ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਪਸ਼ੂਪਾਲਣ ਅਤੇ ਡੇਅਰੀ ਵਿਭਾਗ, ਭਾਰਤੀ ਪਸ਼ੂ ਚਿਕਿਤਸਾ ਕੌਂਸਲ ਦੇ ਸਹਿਯੋਸ ਨਾਲ ਕੱਲ੍ਹ ਵਰਲੱਡ ਵੈਟਰਨਰੀ ਡੇਅ-2023 ਦਾ ਆਯੋਜਨ ਕਰੇਗਾ
ਇਸ ਵਰ੍ਹੇ ਦਾ ਵਿਸ਼ਾ ਪਸ਼ੂ ਚਿਕਿਤਸਾ ਦੇ ਖੇਤਰ ਵਿੱਚ ਵਿਭਿੰਨਤਾ, ਸਮਾਨਤਾ ਅਤੇ ਸਮਾਵੇਸ਼ ਨੂੰ ਹੁਲਾਰਾ ਦੇਣਾ ਹੈ
ਮੁੱਖ ਗਤੀਵਿਧੀਆਂ ਵਿੱਚ ਦੇਸ਼ ਵਿੱਚ ਪਸ਼ੂ ਚਿਕਿਤਸਾ ਸਿੱਖਿਆ ਅਤੇ ਸੇਵਾਵਾਂ ਨਾਲ ਮੁੱਖਧਾਰਾ ਦੇ ਵਿਸ਼ਿਆਂ ‘ਤੇ ਸੰਮੇਲਨ, ਪੈਨਲ ਚਰਚਾ ਅਤੇ ਵੰਨ ਹੈੱਲਥ ਵਿਸ਼ੇ ਵਿੱਚ ਪਸ਼ੂ ਚਿਕਿਤਸਕਾਂ ਦੀ ਭੂਮਿਕਾ ਸ਼ਾਮਲ ਹੈ
Posted On:
28 APR 2023 10:28AM by PIB Chandigarh
ਕੱਲ੍ਹ (29 ਅਪ੍ਰੈਲ 2023) ਵਰਲੱਡ ਵੈਟਰਨਰੀ ਡੇਅ-2023 ਦਾ ਆਯੋਜਨ ਕੀਤਾ ਜਾਵੇਗਾ। ਇਹ ਦਿਨ ਹਰ ਵਰ੍ਹੇ ਅਪ੍ਰੈਲ ਦੇ ਆਖਰੀ ਸ਼ਨੀਵਾਰ ਨੂੰ ਪਸ਼ੂ ਚਿਕਿਤਸਾ ਵਪਾਰ (ਵੈਟਰਨਰੀ ਪੇਸ਼ੇ) ਦੇ ਸਨਮਾਨ ਵੱਜੋਂ ਮਨਾਇਆ ਜਾਂਦਾ ਹੈ।
ਪਸ਼ੂਧਨ ਉਤਪਾਦਨ ਅਤੇ ਪ੍ਰਬੰਧਨ ਜ਼ਰੀਏ ਵਣਜੀਵ ਸੁਰੱਖਿਆ, ਵਾਤਾਵਰਣ ਅਤੇ ਜੈਵ ਵਿਭਿੰਨਤਾ ਦੀ ਸੁਰੱਖਿਆ, ਜੈਵ ਅੱਤਵਾਦ ਦੇ ਖ਼ਤਰੇ ਨੂੰ ਰੋਕ ਕੇ ਦੇਸ਼ ਦੀ ਸੁਰੱਖਿਆ, ਪਸ਼ੂ ਅਤੇ ਮਨੁੱਖੀ ਸਿਹਤ ਅਤੇ ਭਲਾਈ, ਖੁਰਾਕ ਸੁਰੱਖਿਆ, ਖੁਰਾਕ ਗੁਣਵੱਤਾ, ਈਕੋਸਿਸਟਮ, ਦਵਾਈਆਂ ਅਤੇ ਫਾਰਮਾਸਿਊਟੀਕਲਸ ਵਿਕਾਸ, ਜੈਵ ਚਿਕਿਤਸਾ ਖੋਜ, ਗ੍ਰਾਮੀਣ ਵਿਕਾਸ, ਸਿੱਖਿਅਕਾਂ, ਟ੍ਰੇਨਰਸ ਅਤੇ ਨੀਤੀ ਨਿਰਮਾਤਾਵਾਂ ਦੇ ਰੂਪ ਵਿੱਚ ਆਰਥਿਕ ਵਿਕਾਸ ਵਿੱਚ ਚਿਕਿਤਸਕਾਂ ਦੀਆਂ ਮਹੱਤਵਪੂਰਣ ਭੂਮਿਕਾਵਾਂ ਨੂੰ ਪਹਿਚਾਣਨ ਅਤੇ ਉਨ੍ਹਾਂ ਦਾ ਉਤਸਵ ਮਨਾਉਣ ਲਈ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਭਾਰਤੀ ਪਸ਼ੂ ਚਿਕਿਤਸਾ ਕੌਂਸਲ ਨਾਲ ਮਿਲ ਕੇ ਵਰਲੱਡ ਵੈਟਰਨਰੀ ਡੇਅ-2023 ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਕੀਤਾ ਜਾਵੇਗਾ।
ਇਸ ਮੌਕੇ ‘ਤੇ ਪ੍ਰੋਗਰਾਮ ਦੀ ਸ਼ੋਭਾ ਵਧਾਉਣ ਲਈ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਪੁਰੂਸ਼ੋਤਮ ਰੂਪਾਲਾ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਡਾ. ਸੰਜੀਵ ਕੁਮਾਰ ਬਾਲਿਯਾਨ ਅਤੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਸ਼੍ਰੀ ਐੱਲ ਮੁਰੂਗਨ ਮੌਜੂਦ ਰਹਿਣਗੇ।
ਇਸ ਵਿਸ਼ਾਲ ਪ੍ਰੋਗਰਾਮ ਵਿੱਚ ਦੇਸ਼ ਭਰ ਦੇ ਪਸ਼ੂ ਚਿਕਿਤਸਾ ਵਪਾਰ ਦੇ ਸਟੇਕਹੋਲਡਰਸ ਨੂੰ ਸੱਦਾ ਦਿੱਤਾ ਗਿਆ ਹੈ। ਪ੍ਰੋਗਰਾਮ ਦੀਆਂ ਪ੍ਰਮੁੱਖ ਗਤੀਵਿਧੀਆਂ ਵਿੱਚ ਦੇਸ਼ ਵਿੱਚ ਪਸ਼ੂ ਚਿਕਿਤਸਾ ਸਿੱਖਿਆ ਅਤੇ ਸੇਵਾਵਾਂ ਨਾਲ ਮੁੱਖਧਾਰਾ ਦੇ ਵਿਸ਼ਿਆਂ ‘ਤੇ ਸੰਮੇਲਨ, ਪੈਨਲ ਚਰਚਾ ਅਤੇ ਵੰਨ ਹੈੱਲਥ ਵਿਸ਼ੇ ‘ਤੇ ਪਸ਼ੂ ਚਿਕਿਤਸਕਾਂ ਦੀ ਭੂਮਿਕਾ ਸ਼ਾਮਲ ਹੈ।
***********
ਐੱਸਏੱਸ/ਆਰਕੇਐੱਮ/ਏਕੇ
(Release ID: 1920560)