ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਮਨ ਕੀ ਬਾਤ@100 ਨੈਸ਼ਨਲ ਕਾਨਫਰੰਸ ਦੇ ਦੌਰਾਨ ਪੈਨਲਲਿਸਟਾਂ ਨੂੰ ਵਿਲੱਖਣ ਘਰੇਲੂ ਉਤਪਾਦ ਉਪਹਾਰ ਦਿੱਤੇ ਗਏ
ਉਪਹਾਰਾਂ ਵਿੱਚ ਕਾਵੀ, ਪੱਟਚਿਤਰ ਪੇਂਟਿੰਗਸ ਅਤੇ ਏਟੀਕੋਪੱਕਾ ਲਕੜੀ ਦੇ ਖਿਡੌਣੇ ਸ਼ਾਮਲ ਹਨ
Posted On:
27 APR 2023 5:03PM by PIB Chandigarh
ਮਨ ਕੀ ਬਾਤ@100 ਨੈਸ਼ਨਲ ਕਾਨਫਰੰਸ ਦੇ ਦੌਰਾਨ ਪਤਵੰਤੇ ਅਤੇ ਪੈਨਲਲਿਸਟਾਂ ਨੂੰ ਦੇਸ਼ ਭਰ ਦੇ ਕਲਾਕਾਰਾਂ ਦੁਆਰਾ ਬਣਾਏ ਗਏ ਵਿਲੱਖਣ ਘਰੇਲੂ ਉਤਪਾਦ ਉਪਹਾਰ ਦਿੱਤੇ ਗਏ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਨ ਕੀ ਬਾਤ ਦੇ ਵਿਭਿੰਨ ਸੰਬੋਧਨਾਂ ਵਿੱਚ ਪਰੰਪਰਾਗਤ ਕਲਾ ਰੂਪਾਂ ਨੂੰ ਪੁਨਰਜੀਵਿਤ ਕਰਨ ਦੇ ਲਈ ਇਨ੍ਹਾਂ ਕਲਾਕਾਰਾਂ ਦੀ ਸ਼ਲਾਘਾ ਕੀਤੀ ਹੈ।
ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੂੰ ਗੋਆ ਦੇ ਕਲਾਕਾਰ ਸ਼੍ਰੀ ਸਾਗਰ ਮੁਲੇ ਦੁਆਰਾ ਬਣਾਈ ਗਈ ਇੱਕ ਵਿਲੱਖਣ ਕਾਵੀ ਪੇਂਟਿੰਗ ਭੇਂਟ ਕੀਤੀ ਗਈ। ਸ਼੍ਰੀ ਸਾਗਰ ਮੁਲੇ ਆਧੁਨਿਕਤਾ ਦੇ ਪੁਟ ਦੇ ਨਾਲ ਕੋਂਕਣ ਖੇਤਰ ਦੇ ਕਾਵੀ ਚਿਤਰਾਂ ਦਾ ਚਿਤ੍ਰਣ ਕਰ ਰਹੇ ਹਨ। ਗੋਆ ਦੀ ਲੇਟੇਰਾਈਟ ਮਿੱਟੀ ਵਿੱਚ ਪਾਏ ਜਾਣ ਵਾਲੇ ਚਮਕੀਲੇ ਲਾਲ ਕਣਾਂ ਦਾ ਪ੍ਰਯੋਗ ਪਰੰਪਰਾਗਤ ਮੰਦਿਰ ਦੇ ਡਿਜ਼ਾਈਨ ਅਤੇ ਤਿਊਹਾਰਾਂ ਤੋਂ ਲੈ ਕੇ ਗ੍ਰਾਮੀਣ ਜੀਵਨ ਤੱਕ ਵਿਵਿਧ ਵਿਸ਼ਿਆਂ ਨੂੰ ਜੀਵੰਤ ਕਰਨ ਦੇ ਲਈ ਕੁਸ਼ਲਤਾ ਨਾਲ ਪ੍ਰਯੋਗ ਕੀਤਾ ਜਾਂਦਾ ਹੈ। ਸ਼੍ਰੀ ਸਾਗਰ ਮੁਲੇ ਦੇ ਪ੍ਰਯਤਨਾਂ ਨੇ ਸਦੀਆਂ ਪੁਰਾਣੇ ਕਲਾ ਰੂਪ ਨੂੰ ਪੁਨਰਜੀਵਿਤਕੀਤਾ ਹੈ ਅਤੇ ਇਸ ਦੀ ਸੰਭਾਲ਼ ਦੇ ਲਈ ਪ੍ਰਤੀ ਧਿਆਨ ਆਕਰਸ਼ਿਤ ਕੀਤਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦਸੰਬਰ 2016 ਵਿੱਚ ਮਨ ਕੀ ਬਾਤ ਦੇ ਪ੍ਰਸਾਰਣ ਵਿੱਚ ਸਾਗਰ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ ਸੀ।
ਹੋਰ ਪਤਵੰਤੇ ਅਤੇ ਪੈਨਲਲਿਸਟਾਂ ਨੂੰ ਓਡੀਸ਼ਾ ਦੀ ਭਾਗਯਸ਼੍ਰੀ ਸਾਹੂ ਦੁਆਰਾ ਪੱਥਰ ‘ਤੇ ਬਣਾਈ ਗਈ ਪੱਟਚਿਤਰ ਪੇਂਟਿੰਗ ਅਤੇ ਆਂਧਰ ਪ੍ਰਦੇਸ ਦੇ ਸੀ. ਵੀ. ਰਾਜੂ ਦੁਆਰਾ ਬਣਾਏ ਗਏ ਏਟੀਕੋਪੱਕਾ ਲਕੜੀ ਦੇ ਖਿਡੌਣੇ ਭੇਂਟ ਕੀਤੇ ਗਏ।
ਭਾਗਯਸ਼੍ਰੀ ਸਾਹੂ, ਆਪਣੀ ਕੁਸ਼ਲ ਕਲਾ ਦੇ ਮਾਧਿਅਮ ਨਾਲ ਭਗਵਾਨ ਜਗਨਨਾਥ ਦੇ ਪ੍ਰਤੀ ਸ਼ਰਧਾ ਵਿਅਕਤ ਕਰਦੀਆਂ ਹਨ ਅਤੇ ਪੂਰਬੀ ਭਾਰਤ ਦੀ ਪੁਰਾਤਨ ਪੱਟਚਿਤਰ ਕਲਾ ਨੂੰ ਜੀਵੰਤ ਰੱਖਦੀਆਂ ਹਨ।
ਪਰੰਪਰਾਗਤ ਪਟਚਿਤਰ ਕੁਦਰਤੀ ਕੱਪੜੇ ਦੇ ਸਕ੍ਰੌਲ ‘ਤੇ ਕੀਤਾ ਜਾਂਦਾ ਹੈ, ਭਾਗਯਸ਼੍ਰੀ ਨੇ ਅਲੱਗ-ਅਲੱਗ ਆਕਾਰ ਦੇ ਪੱਥਰਾਂ ‘ਤੇ ਇਹ ਚਿਤਰ ਬਣਾਏ ਹਨ।
ਆਂਦਰ ਪ੍ਰਦੇਸ਼ ਦੇ ਏਟੀਕੋਪੱਕਾ ਲਕੜੀ ਦੇ ਖਿਡੌਣਿਆਂ ਨੂੰ ਜੀਆਈ ਟੈਗ ਦਿੱਤਾ ਗਿਆ ਹੈ। ਇਸ ਹੈਂਡੀਕ੍ਰਾਫਟ ਦੀ ਉਤਪਤੀ ਵਿਜੈਨਗਰਮ ਰਾਜਾਵਾਂ ਦੇ ਸਮੇਂ ਤੋਂ ਹੋਈ ਹੈ। ਲਕੜੀ ਨਾਲ ਬਣਏ ਅਤੇ ਕੁਦਰਤੀ ਰੰਗਾਂ ਨਾਲ ਰੰਗੇ ਹੋਏ, ਇਨ੍ਹਾਂ ਖਿਢੌਣਿਆਂ ‘ਤੇ ਅੰਤ ਵਿੱਚ ਲੱਖ ਦੀ ਪਰਤ ਚੜ੍ਹਾਈ ਜਾਂਦੀ ਹੈ, ਜੋ ਕਈ ਕੀੜਿਆਂ ਦਾ ਇੱਕ ਰੰਗਹੀਣ ਲਾਰ ਜਿਹਾ ਰਸਾਵ ਹੁੰਦਾ ਹੈ। ਸੀ. ਵੀ. ਰਾਜੂ ਨੇ ਏਟੀਕੋਪੱਕਾ ਲਕੜੀ ਦੇ ਖਿਡੌਣੇ ਦੇ ਸ਼ਿਲਕ ਦੀ ਸਦੀਆਂ ਪੁਰਾਣੀ ਪਰੰਪਰਾ ਨੂੰ ਸਫ਼ਲਤਾਪੂਰਵਕ ਪੁਨਰਜੀਵਿਤਕੀਤਾ ਹੈ ਅਤੇ ਆਪਣੇ ਪ੍ਰਯਤਨਾਂ ਦੇ ਮਾਧਿਅਮ ਨਾਲ ਸ਼ਿਲਪ ਭਾਈਚਾਰੇ ਨੂੰ ਗੁਣਵੱਤਾ ਦੇ ਪ੍ਰਤੀ ਜਾਗਰੂਕ ਬਣਾਇਆ ਹੈ।
ਮਨ ਕੀ ਬਾਤ@100 ‘ਤੇ ਨੈਸ਼ਨਲ ਕਾਨਫਰੰਸ ਦਾ ਆਯੋਜਨ ਕੱਲ੍ਹ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕੀਤਾ। ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਸੰਮੇਲਨ ਦਾ ਉਦਘਾਟਨ ਕੀਤਾ। ਇਸ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ, ਸ਼੍ਰੀ ਅਮਿਤ ਸ਼ਾਹ, ਸ਼੍ਰੀ ਅਨੁਰਾਗ ਠਾਕੁਰ ਅਤੇ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਹਿੱਸਾ ਲਿਆ।
*********
ਸੌਰਭ ਸਿੰਘ
(Release ID: 1920466)