ਪ੍ਰਧਾਨ ਮੰਤਰੀ ਦਫਤਰ

ਇੰਫਾਲ, ਮਣੀਪੁਰ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਯੁਵਾ ਮਾਮਲੇ ਅਤੇ ਖੇਡ ਮੰਤਰੀਆਂ ਦੇ ‘ਚਿੰਤਨ ਸ਼ਿਵਿਰ’ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 24 APR 2023 10:44AM by PIB Chandigarh

ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਕੈਬਨਿਟ ਵਿੱਚ ਮੇਰੇ ਸਹਿਯੋਗੀ ਅਨੁਰਾਗ ਠਾਕੁਰ  ਜੀ,  ਸਾਰੇ ਰਾਜਾਂ  ਦੇ ਯੂਥ ਅਫੇ ਅਰਸ਼ ਅਤੇ ਸਪੋਰਟਸ ਮਿਨਿਸਟਰਸ,  ਹੋਰ ਮਹਾਨੁਭਾਵ,  ਦੇਵੀਓ ਅਤੇ ਸੱਜਣੋਂ,

 

ਮੈਨੂੰ ਖੁਸ਼ੀ ਹੈ ਕਿ ਇਸ ਸਾਲ ਦੇਸ਼  ਦੇ Sports Ministers ਦੀ ਇਹ ਕਾਨਫਰੰਸ,  ਇਹ ਚਿੰਤਨ ਸ਼ਿਵਿਰ ਮਣੀਪੁਰ ਦੀ ਧਰਤੀ ਤੇ ਹੋ ਰਿਹਾ ਹੈ।  North East ਤੋਂ ਨਿਕਲਕੇ ਕਿੰਨੇ ਹੀ ਖਿਡਾਰੀਆਂ ਨੇ ਤਿਰੰਗੇ ਦੀ ਸ਼ਾਨ ਵਧਾਈ ਹੈ,  ਦੇਸ਼ ਲਈ ਮੈਡਲਸ ਜਿੱਤੇ ਹਨ ਦੇਸ਼ ਦੀ ਖੇਡ ਪਰੰਪਰਾ ਨੂੰ ਅੱਗੇ ਵਧਾਉਣ ਵਿੱਚ ਉੱਤਰ ਪੂਰਬ ਅਤੇ ਮਣੀਪੁਰ ਦਾ ਮਹੱਤਵਪੂਰਣ ਯੋਗਦਾਨ ਰਿਹਾ ਹੈ।  ਇੱਥੋਂ  ਦੇ ਸਗੋਲ ਕਾਂਗਜਈ,  ਥਾਂਗ-ਤਾ,  ਯੁਬੀ ਲਾਕਪੀ,  ਮੁਕਨਾ ਅਤੇ ਹਿਯਾਂਗ ਤਾਂਨਬਾ ਜਿਹੀਆਂ ਸਵਦੇਸ਼ੀ ਖੇਡਾਂ,  ਆਪਣੇ ਆਪ ਵਿੱਚ ਬਹੁਤ ਆਕਰਸ਼ਕ ਹਨ।  ਜਿਵੇਂ ਜਦੋਂ ਅਸੀਂਮਣੀਪੁਰ ਦੇ ਊ-ਲਾਵਬੀ ਨੂੰ ਦੇਖਦੇ ਹਾਂ ਤਾਂ ਸਾਨੂੰ ਉਸ ਵਿੱਚ ਕਬੱਡੀ ਦੀ ਝਲਕ ਦਿਖਦੀ ਹੈ।  ਇੱਥੋਂ ਦੀ ਹਿਯਾਂਗ ਤਾਂਨਬਾ ਕੇਰਲਾ ਦੀ ਬੋਟ ਰੇਸ ਦੀ ਯਾਦ ਦਿਵਾਉਂਦੀ ਹੈ  ਅਤੇ ਪੋਲੋ ਨਾਲ ਵੀ ਮਣੀਪੁਰ ਦਾ ਇਤਿਹਾਸਿਕ ਜੁੜਾਅ ਰਿਹਾ ਹੈਯਾਨੀ ,  ਜਿਸ ਤਰ੍ਹਾਂ North East,  ਦੇਸ਼ ਦੀ ਸੱਭਿਆਚਾਰਕ ਵਿਵਿਧਤਾ ਵਿੱਚ ਨਵੇਂ ਰੰਗ ਭਰਦਾ ਹੈ,  ਉਸੇ ਤਰ੍ਹਾਂ ਦੇਸ਼ ਦੀ ਖੇਡ ਵਿਵਿਧਤਾ ਨੂੰ ਵੀ ਨਵੇਂ ਆਯਾਮ ਦਿੰਦਾ ਹੈ।  ਮੈਨੂੰ ਉਮੀਦ ਹੈਦੇਸ਼ ਭਰ ਤੋਂ ਆਏ Sports Ministers,  ਮਣੀਪੁਰਤੋਂ ਬਹੁਤ ਕੁਝ ਸਿੱਖਕੇ ਜਾਣਗੇ।  ਅਤੇ ਮੈਨੂੰ ਵਿਸ਼ਵਾਸ ਹੈ,  ਮਣੀਪੁਰ  ਦੇ ਲੋਕਾਂ ਦਾ ਸਨੇਹ,  ਉਨ੍ਹਾਂ ਦਾ ਪ੍ਰਾਹੁਣਚਾਰੀ ਭਾਵ ,  ਤੁਹਾਡੇ ਪ੍ਰਵਾਸ ਨੂੰ ਹੋਰ ਆਨੰਦਮਈ ਬਣਾ ਦੇਵੇਗਾ।  ਮੈਂ ਇਸ ਚਿੰਤਨ ਸ਼ਿਵਿਰ ਵਿੱਚ ਹਿੱਸਾ ਲੈ ਰਹੇ ਸਾਰੇ ਖੇਡ ਮੰਤਰੀਆਂ ਦਾ,  ਹੋਰ ਮਹਾਨੁਭਾਵਾਂ  ਦਾ ਸੁਆਗਤ ਕਰਦਾ ਹਾਂ,  ਅਭਿਨੰਦਨ ਕਰਦਾ ਹਾਂ ।

ਸਾਥੀਓ,

ਕੋਈ ਵੀ ਚਿੰਤਨ ਸ਼ਿਵਿਰ,  ਚਿੰਤਨ ਤੋਂ ਸ਼ੁਰੂ ਹੁੰਦਾ ਹੈ,  ਮਨਨ ਦੇ ਨਾਲ ਅੱਗੇ ਵਧਦਾ ਹੈ ਅਤੇ ਲਾਗੂਕਰਨਤੇ ਪੂਰਾ ਹੁੰਦਾ ਹੈ।  ਯਾਨੀ,  first comes reflection,  then realisation and then implementation and action.  ਇਸਲਈ,  ਇਸ ਚਿੰਤਨ ਸ਼ਿਵਿਰ ਵਿੱਚ ਤੁਸੀਂ ਭਵਿੱਖ ਦੇ ਲਕਸ਼ਾਂ ਤੇਸਲਾਹ-ਮਸ਼ਵਰਾ ਤਾਂ ਕਰਨਾ ਹੀ ਹੈ,  ਨਾਲ ਹੀ ਪਹਿਲਾਂ ਦੀ ਕਾਨਫਰੰਸ ਦੀ ਵੀ ਸਮੀਖਿਆਕਰਨੀ ਹੈ।  ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ,  ਇਸਦੇ ਪਹਿਲਾਂ ਜਦੋਂ ਅਸੀਂ2022 ਵਿੱਚ ਕੇਵਡੀਆ ਵਿੱਚ ਮਿਲੇ ਸੀ,  ਤਦ ਕਈ ਅਹਿਮ ਮੁੱਦਿਆਂ ਤੇ ਚਰਚਾ ਹੋਈ ਸੀ।  ਅਸੀਂ ਭਵਿੱਖ ਨੂੰ ਧਿਆਨ ਵਿੱਚ ਰੱਖਕੇ ਰੋਡ ਮੈਪ ਬਣਾਉਣ ਅਤੇ ਖੇਡਾਂ ਦੀ ਬਿਹਤਰੀ ਲਈ ਈਕੋਸਿਸਟਮ ਤਿਆਰ ਕਰਨਤੇ ਸਹਿਮਤੀ ਜਤਾਈ ਸੀ ਅਸੀਂ ਸਪੋਰਟਸ ਸੈਕਟਰ ਵਿੱਚ ਕੇਂਦਰ ਸਰਕਾਰ ਅਤੇ ਰਾਜਾਂ ਦੇ ਦਰਮਿਆਨparticipation ਵਧਾਉਣ ਦੀ ਗੱਲ ਕਹੀ ਸੀ। ਹੁਣ ਇੰਫਾਲ ਵਿੱਚ ਤੁਸੀਂ ਸਾਰੇ ਇਹ ਜ਼ਰੂਰ ਦੇਖੋ ਕਿ ਉਸ ਦਿਸ਼ਾ ਵਿੱਚ ਅਸੀਂ ਕਿੰਨਾ ਅੱਗੇ ਵਧੇ ਹਾਂ।  ਅਤੇ ਮੈਂ ਤੁਹਾਨੂੰ ਇਹ ਵੀ ਕਹਾਂਗਾ ਕਿ ਇਹ ਸਮੀਖਿਆ ਪਾਲਿਸੀ ਅਤੇ ਪ੍ਰੋਗਰਾਮਸ ਦੇ ਲੈਵੇਲ ਤੇ ਹੀ ਨਹੀਂ ਹੋਣੀ ਚਾਹੀਦੀ ਹੈ।  ਬਲਕਿ ਇਹ ਸਮੀਖਿਆ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਤੇ ਵੀ ਹੋਣੀ ਚਾਹੀਦੀ ਹੈ,ਅਤੇ ਬੀਤੇ ਇੱਕ ਸਾਲ ਦੀਆਂ ਖੇਡ ਉਪਲਬਧੀਆਂ ਤੇ ਵੀ ਹੋਣੀ ਚਾਹੀਦੀ ਹੈ

 

ਸਾਥੀਓ,

ਇਹ ਗੱਲ ਠੀਕ ਹੈ ਕਿ ਪਿਛਲੇ ਇੱਕ ਸਾਲ ਵਿੱਚ ਭਾਰਤੀ ਐਥਲੀਟਸ ਅਤੇ ਖਿਡਾਰੀਆਂ ਨੇ ਕਈ international sports events ਵਿੱਚ ਬੇਮਿਸਾਲ ਪ੍ਰਦਰਸ਼ਨ ਕੀਤਾ ਹੈ। ਸਾਨੂੰ ਇਨ੍ਹਾਂ ਉਪਲਬਧੀਆਂ ਨੂੰ ਸੈਲੀਬ੍ਰੇਟ ਕਰਨਦੇ ਨਾਲ ਹੀ ਇਹ ਵੀ ਸੋਚਣਾ ਹੈ ਕਿ ਅਸੀਂ ਆਪਣੇ ਖਿਡਾਰੀਆਂ ਦੀਹੋਰ ਜ਼ਿਆਦਾ ਮਦਦ ਕਿਵੇਂ ਕਰ ਸਕਦੇ ਹਾਂ।  ਆਉਣ ਵਾਲੇ ਸਮੇਂ ਵਿੱਚ,  Squash World cup ,  Hockey Asian Champions Trophy ,  Asian Youth  &  Junior Weightlifting Championship,  ਅਜਿਹੇ ਆਯੋਜਨਾਂ ਵਿੱਚ ਤੁਹਾਡੇ ਮੰਤਰਾਲਾ ਅਤੇ ਤੁਹਾਡੇ ਵਿਭਾਗਾਂ ਦੀਆਂ ਤਿਆਰੀਆਂ ਦੀ ਪਰੀਖਿਆ ਹੋਣੀ ਹੈ।  ਠੀਕ ਹੈ,  ਖਿਡਾਰੀ ਆਪਣੀ ਤਿਆਰੀ ਕਰ ਰਹੇ ਹਨ ਲੇਕਿਨ ਹੁਣ ਸਪੋਰਟਸ ਟੂਰਨਾਮੈਂਟਸ ਨੂੰ ਲੈ ਕੇ ਸਾਡੇ ਮੰਤਰਾਲਿਆ ਨੂੰ ਵੀ ਅਲੱਗ ਅਪ੍ਰੋਚ ਨਾਲ ਕੰਮ ਕਰਨਾ ਹੋਵੇਗਾ।  ਜਿਵੇਂ ਫੁੱਟਬਾਲ ਅਤੇ ਹਾਕੀ ਜਿਹੀਆਂ ਖੇਡਾਂ ਵਿੱਚ man to man marking ਹੁੰਦੀ ਹੈ,  ਵੈਸੇ ਹੀ ਤੁਹਾਨੂੰ ਸਾਰਿਆਂ ਨੂੰ Match to Match ਮਾਰਕਿੰਗ ਕਰਨੀ ਹੋਵੇਗੀ ,ਹਰ ਟੂਰਨਾਮੈਂਟ ਲਈ ਅਲੱਗ ਰਣਨੀਤੀ ਬਣਾਉਣੀ ਹੋਵੇਗੀ।  ਤੁਹਾਨੂੰ ਹਰ ਟੂਰਨਾਂਮੈਂਟ ਦੇ ਹਿਸਾਬ ਨਾਲ ਸਪੋਰਟਸ ਇਨਫ੍ਰਾਸਟ੍ਰਕਚਰ,  ਸਪੋਰਟਸ ਟ੍ਰੇਨਿੰਗ ਤੇ ਫੋਕਸ ਕਰਨਾ ਹੋਵੇਗਾ। ਤੁਹਾਨੂੰ short term,  medium term ਅਤੇ long term goals ਵੀ ਤੈਅ ਕਰਨੇ ਹੋਣਗੇ

 

ਸਾਥੀਓ,

ਖੇਡਾਂ ਦੀ ਇੱਕ ਵਿਸ਼ੇਸ਼ਤਾ ਹੋਰ ਹੁੰਦੀ ਹੈ ।  ਇਕੱਲਾ ਕੋਈ ਖਿਡਾਰੀ ਲਗਾਤਾਰ ਪ੍ਰੈਕਟਿਸ ਕਰਕੇ ਫਿਟਨੈੱਸ ਤਾਂ ਪ੍ਰਾਪਤ ਕਰ ਸਕਦਾ ਹੈਲੇਕਿਨ ਬਿਹਤਰੀਨ ਪ੍ਰਦਰਸ਼ਨ ਦੇ ਲਈ ਉਸਦਾ ਲਗਾਤਾਰ ਖੇਡਣਾ ਵੀ ਜ਼ਰੂਰੀ ਹੈ।  ਇਸਲਈ ਸਥਾਨਕ ਪੱਧਰ ਤੇ ਜ਼ਿਆਦਾ ਤੋਂ ਜ਼ਿਆਦਾ ਕੰਪਟੀਸ਼ਨ ਹੋਣ,  ਸਪੋਰਟਸ ਟੂਰਨਾਮੈਂਟਸ ਹੋਣਇਹ ਵੀ ਜ਼ਰੂਰੀ ਹੈ।  ਇਸ ਤੋਂ ਖਿਡਾਰੀਆਂ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਖੇਡ ਮੰਤਰੀ  ਦੇ ਤੌਰਤੇ ਤੁਹਾਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਕਿਸੇ ਵੀ ਖੇਡ ਪ੍ਰਤਿਭਾ ਦੀ ਅਣਦੇਖੀ ਨਾ ਹੋਵੇ

 

ਸਾਥੀਓ,

ਆਪਣੇ ਦੇਸ਼  ਦੇ ਹਰ ਪ੍ਰਤਿਭਾਸ਼ਾਲੀ ਖਿਡਾਰੀ ਨੂੰ quality sports infrastructure ਦੇਣਾ,  ਸਾਡਾ ਸਭ ਦਾ ਫਰਜ਼ ਹੈ। ਇਸਦੇ ਲਈ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਨੂੰ ਮਿਲਕੇ ਕੰਮ ਕਰਨਾ ਹੋਵੇਗਾ।  ਖੇਲੋ ਇੰਡੀਆ ਸਕੀਮ ਨੇ ਜ਼ਿਲ੍ਹਾ ਪੱਧਰ ਤੇsports infrastructure,  ਜ਼ਰੂਰ ਕੁਝ ਬਿਹਤਰ ਕੀਤਾ ਹੈ।  ਲੇਕਿਨ ਹੁਣ ਇਸ ਪ੍ਰਯਾਸ ਨੂੰ ਅਸੀਂ ਬਲਾਕ ਲੈਵਲ ਤੇ ਲੈ ਕੇ ਜਾਣਾ ਹੈ।  ਇਸਵਿੱਚ ਪ੍ਰਾਈਵੇਟ ਸੈਕਟਰ ਸਮੇਤ ਸਾਰੇ stakeholders ਦੀ ਭਾਗੀਦਾਰੀ ਮਹੱਤਵਪੂਰਣ ਹੈ।  ਇੱਕ ਵਿਸ਼ਾ ਨੈਸ਼ਨਲ ਯੂਥ ਫੈਸਟੀਵਲ ਦਾ ਵੀ ਹੈ।  ਇਸਨੂੰ ਜ਼ਿਆਦਾ effective ਬਣਾਉਣ ਦੇ ਲਈ,  ਨਵੇਂ ਸਿਰੇ ਤੋਂ ਸੋਚਿਆ ਜਾਣਾ ਚਾਹੀਦਾ ਹੈ।  ਰਾਜਾਂ ਵਿੱਚ ਜੋ ਇਸ ਤਰ੍ਹਾਂ  ਦੇ ਪ੍ਰੋਗਰਾਮ ਹੁੰਦੇ ਹਨ,  ਉਹ ਸਿਰਫ ਰਸਮੀ ਨਾ ਬਨਣ,  ਇਹ ਜ਼ਰੂਰਦੇਖਿਆ ਜਾਣਾ ਚਾਹੀਦਾ ਹੈ।  ਜਦੋਂ ਚਾਰੇ ਪਾਸੇਇਸ ਤਰ੍ਹਾਂ ਦੇਪ੍ਰਯਾਸ ਹੋਣਗੇ ਤਾਂ ਹੀ ਭਾਰਤ ਇੱਕ leading Sports country  ਦੇ ਤੌਰ ਤੇ ਸਥਾਪਿਤ ਹੋ ਪਾਵੇਗਾ

 

ਸਾਥੀਓ,

ਸਪੋਰਟਸ ਨੂੰ ਲੈ ਕੇ ਅੱਜ ਨੌਰਥ ਈਸਟ ਵਿੱਚ ਜੋ ਕੰਮ ਹੋ ਰਿਹਾ ਹੈ,  ਉਹ ਵੀ ਤੁਹਾਡੇ ਲਈ ਇੱਕ ਵੱਡੀ ਪ੍ਰੇਰਣਾ ਹੈ। ਸਪੋਰਟਸ ਇਨਫ੍ਰਾਸਟ੍ਰਕਚਰ ਨਾਲ ਜੁੜੇ 400 ਕਰੋੜਤੋਂ ਜ਼ਿਆਦਾ ਦੇ ਪ੍ਰੋਜੈਕਟ ਅੱਜ ਉੱਤਰ ਪੂਰਬ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇ ਰਹੇ ਹਨ ਇੰਫਾਲ ਦੀ National Sports University ਆਉਣ ਵਾਲੇ ਸਮੇਂ ਵਿੱਚ ਦੇਸ਼ ਭਰ ਦੇ ਨੌਜਵਾਨਾਂ ਨੂੰ ਨਵੇਂ ਅਵਸਰ ਦੇਵੇਗੀ।  Khelo India Scheme ਅਤੇ TOPS ਜਿਹੇ ਪ੍ਰਯਾਸਾਂ ਨੇ ਇਸਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਹੈ।  ਨੌਰਥਈਸਟ  ਦੇ ਹਰ ਜ਼ਿਲ੍ਹੇ ਵਿੱਚ ਘੱਟ ਤੋਂ ਘੱਟ 2 ਖੇਲੋ ਇੰਡੀਆ ਸੈਂਟਰ,  ਅਤੇ ਹਰ ਰਾਜ ਵਿੱਚ ਖੇਲੋ ਇੰਡੀਆ State Centre of Excellence ਦੀ ਸਥਾਪਨਾ ਕੀਤੀ ਜਾ ਰਹੀ ਹੈ।  ਇਹ ਪ੍ਰਯਾਸਖੇਡ ਜਗਤ ਵਿੱਚ ਇੱਕ ਨਵੇਂ ਭਾਰਤ ਦੀ ਬੁਨਿਆਦ ਬਣਨਗੇ,  ਦੇਸ਼ ਨੂੰ ਇੱਕ ਨਵੀਂ ਪਹਿਚਾਣ ਦੇਣਗੇ।  ਤੁਸੀਂ  ਆਪਣੇ-ਆਪਣੇ ਰਾਜਾਂ ਵਿੱਚ ਵੀ ਇਸ ਤਰ੍ਹਾਂ ਦੇ ਕੰਮਾਂ ਨੂੰ ਹੋਰ ਗਤੀ ਦੇਣੀ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਚਿੰਤਨ ਸ਼ਿਵਿਰ ਇਸ ਦਿਸ਼ਾ ਵਿੱਚ ਅਹਿਮ ਭੂਮਿਕਾ ਨਿਭਾਏਗਾ।  ਇਸ ਵਿਸ਼ਵਾਸ  ਦੇ ਨਾਲ ,  ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ!

 

***********

 ਡੀਐੱਸ/ਟੀਐੱਸ



(Release ID: 1919222) Visitor Counter : 100