ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਪੰਚਾਇਤੀ ਰਾਜ ਸੰਸਥਾਨ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ 30 ਅਪ੍ਰੈਲ ਨੂੰ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਮਨ ਕੀ ਬਾਤ ਦੇ 100ਵੇਂ ਐਡੀਸ਼ਨ ਨੂੰ ਸਾਮੁਦਾਇਕ ਤੌਰ ’ਤੇ ਸੁਣਨ ਦੀ ਵਿਵਸਥਾ ਕਰਨ ਅਤੇ ਇਸ ਨੂੰ ਉਤਸਵ ਦੇ ਰੂਪ ਵਿੱਚ ਮਨਾਉਣ


ਮੰਤਰੀ ਮਹੋਦਯ ਨੇ ਆਪਣੇ ਲੋਕਸਭਾ ਖੇਤਰ ਦੇ ਪੰਚਾਇਤੀ ਰਾਜ ਸੰਸਥਾਨ ਪ੍ਰਤੀਨਿਧੀਆਂ ਦੇ ਨਾਲ ਔਨਲਾਈਨ ਫੀਡਬੈਕ ਸੈਸ਼ਨ ਆਯੋਜਿਤ ਕੀਤਾ

Posted On: 23 APR 2023 4:59PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਚ) ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਆਪਣੇ ਲੋਕ ਸਭਾ ਖੇਤਰ ਵਿੱਚ ਪੰਚਾਇਤੀ ਰਾਜ ਸੰਸਥਾਨ ਦੇ ਪ੍ਰਤੀਨਿਧੀਆਂ ਦੇ ਨਾਲ ਔਨਲਾਈਨ ਫੀਡਬੈਕ ਸੈਸ਼ਨ ਆਯੋਜਿਤ ਕੀਤਾ।

ਪੰਚਾਇਤੀ ਰਾਜ ਸੰਸਥਾਨ ਦੇ ਪ੍ਰਤੀਨਿਧੀਆਂ ਵਿੱਚ ਜ਼ਿਲ੍ਹਾ ਵਿਕਾਸ ਅਤੇ ਸੈਕਸ਼ਨ ਵਿਕਾਸ ਪਰਿਸ਼ਦ ਦੇ ਮੈਂਬਰ, ਪੰਚ, ਸਰਪੰਚ ਅਤੇ ਨਗਰ ਕੌਂਸਲਰ ਸ਼ਾਮਲ ਸਨ। ਸੈਸ਼ਨ ਵਿੱਚ ਜੋ ਲੋਕ ਔਨਲਾਈਨ ਜੁੜੇ ਉਨ੍ਹਾਂ ਵਿੱਚ ਅਧਿਕਤਰ ਬਨੀ, ਬਸੋਹਲੀ ਅਤੇ ਬਿੱਲਾਵਰ ਆਦਿ ਉੱਪਰਲੇ ਖੇਤਰਾਂ ਵਿੱਚ ਦੂਰ-ਦੁਰਾਡੇ ਅਤੇ ਕਠਿਨ ਖੇਤਰਾਂ ਦੇ ਨਿਵਾਸੀ ਹਨ। ਇਸ ਤੋਂ ਇਲਾਵਾ, ਕਠੂਆ ਸਮੇਤ ਹੋਰ ਜ਼ਿਲ੍ਹਿਆਂ ਦੇ ਸਰਪੰਚ ਅਤੇ ਪੰਚ ਵੀ ਮੁੱਖ ਤੌਰ ’ਤੇ ਔਨਲਾਈਨ ਸੈਸ਼ਨ ਵਿੱਚ ਸ਼ਾਮਲ ਹੋਏ।

https://static.pib.gov.in/WriteReadData/userfiles/image/image0017US7.jpg

ਡਾ. ਜਿਤੇਂਦਰ ਸਿੰਘ ਨੇ ਪੰਚਾਇਤੀ ਰਾਜ ਸੰਸਥਾਨਾਂ ਦੇ ਪ੍ਰਤੀਨਿਧੀਆਂ ਅਤੇ ਪਾਰਟੀ ਮੈਂਬਰਾਂ ਦੇ ਨਾਲ ਦੋ ਗਰੁੱਪਾਂ ਵਿੱਚ ਵੱਖ-ਵੱਖ ਸੈਸ਼ਨਾਂ ਵਿੱਚ ਵਿਅਕਤੀਗਤ ਤੌਰ ֹ’ਤੇ ਤਿੰਨ ਘੰਟੇ ਗੱਲਬਾਤ ਕੀਤੀ। ਡਾ. ਜਿਤੇਂਦਰ ਸਿੰਘ ਨੇ ਇਸ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਹੈ। ਉਹ ਇੱਕ ਸਾਂਸਦ ਵਜੋਂ ਆਪਣੇ ਸੰਸਦੀ ਖੇਤਰ ਦੇ ਇੱਕ ਜ਼ਿਲ੍ਹੇ ਦਾ ਹਰ ਹਫ਼ਤੇ ਦੌਰਾ ਕਰਦੇ ਹਨ ਅਤੇ ਦੂਸਰੇ ਜਿਸ ਜ਼ਿਲ੍ਹੇ ਵਿੱਚ ਉਹ ਵਿਅਕਤੀਗਤ ਤੌਰ ’ਤੇ ਨਹੀਂ ਜਾ ਸਕਦੇ ਉੱਥੇ  ਉਹ ਉੱਥੋਂ ਦੇ ਪ੍ਰਤੀਨਿਧੀਆਂ ਅਤੇ ਲੋਕਾਂ ਦੇ ਨਾਲ ਔਨਲਾਈਨ ਜੁੜਦੇ ਹਨ।

ਡਾ. ਜਿਤੇਂਦਰ ਸਿੰਘ ਨੇ ਮੌਜੂਦਾ ਲੋਕਾਂ ਨੂੰ ਚੋਣ ਖੇਤਰ ਦੇ ਬਾਰੇ ਵਿੱਚ ਕੁਝ ਨਵੀਨਤਮ ਜਾਣਕਾਰੀ ਦਿੱਤੀ ਅਤੇ ਹਾਲ ਹੀ ਵਿੱਚ ਮਨਜ਼ੂਰ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਵੀ ਦੱਸਿਆ।

ਡਾ. ਜਿਤੇਂਦਰ ਸਿੰਘ ਨੇ ਪੀਆਰਆਈ ਪ੍ਰਤੀਨਿਧੀਆਂ ਨੂੰ 30 ਅਪ੍ਰੈਲ ਨੂੰ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੇ ਮਨ ਕੀ ਬਾਤ ਦੇ 100ਵੇਂ ਐਡੀਸ਼ਨ ਨੂੰ ਸੁਣਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਨੂੰ ਸਾਮੂਦਾਇਕ ਰੂਪ ਨਾਲ ਸੁਣਨ ਦੀ ਵਿਵਸਥਾ ਕੀਤੀ ਜਾ ਸਕਦੀ ਹੈ ਜਿੱਥੇ ਵੱਡੀ ਸੰਖਿਆ ਵਿੱਚ ਲੋਕ ਇਕੱਠੇ ਬੈਠ ਕੇ ਇਸ ਅਵਸਰ ਨੂੰ ਉਤਸਵ ਦੇ ਰੂਪ ਵਿੱਚ ਮਨਾਉਣ।

ਉਨ੍ਹਾਂ ਨੇ ਕਿਹਾ ਕਿ ਮਨ ਕੀ ਬਾਤ ਦਾ 100ਵਾਂ ਐਡੀਸ਼ਨ ਉਤਸਵ ਹੀ ਹੈ ਕਿਉਂਕਿ ਇਹ ਸਰਕਾਰ ਦੇ ਮੁੱਖੀ ਦਾ ਪੂਰੀ ਤਰ੍ਹਾਂ ਨਾਲ ਗੈਰ-ਰਾਜਨੀਤਿਕ ਪ੍ਰਸਾਰਣ ਹੈ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਕਾਸ ਕਾਰਜਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਤੱਕ ਕਲਿਆਣਕਾਰੀ ਯੋਜਨਾਵਾਂ ਨੂੰ ਪਹੁੰਚਾਉਣ ਲਈ ਸਮਰਪਿਤ  ਹੈ। ਉਨ੍ਹਾਂ ਨੇ ਕਿਹਾ ਕਿ ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ ਕਿ ਸਰਕਾਰ ਪ੍ਰਮੁੱਖ ਹਰ ਮਹੀਨੇ ਲਗਾਤਾਰ ਬਿਨਾਂ ਕਿਸੇ ਰੁਕਾਵਟ ਦੇ ਆਪਣੇ ਸਰੋਤਿਆਂ ਨਾਲ ਗੱਲਬਾਤ ਕਰਦੇ ਹਨ।

ਜਿੱਥੋਂ ਤੱਕ ਵਿਕਾਸਾਤਮਕ ਕਾਰਜਾਂ ਦਾ ਸਬੰਧ ਹੈ, ਡਾ. ਜਿਤੇਂਦਰ ਸਿੰਘ ਨੇ ਪ੍ਰਤੀਨਿਧੀਆਂ ਨੂੰ ਸੂਚਿਤ ਕੀਤਾ ਕਿ ਭਾਰਤਮਾਲਾ ਯੋਜਨਾ ਦੇ ਤਹਿਤ ਮਹੱਤਵਪੂਰਨ ਚਟਰਗੱਲਾ (Chattergalla) ਸੁਰੰਗ ਨਿਰਮਾਣ ਦਾ ਅਨੁਮੋਦਨ ਕੀਤਾ ਗਿਆ ਹੈ ਅਤੇ ਅੰਤਿਮ ਮਨਜ਼ੂਰੀ ਦੀ ਉਡੀਕ ਹੈ। ਉਨ੍ਹਾਂ ਨੇ ਦੱਸਿਆ ਕਿ ਇੱਕ ਵਾਰ ਸੁਰੰਗ ਤਿਆਰ ਹੋਣ ਜਾਣ ਤੋਂ ਬਾਅਦ ਇਹ ਪੰਜਾਬ ਸਰਹੱਦ ’ਤੇ ਲਖਨਪੁਰ ਤੋਂ ਬਸੋਹਲੀ-ਬਨੀ ਦੇ ਮਾਧਿਅਮ ਰਾਹੀਂ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਤੱਕ ਰਾਸ਼ਟਰੀ ਰਾਜਮਾਰਗ ਦੀ ਸੁਵਿਧਾ ਪ੍ਰਦਾਨ ਕਰੇਗੀ। ਇਹ ਰਾਜਮਾਰਗ ਹਰ ਮੌਸਮ ਵਿੱਚ ਖੁਲ੍ਹਿਆ ਰਹੇਗਾ। ਉਨ੍ਹਾਂ ਨੇ  ਕਿਹਾ ਕਿ ਇਸ ਨਾਲ ਨਾ ਸਿਰਫ਼ ਟੂਰਿਸਟ ਆਕਰਸ਼ਿਤ ਹੋਣਗੇ ਬਲਕਿ ਰੈਵੀਨਿਊ ਵਿੱਚ ਵਾਧਾ ਹੋਵੇਗਾ ਅਤੇ ਰੋਜ਼ਗਾਰ ਪੈਦਾ ਹੋਣਗੇ।

https://static.pib.gov.in/WriteReadData/userfiles/image/image002G702.jpg

ਪੰਚਾਇਤੀ ਰਾਜ ਪ੍ਰਤੀਨਿਧੀਆਂ ਨੇ ਆਗਾਮੀ ਵਰ੍ਹੇ ਵਿੱਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ-ਪੀਐੱਮਜੀਐੱਸਵਾਈ ਸੜਕਾਂ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ। ਡਾ. ਜਿਤੇਂਦਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਇਸ ਸਬੰਧ ਵਿੱਚ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਪੀਐੱਮਜੀਐੱਸਵਾਈ ਯੋਜਨਾ ਦੇ ਅਧੀਨ ਕਿਸ ਸੜਕ ਦਾ ਨਿਰਮਾਣ ਕੀਤਾ ਜਾਣਾ ਹੈ।

ਇਸ ਵਿੱਚ ਪੰਚ, ਸਰਪੰਚ, ਡੀਡੀਸੀ ਮੈਂਬਰ ਅਤੇ ਹੋਰ ਸਥਾਨਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੂੰ ਸਾਂਸਦ ਵਲੋਂ ਬਿਨਾਂ ਕਿਸੇ ਦਖ਼ਲਅੰਦਾਜੀ ਦੇ ਪ੍ਰਾਥਮਿਕਤਾ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਲਈ ਉਹ ਤਰਜੀਹ ਵਾਲੀ ਸੜਕਾਂ ਦੀ ਸੂਚੀਆਂ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਦੇ ਦੇਣ।

ਕਠੂਆ ਦੇ ਜੁਠਾਨਾ ਪਿੰਡ ਦੇ ਕੰਮ ਵਿੱਚ ਦੇਰੀ ਦਾ ਮਾਮਲਾ ਵੀ ਚਰਚਾ ਵਿੱਚ ਆਇਆ, ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਅਧਿਕਾਰੀਆਂ ਦੇ ਨਾਲ ਇਸ ਮੁੱਦੇ ’ਤੇ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਮੁੱਖ ਸਕੱਤਰ ਸ਼ੈਲੇਂਦਰ ਕੁਮਾਰ ਸਿੰਘ, ਉਸਾਰੀ ਦੇ ਕੰਮ ਨੂੰ ਫਿਰ ਤੋਂ ਸ਼ੁਰੂ ਕਰਨ ਅਤੇ ਇਸ ਨੂੰ ਜਲਦ ਤੋਂ ਜਲਦ ਪੂਰਾ ਕਰਨ ਲਈ ਕੁਝ ਪੈਂਡਿੰਗ ਮੁੱਦਿਆਂ ਨੂੰ ਹੱਲ ਕਰਨ ਲਈ ਵਿਕਅਤੀਗਤ ਤੌਰ ’ਤੇ ਇਸ ਮਾਮਲੇ ’ਤੇ ਨਜ਼ਰ ਰੱਖ ਰਹੇ ਹਨ।

ਬਿੱਲਾਵਰ ਵਿੱਚ ਪ੍ਰਸਤਾਵਿਤ ਕੇਂਦਰੀ ਵਿਦਿਆਲਿਆ ਦੇ  ਬਾਰੇ ਵਿੱਚ ਮੰਤਰੀ ਮਹੋਦਯ ਨੇ ਮੌਕੇ ’ਤੇ ਹੀ ਕਠੂਆ ਦੇ ਡਿਪਟੀ ਕਮਿਸ਼ਨਰ  ਦੇ ਨਾਲ ਕੱਲ੍ਹ ਹੀ ਜਨਪ੍ਰਤੀਨਿਧੀਆਂ ਦੀ ਮੀਟਿੰਗ ਤੈਅ ਕੀਤੀ ਤਾਕਿ ਪ੍ਰਕਿਰਿਆ ਵਿੱਚ ਤੇਜ਼ੀ ਲਿਆਈ ਜਾ ਸਕੇ।

ਡਾ. ਜਿਤੇਂਦਰ ਸਿੰਘ ਨੇ ਰਾਸ਼ਨ ਕਾਰਡ ਸਬੰਧੀ ਮੁੱਦਿਆਂ ਨੂੰ ਹੱਲ ਕਰਨ ਲਈ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਨੂੰ ਸਲਾਹ ਦਿੱਤੀ ਕਿ ਉਹ ਕੱਲ੍ਹ ਹੀ ਸਥਾਨਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਦੇ ਨਾਲ ਮੀਟਿੰਗ ਕਰਨ ਅਤੇ ਅਪਡੇਟ ਜਾਣਕਾਰੀ ਪ੍ਰਦਾਨ ਕਰਨ।

*****

ਐੱਸਐੱਨਸੀ/ਐੱਸਐੱਮ



(Release ID: 1919129) Visitor Counter : 161