ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਭਾਰਤ ਨੇ ਨੈਸ਼ਨਲ ਟੇਲੀ ਮੈਂਟਲ ਹੈਲਥ ਪ੍ਰੋਗਰਾਮ ਆਵ੍ ਇੰਡੀਆ ਲਈ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ: ਅਕਤੂਬਰ 2022 ਵਿੱਚ ਲਾਂਚ ਹੋਣ ਦੇ ਬਾਅਦ ਟੈਲੀ-ਮਾਨਸ ਹੈਲਪਲਾਈਨ ’ਤੇ ਇੱਕ ਲੱਖ ਤੋਂ ਵਧ ਕਾਲਾਂ ਪ੍ਰਾਪਤ ਹੋਈਆਂ ਹਨ


ਸਰਕਾਰ ਪੂਰੇ ਦੇਸ਼ ਵਿੱਚ ਸਾਰਿਆਂ ਲਈ ਗੁਣਵੱਤਾਪੂਰਨ ਮੈਂਟਲ ਹੈਲਥਕੇਅਰ ਉਪਲਬਧ ਕਰਵਾਉਣ ਲਈ ਪ੍ਰਤੀਬੱਧ ਹੈ

27 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ 38 ਤੋਂ ਵਧ ਕਾਰਜਸ਼ੀਲ ਟੇਲੀ ਮਾਨਸ ਸੈੱਲਾਂ, 20 ਤੋਂ ਵੱਧ ਭਾਸ਼ਾਵਾਂ ਵਿੱਚ ਮੈਂਟਲ ਹੈਲਥ ਸਰਵਿਸ ਉਪਲਬਧ ਕਰਵਾ ਰਹੇ ਹਨ ਅਤੇ 1600 ਤੋਂ ਵਧ ਸਿਖਿਅਕ ਸਲਾਹਕਾਰ ਪਹਿਲੀ ਲਾਈਨ ਦੀਆਂ ਸੇਵਾਵਾਂ ਸੰਚਾਲਿਤ ਕਰ ਰਹੇ ਹਨ

Posted On: 24 APR 2023 5:03PM by PIB Chandigarh

ਪੂਰੇ ਦੇਸ਼ ਵਿੱਚ ਸਾਰਿਆਂ ਲਈ ਗੁਣਵੱਤਾਪੂਰਨ ਮੈਂਟਲ ਹੈਲਥਕੇਅਰ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਦੇ ਰੂਪ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਟੈਲੀ ਮੈਂਟਲ ਹੈਲਥ ਅਸਿਸਟੈਂਸ ਐਂਡ ਨੈੱਟਵਰਕ ਐਕਰੋਸ ਸਟੇਟਸ (ਟੈਲੀ-ਮਾਨਸ) ਹੈਲਪਲਾਈਨ ਨੇ ਅਕਤੂਬਰ 2022 ਵਿੱਚ ਆਪਣੇ ਲਾਂਚ ਦੇ ਬਾਅਦ ਤੋਂ ਇੱਕ ਲੱਖ ਤੋਂ ਵਧ ਕਾਲਾਂ ਪ੍ਰਾਪਤ ਕਰ ਕੇ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ।

 

ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਟਵੀਟ ਕਰਕੇ ਦੇਸ਼ਵਾਸੀਆਂ ਨੂੰ ਇਸ ਉਪਲਬਧੀ  ਲਈ ਵਧਾਈ ਦਿੱਤੀ ਹੈ।

 

https://static.pib.gov.in/WriteReadData/userfiles/image/image002LC0O.jpg

ਵਰਲਡ ਮੈਂਟਲ ਹੈਲਥ ਡੇ ਦੇ ਮੌਕੇ ’ਤੇ 10 ਅਕਤੂਬਰ 2022 ਨੂੰ ਭਾਰਤ ਦੇ ਰਾਸ਼ਟਰੀ ਟੈਲੀ ਮਾਨਸਿਕ ਸਿਹਤ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ ਸੀ। ਆਪਣੀ ਸਥਾਪਨਾ ਦੇ ਬਾਅਦ ਤੋਂ ਹੀ ਇਸ ਸੇਵਾ ਦਾ ਉਦੇਸ਼ ਇੱਕ ਡਿਜੀਟਲ ਮਾਨਸਿਕ ਸਿਹਤ ਈਕੋਸਿਸਟਮ ਦੀ ਸਥਾਪਨਾ ਕਰ ਰਿਹਾ ਹੈ, ਜਿਸ ਨਾਲ ਮੌਜੂਦਾ ਮਾਨਸਿਕ ਸਿਹਤ ਦੇਖਭਾਲ ਸੇਵਾਵਾਂ ਨੂੰ ਉਤਸ਼ਾਹ ਮਿਲਿਆ ਹੈ। ਕੋਵਿਡ ਮਹਾਮਾਰੀ ਨੂੰ ਦੇਖਦੇ ਹੋਏ ਇੱਕ ਡਿਜੀਟਲ ਮਾਨਸਿਕ ਸਿਹਤ ਨੈੱਟਵਰਕ ਦੀ ਤੁਰੰਤ ਜ਼ਰੂਰਤ ਮਹਿਸੂਸ ਕੀਤੀ ਗਈ ਅਤੇ ਜਿਸ ਦਾ ਉਦੇਸ਼ ਦੇਸ਼ ਦੇ ਸਭ ਤੋਂ ਦੂਰ-ਦੁਰਾਡੇ ਹਿੱਸੇ ਵਿੱਚ ਵੀ ਮਾਨਸਿਕ ਸਿਹਤ ਦੇਖਭਾਲ ਸੇਵਾਵਾਂ ਦੇ 24 ਘੰਟੇ ਉਪਲਬਧ ਕਰਵਾਉਣਾ ਹੈ। ਇਹ ਸੇਵਾਵਾਂ ਸਾਰੇ ਵਿਅਕਤੀਆਂ ਦੇ ਲਈ ਟੋਲ ਮੁਫਤ ਨੰਬਰ 14416/1800-89-14416 ਦੇ ਮਾਧਿਅਮ ਨਾਲ ਮੁਫਤ ਉਪਲਬਧ ਹੋ ਰਹੀਆਂ ਹਨ।

 

ਰਾਸ਼ਟਰ ਵਿਆਪੀ ਸੇਵਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਦੀ ਇੱਕ ਪਹਿਲ ਹੈ ਜਿਸ ਵਿੱਚ ਆਪਣੇ ਕੰਮ ਦੇ ਪਹਿਲੇ 6 ਮਹੀਨੇ ਸਫ਼ਲਤਾਪੂਰਵਕ ਪੂਰੇ ਕਰ ਲਏ ਹਨ, ਵਰਤਮਾਨ ਵਿੱਚ 27 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 38 ਤੋਂ ਵੱਧ ਟੈਲੀ ਮਾਨਸ ਸੈੱਲ ਕੰਮ ਕਰ ਰਹੇ ਹਨ ਅਤੇ 20 ਤੋਂ ਵੱਧ ਭਾਸ਼ਾਵਾਂ ਵਿੱਚ ਮਾਨਸਿਕ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਅਤੇ 1600 ਤੋਂ ਵੱਧ ਸਿਖਿਅਤ ਸਲਾਹਕਾਰ ਪਹਿਲੀ ਲਾਈਨ ਦੀ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਹੁਣ ਤੱਕ ਟੈਲੀ ਮਾਨਸ ’ਤੇ ਪ੍ਰਾਪਤ ਹੋਣ ਵਾਲੀਆਂ ਵਧੇਰੇ ਕਾਲਾਂ ਉਦਾਸ ਮਨ, ਤਣਾਅ ਨਾਲ ਸਬੰਧਿਤ ਕਾਲਾਂ, ਪਰੀਖਿਆ ਨਾਲ ਸਬੰਧਿਤ ਚਿੰਤਾ, ਘਰੇਲੂ ਗੜਬੜੀ ਅਤੇ ਨੀਂਦ ਨਾ ਆਉਣ ਦੀ ਸਮੱਸਿਆ ਨਾਲ ਸਬੰਧਿਤ ਹੁੰਦੀਆਂ ਹਨ।

ਟੈਲੀ ਮਾਨਸ ਪਹਿਲ, ਜਿਸ ਦਾ ਐਲਾਨ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੇਂਦਰੀ ਬਜਟ 2022-23 ਵਿੱਚ ਦੇਸ਼ ਵਿੱਚ ਮਾਨਸਿਕ ਸਿਹਤ ਸੰਕਟ ਨੂੰ ਸਵੀਕਾਰ ਕਰਦੇ ਹੋਏ ਕੀਤੀ ਸੀ। ਇਹ ਕਾਲ ਕਰਨ ਵਾਲੀਆਂ ਦੀ ਗੁੱਪਤਤਾ ਨੂੰ ਬਣਾਏ ਰੱਖਦੇ ਹੋਏ ਮਾਨਸਿਕ ਸਿਹਤ ਮੁੱਦਿਆਂ ਲਈ ਮਦਦ ਦੇ ਇੱਛੁਕ ਲੋਕਾਂ ਦੇ ਲਈ ਇੱਕ ਵਿਲੱਖਣ ਪਹਿਲ ਹੈ। ਇਸ ਪ੍ਰਕਾਰ ਇਹ ਪਹਿਲ ਮਾਨਸਿਕ ਸਿਹਤ ਦੇ ਮੁੱਦਿਆਂ ਨਾਲ ਘਿਰੇ ਲੋਕਾਂ ਦੀ ਪਰੇਸ਼ਾਨੀਆਂ ਨੂੰ ਘੱਟ ਕਰ ਹਹੀ ਹੈ।

 

ਭਾਰਤ ਦਾ ਰਾਸ਼ਟਰੀ ਟੈਲੀ ਮਾਨਸਿਕ ਸਿਹਤ ਪ੍ਰੋਗਰਾਮ ਸਮੱਰਥਾ ਨਿਰਮਾਣ ਪਹਿਲ ਦੇ ਰਾਹੀਂ ਰਾਸ਼ਟਰ ਦੇ ਮਾਨਸਿਕ ਸਿਹਤ ਕਾਰਜਬਲ ਦੇ ਨਿਰਮਾਣ ’ਤੇ ਧਿਆਨ ਕੇਂਦ੍ਰਿਤ ਕਰਦਾ ਹੈ। ਇਸਦੇ ਨਾਲ-ਨਾਲ ਇਹ ਸੁਨਿਸ਼ਚਿਤ ਕਰਦਾ ਹੈ ਕਿ ਮਾਨਸਿਕ ਸਿਹਤ ਸੇਵਾਵਾਂ ਹਰ ਘਰ ਅਤੇ ਹਰ ਵਿਅਕਤੀ ਤੱਕ ਮੁਫਤ ਪਹੁੰਚ ਸਕਣ ਅਤੇ ਸਮਾਜ ਦੇ ਸਭ ਤੋਂ ਕਮਜ਼ੋਰ, ਵੰਚਿਤ ਅਤੇ ਅਨਜਾਨ ਤਬਕੇ ਨੂੰ ਲਕਸ਼ਿਤ ਕਰ ਸਕੀਏ। ਇਨ੍ਹਾਂ 6 ਮਹੀਨਿਆਂ ਵਿੱਚ ਟੈਲੀ ਮਾਨਸ ਇੱਕ ਲੱਖ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ ਅਤੇ ਇਸ ਨੇ ਪੂਰੇ ਭਾਰਤ ਵਿੱਚ ਇੱਕ ਮਜ਼ਬੂਤ ਡਿਜੀਟਲ ਮਾਨਸਿਕ ਸਿਹਤ ਨੈੱਟਵਰਕ ਦਾ ਨਿਰਮਾਣ ਕਰਨ ਦੇ ਆਖਰੀ ਟੀਚੇ ਨੂੰ ਹਾਸਲ ਕਰਨ ਵਿੱਚ ਇੱਕ ਨਵਾਂ ਮੋੜ ਲਿਆ ਹੈ।

****

ਐੱਮਵੀ


(Release ID: 1919881) Visitor Counter : 141