ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ.ਜਿਤੇਂਦਰ ਸਿੰਘ ਅੱਜ 6 ਦਿਨਾਂ ਦੌਰੇ ’ਤੇ ਲੰਦਨ ਲਈ ਰਵਾਨਾ ਹੋਏ, ਜਿੱਥੇ ਉਹ ਆਪਣੇ ਹਮਰੁਤਬਾ ਬ੍ਰਿਟਿਸ਼ ਮੰਤਰੀਆਂ, ਭਾਰਤੀ ਪ੍ਰਵਾਸੀਆਂ, ਸਟਾਰਟਅੱਪਸ ਅਤੇ ਸਿੱਖਿਆ ਸ਼ਾਸਤਰੀਆਂ ਦੇ ਨਾਲ ਕਈ ਮੀਟਿੰਗਾਂ ਕਰਨਗੇ
ਇਹ ਦੌਰਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਯੂਨਾਈਟਿਡ ਕਿੰਗਡਮ ਵਿੱਚ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਅਗਵਾਈ ਵਾਲੀ ਨਵੀਂ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪਹਿਲੀ ਵਾਰ ਹੋ ਰਿਹਾ ਹੈ।
ਡਾ.ਜਿਤੇਂਦਰ ਸਿੰਘ ਬ੍ਰਿਟੇਨ ਦੇ ਆਪਣੇ 6 ਦਿਨਾਂ ਦੌਰੇ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲਾ ਦੇ ਇੱਕ ਉੱਚ ਪੱਧਰੀ ਅਧਿਕਾਰਿਕ ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰ ਰਹੇ ਹਨ
Posted On:
25 APR 2023 4:03PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਚ) ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਅੱਜ ਇੱਕ ਉੱਚ ਪੱਧਰੀ ਅਧਿਕਾਰਿਕ ਭਾਰਤੀ ਪ੍ਰਤੀਨਿਧੀ ਮੰਡਲ ਦੇ ਪ੍ਰਮੁੱਖ ਦੇ ਰੂਪ ਵਿੱਚ 6 ਦਿਨਾਂ ਦੌਰੇ ’ਤੇ ਲੰਦਨ ਲਈ ਰਵਾਨਾ ਹੋਏ, ਜਿੱਥੇ ਉਨ੍ਹਾਂ ਦਾ ਯੂਨਾਈਟਿਡ ਕਿੰਗਡਮ ਸਰਕਾਰ ਵਿੱਚ ਆਪਣੇ ਹਮਰੁਤਬਾ ਮੰਤਰੀਆਂ ਦੇ ਨਾਲ-ਨਾਲ ਭਾਰਤੀ ਪ੍ਰਵਾਸੀਆਂ (ਇੰਡੀਅਨ ਡਾਇਸਪੋਰਾ), ਸਟਾਰਟਅੱਪਸ ਅਤੇ ਸਿੱਖਿਆ ਸ਼ਾਸਤਰੀਆਂ ਦੇ ਨਾਲ ਮੀਟਿੰਗਾਂ ਦੀ ਲੜੀ ਦੇ ਪ੍ਰੋਗਰਾਮ ਨਿਰਧਾਰਿਤ ਹਨ।
ਇਹ ਦੌਰਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਯੂਨਾਈਟਿਡ ਕਿੰਗਡਮ ਵਿੱਚ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਅਗਵਾਈ ਵਾਲੀ ਨਵੀਂ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪਹਿਲੀ ਵਾਰ ਹੋ ਰਿਹਾ ਹੈ।

ਕੇਂਦਰੀ ਮੰਤਰੀ ਦੇ ਯਾਤਰਾ ਪ੍ਰੋਗਰਾਮ ਵਿੱਚ ਬ੍ਰਿਟੇਨ ਦੇ ਵਿਗਿਆਨ, ਖੋਜ ਅਤੇ ਇਨੋਵੇਸ਼ਨ ਮੰਤਰੀ, ਜੌਰਜ ਵਿਲੀਅਮ ਫ੍ਰੀਮੈਨ; ਬ੍ਰਿਟੇਨ ਦੇ ਮੱਧ ਪੂਰਬ, ਉੱਤਰੀ ਅਫਰੀਕਾ, ਦੱਖਣੀ ਏਸ਼ੀਆ ਅਤੇ ਸੰਯੁਕਤ ਰਾਸ਼ਟਰ ਅਤੇ ਵਿਦੇਸ਼, ਰਾਸ਼ਟਰ ਮੰਡਲ ਅਤੇ ਵਿਕਾਸ ਦਫ਼ਤਰ (ਫੋਰੇਨ, ਕਾਮਨਵੈਲਥ ਐਂਡ ਡਿਵੈਲਪਮੈਂਟ ਔਫਿਸ-ਐੱਫਸੀਡੀਓ) ਮਾਮਲਿਆਂ ਦੇ ਮੰਤਰੀ, ਲੌਰਡ ਅਹਿਮਦ ਦੇ ਨਾਲ ਆਹਮੋ-ਸਾਹਮਣੇ ਦੀ ਮੀਟਿੰਗ ਤੋਂ ਇਲਾਵਾ ਆਟੋਮੋਬਾਈਲ ਨਿਰਮਾਤਾਵਾਂ ਦੇ ਰੋਲਸ ਰਾਇਸ ਸਮੂਹ ਦੇ ਨਾਲ ਮੀਟਿੰਗ ਅਤੇ ਯੂਕੇ ਦੀ ਸਾਇੰਸ ਇਨੋਵੇਸ਼ਨ ਕੌਂਸਲ ਦੇ ਨਾਲ ਇੱਕ ਮਹੱਤਵਪੂਰਨ ਮੀਟਿੰਗ ਸਮੇਤ ਉਦਯੋਗ ਦੇ ਰੁਝੇਵੇਂ ਸ਼ਾਮਲ ਹਨ।
ਡਾ. ਜਿਤੇਂਦਰ ਸਿੰਘ ਆਕਸਫੋਰਡ ਅਤੇ ਸਰੇ ਯੂਨੀਵਰਸਿਟੀ, ਇੰਪੀਰੀਅਲ ਕਾਲਜ ਲੰਦਨ ਅਤੇ ਕੈਂਬ੍ਰਿਜ ਯੂਨੀਵਰਸਿਟੀ ਸਮੇਤ ਅਕਾਦਮਿਕ ਸੰਸਥਾਵਾਂ ਦਾ ਵੀ ਦੌਰਾ ਕਰਨਗੇ। ਉਨ੍ਹਾਂ ਦਾ ਸੈਟੇਲਾਈਟ ਐਪਲੀਕੇਸ਼ਨ ਕੈਟਾਪੁਲਟ, ਰਦਰਫੋਰਡ ਐਪਲਟਨ ਲੈਬਜ਼ ਅਤੇ ਸਾਇੰਸ ਮਿਊਜ਼ੀਅਮ ਸਮੇਤ ਪ੍ਰਮੁੱਖ ਵਿਗਿਆਨਿਕ ਕੇਂਦਰਾਂ ਦਾ ਦੌਰਾ ਕਰਨ ਦਾ ਪ੍ਰੋਗਰਾਮ ਹੈ।
ਇਨ੍ਹਾਂ 6 ਦਿਨਾਂ ਵਿੱਚ ਡਾ. ਜਿਤੇਂਦਰ ਸਿੰਘ ਦੇ ਹੋਰ ਰੁਝੇਵਿਆਂ ਵਿੱਚ ਬ੍ਰਿਟੇਨ (ਯੂਨਾਈਟਿਡ ਕਿੰਗਡਮ) ਵਿੱਚ ਭਾਰਤੀ ਪ੍ਰਵਾਸੀਆਂ ਦੇ ਨਾਲ ਇੱਕ ਪਰਸਪਰ ਵਿਚਾਰ-ਵਟਾਂਦਰਾ
ਅਤੇ ਯੂਕੇ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੇ ਨਾਲ ਇੱਕ ਵਿਸ਼ੇਸ਼ ਗੱਲਬਾਤ ਸ਼ਾਮਲ ਹੈ। ਯੂਕੇ ਭਾਰਤ ਖੋਜ ਪ੍ਰੋਜੈਕਟਾਂ ਦਾ ਪ੍ਰਦਰਸ਼ਨ ਅਤੇ ਭਾਰਤ ਨਾਲ ਜੁੜੇ ਵਿਦਿਆਰਥੀਆਂ ਦਾ ਅਭਿਨੰਦਨ ਵੀ ਹੋਵੇਗਾ।
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਦੁਆਰਾ ਮੀਡੀਆ ਨਾਲ ਪਰਸਪਰ ਵਿਚਾਰ-ਵਟਾਂਦਰੇ ਵਿੱਚ ਵਿਗਿਆਨ ਵਿਸ਼ਿਆਂ (ਸਾਇੰਸ ਬੀਟ) ਨੂੰ ਕਵਰ ਕਰਨ ਵਾਲੇ ਬ੍ਰਿਟਿਸ਼ ਮੀਡੀਆ ਦੇ ਨਾਲ ਗੱਲਬਾਤ ਦੇ ਨਾਲ-ਨਾਲ ਹੋਰ ਮੀਡੀਆ ਕਰਮਚਾਰੀਆਂ ਦੇ ਨਾਲ ਆਮ ਗੱਲਬਾਤ ਅਤੇ ਲੰਦਨ ਵਿੱਚ ਭਾਰਤੀ ਮੀਡੀਆ ਦਾ ਪ੍ਰਤੀਨਿਧਤਵ ਕਰਨ ਵਾਲੇ ਪੱਤਰਕਾਰਾਂ ਦੇ ਨਾਲ ਵਿਸ਼ੇਸ਼ ਗੱਲਬਾਤ ਸ਼ਾਮਲ ਹੋਵੇਗੀ।
ਦੌਰੇ ਦੇ ਦੌਰਾਨ, ਮੰਤਰੀ ਮਹੋਦਯ ਨੂੰ ਯੂਨਾਈਟੀਡ ਕਿੰਗਡਮ ਸਰਕਾਰ ਦੇ ਮੁੱਖ ਵਿਗਿਆਨਿਕ ਸਲਾਹਕਾਰ, ਡੇਮ ਐਂਜੇਲਾ ਮੈਕਲੀਨ ਅਤੇ ਰਾਸ਼ਟਰ ਮੰਡਲ ਅਤੇ ਵਿਕਾਸ ਦਫ਼ਤਰ (ਫੌਰੇਨ, ਕਾਮਨਵੈਲਥ ਐਂਡ ਡਿਵੈਲਪਮੈਂਟ ਔਫਿਸ-ਐੱਫਸੀਡੀਓ) ਦੇ ਮੁੱਖ ਵਿਗਿਆਨਿਕ, ਚਾਰਲੋਟ ਵਾਟਸ ਦੁਆਰਾ ਵੀ ਜਾਣਕਾਰੀ ਦਿੱਤੀ ਜਾਵੇਗੀ।
28 ਅਪ੍ਰੈਲ ਨੂੰ ਮੰਤਰੀ ਮਹੋਦਯ ਦਾ ਯੂਨੀਵਰਸਿਟੀਆਂ ਦੇ ਪ੍ਰਮੁੱਖਾਂ ਅਤੇ ਅਕਾਦਮੀਆਂ, ਰਾਇਲ ਸੋਸਾਇਟੀ ਫੈਲੋ, ਨਵਪ੍ਰਵਤਕਾਂ (ਇਨੋਵੈਟਰਸ) ਅਤੇ ਯੂਨਾਈਟਿਡ ਕਿੰਗਡਮ ਦੇ ਬੁੱਧੀਜੀਵੀਆਂ ਦੇ ਨਾਲ ਡਿਨਰ ਦਾ ਆਯੋਜਨ ਕੀਤਾ ਜਾਵੇਗਾ।
*****
ਐੱਸਐੱਨਸੀ/ਐੱਸਐੱਮ
(Release ID: 1919883)