ਰੇਲ ਮੰਤਰਾਲਾ
ਭਾਰਤੀ ਰੇਲਵੇ ਦੁਆਰਾ ਪੁਰੀ-ਗੰਗਾਸਾਗਰ ਦਿਵਯ ਕਾਸ਼ੀ ਯਾਤਰਾ ਭਾਰਤ ਗੌਰਵ ਟੂਰਿਸਟ ਟ੍ਰੇਨ ਦੀ ਸ਼ੁਰੂਆਤ 28 ਅਪ੍ਰੈਲ 2023 ਤੋਂ
ਭਾਰਤੀ ਰੇਲਵੇ 28 ਅਪ੍ਰੈਲ, 2023 ਨੂੰ “ਦੇਖੋ ਆਪਣਾ ਦੇਸ਼ ” ਅਤੇ “ਏਕ ਭਾਰਤ ਸ਼੍ਰੇਸ਼ਠ ਭਾਰਤ” ਯੋਜਨਾ ਦੇ ਤਹਿਤ ਪੁਣੇ ਤੋਂ ਪੁਰੀ-ਗੰਗਾਸਾਗਰ ਦਿਵਯ ਕਾਸ਼ੀ ਯਾਤਰਾ ਸ਼ੁਰੂ ਕਰਨ ਲਈ ਤਿਆਰ ਹੈ।
9 ਰਾਤਾਂ/10 ਦਿਨਾਂ ਦੇ ਦੌਰੇ ਵਿੱਚ ਪੁਰੀ, ਕੌਲਕਾਤਾ, ਗਯਾ, ਵਾਰਾਣਸੀ ਅਤੇ ਪ੍ਰਯਾਗਰਾਜ ਦੇ ਮਹੱਤਵਪੂਰਨ ਧਾਰਮਿਕ ਸਥਾਨ ਸ਼ਾਮਲ ਹੋਣਗੇ।
ਯਾਤਰੀਆਂ ਨੂੰ ਵੱਖ-ਵੱਖ ਮਹੱਤਵਪੂਰਨ ਧਾਰਮਿਕ ਸਥਾਨਾਂ ਜਿਵੇਂ ਜਗਨਨਾਥ ਮੰਦਿਰ, ਕੋਣਾਰਕ ਮੰਦਿਰ, ਲਿੰਗਰਾਜ ਮੰਦਿਰ, ਕਾਲੀ ਬਾੜੀ, ਵਿਸ਼ਣੂ ਪਦ ਮੰਦਿਰ, ਕਾਸ਼ੀ ਵਿਸ਼ਵਨਾਥ ਮੰਦਿਰ ਆਦਿ ਦੇ ਦਰਸ਼ਨ ਕਰਨ ਦਾ ਵੀ ਮੌਕਾ ਮਿਲੇਗਾ।
ਆਈਆਰਸੀਟੀਸੀ ਇਸ ਸਰਬ ਸਮਾਵੇਸ਼ੀ ਯਾਤਰਾ ਦੀ ਪੇਸ਼ਕਸ਼ ਕਰ ਰਿਹਾ ਹੈ ਜਿਸ ਵਿੱਚ ਭਾਰਤ ਗੌਰਵ ਟ੍ਰੇਨ ਦੇ ਵਿਸ਼ੇਸ਼ ਐੱਲਐੱਚਬੀ ਰੈਕ ਵਿੱਚ ਆਰਾਮਦਾਇਕ ਰੇਲ ਯਾਤਰਾ , ਔਨ-ਬੋਰਡ ਅਤੇ ਔਫ-ਬੋਰਡ ਭੋਜਨ, ਰੋਡ ਟ੍ਰਾਂਸਪੋਰਟ, ਦਰਸ਼ਨੀ ਸਥਾਨਾਂ ਦਾ ਦੌਰਾ ਅਤੇ ਰਿਹਾਇਸ਼ ਦੀ ਵਿਵਸਥਾ ਆਦਿ ਸ਼ਾਮਲ ਹਨ।
7 ਸਲੀਪਰ ਕਲਾਸ ਕੋਚ, 3 ਏਸੀ-3 ਟੀਅਰ ਅਤੇ 1 ਏਸੀ-2 ਟੀਅਰ ਕੋਚ ਦੀ ਸਰੰਚਨਾ ਦੇ ਨਾਲ, ਆਈਆਰਸੀਟੀਸੀ 750 ਯਾਤਰੀਆਂ ਦੇ ਲਈ 3 ਸ਼੍ਰੇਣੀਆਂ (ਈਕੋਨੌਮੀ, ਕਮਫਰਟ, ਡੀਲਕਸ) ਵਿੱਚ ਟੂਰ ਪੈਕੇਜ ਦੀ ਪੇਸ਼ਕਸ਼ ਕਰ ਰਿਹਾ ਹੈ।
Posted On:
23 APR 2023 3:37PM by PIB Chandigarh
ਰੇਲ ਮੰਤਰਾਲੇ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਭਾਰਤ ਸਰਕਾਰ ਦੁਆਰਾ ਪਰਿਕਲਪਿਤ “ਦੇਖੋ ਆਪਣਾ ਭਾਰਤ” ਅਤੇ “ਏਕ ਭਾਰਤ ਸ਼੍ਰੇਸ਼ਠ ਭਾਰਤ” ਦੇ ਟੂਰਿਜ਼ਮ ਸੰਕਲਪਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਭਾਰਤ ਗੌਰਵ ਟੂਰਿਸਟ ਟ੍ਰੇਨਾਂ ਦਾ ਸੰਚਾਲਨ ਸ਼ੁਰੂ ਕੀਤਾ ਹੈ। ਭਾਰਤੀ ਰੇਲਵੇ ਭਾਰਤ ਨੂੰ ਅੰਤਰਰਾਸ਼ਟਰੀ ਅਤੇ ਘਰੇਲੂ ਖੇਤਰ ਵਿੱਚ ਇੱਕ ਆਕਰਸ਼ਕ ਮੰਜ਼ਿਲ ਦੇ ਰੂਪ ਵਿੱਚ ਪ੍ਰਦਰਸ਼ਿਤ ਕਰਨ ਦੇ ਹਮੇਸ਼ਾ ਪ੍ਰਤੀਬੱਧ ਰਿਹਾ ਹੈ। ਭਾਰਤੀ ਰੇਲ ਦੀ ਇਨ੍ਹਾਂ ਥੀਮ—ਅਧਾਰਿਤ ਟ੍ਰੇਨਾਂ ਦੀ ਪਰਿਕਲਪਨਾ ਘਰੇਲੂ ਟੂਰਿਸਟਾਂ ਦੇ ਨਾਲ-ਨਾਲ ਅੰਤਰਰਾਸ਼ਟਰੀ ਟੂਰਿਸਟਾਂ ਨੂੰ ਭਾਰਤ ਦੀ ਸਮ੍ਰਿੱਧ ਸੰਸਕ੍ਰਿਤਿਕ ਅਤੇ ਧਾਰਮਿਕ ਵਿਰਾਸਤ ਤੋਂ ਅਵਗਤ (ਜਾਣੂ) ਕਰਵਾਉਣ ਲਈ ਕੀਤੀ ਗਈ ਹੈ।
ਭਾਰਤੀ ਰੇਲਵੇ 28 ਅਪ੍ਰੈਲ, 2023 ਨੂੰ ਪੁਣੇ ਤੋਂ ਪੁਰੀ-ਗੰਗਾਸਾਗਰ ਦਿਵਯ ਕਾਸ਼ੀ ਯਾਤਰਾ ਦੀ ਸ਼ੁਰੂਆਤ ਕਰਨ ਲਈ ਤਤਪਰ ਹੈ, ਜੋ ਸਨਾਤਨ ਧਰਮ ਦੇ ਸ਼ਰਧਾਲੂਆਂ ਲਈ ਪੂਰੀ ਤਰ੍ਹਾਂ ਨਾਲ ਬੁੱਕ ਹੈ। ਟੂਰਿਸਟਾਂ ਨੂੰ ਦਿੱਤੀ ਜਾ ਰਹੀ 9ਰਾਤਾਂ/10 ਦਿਨਾਂ ਦੀ ਯਾਤਰਾ ਵਿੱਚ ਪੁਰੀ, ਕੌਲਕਾਤਾ, ਗਯਾ, ਵਾਰਾਣਸੀ ਅਤੇ ਪ੍ਰਯਾਗਰਾਜ ਦੇ ਮਹੱਤਵਪੂਰਨ ਧਾਰਮਿਕ ਸਥਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ, ਜਿਸ ਵਿੱਚ ਆਉਣ ਵਾਲੇ ਸਭ ਤੋਂ ਪ੍ਰਸਿੱਧ ਮੰਦਿਰਾਂ ਅਤੇ ਹੋਰ ਤੀਰਥ ਸਥਾਨਾਂ ਜਿਵੇਂ ਜਗਨਨਾਥਪੁਰੀ ਮੰਦਿਰ, ਕੋਣਾਰਕ ਮੰਦਿਰ, ਪੁਰੀ ਵਿੱਚ ਲਿੰਗਰਾਜ ਮੰਦਿਰ, ਕੌਲਕਾਤਾ ਵਿੱਚ ਕਾਲੀ ਬਾੜੀ ਅਤੇ ਗੰਗਾ ਸਾਗਰ,ਗਯਾ ਵਿੱਚ ਵਿਸ਼ਣੂ ਪਦ ਮੰਦਿਰ ਅਤੇ ਬੋਧ ਗਯਾ, ਵਾਰਾਣਸੀ ਵਿੱਚ ਕਾਸ਼ੀ ਵਿਸ਼ਵਨਾਥ ਮੰਦਿਰ ਅਤੇ ਗੰਗਾ ਘਾਟ ਅਤੇ ਪ੍ਰਯਾਗਰਾਜ ਵਿੱਚ ਤ੍ਰਿਵੇਣੀ ਸੰਗਮ ਆਦਿ ਦੇਖਣ ਨੂੰ ਮਿਲੇਗਾ।
ਆਈਆਰਸੀਟੀਸੀ, ਇਸ ਸਰਬ ਸਮਾਵੇਸ਼ੀ ਟੂਰ ਦੀ ਪੇਸ਼ਕਸ਼ ਕਰ ਰਿਹਾ ਹੈ, ਜਿਸ ਵਿੱਚ ਭਾਰਤ ਗੌਰਵ ਟ੍ਰੇਨ ਦੇ ਵਿਸ਼ੇਸ਼ ਐੱਲਐੱਚਬੀ ਰੈਕ ਵਿੱਚ ਆਰਾਮਦਾਇਕ ਰੇਲ ਯਾਤਰਾ, ਔਨ-ਬੋਰਡ ਅਤੇ ਔਫ-ਬੋਰਡ ਭੋਜਨ, ਸੜਕ ਪਰਿਵਹਨ, ਗੁਣਵਤਾਪੂਰਣ ਬਸਾਂ ਵਿੱਚ ਦਰਸ਼ਨੀ ਸਥਾਨਾਂ ਦੀ ਯਾਤਰਾ ਅਤੇ ਯਾਤਰਾ ਪ੍ਰੋਗਰਾਮ ਦੇ ਅਨੁਸਾਰ ਰਿਹਾਇਸ਼ ਦੀ ਵਿਵਸਥਾ, ਯਾਤਰਾ ਵਿੱਚ ਟੂਰ ਐਸਕੌਰਟਸ, ਯਾਤਰਾ ਬੀਮਾ, ਔਨ-ਬੋਰਡ ਸੁਰੱਖਿਆ ਅਤੇ ਹਾਊਸਕੀਪਿੰਗ ਤੋਂ ਇਲਾਵਾ ਟੂਰਿਸਟਾਂ ਦੇ ਲਈ ਵੱਖ-ਵੱਖ ਔਨ-ਬੋਰਡ ਮਨੋਰੰਜਨ ਗਤੀਵਿਧੀਆਂ ਦੀ ਸੇਵਾ ਸ਼ਾਮਲ ਹੈ।
7 ਸਲੀਪਰ ਸ਼੍ਰੇਣੀ ਦੇ ਕੋਚ, ਥਰਡ ਏਸੀ, ਥ੍ਰੀ ਟੀਅਰ ਅਤੇ 1 ਏਸੀ, ਟੂ ਟੀਅਰ ਕੋਚ ਨਾਲ ਸੰਯੋਜਿਤ, ਭਾਰਤੀ ਰੇਲਵੇ 3 ਸ਼੍ਰੇਣੀਆਂ ਵਿੱਚ ਈਕੋਨੌਮੀ, ਕਮਫਰਟ ਅਤੇ ਡੀਲਕਸ ਟੂਰ ਪੈਕੇਜ ਦੀ ਪੇਸ਼ਕਸ਼ ਕਰ ਰਿਹਾ ਹੈ ਅਤੇ ਮੁੱਖ ਤੌਰ ’ਤੇ ਈਕੋਨੌਮੀ ਸੈਗਮੈਂਟ ਸ਼੍ਰੇਣੀ ਵਿੱਚ 750 ਯਾਤਰੀਆਂ ਦੇ ਲਈ ਬੁਕਿੰਗ ਦੀ ਪੇਸ਼ਕਸ਼ ਕਰ ਰਿਹਾ ਹੈ।
ਟ੍ਰੇਨ ਦੀ ਬੁਕਿੰਗ ਨੂੰ ਅਧਿਕਤਮ ਕਰਨ ਲਈ ਟੂਰਿਸਟਾਂ ਲਈ ਟੂਰ ਦੀ ਆਕਰਸ਼ਕ ਕੀਮਤ ਨਿਰਧਾਰਿਤ ਕੀਤੀ ਹੈ। ਭਾਰਤੀ ਰੇਲਵੇ ਸਨਾਤਨ ਧਰਮ ਦੇ ਪੈਰੋਕਾਰਾਂ ਦਾ ਸਵਾਗਤ ਕਰਨ ਲਈ ਪੂਰਨ ਰੂਪ ਨਾਲ ਤਿਆਰ ਹੈ ਕਿ ਉਹ ਸੁਦਰਸ਼ਨ ਅਧਿਆਤਮਿਕ ਯਾਤਰਾ ’ਤੇ ਜਾਣ ਅਤੇ ਧਾਰਮਿਕਤਾ ਅਤੇ ਪਵਿੱਤਰਤਾ ਦੇ ਮਾਰਗ ਦਾ ਆਨੰਦ ਲੈਣ।
***
ਵਾਈਬੀ/ਡੀਐੱਨਐੱਸ/ਪੀਐੱਸ
(Release ID: 1919125)
Visitor Counter : 100