ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਮਨ ਕੀ ਬਾਤ@100 'ਤੇ ਰਾਸ਼ਟਰੀ ਕਨਕਲੇਵ ਆਯੋਜਿਤ ਕਰੇਗਾ
ਉੱਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਸਮਾਗਮ ਦਾ ਉਦਘਾਟਨ ਕਰਨਗੇ; ਕੇਂਦਰੀ ਮੰਤਰੀ ਸ਼੍ਰੀ ਅਮਿਤ ਸ਼ਾਹ, ਸ਼੍ਰੀ ਅਸ਼ਵਨੀ ਵੈਸ਼ਨਵ ਅਤੇ ਸ਼੍ਰੀ ਅਨੁਰਾਗ ਠਾਕੁਰ ਕਨਕਲੇਵ ਵਿੱਚ ਸ਼ਿਰਕਤ ਕਰਨਗੇ
4 ਵਿਸ਼ਾ ਅਧਾਰਿਤ ਸੈਸ਼ਨਾਂ ਵਿੱਚ ਸ਼੍ਰੀ ਆਮਿਰ ਖਾਨ, ਸ਼੍ਰੀਮਤੀ ਕਿਰਨ ਬੇਦੀ, ਸ਼੍ਰੀ ਰਿੱਕੀ ਕੇਜ ਅਤੇ ਕੁਮਾਰੀ ਨਿਖਤ ਜ਼ਰੀਨ ਸਮੇਤ ਹੋਰਾਂ ਦੀ ਭਾਗੀਦਾਰੀ ਹੋਵੇਗੀ
ਦਿਨ ਭਰ ਚੱਲਣ ਵਾਲੇ ਸਮਾਗਮ ਵਿੱਚ ਮਨ ਕੀ ਬਾਤ ਦੇ 100 ਤੋਂ ਵੱਧ ਵਿਸ਼ੇਸ਼ ਮਹਿਮਾਨ ਸ਼ਾਮਲ ਹੋਣਗੇ
'ਮਨ ਕੀ ਬਾਤ' ਦੀਆਂ 100 ਕੜੀਆਂ ਨੂੰ ਸਮਰਪਿਤ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਜਾਰੀ ਕੀਤਾ ਜਾਵੇਗਾ
Posted On:
25 APR 2023 5:52PM by PIB Chandigarh
ਸਾਡੀ ਕਲਾ ਅਤੇ ਸੱਭਿਆਚਾਰ ਬਾਰੇ ਇੱਕ ਨਵੀਂ ਚੇਤਨਾ ਆਈ ਹੈ, ਇੱਕ ਨਵੀਂ ਚੇਤਨਾ ਜਾਗ ਰਹੀ ਹੈ। ਭਾਰਤ ਦੇ ਸੁਨਹਿਰੀ ਅਤੀਤ ਅਤੇ 'ਨਿਊ ਇੰਡੀਆ' 'ਤੇ ਚਰਚਾ ਕਰਨ ਵਾਲੇ ਪੈਨਲਲਿਸਟਾਂ ਵਿੱਚ ਸੰਗੀਤਕਾਰ ਅਤੇ ਵਾਤਾਵਰਣ ਪ੍ਰੇਮੀ ਰਿੱਕੀ ਕੇਜ, ਵਾਤਾਵਰਣ ਸੰਭਾਲਵਾਦੀ ਜਗਤ ਕਿਨਖਾਬਵਾਲਾ, ਟੀਵੀ ਅਤੇ ਰੇਡੀਓ ਹੋਸਟ ਸਿਧਾਰਥ ਕੰਨਨ, ਵਾਤਾਵਰਣ ਸੰਭਾਲਵਾਦੀ ਰੋਚਮਲਿਆਨਾ, ਪੱਤਰਕਾਰ ਪਾਲਕੀ ਸ਼ਰਮਾ ਅਤੇ ਕਹਾਣੀ ਵਾਚਕ ਨੀਲੇਸ਼ ਮਿਸ਼ਰਾ ਸੰਚਾਲਕ ਵਜੋਂ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਵਲੋਂ ਵਾਤਾਵਰਣ ਸੰਭਾਲ ਵਿੱਚ ਜਗਤ ਕਿਨਖਾਬਵਾਲਾ ਅਤੇ ਰੋਚਮਲਿਆਨਾ ਦੀ ਉਨ੍ਹਾਂ ਦੇ ਯਤਨਾਂ ਲਈ ਪ੍ਰਸ਼ੰਸਾ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਮਈ, 2017 ਵਿੱਚ ਜਗਤ ਕਿਨਖਾਬਵਾਲਾ ਵਲੋਂ ਸ਼ੁਰੂ ਕੀਤੀ ਗਈ 'ਸੇਵ ਦ ਸਪੈਰੋਜ਼' ਮੁਹਿੰਮ ਬਾਰੇ ਕਿਤਾਬ ਅਤੇ ਯਤਨਾਂ ਬਾਰੇ ਗੱਲ ਕੀਤੀ। ਉਨ੍ਹਾਂ ਨੇ 'ਸੇਵ ਚਿਟੇ ਲੁਈ' ਕਾਰਜ ਯੋਜਨਾ ਬਾਰੇ ਵੀ ਗੱਲ ਕੀਤੀ, ਜੋ ਕਿ ਜੂਨ, 2022 ਵਿੱਚ ਮਿਜ਼ੋਰਮ ਦੀ ਚਿਟੇ ਨਦੀ ਨੂੰ ਬਹਾਲ ਕਰਨ ਲਈ ਰੋਚਮਲਿਆਨਾ ਦੀ ਇੱਕ ਪਹਿਲਕਦਮੀ ਹੈ।
"ਜਨ ਸੰਵਾਦ ਸੇ ਆਤਮਨਿਰਭਰ ਭਾਰਤ" ਵਿਸ਼ੇ 'ਤੇ ਤੀਸਰੇ ਸੈਸ਼ਨ ਵਿੱਚ ਪ੍ਰਸਿੱਧ ਭਾਰਤੀ ਉਦਯੋਗਪਤੀ ਸ਼ਰਧਾ ਸ਼ਰਮਾ ਸੰਚਾਲਕ ਦੀ ਭੂਮਿਕਾ ਵਿੱਚ ਹੋਣਗੇ। ਆਤਮਨਿਰਭਰ ਭਾਰਤ ਦੇ ਵਿਚਾਰ ਨੇ ਹਰ ਭਾਰਤੀ ਵਿੱਚ ਆਤਮ-ਵਿਸ਼ਵਾਸ ਦੀ ਇੱਕ ਨਵੀਂ ਚੰਗਿਆੜੀ ਜਗਾਈ ਹੈ। ਪ੍ਰਧਾਨ ਮੰਤਰੀ ਨੇ ਆਤਮਨਿਰਭਰ ਭਾਰਤ ਲਈ ਪੰਜ ਥੰਮ੍ਹਾਂ - ਅਰਥਵਿਵਸਥਾ, ਬੁਨਿਆਦੀ ਢਾਂਚਾ, ਪ੍ਰਣਾਲੀ, ਜੀਵੰਤ ਜਨਸੰਖਿਆ ਅਤੇ ਮੰਗ ਦੀ ਰੂਪ-ਰੇਖਾ ਉਲੀਕੀ ਹੈ। ਸਾਡੀ ਅਰਥਵਿਵਸਥਾ ਨੂੰ ਮਜ਼ਬੂਤ ਅਤੇ ਲਚਕੀਲਾ ਬਣਾਉਣ ਲਈ ਸਾਰੇ ਥੰਮ੍ਹ ਮਿਲ ਕੇ ਕੰਮ ਕਰਦੇ ਹਨ। 'ਆਤਮਨਿਰਭਰ ਭਾਰਤ' ਦੇ ਮਹੱਤਵ 'ਤੇ ਉੱਦਮੀ ਸੰਜੀਵ ਭਿਕਚੰਦਾਨੀ, ਆਰਜੇ ਰੌਨਕ, ਪਦਮ ਸ਼੍ਰੀ ਐਵਾਰਡੀ ਟੀਵੀ ਮੋਹਨਦਾਸ ਪਾਈ, ਉੱਦਮੀ ਅਤੇ ਨੀਤੀ ਨਿਰਮਾਤਾ ਰਵੀ ਕੁਮਾਰ ਨੱਰਾ, ਉਦਯੋਗਪਤੀ ਅਤੇ ਅਤੇ ਡੱਲ ਝੀਲ ਕਮਲ ਸਟੈਮ ਉਤਪਾਦਕ ਕੰਪਨੀ ਦੇ ਮੁਖੀ ਮੁਹੰਮਦ ਅੱਬਾਸ ਭੱਟ ਵਲੋਂ ਚਰਚਾ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਮਾਰਚ 2023 ਵਿੱਚ ਡੱਲ ਝੀਲ ਕਮਲ ਸਟੈਮ ਉਤਪਾਦਕ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਸ ਨੇ ਕਮਲ ਦੇ ਤਣੇ ਤੋਂ ਬਣੇ ਭੋਜਨ ਉਤਪਾਦਾਂ ਨੂੰ ਨਿਰਯਾਤ ਕਰਕੇ ਬਹੁਤ ਸਾਰੇ ਕਿਸਾਨਾਂ ਲਈ ਰੋਜ਼ਗਾਰ ਪੈਦਾ ਕੀਤਾ ਹੈ।
ਚੌਥਾ ਅਤੇ ਆਖਰੀ ਸੈਸ਼ਨ ਸਮਾਪਤੀ ਸੈਸ਼ਨ ਤੋਂ ਪਹਿਲਾਂ “ਅਹਵਾਨ ਸੇ ਜਨ ਅੰਦੋਲਨ” ਵਿਸ਼ੇ ‘ਤੇ ਹੋਵੇਗਾ। 'ਮਨ ਕੀ ਬਾਤ' ਇੱਕ ਅਜਿਹਾ ਪਲੇਟਫਾਰਮ ਰਿਹਾ ਹੈ, ਜਿੱਥੋਂ ਕਈ ਮਹੱਤਵਪੂਰਨ ਮੁਹਿੰਮਾਂ ਸ਼ੁਰੂ ਹੋਈਆਂ ਹਨ। ਪਹਿਲੀ ‘ਮਨ ਕੀ ਬਾਤ’ ਤੋਂ ਹੀ, ਜਦੋਂ ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਅਭਿਆਨ ਦਾ ਸੱਦਾ ਦਿੱਤਾ ਸੀ, ਪ੍ਰਧਾਨ ਮੰਤਰੀ ਦੇ ਸੰਬੋਧਨਾਂ ਨੇ ਵਾਰ-ਵਾਰ ਲੋਕਾਂ ਨੂੰ ਮਹੱਤਵਪੂਰਨ ਮੁੱਦਿਆਂ ‘ਤੇ ਕਾਰਵਾਈ ਕਰਨ ਲਈ ਪ੍ਰੇਰਿਤ ਕੀਤਾ ਹੈ। ਅਜਿਹੀਆਂ ਕਈ ਮੁਹਿੰਮਾਂ 'ਤੇ ਚਰਚਾ ਕਰਨ ਲਈ, ਸੈਸ਼ਨ ਦਾ ਸੰਚਾਲਨ ਆਰਜੇ ਸ਼ਰਦ ਵਲੋਂ ਕੀਤਾ ਜਾਵੇਗਾ ਅਤੇ ਇਸ ਵਿੱਚ ਅਭਿਨੇਤਾ ਆਮਿਰ ਖਾਨ, ਐਂਡੋਕਰੀਨੋਲੋਜਿਸਟ ਅਤੇ ਡਾਇਬੀਟੌਲੋਜਿਸਟ ਡਾ. ਸ਼ਸ਼ਾਂਕ ਆਰ ਜੋਸ਼ੀ, ਸਕੂਲ ਪ੍ਰਿੰਸੀਪਲ ਦੀਪਮਾਲਾ ਪਾਂਡੇ, ਲੇਖਕ ਅਤੇ ਫੋਟੋਗ੍ਰਾਫਰ ਕ੍ਰਿਸ਼ਮਾ ਮਹਿਤਾ ਅਤੇ ਸਿੱਖਿਆ ਸ਼ਾਸਤਰੀ ਅਤੇ ਪ੍ਰਸ਼ਾਸਕ ਪ੍ਰੋ. ਨਜਮਾ ਅਖਤਰ ਸ਼ਾਮਲ ਹੋਣਗੇ। ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਦੀਪਮਾਲਾ ਪਾਂਡੇ ਦੀ ‘ਇੱਕ ਅਧਿਆਪਕ, ਇੱਕ ਸੱਦਾ’ ਪਹਿਲਕਦਮੀ ਦੀ ਪ੍ਰਧਾਨ ਮੰਤਰੀ ਨੇ ਸਤੰਬਰ, 2021 ਵਿੱਚ ਮਨ ਕੀ ਬਾਤ ਵਿੱਚ ਸ਼ਲਾਘਾ ਕੀਤੀ ਸੀ।
ਕੇਂਦਰੀ ਗ੍ਰਹਿ ਮਾਮਲਿਆਂ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ, ਰੇਲ, ਸੰਚਾਰ, ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਸਮਾਪਤੀ ਸੈਸ਼ਨ ਦੀ ਸ਼ੋਭਾ ਵਧਾਉਣਗੇ। ਸੈਸ਼ਨ ਦੌਰਾਨ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਵੀ ਮੌਜੂਦ ਰਹਿਣਗੇ। ਸਮਾਪਤੀ ਸੈਸ਼ਨ ਵਿੱਚ ਇਸ ਮਹੱਤਵਪੂਰਨ ਘਟਨਾ ਨੂੰ ਦਰਸਾਉਣ ਲਈ 'ਮਨ ਕੀ ਬਾਤ' ਦੀਆਂ 100 ਕੜੀਆਂ 'ਤੇ ਇੱਕ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਜਾਰੀ ਕੀਤਾ ਜਾਵੇਗਾ।
ਪਿਛੋਕੜ
ਪ੍ਰਧਾਨ ਮੰਤਰੀ ਦੀ 'ਮਨ ਕੀ ਬਾਤ' ਦੀ ਪਹਿਲੀ ਕੜੀ 3 ਅਕਤੂਬਰ, 2014 (ਸ਼ੁੱਕਰਵਾਰ) ਨੂੰ ਵਿਜਯਦਸ਼ਮੀ ਦੇ ਸ਼ੁਭ ਮੌਕੇ 'ਤੇ ਪ੍ਰਸਾਰਿਤ ਕੀਤੀ ਸੀ। ਅਪ੍ਰੈਲ 2015 ਤੋਂ, ਮਨ ਕੀ ਬਾਤ ਹਰ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਪ੍ਰਸਾਰਿਤ ਕੀਤਾ ਜਾਂਦਾ ਹੈ ਅਤੇ 99ਵੀਂ ਕੜੀ ਦਾ ਨਵੀਨਤਮ ਪ੍ਰਸਾਰਣ 26 ਮਾਰਚ, 2023 ਨੂੰ ਹੋਇਆ ਸੀ। ਇਸ ਨੂੰ ਦੂਰਦਰਸ਼ਨ ਵਲੋਂ ਵਿਜ਼ੁਅਲ ਕੀਤਾ ਜਾਂਦਾ ਹੈ ਅਤੇ ਆਪਣੇ ਪੂਰੇ ਨੈੱਟਵਰਕ 'ਤੇ ਪ੍ਰਸਾਰਤ ਕੀਤਾ ਜਾਂਦਾ ਹੈ। ਇਹ ਦੂਰਦਰਸ਼ਨ 'ਤੇ ਸੰਕੇਤਕ ਭਾਸ਼ਾ ਵਿੱਚ ਵੀ ਪ੍ਰਸਾਰਿਤ ਹੁੰਦਾ ਹੈ। ਮਨ ਕੀ ਬਾਤ ਦੀ 100ਵੀਂ ਕੜੀ ਦਾ ਪ੍ਰਸਾਰਣ 30 ਅਪ੍ਰੈਲ, 2023 ਨੂੰ ਤੈਅ ਹੈ।
ਮਨ ਕੀ ਬਾਤ ਦੀ ਪਹਿਲੀ ਕੜੀ 14 ਮਿੰਟ ਦੀ ਸੀ, ਜੋ ਦੂਜੀ ਕੜੀ ਵਿੱਚ 19 ਮਿੰਟ ਅਤੇ ਤੀਸਰੀ ਕੜੀ ਵਿੱਚ 26 ਮਿੰਟ ਦੀ ਹੋ ਗਈ। ਚੌਥੀ ਕੜੀ ਤੋਂ ਹਰੇਕ ਕੜੀ ਦੀ ਮਿਆਦ 30 ਮਿੰਟ ਕੀਤੀ ਗਈ ਹੈ।
ਸ਼ੁਰੂਆਤ ਵਿੱਚ ਪ੍ਰਸਾਰਣ ਸਿਰਫ ਹਿੰਦੀ ਭਾਸ਼ਾ ਵਿੱਚ ਸੀ ਅਤੇ ਬਾਅਦ ਵਿੱਚ, ਅੰਗ੍ਰੇਜ਼ੀ ਸੰਸਕਰਣ 31 ਜਨਵਰੀ, 2016 ਤੋਂ ਅਤੇ ਸੰਸਕ੍ਰਿਤ ਸੰਸਕਰਣ 28 ਮਈ, 2017 ਤੋਂ ਸ਼ੁਰੂ ਹੋਇਆ। ਵਰਤਮਾਨ ਵਿੱਚ, ਮਨ ਕੀ ਬਾਤ 22 ਭਾਰਤੀ ਭਾਸ਼ਾਵਾਂ ਅਤੇ ਅੰਗਰੇਜ਼ੀ ਸਮੇਤ 23 ਭਾਸ਼ਾਵਾਂ ਵਿੱਚ, 29 ਉੱਪ ਭਾਸ਼ਾਵਾਂ (25 ਉੱਤਰ ਪੂਰਬ ਅਤੇ 4 ਛੱਤੀਸਗੜ੍ਹ) ਅਤੇ 11 ਵਿਦੇਸ਼ੀ ਭਾਸ਼ਾਵਾਂ ਵਿੱਚ ਪ੍ਰਸਾਰਿਤ ਕੀਤੀ ਜਾਂਦੀ ਹੈ। ਭਾਰਤੀ ਭਾਸ਼ਾਵਾਂ ਵਿੱਚ ਹਿੰਦੀ, ਸੰਸਕ੍ਰਿਤ, ਪੰਜਾਬੀ, ਤਾਮਿਲ, ਤੇਲਗੂ, ਕੰਨੜ, ਮਰਾਠੀ, ਗੁਜਰਾਤੀ, ਮਲਿਆਲਮ, ਉੜੀਆ, ਕੋਂਕਣੀ, ਨੇਪਾਲੀ, ਕਸ਼ਮੀਰੀ, ਡੋਗਰੀ, ਮਨੀਪੁਰੀ, ਮੈਥਿਲੀ, ਬੰਗਾਲੀ, ਅਸਾਮੀ, ਬੋਡੋ, ਸੰਥਾਲੀ, ਉਰਦੂ ਅਤੇ ਸਿੰਧੀ ਸ਼ਾਮਲ ਹਨ। ਉਪਭਾਸ਼ਾਵਾਂ ਵਿੱਚ ਛੱਤੀਸਗੜ੍ਹੀ, ਗੋਂਡੀ, ਹਲਬੀ, ਸਰਗੁਜੀਆ, ਪਹਾੜੀ, ਸ਼ੀਨਾ, ਗੋਜਰੀ, ਬਲਟੀ, ਲੱਦਾਖੀ, ਕਾਰਬੀ, ਖਾਸੀ, ਜੈਂਤੀਆ, ਗਾਰੋ, ਨਾਗਾਮੀ, ਹਮਾਰ, ਪਾਈਤੇ, ਥਡੌਅ, ਕਬੂਈ, ਮਾਓ, ਤੰਗਖੁਲ, ਨਿਆਸ਼ੀ, ਆਦਿ, ਮੋਨਪਾ, ਆਓ, ਅੰਗਾਮੀ, ਕੋਕਬੋਰੋਕ, ਮਿਜ਼ੋ, ਲੇਪਚਾ ਅਤੇ ਸਿੱਕੀਮੀਜ਼ (ਭੂਟੀਆ) ਸ਼ਾਮਲ ਹਨ। ਫ੍ਰੈਂਚ, ਚੀਨੀ, ਇੰਡੋਨੇਸ਼ੀਆਈ, ਤਿੱਬਤੀ, ਬਰਮੀ, ਬਲੂਚੀ, ਅਰਬੀ, ਪਸ਼ਤੂ, ਫਾਰਸੀ, ਦਾਰੀ ਅਤੇ ਸਵਾਹਿਲੀ ਵਿਦੇਸ਼ੀ ਭਾਸ਼ਾਵਾਂ ਹਨ, ਜਿਨ੍ਹਾਂ ਵਿੱਚ ਪ੍ਰਸਾਰਣ ਕੀਤਾ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਹੁਣ ਤੱਕ 700 ਤੋਂ ਵੱਧ ਵਿਅਕਤੀਆਂ ਅਤੇ ਲਗਭਗ 300 ਸੰਸਥਾਵਾਂ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਵਿੱਚ ਵਿਦੇਸ਼ਾਂ ਤੋਂ 37 ਵਿਅਕਤੀ ਅਤੇ 10 ਸੰਸਥਾਵਾਂ ਵੀ ਸ਼ਾਮਲ ਹਨ।
ਆਲ ਇੰਡੀਆ ਰੇਡੀਓ ਵਲੋਂ 21 ਦਸੰਬਰ, 2014 ਨੂੰ ਮਨ ਕੀ ਬਾਤ 'ਤੇ ਇੱਕ ਫਾਲੋ-ਅੱਪ ਪ੍ਰੋਗਰਾਮ 'ਪੋਸਟ ਬਾਕਸ 111' ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਇਲਾਵਾ ਦੂਰ-ਦੁਰਾਡੇ ਦੇ ਖੇਤਰਾਂ ਦੇ ਨਾਗਰਿਕਾਂ ਤੱਕ ਪਹੁੰਚਣ ਲਈ ਇੱਕ ਟੋਲ-ਫ੍ਰੀ ਨੰਬਰ ਦੀ ਸਹੂਲਤ (1800-11-7800) ਸ਼ੁਰੂ ਕੀਤੀ ਗਈ ਹੈ ਤਾਂ ਜੋ ਉਹ ਆਉਣ ਵਾਲੀਆਂ ਕੜੀਆਂ ਲਈ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕਰ ਸਕਣ।
***********
ਸੌਰਭ ਸਿੰਘ
(Release ID: 1919959)
Visitor Counter : 125