ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਕੇਵੀਆਈਸੀ ਦੇ ਚੇਅਰਮੈਨ ਨੇ ਦੁਹਰਾਇਆ ਕਿ ਦੇਸ਼ ਦੇ ਨੌਜਵਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਵਦੇਸ਼ੀ ਮੁਹਿੰਮ ਵਿੱਚ ਸ਼ਾਮਲ ਹੋ ਕੇ ਪੀਐੱਮਈਜੀਪੀ ਅਧੀਨ ਕਰਜ਼ਿਆਂ ਰਾਹੀਂ ਛੋਟੀਆਂ ਇਕਾਈਆਂ ਸਥਾਪਤ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਸਕਦੇ ਹਨ
Posted On:
26 APR 2023 11:20AM by PIB Chandigarh
ਰਾਜਸਥਾਨ ਦੇ ਤਿੰਨ ਦਿਨਾਂ ਦੌਰੇ ਦੌਰਾਨ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ, (ਕੇਵੀਆਈਸੀ) ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮੰਤਰ - 'ਨੌਕਰੀ ਲੱਭਣ ਵਾਲਾ ਬਣਨ ਦੀ ਬਜਾਏ ਰੋਜ਼ਗਾਰ ਪ੍ਰਦਾਤਾ ਬਣੋ' ਨੂੰ ਫੈਲਾਉਣ ਲਈ ਕਈ ਪ੍ਰੋਗਰਾਮਾਂ ਅਤੇ ਵਰਕਸ਼ਾਪਾਂ ਵਿੱਚ ਹਿੱਸਾ ਲਿਆ। 20 ਅਪ੍ਰੈਲ ਨੂੰ ਜੈਪੁਰ ਦੇ ਸੰਸਦ ਮੈਂਬਰ ਸ਼੍ਰੀ ਰਾਮਚਰਨ ਬੋਹਰਾ ਅਤੇ ਵੱਖ-ਵੱਖ ਪੰਚਾਇਤ ਸੰਮਤੀਆਂ ਦੇ ਪੰਚਾਇਤ ਸੰਮਤੀ ਮੈਂਬਰਾਂ, ਸਰਪੰਚ, ਖਾਦੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਕਮਿਸ਼ਨ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ (ਪੀਐੱਮਈਜੀਪੀ) 'ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਅਤੇ 21 ਅਪ੍ਰੈਲ ਨੂੰ ਜੈਪੁਰ ਦੇ ਦਾਦੀਆ ਪਿੰਡ ਵਿੱਚ ਪੀਐੱਮਈਜੀਪੀ ਦੇ ਤਹਿਤ ਇੱਕ ਜਾਗਰੂਕਤਾ ਕੈਂਪ ਦਾ ਆਯੋਜਨ ਕਰਕੇ, ਲਾਭਪਾਤਰੀਆਂ ਨਾਲ ਯੋਜਨਾ ਬਾਰੇ ਵਿਸਥਾਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ।
20 ਅਪ੍ਰੈਲ ਨੂੰ ਸੂਬਾਈ ਦਫਤਰ, ਜੈਪੁਰ ਵਿਖੇ ਆਯੋਜਿਤ ਪੀਐੱਮਈਜੀਪੀ ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ ਸੰਸਦ ਮੈਂਬਰ ਸ਼੍ਰੀ ਰਾਮਚਰਨ ਬੋਹਰਾ ਨੇ ਕਿਹਾ ਕਿ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ ਹਰ ਪਿੰਡ ਨੂੰ ਰੋਜ਼ਗਾਰ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਸੰਸਦ ਮੈਂਬਰ ਨੇ ਵੱਖ-ਵੱਖ ਪੰਚਾਇਤ ਸੰਮਤੀਆਂ/ਵਿਧਾਨ ਸਭਾ ਹਲਕਿਆਂ ਵਿੱਚ ਜਾਗਰੂਕਤਾ ਕੈਂਪ ਲਗਾਉਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ 'ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਮਨੋਜ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਵੋਕਲ ਫਾਰ ਲੋਕਲ' ਦੇ ਮੰਤਰ ਨੇ ਖਾਦੀ ਨੂੰ 'ਲੋਕਲ ਤੋਂ ਗਲੋਬਲ' ਬਣਾ ਦਿੱਤਾ ਹੈ। ਹੁਣ ਖਾਦੀ ਸਿਰਫ਼ ਫੈਸ਼ਨ ਦਾ ਪ੍ਰਤੀਕ ਨਹੀਂ ਹੈ, ਸਗੋਂ ਗਰੀਬਾਂ ਦੇ ਜੀਵਨ ਵਿੱਚ ਤਬਦੀਲੀ ਦਾ ਸਭ ਤੋਂ ਸ਼ਕਤੀਸ਼ਾਲੀ ਮਾਧਿਅਮ ਬਣ ਗਿਆ ਹੈ। ਉਨ੍ਹਾਂ ਦੁਹਰਾਇਆ ਕਿ ਦੇਸ਼ ਦੇ ਨੌਜਵਾਨ ਪੀਐੱਮਈਜੀਪੀ ਰਾਹੀਂ ਕਰਜ਼ੇ ਲੈ ਕੇ ਛੋਟੀਆਂ ਇਕਾਈਆਂ ਦੀ ਸਥਾਪਨਾ ਕਰਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਵਦੇਸ਼ੀ ਮੁਹਿੰਮ ਨਾਲ ਜੁੜ ਕੇ ਵੱਧ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਸਕਦੇ ਹਨ।
20 ਅਪ੍ਰੈਲ ਨੂੰ ਜੈਪੁਰ ਦੀ ਆਪਣੀ ਫੇਰੀ ਦੌਰਾਨ, ਖਾਦੀ ਸੰਵਾਦ ਪ੍ਰੋਗਰਾਮ ਵਿੱਚ ਚੇਅਰਮੈਨ, ਕੇਵੀਆਈਸੀ ਨੇ ਕਿਹਾ ਕਿ ਖਾਦੀ ਦੀ ਵਿਕਰੀ ਵਿੱਚ ਸੁਧਾਰ ਕਰਨ ਦੇ ਨਾਲ-ਨਾਲ ਪ੍ਰਧਾਨ ਮੰਤਰੀ ਦੇ ਸਮਰਪਿਤ ਵਿਜ਼ਨ ਨੂੰ ਪੂਰਾ ਕਰਨ ਅਤੇ ਖਾਦੀ ਕਾਰੀਗਰਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਕਰਨ ਲਈ, ਕੇਵੀਆਈਸੀ ਖਾਦੀ ਦੇ ਕੰਮ ਵਿਚ ਲੱਗੇ ਸਾਰੇ ਕਾਮਿਆਂ ਦੀ ਤਨਖਾਹ 1 ਅਪ੍ਰੈਲ ਤੋਂ ਇਕ ਵਾਰ ਵਿਚ ਲਗਭਗ 35% ਵਧ ਗਈ ਹੈ, ਜੋ ਕਿ ਆਪਣੇ ਆਪ ਵਿਚ ਇਕ ਇਤਿਹਾਸਕ ਕਦਮ ਹੈ। ਉਨ੍ਹਾਂ ਕਿਹਾ, "ਮੈਨੂੰ ਖੁਸ਼ੀ ਹੈ ਕਿ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ ਨੇ 2014 ਤੋਂ ਖਾਦੀ ਕਾਰੀਗਰਾਂ ਦੀਆਂ ਉਜਰਤਾਂ ਵਿੱਚ 150 ਫ਼ੀਸਦ ਤੋਂ ਵੱਧ ਵਾਧਾ ਕੀਤਾ ਹੈ।" ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਖਾਦੀ ਅਤੇ ਪੇਂਡੂ ਉਦਯੋਗ ਦੇ ਉਤਪਾਦ ਖਰੀਦ ਕੇ ਹਰ ਭਾਰਤੀ ਨੂੰ ‘ਆਤਮਨਿਰਭਰ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।
ਰਾਜਸਥਾਨ ਦੌਰੇ ਦੇ ਦੂਜੇ ਦਿਨ 21 ਅਪ੍ਰੈਲ ਨੂੰ ਪਿੰਡ ਦਾਦੀਆ, ਜੈਪੁਰ ਵਿਖੇ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ (ਪੀਐੱਮਈਜੀਪੀ) ਦੇ ਤਹਿਤ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਲੋਕ ਸਭਾ ਮੈਂਬਰ ਜੈਪੁਰ ਅਤੇ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਦੇ ਚੇਅਰਮੈਨ ਅਤੇ ਸਥਾਨਕ ਲੋਕ ਪ੍ਰਤੀਨਿਧ ਸ਼ਾਮਲ ਹੋਏ। ਇਸ ਮੌਕੇ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ ਤਹਿਤ ਪੀਪੀਟੀ ਰਾਹੀਂ ਅਪਲਾਈ ਕਰਨ ਦੀ ਪ੍ਰਕ੍ਰਿਆ ਪੇਸ਼ ਕਰਕੇ ਸਕੀਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਕੈਂਪ ਵਿੱਚ ਹੀ ਸੰਸਦ ਮੈਂਬਰ ਅਤੇ ਕੇਵੀਆਈਸੀ ਦੇ ਚੇਅਰਮੈਨ ਨੇ ਲਾਭਪਾਤਰੀਆਂ ਨੂੰ ਕਰਜ਼ੇ ਲਈ ਔਨਲਾਈਨ ਅਪਲਾਈ ਕਰਨ ਲਈ ਆਖਿਆ। ਕੈਂਪ ਵਿੱਚ ਲਗਭਗ 70 ਤੋਂ 80 ਬਿਨੈਕਾਰਾਂ ਨੇ ਅਪਲਾਈ ਕੀਤਾ। 22 ਅਪ੍ਰੈਲ ਨੂੰ ਆਪਣੇ ਦੌਰੇ ਦੇ ਤੀਜੇ ਦਿਨ, ਕੇਵੀਆਈਸੀ ਦੇ ਚੇਅਰਮੈਨ ਨੇ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ, ਜੈਪੁਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ।
*********
ਐੱਮਜੇਪੀਐੱਸ
(Release ID: 1920159)
Visitor Counter : 109