ਖੇਤੀਬਾੜੀ ਮੰਤਰਾਲਾ
ਮਨ ਕੀ ਬਾਤ (ਅੰਦਰੂਨੀ ਵਿਚਾਰ) ਦੇ ਬਾਰੇ ਖੇਤੀਬਾੜੀ ਦੇ ਸੰਦਰਭ ਵਿੱਚ ਖੋਜ ਅਧਿਐਨ ਦੇ ਪ੍ਰਕਾਸ਼ਨ ਦੀ ਸ਼ੁਰੂਆਤ
ਮਨ ਕੀ ਬਾਤ ਪ੍ਰੋਗਰਾਮ ਜਾਗਰੂਕਤਾ ਵਧਾਉਣ ਅਤੇ ਉਨ੍ਹਾਂ ਦੇ ਸੰਗ੍ਰਹਿ ਦੇ ਲਈ ਕਿਸਾਨਾਂ ਦੇ ਵਿੱਚ ਅਨੁਕੂਲ ਵਾਤਾਵਰਣ ਤਿਆਰ ਕਰਨ ਵਿੱਚ ਮਹੱਤਵਪੂਰਨ ਹੈ
Posted On:
25 APR 2023 6:26PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਮਕਾਲੀ ਮੁੱਦਿਆਂ ’ਤੇ ਦੇਸ਼ ਵਾਸੀਆਂ ਦੇ ਨਾਲ ਗੱਲਬਾਤ ਕਰਨ ਲਈ ਆਲ ਇੰਡੀਆ ਰੇਡੀਓ ’ਤੇ “ਮਨ ਕੀ ਬਾਤ” ਨਾਮਕ ਇੱਕ ਪ੍ਰਸਿੱਧ ਪ੍ਰੋਗਰਾਮ ਦੇ ਰਾਹੀਂ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਦੇ ਹਨ। 03 ਅਕਤੂਬਰ 2014 ਨੂੰ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਬਾਅਦ ਤੋਂ, ਇਸ ਨੇ 26 ਮਾਰਚ 2023 ਤੱਕ ਕੁੱਲ 99 ਐਪੀਸੋਡ ਪ੍ਰਸਾਰਿਤ ਕੀਤਾ ਜਾ ਚੁੱਕੇ ਹਨ। ਮੌਜੂਦਾ ਖੇਤੀਬਾੜੀ ਮੁੱਦਿਆਂ ਨੂੰ ਕਿਸਾਨ ਭਾਈਚਾਰੇ ਅਤੇ ਹੋਰ ਹਿੱਤਧਾਰਕਾਂ ਨੂੰ ਪ੍ਰੇਰਿਤ ਅਤੇ ਪ੍ਰੋਤਸਾਹਿਤ ਕਰਨ ’ਤੇ ਕੇਂਦ੍ਰਿਤ ਰਹੇ ਹਨ। ਕਿਸਾਨ ਭਾਈਚਾਰੇ ’ਤੇ ਕੰਮ ਦੇ ਕ੍ਰਮ ਦੀ ਪ੍ਰੇਰਣਾ ਅਤੇ ਪ੍ਰੋਤਸਾਹਨ ’ਤੇ ਪ੍ਰਤੀਬਿੰਬਾਂ ਦਾ ਮੁਲਾਂਕਣ ਕਰਨ ਲਈ,
ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ), ਨਵੀਂ ਦਿੱਲੀ ਅਤੇ ਰਾਸ਼ਟਰੀ ਖੇਤੀਬਾੜੀ ਵਿਸਤਾਰ ਪ੍ਰਬੰਧਨ ਸੰਸਥਾ, (ਐੱਮਏਐੱਨਏਜੀਈ), ਹੈਦਰਾਬਾਦ ਦੁਆਰਾ ਇੱਕ ਸੰਯੁਕਤ ਅਧਿਐਨ ਕੀਤਾ ਗਿਆ ਸੀ। ਅਧਿਐਨਾਂ ਦੇ ਨਤੀਜੇ ਵੱਖ-ਵੱਖ ਰਸਾਲਿਆਂ ਵਿੱਚ ਛਪੇ ਸਨ। ਇਨ੍ਹਾਂ ਪ੍ਰਕਾਸ਼ਨਾਂ ਦੇ ਸ਼ੁਰੂਆਤ ਦਾ ਇੱਕ ਲਾਂਚਿੰਗ ਪ੍ਰੋਗਰਾਮ ਅੱਜ (25-04-2023) ਨਵੀਂ ਦਿੱਲੀ ਵਿੱਚ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (ਡੀਏਆਰਈ) ਦੇ ਸਕੱਤਰ, ਅਤੇ ਡਾਇਰੈਕਟਰ ਜਨਰਲ, ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ) ਦੀ ਪ੍ਰਧਾਨਗੀ ਵਿੱਚ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ) ਸਮੇਤ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਆਯੋਜਿਤ ਕੀਤਾ ਗਿਆ।

ਇਨ੍ਹਾਂ ਪ੍ਰਕਾਸ਼ਨਾਂ ਦੇ ਮੁੱਖ ਅੰਸ਼ ਹੇਠਾਂ ਦਿੱਤੇ ਗਏ ਹਨ।
ਇਨ੍ਹਾਂ ਅਧਿਐਨਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਕੁਦਰਤੀ ਖੇਤੀ, ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਏਕੀਕ੍ਰਿਤ ਖੇਤੀਬਾੜੀ ਪ੍ਰਣਾਲੀ (ਵਿਭਿੰਨਤਾ) ਨੂੰ ਅਪਣਾਉਣ ਦੀ ਇੱਛਾ ਮਨ ਕੀ ਬਾਤ ਦੇ ਐਪੀਸੋਡਾਂ ਵਿੱਚ ਸ਼ਾਮਲ ਛੋਟੇ ਕਿਸਾਨਾਂ ਦੇ ਸਭ ਤੋਂ ਤਰਜੀਹੀ ਵਿਸ਼ੇ ਸਨ। ਮੋਟਾ ਅਨਾਜ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਦੇ ਨਾਲ ਇੱਕ ਹੋਰ ਮੁਲਾਂਕਣ ਤੋਂ ਪਤਾ ਚੱਲਿਆ ਹੈ ਕਿ ਮਨ ਕੀ ਬਾਤ ਪ੍ਰੋਗਰਾਮ ਵਿੱਚ ਗੱਲਬਾਤ ਅਤੇ ਖੇਤੀਬਾੜੀ ਵਿਗਿਆਨ ਕੇਂਦਰ ਦੇ ਪੇਸ਼ੇਵਰਾਂ ਦੁਆਰਾ ਫਾਲੋ-ਅੱਪ ਕਾਰਵਾਈਆਂ ਰਾਹੀਂ ਪ੍ਰਸਾਰਿਤ ਸੰਦੇਸ਼ ਨੇ ਮੋਟਾ ਅਨਾਜ ਦੀ ਉਨੱਤ ਕਿਸਮਾਂ ਨੂੰ ਅਪਣਾਉਣ ਦੀ ਪ੍ਰਕਿਰਿਆ ਅਤੇ ਉਤਪਾਦਨ ਪ੍ਰਣਾਲੀ ’ਤੇ ਕਿਸਾਨਾਂ ਦੀ ਧਾਰਨਾ ਨੂੰ ਮਜ਼ਬੂਤ ਕੀਤਾ ਹੈ। ਅਤੇ ਖੇਤੀਬਾੜੀ ਉੱਦਮਤਾ ਦੇ ਲਈ ਅਨੁਕੂਲ ਵਾਤਾਵਰਣ ਬਣਾਇਆ ਹੈ। ਮਨ ਕੀ ਬਾਤ ਐਪੀਸੋਡ ਅਤੇ ਐਪੀਸੋਡਾਂ ਵਿੱਚ ਹਾਈਲਾਈਟ ਕੀਤੇ ਗਏ ਡਰੋਨ ਅਤੇ ਮੋਬਾਈਲ ਸਮੇਤ ਡਿਜੀਟਲ ਤਕਨੀਕ, ਖੇਤੀਬਾੜੀ ਟੈਕਨੋਲੋਜੀ ਨੂੰ ਅਪਣਾਉਣ ਦੇ ਬਾਰੇ ਵਿੱਚ ਕਿਸਾਨਾਂ ਦੀ ਜਾਗਰੂਕਤਾ ਅਤੇ ਗਿਆਨ ਵਿੱਚ ਵਾਧੇ ’ਤੇ ਮਹੱਤਵਪੂਰਨ ਪ੍ਰਭਾਵ ਪਾਉਂਦੀ ਹੈ। ਮਨ ਕੀ ਬਾਤ ਖੇਤੀਬਾੜੀ ਕਾਰੋਬਾਰ ਨੂੰ ਅਸਾਨ ਬਣਾਉਣ ਅਤੇ ਕਿਸਾਨਾਂ ਦੀ ਖੇਤੀਬਾੜੀ ਦੀ ਲਾਗਤ (20 ਤੋਂ 25 ਪ੍ਰਤੀਸ਼ਤ)ਨੂੰ ਘੱਟ ਕਰਨ ਦੇ ਲਈ ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ’ਤੇ ਸਕਾਰਾਤਮਕ ਵਾਤਾਵਰਣ ਵੀ ਬਣਾ ਸਕਦੀ ਹੈ। ਮਧੂ ਮੱਖੀ ਪਾਲਣ ’ਤੇ ਕੀਤੇ ਗਏ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਮਨ ਕੀ ਬਾਤ ਪ੍ਰੋਗਰਾਮ ਤੋਂ ਬਾਅਦ, ਸੰਸਥਾਗਤ ਗਿਆਨ ਅਤੇ ਸਰੋਤਾਂ ਦੇ ਬਿਹਤਰ ਪ੍ਰਦਰਸ਼ਨ ਵਾਲੇ ਮਧੂਮੱਖੀ ਪਾਲਕਾਂ ਨੂੰ ਤਕਨੀਕੀ ਸਮੱਸਿਆਵਾਂ ਨੂੰ ਛੱਡ ਕੇ ਸਮੂਹ ਵਿੱਚ ਬਿਹਤਰ ਲਾਭ ਕਮਾਉਣ ਲਈ ਪਾਇਆ ਗਿਆ। ਕਿਸਾਨ ਰੇਲ ’ਤੇ ਸੰਦੇਸ਼ ਵੀ ਕਿਸਾਨਾਂ ਨੂੰ ਇਸ ਦੀਆਂ ਸੇਵਾਵਾਂ ਦਾ ਲਾਭ ਉਠਾਉਣ ਲਈ ਸੰਵੇਦਨਸ਼ੀਲ ਅਤੇ ਲਾਮਬੰਦ ਕਰ ਸਕਦਾ ਹੈ। ਕਿਸਾਨ ਰੇਲ ਕਿਸਾਨਾਂ ਨੂੰ ਵਿਚੋਲਿਆਂ ਦੀ ਘੱਟ ਭਾਗੀਦਾਰੀ ਦੇ ਨਾਲ ਘੱਟ ਸਮਾਂ ਅਤੇ ਉੱਚ ਸ਼ੁੱਧ ਲਾਭ ਦੇ ਨਾਲ ਆਪਣੀ ਖ਼ਰਾਬ ਹੋਣ ਵਾਲੀ ਖੇਤੀਬਾੜੀ ਉਪਜ ਦੇ ਪਰਿਵਹਨ ਦੀ ਸੁਵਿਧਾ ਪ੍ਰਦਾਨ ਕਰ ਸਕਦੀ ਹੈ। ਇਸ ਲਈ, ਅਸੀਂ ਜਾਣਿਆ ਹੈ ਕਿ ਮਨ ਕੀ ਬਾਤ ਪ੍ਰੋਗਰਾਮ ਜਾਗਰੂਕਤਾ ਵਧਾਉਣ ਅਤੇ ਉਨ੍ਹਾਂ ਦੀ ਲਾਮਬੰਦੀ ਲਈ ਕਿਸਾਨਾਂ ਦੇ ਵਿੱਚ ਅਨੁਕੂਲ ਵਾਤਾਵਰਣ ਬਣਾਉਣ ਵਿੱਚ ਮਹੱਤਵਪੂਰਨ ਸੀ।

* ਨੋਟ: ਇਹ ਅਧਿਐਨ ਇੰਡੀਅਨ ਜਰਨਲ ਆਵ੍ ਐਗਰੀਕਲਚਰਲ ਸਾਇੰਸਿਜ਼ ਤੋਂ [93(4): 351-357; 93(4):358-364; 93(5): 3-11], ਇੰਡੀਅਨ ਜਰਨਲ ਆਵ੍ ਐਕਸਟੈਂਸਨ ਐਜੂਕੇਸ਼ਨ [2023, 59 (3):1-6; 2023, 59(3):8-13]; ਜਰਨਲ ਆਵ੍ ਕਮਿਊਨਿਟੀ ਮੋਬਿਲਾਈਜ਼ੇਸ਼ਨ ਐਂਡ ਸਸਟੇਨੇਬਲ ਡਿਵੈਲਪਮੈਂਟ [2023, 18(1): 315-327; 2023, 18(1): 79-88] ਅਤੇ ਜਰਨਲ ਆਵ੍ ਐਗਰੀਕਲਚਰਲ ਐਕਸਟੈਂਸ਼ਨ ਮੈਨੇਜਮੈਂਟ [2023, XXIV (1): 1-21;2023, XXIV ਨੰਬਰ (1):51-83
ਤੇ ਪ੍ਰਕਾਸ਼ਿਤ ਕੀਤੇ ਗਏ ਹਨ ਅਤੇ ਔਨਲਾਈਨ ਉਪਲਬਧ ਹਨ।
****
ਪੀਕੇ
(Release ID: 1919886)