ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ 1 ਤੋਂ 3 ਮਈ ਤੱਕ ਮਾਲਦੀਵ ਦੀ ਯਾਤਰਾ ‘ਤੇ ਰਹਿਣਗੇ

Posted On: 30 APR 2023 10:09AM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ 1 ਤੋਂ 3 ਮਈ,  2023 ਤੱਕ ਮਾਲਦੀਵ ਦੀ ਸਰਕਾਰੀ ਯਾਤਰਾ ਕਰਨਗੇ। ਯਾਤਰਾ ਦੇ ਦੌਰਾਨ,  ਸ਼੍ਰੀ ਰਾਜਨਾਥ ਸਿੰਘ ਮਾਲਦੀਵ ਦੇ ਰਕਸ਼ਾ ਮੰਤਰੀ  ਸੁਸ਼੍ਰੀ ਮਾਰਿਆ ਅਹਿਮਦ ਦੀਦੀ (Ms Mariya Ahmed Didi) ਅਤੇ ਵਿਦੇਸ਼ ਮੰਤਰੀ ਸ਼੍ਰੀ ਅਬਦੁੱਲਾ ਸ਼ਾਹਿਦ ਦੇ ਨਾਲ ਦੁਵੱਲੀ ਗੱਲਬਾਤ ਕਰਨਗੇ।  ਸਲਾਹ-ਮਸ਼ਵਰੇ ਦੇ ਦੌਰਾਨ ਦੋਹਾਂ ਦੇਸ਼ਾਂ ਦੇ ਦਰਮਿਆਨ ਰੱਖਿਆ ਸਬੰਧਾਂ ਨਾਲ ਸਬੰਧਿਤ ਸਾਰੇ ਖੇਤਰਾਂ ਦੀ ਸਮੀਖਿਆ ਕੀਤੀ ਜਾਵੇਗੀ। ਰਕਸ਼ਾ ਮੰਤਰੀ ਮਾਲਦੀਵ ਦੇ ਰਾਸ਼ਟਰਪਤੀ ਸ਼੍ਰੀ ਇਬਰਾਹਿਮ ਮੁਹੰਮਦ  ਸੋਲਿਹ ਨਾਲ ਵੀ ਮੁਲਾਕਾਤ ਕਰਨਗੇ । 

 

ਮਿੱਤਰ ਦੇਸ਼ਾਂ ਅਤੇ ਖੇਤਰ ਦੇ ਸਾਝੀਦਾਰਾਂ ਦੀ ਸਮਰੱਥਾ ਨਿਰਮਾਣ ਲਈ ਭਾਰਤ ਦੀ ਪ੍ਰਤੀਬੱਧਤਾ ਦੇ ਅਨੁਰੂਪ,  ਸ਼੍ਰੀ ਰਾਜਨਾਥ ਸਿੰਘ ਮਾਲਦੀਵ ਦੇ ਰਾਸ਼ਟਰੀ ਰੱਖਿਆ ਬਲਾਂ ਨੂੰ ਇੱਕ ਫਾਸਟ ਪਟਰੋਲ ਵੇਸਲ ਜਹਾਜ਼ ਅਤੇ ਇੱਕ ਲੈਂਡਿੰਗ ਕ੍ਰਾਫਟ ਉਪਹਾਰ ਵਿੱਚ ਦੇਣਗੇ।  ਆਪਣੇ ਪ੍ਰਵਾਸ ਦੇ ਦੌਰਾਨ ਉਹ ਦੇਸ਼ ਵਿੱਚ ਜਾਰੀ ਪ੍ਰੋਜੈਕਟ ਸਥਾਨਾਂ ਦਾ ਵੀ ਦੌਰਾ ਕਰਨਗੇ ਅਤੇ ਪ੍ਰਵਾਸੀ ਭਾਰਤੀਆਂ ਨਾਲ ਗੱਲਬਾਤ ਕਰਨਗੇ।  ਰਕਸ਼ਾ ਮੰਤਰੀ ਦੀ ਯਾਤਰਾ ਦੋਨਾਂ ਦੇਸ਼ਾਂ  ਦੇ ਦਰਮਿਆਨ ਮਿੱਤਰਤਾ ਦੇ ਗਹਿਰੇ ਸਬੰਧਾਂ ਦੇ ਨਿਰਮਾਣ ਵਿੱਚ ਇੱਕ ਮਹੱਤਵਪੂਰਣ ਮੀਲ ਦਾ ਪੱਥਰ ਸਾਬਿਤ ਹੋਵੇਗੀ। 

 

ਭਾਰਤ ਅਤੇ ਮਾਲਦੀਵ ਸਮੁੰਦਰੀ ਸੁਰੱਖਿਆ,  ਆਤੰਕਵਾਦ,  ਕੱਟੜਪੰਥੀ,  ਸਮੁੰਦਰੀ ਡਕੈਤੀ,  ਤਸਕਰੀ,  ਸੰਗਠਿਤ ਅਪਰਾਧ ਅਤੇ ਕੁਦਰਤੀ ਆਫ਼ਤਾਂ ਸਹਿਤ ਸਾਂਝਾ ਚੁਣੌਤੀਆਂ ਦਾ ਪ੍ਰਭਾਵੀ ਢੰਗ ਨਾਲ ਸਮਾਧਾਨ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ।  ਭਾਰਤ ਦੀ ‘ਗੁਆਂਢੀ ਪਹਿਲਾਂ’ ਨੀਤੀ  ਦੇ ਨਾਲ - ਨਾਲ ਸਾਗਰ  ( ਖੇਤਰ ਵਿੱਚ ਸਾਰਿਆਂ ਲਈ ਸੁਰੱਖਿਆ ਅਤੇ ਵਿਕਾਸ)  ਵਿਜ਼ਨ ਅਤੇ ਮਾਲਦੀਵ ਦੀ ‘ਭਾਰਤ ਪਹਿਲਾਂ’ ਨੀਤੀ ਵਿੱਚ ਹਿੰਦ ਮਹਾਸਾਗਰ ਖੇਤਰ ਦੇ ਅੰਦਰ ਸਮਰੱਥਾਵਾਂ ਨੂੰ ਸੰਯੁਕਤ ਰੂਪ ਨਾਲ ਵਿਕਸਿਤ ਕਰਨ ਲਈ ਮਿਲ ਕੇ ਕਾਰਜ ਕਰਨ ਦੀ ਇੱਛਾ ਜਤਾਈ ਗਈ ਹੈ। 

 ****

ਏਬੀਬੀ/ਸੇਵੀ



(Release ID: 1921116) Visitor Counter : 129