ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਬਸਵ ਜਯੰਤੀ ਦੇ ਪਾਵਨ ਅਵਸਰ ’ਤੇ ਜਗਦਗੁਰੂ ਬਸਵੇਸ਼ਵਰ ਨੂੰ ਨਮਨ ਕੀਤਾ

Posted On: 23 APR 2023 9:41AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਸਵ ਜਯੰਤੀ ਦੇ ਪਾਵਨ ਅਵਸਰ ’ਤੇ ਜਗਦਗੁਰੂ ਬਸਵੇਸ਼ਵਰ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ। ਸ਼੍ਰੀ ਮੋਦੀ ਨੇ ਇੱਕ ਵੀਡੀਓ ਸੰਦੇਸ਼ ਦੇ ਜ਼ਰੀਏ ਜਗਦਗੁਰੂ ਬਸਵੇਸ਼ਵਰ ’ਤੇ ਆਪਣੇ ਵਿਚਾਰ ਵੀ ਸਾਂਝਾ ਕੀਤਾ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਅੱਜ, ਬਸਵ ਜਯੰਤੀ ਦੇ ਪਵਿੱਤਰ ਅਵਸਰ ’ਤੇ, ਮੈਂ ਜਗਦਗੁਰੂ ਬਸਵੇਸ਼ਵਰ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਦੇ ਵਿਚਾਰ ਅਤੇ ਆਦਰਸ਼ ਸਾਨੂੰ ਮਾਨਵਤਾ ਦੀ ਸੇਵਾ ਕਰਨ ਦੀ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਨੇ ਦੱਬੇ-ਕੁਚਲੇ ਲੋਕਾਂ ਨੂੰ ਸਸ਼ਕਤ ਬਣਾਉਣ ਅਤੇ ਇੱਕ ਮਜ਼ਬੂਤ ਅਤੇ ਇੱਕ ਸਮ੍ਰਿੱਧ ਸਮਾਜ ਦੇ ਨਿਰਮਾਣ ’ਤੇ ਜ਼ੋਰ ਦਿੱਤਾ।”

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਨਵੰਬਰ 2015 ਵਿੱਚ ਲੰਦਨ ਵਿੱਚ ਜਗਦਗੁਰੂ ਬਸਵੇਸ਼ਵਰ ਦੀ ਪ੍ਰਤਿਮਾ ਦੇ ਅਨਾਵਰਣ ’ਤੇ ਸੰਸਦ ਮੈਂਬਰ ਸ਼੍ਰੀ ਸ਼ਿਵਕੁਮਾਰ ਉਦਾਸੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ, ਟਵੀਟ ਕੀਤਾ;

“ਅਸੀਂ ਹਮੇਸ਼ਾ ਜਗਦਗੁਰੂ ਬਸਵੇਸ਼ਵਰ ਦੇ ਦਿਖਾਏ ਰਸਤੇ ’ਤੇ ਚਲਣਗੇ।

ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦੇ ਕਈ ਅਵਸਰ ਪਾ ਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।”

 

*****

ਡੀਐੱਸ/ਐੱਸਟੀ



(Release ID: 1920457) Visitor Counter : 94