ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਤੋਂ ਜਾਤੀਵਾਦ ਅਤੇ ਤੁਸ਼ਟੀਕਰਨ ਨੂੰ ਸਮਾਪਤ ਕੀਤਾ
ਅਮਿਤ ਸ਼ਾਹ ਨੇ ਕਿਹਾ ਕਿ ‘ਮਨ ਕੀ ਬਾਤ’ ਇੱਕ ਪਰਫੈਕਟ ਕਮਿਊਨੀਕੇਸ਼ਨ ਹੈ ਜੋ ਕਿ (ਪੀ-ਪੀਸ, ਈ-ਐਮਪਾਵਰਮੈਂਟ, ਆਰ-ਰਿਫਲੈਕਟਿਵ, ਐੱਫ-ਫੇਸਟਿਵ, ਈ-ਇਕੋਨੋਮਿਕ ਡਿਵੈਲਪਮੈਂਟ, ਸੀ-ਕੇਅਰਿੰਗ, ਟੀ-ਥੌਟਫੁਲ) ਨਾਲ ਸੰਬੰਧਿਤ ਹੈ
'ਮਨ ਕੀ ਬਾਤ' ਸਮਾਜ ਵਿੱਚ ਲੁਕੀਆਂ ਹੋਈਆਂ ਸ਼ਕਤੀਆਂ ਨੂੰ ਵਿਕਸਿਤ ਕਰਨ ਵਾਲਾ ਮੰਚ ਹੈ, ਜਿਸ ਦਾ ਕੋਈ ਵੀ ਸਿਆਸੀ ਅਰਥ ਨਹੀਂ ਹੈ: ਸ਼੍ਰੀ ਅਮਿਤ ਸ਼ਾਹ
ਸੁਸ਼ਾਸਨ ਲਈ ਸੰਵਾਦ ਜ਼ਰੂਰੀ ਹੈ ਅਤੇ ‘ਮਨ ਕੀ ਬਾਤ’ ਸੰਵਾਦ ਦੀ ਸਹੀ ਵੰਡ ਵਿਧੀ ਹੈ: ਅਸ਼ਵਿਨੀ ਵੈਸ਼ਣਵ
ਮਨ ਕੀ ਬਾਤ ਦੇ 100 ਐਪੀਸੋਡ ਪੂਰੇ ਹੋਣ ਦੇ ਮੌਕੇ 'ਤੇ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕੀਤਾ ਗਿਆ
Posted On:
26 APR 2023 8:36PM by PIB Chandigarh
ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ, ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਅੱਜ ਵਿਗਿਆਨ ਭਵਨ ਵਿਖੇ 'ਮਨ ਕੀ ਬਾਤ' ਦੇ 100 ਐਪੀਸੋਡ ਪੂਰੇ ਹੋਣ ਦੇ ਮੌਕੇ ‘ਤੇ ਰਾਸ਼ਟਰੀ ਸੰਮੇਲਨ ਦੇ ਸਮਾਪਤੀ ਸੈਸ਼ਨ ਵਿੱਚ ਸਾਮਲ ਹੋਏ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਮਾਸਿਕ ਰੇਡੀਓ ਪ੍ਰਸਾਰਣ ‘ਮਨ ਕੀ ਬਾਤ’ ਦਾ ਦੇਸ਼ਵਾਸੀਆਂ ‘ਤੇ ਪੈਣ ਵਾਲੇ ਪ੍ਰਭਾਵ ਬਾਰੇ ਚਰਚਾ ਕਰਨ ਲਈ ਦਿਨ ਭਰ ਚਲਣ ਵਾਲਾ ਪ੍ਰੋਗਰਾਮ ਸਮਾਪਤ ਹੋਇਆ।
ਪ੍ਰੋਗਰਾਮ ਦੌਰਾਨ ਸਰੋਤਿਆਂ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮਨ ਕੀ ਬਾਤ ਇੱਕ ਵਿਲੱਖਣ ਪ੍ਰਯੋਗ ਹੈ ਜਿਸ ਨੇ ਸਾਡੇ ਲੋਕਤੰਤਰ ਦੀ ਨੀਂਹ ਨੂੰ ਮਜ਼ਬੂਤ ਕੀਤਾ ਹੈ। ਇਸ ਰਾਹੀਂ ਨੌਜਵਾਨਾਂ ਅਤੇ ਅਕਾਸ਼ਵਾਣੀ (ਆਲ ਇੰਡੀਆ ਰੇਡੀਓ) ਦਰਮਿਆਨ ਇੱਕ ਰਿਸ਼ਤਾ/ਜੁੜਾਵ ਵੀ ਸਥਾਪਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਨਾਗਰਿਕਾਂ ਅਤੇ ਸਰਕਾਰ ਦਰਮਿਆਨ ਸੰਵਾਦ ਲੋਕਤੰਤਰ ਦੇ ਪ੍ਰਮੁੱਖ ਕਾਰਜਾਂ ਵਿੱਚੋਂ ਇੱਕ ਹੈ ਅਤੇ ਲੋਕਤੰਤਰ ਦੀ ਸ਼ਕਤੀ ਇਸ ਸੰਵਾਦ ਦੀ ਮਜ਼ਬੂਤੀ ਅਤੇ ਪ੍ਰਭਾਵਸ਼ੀਲਤਾ ਨਾਲ ਨਿਰਧਾਰਿਤ ਹੁੰਦੀ ਹੈ। 99 ਐਪੀਸੋਡ ਵਾਲੇ 'ਮਨ ਕੀ ਬਾਤ' ਦੇ ਸੰਵਾਦ ਨੇ ਦੇਸ਼ ਦੇ ਰਚਨਾਤਮਕ ਕੌਸ਼ਲ ਅਤੇ ਨੈਤਿਕ ਤਾਣੇ-ਬਾਣੇ ਨੂੰ ਇੱਕ ਮੰਚ ਪ੍ਰਦਾਨ ਕੀਤਾ ਹੈ।
ਉਨ੍ਹਾਂ ਨੇ ਭਾਰਤੀ ਸ਼ਾਸਨ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪ੍ਰਮੁੱਖ ਯੋਗਦਾਨ ਨੂੰ ਯਾਦ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਭ ਤੋਂ ਪਹਿਲਾਂ ਭਾਰਤੀ ਲੋਕਤੰਤਰੀ ਪ੍ਰਣਾਲੀ ਵਿੱਚੋਂ ਜਾਤੀਵਾਦ, ਭਾਈ-ਭਤੀਜਾਵਾਦ ਅਤੇ ਤੁਸ਼ਟੀਕਰਣ ਦੀ ਰਾਜਨੀਤੀ ਨੂੰ ਖਤਮ ਕਰਨ ਦਾ ਕੰਮ ਕੀਤਾ ਹੈ, ਜੋ ਕਿ ਆਮ ਮਤਭੇਦ ਦੇ ਪ੍ਰਗਟਾਵੇ ਨੂੰ ਭ੍ਰਿਸ਼ਟ ਕਰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਦੀ ਰਾਜਨੀਤੀ ਰਾਜਨੀਤਕ ਸਮਰੱਥਾ ਦੇ ਪ੍ਰਦਰਸ਼ਨ ਵਾਲੀ ਇੱਕ ਪ੍ਰਣਾਲੀ ਬਣ ਚੁਕੀ ਹੈ, ਜਿੱਥੇ ਪ੍ਰਦਰਸ਼ਨ ਕਰਨ ਵਾਲੇ ਲੋਕ ਹੀ ਜਨਤਾ ਦੀ ਸੇਵਾ ਕਰਨ ਦੇ ਹੱਕਦਾਰ ਹਨ।
ਗ੍ਰਹਿ ਮੰਤਰੀ ਨੇ ਅੱਗੇ ਕਿਹਾ ਕਿ ਇਕ ਹੋਰ ਮਹੱਤਵਪੂਰਨ ਯੋਗਦਾਨ ਪਦਮ ਪੁਰਸਕਾਰਾਂ ਦਾ ਲੋਕਤੰਤਰੀਕਰਣ ਕਰਨਾ ਹੈ, ਜੋ ਲੰਬੇ ਸਮੇਂ ਤੋਂ ਸਿਫ਼ਾਰਸ਼ਾਂ ਵਾਲੀ ਇੱਕ ਪ੍ਰਣਾਲੀ ਦੇ ਬੰਧਕ ਬਣੇ ਹੋਏ ਸਨ। ਹੁਣ ਕੋਈ ਵੀ ਆਮ ਨਾਗਰਿਕ ਜਿਸ ਨੇ ਦੇਸ਼ ਲਈ ਮਹੱਤਵਪੂਰਨ ਯੋਗਦਾਨ ਦਿੱਤਾ ਹੈ ਅਤੇ ਪੁਰਸਕਾਰ ਪ੍ਰਾਪਤ ਕਰਨ ਦਾ ਹੱਕਦਾਰ ਹੈ, ਉਹ ਇਸ ਨੂੰ ਪ੍ਰਾਪਤ ਕਰ ਸਕਦਾ ਹੈ।
ਮਨ ਕੀ ਬਾਤ ਨੇ ਸਮਾਜ ਨੂੰ ਮਾਰਗਦਰਸ਼ਨ ਪ੍ਰਦਾਨ ਕਰਨ ਲਈ, ਛੋਟੀ ਸਮਰੱਥਾ ਅਤੇ ਛੋਟੇ ਸਮਾਜਿਕ ਪ੍ਰਯੋਗ ਕਰਨ ਵਾਲੇ ਲੋਕਾਂ ਨੂੰ ਇੱਕ ਬੜਾ ਮੰਚ ਪ੍ਰਦਾਨ ਕੀਤਾ ਹੈ ਸ਼੍ਰੀ ਸ਼ਾਹ ਨੇ ਕਿਹਾ ਕਿ ਵਿਸ਼ਵ ਦੇ ਹੋਰ ਪ੍ਰਸਿੱਧ ਨੇਤਾਵਾਂ ਦੀ ਇਸ ਪ੍ਰਕਾਰ ਦੀ ਗੱਲਬਾਤ ਨੇ ਰਾਜਨੀਤਕ ਰੂਪ ਲੈ ਲਿਆ ਹੈ ਲੇਕਿਨ ਮਨ ਕੀ ਬਾਤ ਨੇ ਕਦੇ ਵੀ ਰਾਜਨੀਤਕ ਰੰਗ ਨਹੀਂ ਲਿਆ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮਨ ਕੀ ਬਾਤ ਨੇ ਪੂਰੇ ਭਾਰਤ ਵਿੱਚ ਆਪਣੀ ਮੌਜੂਦਗੀ ਦਰਜ ਕੀਤੀ ਹੈ ਅਤੇ ਲੋਕਾਂ ਦੇ ਵਿਭਿੰਨ ਸਮੂਹਾਂ ਦੀਆਂ ਸਮੱਸਿਆਵਾਂ ਵਾਲੇ ਵਿਭਿੰਨ ਵਿਸ਼ਿਆਂ ਨੂੰ ਕਵਰ ਕੀਤਾ ਹੈ, ਜਿਸ ਨਾਲ ਦੇਸ਼ ਦੀ ਅੰਤਰਆਤਮਾ ‘ਤੇ ਬਹੁਤ ਪ੍ਰਭਾਵੀ ਅਸਰ ਪਿਆ ਹੈ। ਇਸ ਨੇ ਸਵੱਛ ਭਾਰਤ, ਫਿੱਟ ਇੰਡੀਆ, ਬੇਟੀ ਬਚਾਓ -ਬੇਟੀ ਪੜ੍ਹਾਓ, ਜਲ ਸੰਭਾਲ਼, ਵੋਕਲ ਫੌਰ ਲੋਕਲ, ਆਤਮ-ਨਿਰਭਰ ਭਾਰਤ ਅਤੇ ਸੁਗਮਯ ਭਾਰਤ ਜਿਹੇ ਜਨ ਜਾਗਰੂਕਤਾ ਅਤੇ ਸਮਾਜਿਕ ਪਰਿਵਰਤਨ ਵਾਲੇ ਕਈ ਪ੍ਰੋਗਰਾਮਾਂ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਯੋਗਦਾਨ ਦਿੱਤਾ ਹੈ।
ਮਨ ਕੀ ਬਾਤ ਨੇ ਇੱਕ ਸੰਚਾਰ ਉਪਕਰਣ ਦੀ ਤਰ੍ਹਾਂ ਕੰਮ ਕੀਤਾ ਹੈ ਅਤੇ ਇਸ ਨੇ ਦੇਸ਼ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਬਾਰੇ ਵਿੱਚ ਇਮਾਨਦਾਰੀ ਨਾਲ ਚਰਚਾ ਕੀਤੀ ਹੈ, ਇਸ ਨੇ ਲੋਕਾਂ ਨੂੰ ਇਨ੍ਹਾਂ ਚੁਣੌਤੀਆਂ ਦਾ ਸਮਾਧਾਨ ਕਰਨ ਲਈ ਪ੍ਰਮੁੱਖ ਸਟੇਕਹੋਲਡਰਸ ਵਿੱਚ ਤਬਦੀਲ ਕੀਤਾ ਹੈ ਅਤੇ ਉਨ੍ਹਾਂ ਨੂੰ ਨਿਮਨ ਸਮਾਧਾਨ ਵੱਲ ਅੱਗੇ ਵਧਾਇਆ ਹੈ।
ਪ੍ਰਧਾਨ ਮੰਤਰੀ ਦੁਆਰਾ ਕੀਤੀ ਜਾ ਰਹੀ ਸੰਚਾਰ ਪ੍ਰਣਾਲੀ ਚਾਰ ਥੰਮਾਂ ‘ਤੇ ਨਿਰਮਿਤ ਹੈ ਅਤੇ ਇਹ ਭਾਵਨਾਤਮਕ ਹੈ, ਇਹ ਅਧਿਆਤਮਕ ਹੈ, ਇਹ ਬੌਧਿਕ ਹੈ ਅਤੇ ਇਹ ਸਰੀਰਕ ਕਿਰਿਆ ਲਈ ਪ੍ਰੋਤਸਾਹਿਤ ਕਰਨ ਵਾਲੀ ਹੈ। ਮੰਤਰੀ ਨੇ ਕਿਹਾ ਕਿ ਮਨ ਕੀ ਬਾਤ ਇੱਕ ਪਰਫੈਕਟ ਕਮਿਊਨੀਕੇਸ਼ਨ ਹੈ ਜੋ ਕਿ (ਪੀ-ਪੀਸ, ਈ-ਐਮਪਾਵਰਮੈਂਟ, ਆਰ-ਰਿਫਲੈਕਟਿਵ, ਐੱਫ-ਫੇਸਟਿਵ, ਈ-ਇਕੋਨੋਮਿਕ ਡਿਵੈਲਪਮੈਂਟ, ਸੀ-ਕੇਅਰਿੰਗ, ਟੀ-ਥੌਟਫੁਲ) ਨਾਲ ਸੰਬੰਧਿਤ ਹੈ।
ਮੰਤਰੀ ਨੇ ਕਿਹਾ ਕਿ ਮਨ ਕੀ ਬਾਤ ਨੇ ਖਾਦੀ ਨੂੰ ਲੋਕਪ੍ਰਿਯ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਗ੍ਰਾਮੀਣ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਵਿੱਚ ਆਪਣਾ ਯੋਗਦਾਨ ਦਿੱਤਾ ਹੈ। ਮਨ ਕੀ ਬਾਤ ਦੇ ਪ੍ਰਭਾਵ ਦਾ ਅੰਕਲਨ ਇਸ ਗੱਲ ਤੋਂ ਕੀਤਾ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਦੁਆਰਾ ਘਰੇਲੂ ਪੱਧਰ ‘ਤੇ ਖਿਡੌਣੇ ਬਣਾਉਣ ਅਤੇ ਖਿਡੌਣਾ ਉਦਯੋਗ ਦਾ ਸਮਰਥਨ ਕਰਨ ਦੇ ਬਾਅਦ ਤੋਂ ਖਿਡੌਣਿਆਂ ਦਾ ਆਯਾਤ 2018-19 ਵਿੱਚ 371 ਮਿਲੀਅਨ ਡਾਲਰ ਤੋਂ 70 ਪ੍ਰਤੀਸ਼ਤ ਘੱਟ ਹੋ ਕੇ 2021-22 ਵਿੱਚ 110 ਮਿਲੀਅਨ ਡਾਲਰ ਹੋ ਗਿਆ ਜਦਕਿ ਇਸੇ ਅਵਧੀ ਵਿੱਚ ਇਸ ਦਾ ਨਿਰਯਾਤ 202 ਮਿਲੀਅਨ ਡਾਲਰ ਤੋਂ ਵਧ ਕੇ 326 ਮਿਲੀਅਨ ਡਾਲਰ ਹੋ ਗਿਆ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ ਕਿਹਾ ਕਿ ਮਨ ਕੀ ਬਾਤ ਸਮਾਜ ਦੀਆਂ ਲੁਕੀਆਂ ਹੋਈਆਂ ਸ਼ਕਤੀਆਂ ਨੂੰ ਵਿਕਸਿਤ ਕਰਨ ਦਾ ਇੱਕ ਮੰਚ ਹੈ, ਇਹ ਲੋਕਾਂ ਦੇ ਇਮਾਨਦਾਰ ਪ੍ਰਯਾਸਾਂ ਨੂੰ ਸਵੀਕਾਰ ਕਰਨ ਵਾਲਾ ਇੱਕ ਮੰਚ ਹੈ, ਇਹ ਦੇਸ਼ ਦੀ ਬਹੁ-ਆਯਾਮੀ ਤਰੱਕੀ ਦੀ ਦਿਸ਼ਾ ਵਿੱਚ ਕੰਮ ਵਰਨ ਵਾਲੇ ਰਾਸ਼ਟਰ ਦੇ ਲੋਕਾਂ ਨੂੰ ਪ੍ਰੇਰਿਤ ਕਰਨ ਵਾਲਾ ਇੱਕ ਤੰਤਰ ਹੈ।
ਆਪਣੇ ਸੰਬੋਧਨ ਵਿੱਚ ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ 2014 ਵਿੱਚ ਰਾਜਨੀਤਿਕ ਬਦਲਾਅ ਨੇ ਲੋਕਾਂ ਅਤੇ ਸਰਕਾਰ ਨੂੰ ਇੱਕਸਾਰ ਕਰ ਦਿੱਤਾ, ਜੋ ਪਹਿਲਾਂ ਇੱਕ ਟਕਰਾਅ ਦਾ ਸਥਲ ਹੁੰਦਾ ਸੀ। ਲੋਕਾਂ ਅਤੇ ਸਰਕਾਰ ਵਿੱਚ ਵਿਸ਼ਵਾਸ਼ ਰੱਖਣ ਵਾਲੇ ਲੋਕਾਂ ਲਈ ਕੰਮ ਕਰਨ ਵਾਲੀ ਸਰਕਾਰ ਵਿੱਚ ਇੱਕ ਪ੍ਰਤੱਖ ਬਦਲਾਅ ਦੇਖਿਆ ਗਿਆ।
ਸ਼੍ਰੀ ਵੈਸ਼ਣਵ ਨੇ ਕਿਹਾ ਕਿ ਸੁਸ਼ਾਸਨ ਲਈ ਸੰਵਾਦ ਇੱਕ ਜ਼ਰੂਰੀ ਤੱਤ ਹੈ ਅਤੇ ਮਨ ਕੀ ਬਾਤ ਇਸ ਲਈ ਇੱਕ ਸਟੀਕ ਵੰਡ ਪ੍ਰਣਾਲੀ ਬਣ ਚੁਕੀ ਹੈ। ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਨੇ ਰੇਡੀਓ ਨੂੰ ਇੱਕ ਨਵੀਂ ਸੰਚਾਰ ਪ੍ਰਣਾਲੀ ਵਿੱਚ ਤਬਦੀਲ ਕੀਤਾ ਹੈ। ਇਸ ਪ੍ਰੋਗਰਾਮ ਨੇ ਪ੍ਰਸਾਰਣ ਵਿੱਚ ਰੇਡੀਓ ਦੀ ਸ਼ਕਤੀ ਨੂੰ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਦੇ ਸ਼ਬਦਾਂ ਨੂੰ ਸਾਰੇ ਲੋਕਾਂ ਲਈ ਸੁਲਭ/ ਅਸਾਨ ਬਣਾ ਦਿੱਤਾ ਹੈ।
ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਲੋਕਾਂ ਨੂੰ ਮਨ ਕੀ ਬਾਤ ਦੇ ਪ੍ਰਸਾਰਣ ਦੇ ਹੌਲੀ-ਹੌਲੀ ਵਿਸਤਾਰ ਬਾਰੇ ਜਾਣਕਾਰੀ ਪ੍ਰਦਾਨ ਕੀਤੀ, ਜਿਸ ਦਾ ਪ੍ਰਸਾਰਣ ਹਿੰਦੀ ਵਿੱਚ ਸ਼ੁਰੂ ਹੋਇਆ ਅਤੇ ਇਸ ਦਾ ਅੰਗ੍ਰੇਜ਼ੀ ਸੰਸਕਰਣ 31 ਜਨਵਰੀ, 2016 ਨੂੰ ਅਤੇ ਸੰਸਕ੍ਰਿਤ ਸੰਸਕਰਣ 28 ਮਈ, 2017 ਤੋਂ ਸ਼ੁਰੂ ਹੋਇਆ। ਮੰਤਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਰਤਮਾਨ ਸਮੇਂ ਮਨ ਕੀ ਬਾਤ 23 ਭਾਸ਼ਾਵਾਂ ਅਤੇ 11 ਵਿਦੇਸ਼ੀ ਭਾਸ਼ਾਵਾਂ ਵਿੱਚ ਪ੍ਰਸਾਰਿਤ ਕੀਤੀ ਜਾਂਦੀ ਹੈ।
ਤਿੰਨੋਂ ਪਤਵੰਤੇ ਮੰਤਰੀਆਂ ਨੇ ਇਸ ਮਹਤੱਵਪੂਰਣ ਪ੍ਰੋਗਰਾਮ ਨੂੰ ਚਿੰਨਿਤ ਕਰਨ ਲਈ 'ਮਨ ਕੀ ਬਾਤ' ਦੇ 100ਵੇਂ ਐਪੀਸੋਡ 'ਤੇ ਇੱਕ ਸਮਰਪਿਤ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕੀਤਾ।
ਇਸ ਮੌਕੇ 'ਤੇ ਸ਼੍ਰੀ ਪੰਕਜ ਚੌਧਰੀ, ਵਿੱਤ ਰਾਜ ਮੰਤਰੀ ਅਤੇ ਸ਼੍ਰੀ ਅਪੂਰਵ ਚੰਦਰਾ- ਸਕੱਤਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਵੀ ਮੌਜੂਦ ਸਨ।
**********
ਸੌਰਭ ਸਿੰਘ
(Release ID: 1920271)
Visitor Counter : 115