ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਕੱਲ੍ਹ ਨਵੀਂ ਦਿੱਲੀ ਵਿੱਚ ਆਯੋਜਿਤ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਮੈਂਬਰ-ਦੇਸ਼ਾਂ ਦੇ ਐਮਰਜੈਂਸੀ ਸਥਿਤੀਆਂ ਦੀ ਰੋਕਥਾਮ ਅਤੇ ਖਾਤਮੇ ਨਾਲ ਸਬੰਧਿਤ ਵਿਭਾਗਾਂ ਦੇ ਪ੍ਰਮੁੱਖਾਂ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਨਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਭਾਰਤ ਐੱਸਸੀਓ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਿਹਾ ਹੈ ਅਤੇ ਇਸ ਸੰਗਠਨ ਦੀ ਵੱਖ-ਵੱਖ ਵਿਧੀਆਂ ਨੂੰ ਉਚਿਤ ਸਮਰਥਨ ਪ੍ਰਦਾਨ ਕਰਦਾ ਰਿਹਾ ਹੈ

ਵਰ੍ਹੇ 2017 ਵਿੱਚ ਇੱਕ ਪੂਰਨ ਮੈਂਬਰ ਦੇਸ਼ ਦੇ ਰੂਪ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ, ਭਾਰਤ ਨੇ ਇਸ ਸੰਗਠਨ ਦੇ ਨਾਲ ਇੱਕ ਸਰਗਰਮ ਜੁੜਾਅ ਬਣਾਏ ਰੱਖਿਆ ਹੈ ਅਤੇ ਐੱਸਸੀਓ ਦੇ ਮੈਂਬਰ ਦੇਸ਼ਾਂ, ਔਬਜ਼ਰਵਰਸ ਅਤੇ ਡਾਇਲੌਗ ਪਾਰਟਨਰਸ ਦੇ ਆਪਸੀ ਲਾਭ ਨਾਲ ਸਬੰਧਿਤ ਪ੍ਰਸਤਾਵਾਂ ਨੂੰ ਸ਼ੁਰੂ ਕਰਨ ’ਤੇ ਧਿਆਨ ਕੇਦ੍ਰਿਤ ਕਰਦਾ ਰਿਹਾ ਹੈ

ਭਾਰਤ ਨੇ ਸਮਰਕੰਦ (ਉਜ਼ਬੇਕਿਸਤਾਨ) ਵਿੱਚ ਆਯੋਜਿਤ 2022 ਐੱਸਸੀਓ  ਸਮਿਟ ਵਿੱਚ ਐੱਸਸੀਓ ਦੀ ਰੋਟੇਸ਼ਨਲ ਅਧਾਰ ’ਤੇ ਮਿਲਣ ਵਾਲੀ ਪ੍ਰਧਾਨਗੀ ਸੰਭਾਲੀ ਸੀ, ਅਤੇ, ਉਹ ਇਸ ਵਰ੍ਹੇ ਮੈਂਬਰ-ਦੇਸ਼ਾਂ ਦੇ ਮੁਖੀਆਂ ਦੀ ਕੌਂਸਲ ਦੀ ਅਗਲੇ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ

ਸ਼੍ਰੀ ਅਮਿਤ ਸ਼ਾਹ ਇਸ ਐੱਸਸੀਓ ਮੀਟਿੰਗ ਦੌਰਾਨ ਕੱਲ੍ਹ ਐੱਸਸੀਓ ਦੇ ਕੁਝ ਮੈਂਬਰ ਦੇਸ਼ਾਂ ਦੇ ਮੰਤਰੀਆਂ ਦੇ ਨਾਲ ਦੋ-ਪੱਖੀ ਮੀਟਿੰਗਾਂ ਵੀ ਕਰਨਗੇ

Posted On: 19 APR 2023 6:10PM by PIB Chandigarh

 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਕੱਲ੍ਹ ਨਵੀਂ ਦਿੱਲੀ ਵਿੱਚ ਆਯੋਜਿਤ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਮੈਂਬਰ-ਦੇਸ਼ਾਂ ਦੇ ਐਮਰਜੈਂਸੀ ਸਥਿਤੀਆਂ ਦੀ ਰੋਕਥਾਮ ਅਤੇ ਖਾਤਮੇ ਨਾਲ ਸਬੰਧਿਤ ਵਿਭਾਗਾਂ ਦੇ ਪ੍ਰਮੁੱਖਾਂ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਸ਼੍ਰੀ ਅਮਿਤ ਸ਼ਾਹ ਐੱਸਸੀਓ ਦੀ ਇਸ ਮੀਟਿੰਗ ਦਾਰਨ ਐੱਸਸੀਓ ਦੇ ਕੁਝ ਮੈਂਬਰ ਦੇਸ਼ਾਂ ਦੇ ਮੰਤਰੀਆਂ ਦੇ ਨਾਲ ਦੋ-ਪੱਖੀ ਮੀਟਿੰਗਾਂ ਵੀ ਕਰਨਗੇ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਭਾਰਤ ਐੱਸਸੀਓ ਵਿੱਚ ਸਰਗਰਮੀ ਦੇ ਨਾਲ ਹਿੱਸਾ ਲੈ ਰਿਹਾ ਹੈ ਅਤੇ ਇਸ ਮੰਚ ਦੇ ਵੱਖ-ਵੱਖ ਤੰਤਰਾਂ ਨੂੰ ਉਚਿਤ ਸਮਰਥਨ ਪ੍ਰਦਾਨ ਕਰਦਾ ਰਿਹਾ ਹੈ। ਵਰ੍ਹੇ 2017 ਵਿੱਚ ਇੱਕ ਪੂਰਨ ਮੈਂਬਰ ਦੇਸ਼ ਦੇ ਰੂਪ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ, ਭਾਰਤ ਨੇ ਇਸ ਸੰਗਠਨ ਦੇ ਨਾਲ ਇੱਕ ਸਰਗਰਮ ਜੁੜਾਅ ਬਣਾਏ ਰੱਖਿਆ ਹੈ। ਭਾਰਤ ਐੱਸਸੀਓ ਦੇ ਮੈਂਬਰ ਦੇਸ਼ਾਂ, ਔਬਜ਼ਰਵਰਸ ਅਤੇ ਡਾਇਲੌਗ ਪਾਰਟਨਰਸ ਦੇ ਆਪਸੀ ਲਾਭ ਦੇ ਪ੍ਰਸਤਾਵਾਂ ਨੂੰ ਸ਼ੁਰੂ ਕਰਨ ’ਤੇ ਧਿਆਨ ਕੇਦ੍ਰਿਤ ਕਰਦਾ ਰਿਹਾ ਹੈ।
 

ਐੱਸਸੀਓ ਦੇ ਮੈਂਬਰ-ਦੇਸ਼ਾਂ ਦੇ ਐਮਰਜੈਂਸੀ ਸਥਿਤੀਆਂ ਦੀ ਰੋਕਥਾਮ ਅਤੇ ਖਾਤਮੇ ਨਾਲ ਸਬੰਧਿਤ ਵਿਭਾਗਾਂ ਦੇ ਪ੍ਰਮੁੱਖਾਂ ਦੀ ਮੀਟਿੰਗ ਦੌਰਾਨ, ਐੱਸਸੀਓ ਦੇ ਮੈਂਬਰ-ਦੇਸ਼ਾਂ ਦੇ ਪ੍ਰਤੀਨਿਧੀ ਆਪਣੇ ਸਬੰਧਿਤ ਖੇਤਰਾਂ ਵਿੱਚ ਹੋਈਆਂ ਵਿਆਪਕ ਪੈਮਾਨੇ ਵਾਲੀਆਂ ਐਮਰਜੈਂਸੀ ਸਥਿਤੀਆਂ ਅਤੇ ਉਨ੍ਹਾਂ ਨੂੰ ਸੰਭਾਲਣ ਲਈ ਕੀਤੇ ਗਏ ਉਪਾਵਾਂ ਨਾਲ ਸਬੰਧਿਤ ਜਾਣਕਾਰੀਆਂ ਸਾਂਝੀਆਂ ਕਰਨਗੇ।

ਇਹ ਪ੍ਰਤੀਨਿਧੀ ਐੱਸਸੀਓ ਦੇ ਢਾਂਚੇ ਦੇ ਅੰਦਰ ਐਮਰਜੈਂਸੀ ਸਥਿਤੀਆਂ ਦੀ ਰੋਕਥਾਮ ਅਤੇ ਖਾਤਮੇ ਦੇ ਖੇਤਰ ਵਿੱਚ ਨਵੀਨ ਕਾਰਜ ਪ੍ਰਣਾਲੀ, ਟੈਕਨੋਲੋਜੀਆਂ ਅਤੇ ਭਵਿੱਖ ਵਿੱਚ ਸਹਿਯੋਗ ਦੀ ਸੰਭਾਵਨਾਵਾਂ ਬਾਰੇ ਵਿੱਚ ਵੀ ਆਪਣੇ ਵਿਚਾਰ ਸਾਂਝੇ ਕਰਨਗੇ। ਇਨ੍ਹਾਂ ਵਿਚਾਰ-ਵਟਾਂਦਰਿਆਂ ਦੇ ਅਧਾਰ ’ਤੇ, ਮੈਂਬਰ-ਦੇਸ਼ ਐੱਸਸੀਓ ਦੇ ਢਾਂਚੇ ਦੇ ਅੰਦਰ ਤਿਆਰੀ, ਐਮਰਜੈਂਸੀ ਪ੍ਰਤੀਕਿਰਿਆ ਅਤੇ ਕੁਦਰਤੀ ਅਤੇ ਮਨੁੱਖਾ ਦੁਆਰਾ ਬਣਾਈਆਂ ਆਫ਼ਤਾਂ ਤੋਂ ਪੈਦਾ ਹੋਣ ਵਾਲੇ ਪ੍ਰਭਾਵ ਨੂੰ ਸੰਯੁਕਤ ਰੂਪ ਨਾਲ ਘੱਟ ਕਰਨ ਦੇ ਖੇਤਰ ਵਿੱਚ ਆਪਸੀ ਸਹਿਯੋਗ ਵਧਾਉਣਗੇ। 

ਇਸ ਮੀਟਿੰਗ ਵਿੱਚ ਸ਼ਾਮਲ ਭਾਗੀਦਾਰ 2023-25 ਦੌਰਾਨ ਐਮਰਜੈਂਸੀ ਸਥਿਤੀ ਦੇ ਖਾਤਮੇ ਵਿੱਚ ਸਹਾਇਤਾ ਪ੍ਰਦਾਨ ਕਰਨ ਸਬੰਧੀ ਸਹਿਯੋਗ ਨਾਲ ਸਬੰਧਿਤ ਐੱਸਸੀਓ ਦੇ ਮੈਂਬਰ ਦੇਸ਼ਾਂ ਦਰਮਿਆਨ ਹੋਏ ਸਮਝੌਤੇ ਨੂੰ ਲਾਗੂ ਕਰਨ ਨਾਲ ਜੁੜੀ ਕਾਰਜ ਯੋਜਨਾ ‘ਤੇ ਵੀ ਚਰਚਾ ਕਰਨਗੇ ਅਤੇ ਉਸ ਨੂੰ ਮਨਜ਼ੂਰੀ ਦੇਣਗੇ। ਇਹ ਕਾਰਜ ਯੋਜਨਾ ਐੱਸਸੀਓ ਦੇ ਮੈਂਬਰ-ਦੇਸ਼ਾਂ ਦੇ ਵਿੱਚ ਐਮਰਜੈਂਸੀ ਸਥਿਤੀਆਂ ਦੀ ਰੋਕਥਾਮ ਅਤੇ ਖਾਤਮੇ ਦੇ ਮਾਮਲਿਆਂ ਵਿੱਚ ਸਹਿਯੋਗ ਵਧਾਉਣ ਦੀ ਦਿਸ਼ਾ ਵਿੱਚ ਯੋਗਦਾਨ ਦੇਵੇਗੀ।

ਭਾਰਤ ਨੇ ਸਮਰਕੰਦ (ਉਜ਼ਬੇਕਿਸਤਾਨ ਵਿੱਚ ਆਯੋਜਿਤ 2022 ਐੱਸਸੀਓ ਸਿਖਰ ਸੰਮੇਲਨ ਵਿੱਚ ਐੱਸਸੀਓ ਦੀ ਰੋਟੇਸ਼ਨਲ ਅਧਾਰ ’ਤੇ ਮਿਲਣ ਵਾਲੀ ਪ੍ਰਧਾਨਗੀ ਸੰਭਾਲੀ ਸੀ। ਮੌਜੂਦਾ ਪ੍ਰਧਾਨ ਦੇ ਰੂਪ ਵਿੱਚ, ਭਾਰਤ ਇਸ ਸਾਲ ਮੈਂਬਰ-ਦੇਸ਼ਾਂ ਦੇ ਮੁੱਖੀਆਂ ਦੀ ਕੌਂਸਲ ਦੇ ਅਗਲੇ ਸਮਿਟ ਦੀ ਮੇਜ਼ਬਾਨੀ ਕਰੇਗਾ।

*******

ਆਰਕੇ/ਏਵਾਈ/ਆਰਆਰ/ਏਐੱਸ(Release ID: 1918253) Visitor Counter : 106