੇ ਜਾ ਰਹੇ ਬਦਲਾਅ ਅਤੇ ਸੁਧਾਰ ਅਤੇ ਉਨ੍ਹਾਂ ਦੀ ਕੂਟਨੀਤੀ ਦੇ ਪਰਿਣਾਮਸਵਰੂਪ ਅੱਜ ਦੁਨੀਆ ਵਿੱਚ ਇਹ ਸਥਿਤੀ ਬਣੀ ਹੋਈ ਹੈ ਕਿ ਕੋਈ ਵੀ ਦੇਸ਼ ਜਾਂ ਸੰਗਠਨ ਹੋਵੇ, ਉਸ ਦਾ ਏਜੰਡਾ ਉਦੋਂ ਤੱਕ ਨਹੀਂ ਬਣਦਾ, ਜਦੋਂ ਤੱਕ ਕਿ ਉਸ ‘ਤੇ ਭਾਰਤ ਆਪਣੀ ਸਹਿਮਤੀ ਨਹੀਂ ਦੇ ਦਿੰਦਾ।
ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲ ਹੋਏ ਹਨ, ਸੰਨ 2047 ਵਿੱਚ 100ਵਾਂ ਸਾਲ ਹੋਵੇਗਾ, ਹੁਣੇ ਅਮ੍ਰਿਤ ਮਹੋਤਸਵ ਮਨਾਇਆ ਹੈ, ਸੰਨ 2047 ਵਿੱਚ ਸ਼ਤਾਬਦੀ ਮਨੇਗੀ। ਇਸ ਵਿੱਚ 25 ਸਾਲ ਦੀ ਯਾਤਰਾ ਉਹ ਹੋਵੇਗੀ, ਜਿਨ੍ਹਾਂ ਵਿੱਚ ਭਾਰਤ ਦੇ ਉਤਕ੍ਰਿਸ਼ਟ ਹੋਣ ਦਾ ਜੋ ਸੁਪਨਾ ਪੂਰਵਜਾਂ ਨੇ ਦੇਖਿਆ ਸੀ, ਉਸ ਨੂੰ ਸਾਕਾਰ ਕਰਨ ਦਾ ਇਹ ਮਹੱਤਵਪੂਰਣ ਕਾਲ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਭ ਹਰ ਇੱਕ ਪਲ ਦਾ ਉਪਯੋਗ ਭਾਰਤ ਨੂੰ ਸ਼੍ਰੇਸ਼ਠ ਭਾਰਤ ਦੇ ਰੂਪ ਵਿੱਚ ਸਥਾਪਿਤ ਕਰਨ ਵਿੱਚ ਕਰੀਏ, ਜਦੋਂ ਆਜ਼ਾਦੀ ਦਾ 100ਵਾਂ ਸਾਲ ਆਵੇ ਤਾਂ ਸਾਡੀ ਨਵੀਂ ਪੀੜ੍ਹੀ ਇਸ ਦੇ ਲਈ ਧੰਨਵਾਦ ਕਰੇ।
ਸ਼੍ਰੀ ਤੋਮਰ ਨੇ ਕਿਹਾ ਕਿ ਸ਼੍ਰੀ ਮੋਦੀ ਨੂੰ ਦੁਨੀਆ ਦੇ ਮਹਾਨ ਨੇਤਾ ਦੇ ਰੂਪ ਵਿੱਚ ਜਾਣਿਆ ਜਾ ਰਿਹਾ ਹੈ। ਸ਼੍ਰੀ ਤੋਮਰ ਨੇ ਕਿਹਾ- ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਮਨ ਕੀ ਬਾਤ ਵਿੱਚ ਸ਼੍ਰੀ ਲਕਸ਼ਮਣਰਾਵ ਈਨਾਮਦਾਰ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਉਹ ਹਮੇਸ਼ਾ ਕਹਿੰਦੇ ਸਨ ਕਿ ਸਾਨੂੰ ਦੂਸਰਿਆਂ ਦੇ ਗੁਣਾਂ ਦੀ ਪੂਜਾ ਕਰਨੀ ਚਾਹੀਦੀ ਹੈ। ਸਾਹਮਣੇ ਕੋਈ ਵੀ ਹੋਵੇ, ਤੁਹਾਡੇ ਨਾਲ ਦਾ ਹੋਵੇ, ਵਿਰੋਧੀ ਹੋਵੇ, ਉਸ ਦੇ ਚੰਗੇ ਗੁਣਾਂ ਨੂੰ ਜਾਣਨਾ, ਉਨ੍ਹਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਦੀ ਇਸ ਗੱਲ ਨੇ ਮੈਨੂੰ ਹਮੇਸ਼ਾ ਪ੍ਰੇਰਣਾ ਦਿੱਤੀ ਹੈ। ‘ਮਨ ਕੀ ਬਾਤ’ ਦੂਸਰਿਆਂ ਦੇ ਗੁਣਾਂ ਤੋਂ ਸਿੱਖਣ ਦਾ ਬਹੁਤ ਵੱਡਾ ਮਾਧਿਅਮ ਬਣ ਗਈ ਹੈ। ਸ਼੍ਰੀ ਤੋਮਰ ਨੇ ਕਿਹਾ ਕਿ ਇਸ ਨੂੰ ਦੇਸ਼-ਦੁਨੀਆ ਦੇ ਕਰੋੜਾਂ ਲੋਕ ਸੁਣਦੇ ਹਨ, ਇਸ ਤੋਂ ਪ੍ਰੇਰਣਾ ਲੈਂਦੇ ਹਨ, ਪ੍ਰਧਾਨ ਮੰਤਰੀ ਮੋਦੀ ਇਸ ਨਾਲ ਸਿੱਧੇ ਕਰੋੜਾਂ ਦੇਸ਼ਵਾਸੀਆਂ ਨਾਲ ਜੁੜਦੇ ਹਨ, ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਹੈ।
ਪ੍ਰੋਗਰਾਮ ਵਿੱਚ ਜਨਪ੍ਰਤੀਨਿਧੀ, ਅਧਿਕਾਰੀ ਅਤੇ ਸਥਾਨਕ ਨਿਵਾਸੀਗਣ ਮੌਜੂਦ ਸਨ।
****
ਐੱਸਐੱਸ/ਪੀਕੇ
(Release ID: 1921119)
Visitor Counter : 113