ਰੱਖਿਆ ਮੰਤਰਾਲਾ
ਬੰਗਲਾਦੇਸ਼ ਸੈਨਾ ਪ੍ਰਮੁੱਖ ਤਿੰਨ ਦਿਨਾਂ ਦੇ ਭਾਰਤ ਦੇ ਦੌਰੇ ‘ਤੇ
Posted On:
27 APR 2023 1:52PM by PIB Chandigarh
ਬੰਗਲਾਦੇਸ਼ ਦੇ ਥਲ ਸੈਨਾ ਮੁਖੀ ਜਨਰਲ ਐਸ.ਐਮ. ਸ਼ਫੀਉਦੀਨ ਅਹਿਮਦ 27 ਤੋਂ 29 ਅਪ੍ਰੈਲ 2023 ਤੱਕ ਭਾਰਤ ਦੇ ਤਿੰਨ ਦਿਨਾਂ ਦੌਰੇ 'ਤੇ ਹਨ। ਦੌਰੇ ਦੇ ਦੌਰਾਨ ਉਹ ਭਾਰਤ ਦੇ ਸੀਨੀਅਰ ਸੈਨਿਕ ਅਤੇ ਸਿਵਿਲ ਲੀਡਰਸ਼ਿਪ ਨਾਲ ਮੁਲਾਕਾਤ ਕਰ ਰਹੇ ਹਨ। ਇਨ੍ਹਾਂ ਮੁਲਾਕਾਤਾਂ ਦੌਰਾਨ ਉਹ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਰੱਖਿਆ ਸਬੰਧਾਂ ਨੂੰ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕਰਨਗੇ।
ਭਾਰਤ ਅਤੇ ਬੰਗਲਾਦੇਸ਼ 1971 ਦੀ ਆਜ਼ਾਦੀ ਦੀ ਲੜਾਈ ਦੌਰਾਨ ਸਹਿਯੋਗ ਅਤੇ ਸਮਰਥਨ ਦੀ ਇਤਿਹਾਸਕ ਵਿਰਾਸਤ ਨੂੰ ਸਾਂਝਾ ਕਰਦੇ ਹਨ। ਰੱਖਿਆ ਖੇਤਰ ਦੇ ਸਰਗਰਮ ਸਹਿਯੋਗ ਵਿੱਚ ਸੈਨਾ ਪ੍ਰਮੁੱਖਾਂ ਦੇ ਪੱਧਰ 'ਤੇ ਉੱਚ-ਪੱਧਰੀ ਆਦਾਨ-ਪ੍ਰਦਾਨ, ਰੱਖਿਆ ਸਕੱਤਰਾਂ ਦੁਆਰਾ ਸ਼ੁਰੂਆਤੀ ਵਾਰਸ਼ਿਕ ਰੱਖਿਆ ਸੰਵਾਦ ਦਾ ਆਯੋਜਨ, ਤਿੰਨੋਂ-ਸੇਵਾਵਾਂ ਅਤੇ ਸੇਵਾ-ਵਿਸ਼ੇਸ਼ ਕਰਮਚਾਰੀ ਦੀਆਂ ਵਾਰਤਾਵਾਂ ਸ਼ਾਮਲ ਹਨ। ਵਿਜਯ ਦਿਵਸ ਸਮਾਰੋਹ ਦੇ ਮੌਕੇ ‘ਤੇ ਹਰ ਵਰ੍ਹੇ ਦਸੰਬਰ ਵਿੱਚ ਬੰਗਲਾਦੇਸ਼ ਮੁਕਤੀ ਯੁੱਧਵੀਰਾਂ ਅਤੇ ਭਾਰਤੀ ਜੰਗੀ ਫੌਜੀਆਂ ਲਈ ਢਾਕਾ ਅਤੇ ਕੋਲਕਾਤਾ ਦੇ ਆਪਸੀ ਦੌਰੇ ਦਾ ਆਯੋਜਨ ਕੀਤਾ ਜਾਂਦਾ ਹੈ।
ਜਨਰਲ ਐੱਸਐੱਮ ਸ਼ਫੀਉਦੀਨ ਅਹਿਮਦ ਨੇ 26 ਅਪ੍ਰੈਲ 2023 ਦੀ ਸ਼ਾਮ ਨੂੰ ਚੀਫ਼ ਆਵ੍ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਨਾਲ ਮੁਲਾਕਾਤ ਕੀਤੀ।
ਬੰਗਲਾਦੇਸ਼ ਦੇ ਸੈਨਾ ਪ੍ਰਮੁੱਖ ਨੇ ਰਾਸ਼ਟਰੀ ਯੁੱਧ ਸਮਾਰਕ 'ਤੇ ਫੁੱਲਮਾਲਾ ਅਰਪਿਤ ਕਰਕੇ ਅਤੇ ਭਾਰਤੀ ਹਥਿਆਰਬੰਦ ਬਲਾਂ ਦੇ ਸ਼ਹੀਦ ਨਾਇਕਾਂ ਨੂੰ ਸ਼ਰਧਾਂਜਲੀ ਦੇ ਕੇ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ। ਦੌਰੇ 'ਤੇ ਆਏ ਜਨਰਲ ਨੂੰ ਸਾਊਥ ਬਲਾਕ ਦੇ ਲਾਅਨ ਵਿੱਚ ਗਾਰਡ ਆਵ੍ ਔਨਰ ਦਿੱਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਸੈਨਾ ਪ੍ਰਮੁ੍ੱਖ ਜਨਰਲ ਮਨੋਜ ਪਾਂਡੇ ਨਾਲ ਮੁਲਾਕਾਤ ਕੀਤੀ। ਦੋਵਾਂ ਫੌਜ ਪ੍ਰਮੁ੍ੱਖਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਵਿਸਤ੍ਰਿਤ ਰਣਨੀਤਕ ਸਾਂਝੇਦਾਰੀ ਲਈ ਅੰਤਰ-ਕਾਰਜਸ਼ੀਲਤਾ, ਟ੍ਰੇਨਿੰਗ, ਅੱਤਵਾਦ ਵਿਰੋਧੀ ਸਹਿਯੋਗ ਦੇ ਨਾਲ-ਨਾਲ ਸਮੁੱਚੇ ਦੁਵੱਲੇ ਸਹਿਯੋਗ ਨੂੰ ਵਧਾਉਣ ਅਤੇ ਮਜ਼ਬੂਤ ਕਰਨ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ।
ਇਸ ਤੋਂ ਬਾਅਦ ਜਨਰਲ ਐੱਸ.ਐੱਮ. ਸ਼ਫੀਉਦੀਨ ਅਹਿਮਦ, ਚੀਫ ਆਵ੍ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਨੇਵੀ ਚੀਫ ਐਡਮਿਰਲ ਆਰ. ਹਰੀ ਕੁਮਾਰ, ਵਾਈਸ ਚੀਫ ਆਵ੍ ਏਅਰ ਸਟਾਫ ਏਅਰ ਮਾਰਸ਼ਲ ਏ.ਪੀ. ਸਿੰਘ, ਰੱਖਿਆ ਸਕੱਤਰ ਅਤੇ ਵਿਦੇਸ਼ ਸਕੱਤਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੂੰ ਡਿਪਾਰਟਮੈਂਟ ਆਵ੍ ਡਿਫੈਂਸ ਪ੍ਰੋਡਕਸ਼ਨ (ਡੀਡੀਪੀ) ਅਤੇ ਆਰਮੀ ਡਿਜ਼ਾਈਨ ਬਿਊਰੋ ਦੁਆਰਾ ਭਾਰਤੀ ਸਵਦੇਸ਼ੀ ਰੱਖਿਆ ਉਪਕਰਣ ਨਿਰਮਾਣ ਈਕੋਸਿਸਟਮ ਬਾਰੇ ਵੀ ਜਾਣਕਾਰੀ ਦਿੱਤੀ ਗਈ। ਯਾਤਰਾ ਦੌਰਾਨ, ਭਾਰਤ ਦੇ ਸੈਂਟਰ ਫਾਰ ਯੂਨਾਈਟਿਡ ਨੇਸ਼ਨਸ ਪੀਸਕੀਪਿੰਗ ਕੇਂਦਰ (CUPNK) ਅਤੇ ਬੰਗਲਾਦੇਸ਼ ਦੇ ਭਾਰਤ ਐਂਡ ਬੰਗਲਾਦੇਸ਼ ਇੰਸਟੀਟਿਊਟ ਆਵ੍ ਪੀਸ ਸਪੋਰਟ ਆਪ੍ਰੇਸ਼ਨਸ ਟ੍ਰੇਨਿੰਗ (BIPSOT) ਦੇ ਦਰਮਿਆਨ ਸੰਯੁਕਤ ਰਾਸ਼ਟਰ ਸ਼ਾਂਤੀ ਸੰਚਾਲਨ ਅਤੇ ਟ੍ਰੇਨਿੰਗ ਸਹਿਯੋਗ ਲਈ ਇੱਕ "ਲਾਗੂ ਕਰਨ ਵਾਲੀ ਵਿਵਸਥਾ" 'ਤੇ ਦੋਵੇਂ ਸੈਨਾਵਾਂ ਨੇ ਹਸਤਾਖਰ ਕੀਤੇ।
ਯਾਤਰਾ ‘ਤੇ ਆਏ ਬੰਗਲਾਦੇਸ਼ ਦੇ ਸੈਨਾ ਪ੍ਰਮੁੱਖ 29 ਅਪ੍ਰੈਲ 2023 ਨੂੰ ਅਧਿਕਾਰੀ ਟ੍ਰੇਨਿੰਗ ਅਕਾਦਮੀ, ਚੇਨਈ ਵਿਖੇ ਹੋਣ ਵਾਲੀ ਪਾਸਿੰਗ ਆਊਟ ਪਰੇਡ ਦੇ ਸਮੀਖਿਆ ਅਧਿਕਾਰੀ ਹਨ। ਉਹ ਔਫੀਸਰਜ਼ ਟ੍ਰੇਨਿੰਗ ਅਕਾਦਮੀ ਮਿਊਜ਼ੀਅਮ ਦਾ ਦੌਰਾ ਕਰਨਗੇ ਅਤੇ ਪਾਸਿੰਗ ਆਊਟ ਕੋਰਸ ਦੇ ਕੈਡਿਟਾਂ ਨਾਲ ਗੱਲਬਾਤ ਵੀ ਕਰਨਗੇ।
************
ਐੱਸਸੀ/ਆਰਐੱਸਆਰ/ਵੀਕੇਟੀ
(Release ID: 1920523)
Visitor Counter : 113