ਕਿਰਤ ਤੇ ਰੋਜ਼ਗਾਰ ਮੰਤਰਾਲਾ
ਕੇਂਦਰ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ/ਪ੍ਰਸ਼ਾਸਕਾਂ ਨੂੰ ਪ੍ਰਭਾਵਸ਼ਾਲੀ ਪ੍ਰਬੰਧਨ ਅਤੇ ਕਾਮਿਆਂ ਅਤੇ ਮਜ਼ਦੂਰਾਂ 'ਤੇ ਅਤਿ ਗਰਮੀ ਦੇ ਮੌਸਮ ਦੇ ਮਾੜੇ ਪ੍ਰਭਾਵਾਂ ਨੂੰ ਘਟਾਉਣ ਦੇ ਉਪਾਵਾਂ ਬਾਰੇ ਪੱਤਰ ਲਿਖਿਆ
प्रविष्टि तिथि:
18 APR 2023 1:08PM by PIB Chandigarh
ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੱਖ-ਵੱਖ ਸੈਕਟਰਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਅਤੇ ਮਜ਼ਦੂਰਾਂ 'ਤੇ ਆਉਣ ਵਾਲੀਆਂ ਗਰਮੀ ਦੀਆਂ ਲਹਿਰਾਂ ਦੇ ਪ੍ਰਭਾਵਾਂ ਦੇ ਅਸਰ ਲਈ ਤਿਆਰੀ ਅਤੇ ਪ੍ਰਭਾਵੀ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਸਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ/ਪ੍ਰਸ਼ਾਸਕਾਂ ਨੂੰ ਲਿਖੇ ਇੱਕ ਪੱਤਰ ਵਿੱਚ ਕੇਂਦਰੀ ਕਿਰਤ ਸਕੱਤਰ ਸ਼੍ਰੀਮਤੀ ਆਰਤੀ ਆਹੂਜਾ ਨੇ ਅਤਿ ਦੇ ਗਰਮੀ ਦੇ ਮੌਸਮ ਦੇ ਮਾੜੇ ਪ੍ਰਭਾਵਾਂ ਨੂੰ ਘਟਾਉਣ ਲਈ ਲੋੜੀਂਦੇ ਕਦਮ ਚੁੱਕਣ ਲਈ ਠੇਕੇਦਾਰਾਂ/ਰੋਜ਼ਗਾਰਦਾਤਾਵਾਂ/ਨਿਰਮਾਣ ਕੰਪਨੀਆਂ/ਉਦਯੋਗਾਂ ਨੂੰ ਨਿਰਦੇਸ਼ ਜਾਰੀ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਵਲੋਂ ਉੱਤਰ ਪੂਰਬੀ ਭਾਰਤ, ਪੂਰਬੀ ਅਤੇ ਮੱਧ ਭਾਰਤ ਅਤੇ ਉੱਤਰ ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਆਮ ਤੋਂ ਵੱਧ ਤਾਪਮਾਨ ਨੂੰ ਦਰਸਾਉਂਦੇ ਚਾਲੂ ਸਾਲ ਦੌਰਾਨ ਗਰਮੀ ਦੇ ਮੌਸਮ ਲਈ ਜਾਰੀ ਕੀਤੇ ਮੌਸਮੀ ਨਜ਼ਰੀਏ ਦਾ ਹਵਾਲਾ ਦਿੰਦੇ ਹੋਏ, ਪੱਤਰ ਵਿੱਚ ਲੋੜੀਂਦੇ ਰਣਨੀਤਕ ਕਦਮ ਚੁੱਕੇ ਜਾਣ ਸਬੰਧੀ ਵੱਖ-ਵੱਖ ਸੂਚੀਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਕਰਮਚਾਰੀਆਂ/ਮਜ਼ਦੂਰਾਂ ਲਈ ਕੰਮ ਦੇ ਘੰਟਿਆਂ ਨੂੰ ਮੁੜ ਤੈਅ ਕਰਨਾ, ਕੰਮ ਵਾਲੀਆਂ ਥਾਵਾਂ 'ਤੇ ਪੀਣ ਵਾਲੇ ਪਾਣੀ ਦੀ ਲੋੜੀਂਦੀ ਸਹੂਲਤ ਨੂੰ ਯਕੀਨੀ ਬਣਾਉਣਾ, ਉਸਾਰੀ ਕਿਰਤੀਆਂ ਲਈ ਐਮਰਜੈਂਸੀ ਆਈਸ ਪੈਕ ਅਤੇ ਗਰਮੀ ਰੋਗ ਦੀ ਰੋਕਥਾਮ ਲਈ ਸਮੱਗਰੀ ਦਾ ਪ੍ਰਬੰਧ ਕਰਨਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਰੋਜ਼ਗਾਰਦਾਤਾਵਾਂ ਅਤੇ ਕਰਮਚਾਰੀਆਂ ਲਈ ਜਾਰੀ ਕੀਤੀਆਂ ਸਿਹਤ ਸਲਾਹਾਂ ਦੀ ਪਾਲਣਾ ਕਰਦੇ ਹੋਏ, ਕਰਮਚਾਰੀਆਂ ਦੀ ਨਿਯਮਤ ਸਿਹਤ ਜਾਂਚ ਨੂੰ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਨਾਲ ਤਾਲਮੇਲ ਕਰਨਾ ਸ਼ਾਮਲ ਹੈ।
ਪੱਤਰ ਵਿੱਚ ਖਾਣਾਂ ਦੇ ਪ੍ਰਬੰਧਨ ਨੂੰ ਨਿਰਦੇਸ਼ ਜਾਰੀ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਕੰਮ ਵਾਲੀ ਥਾਂ ਦੇ ਨੇੜੇ ਆਰਾਮ ਦੇ ਖੇਤਰਾਂ, ਠੰਡੇ ਪਾਣੀ ਦੀ ਲੋੜੀਂਦੀ ਮਾਤਰਾ ਅਤੇ ਇਲੈਕਟ੍ਰੋਲਾਈਟ ਪੂਰਕਾਂ ਦੀ ਵਿਵਸਥਾ ਕਰਨ ਲਈ ਤੁਰੰਤ ਕਦਮ ਚੁੱਕਣ ਲਈ ਕਿਹਾ ਗਿਆ ਹੈ। ਜੇਕਰ ਕਰਮਚਾਰੀ ਬਿਮਾਰ ਮਹਿਸੂਸ ਕਰਦਾ ਹੈ ਤਾਂ ਹੌਲੀ ਰਫ਼ਤਾਰ ਨਾਲ ਕੰਮ ਕਰਨ ਦੀ ਇਜਾਜ਼ਤ ਦੇਣਾ, ਆਰਾਮ ਦੇ ਸਮੇਂ ਅਤੇ ਲਚਕਦਾਰ ਸਮਾਂ-ਸਾਰਣੀ ਕਰਮਚਾਰੀਆਂ ਨੂੰ ਦਿਨ ਦੇ ਸਭ ਤੋਂ ਠੰਢੇ ਹਿੱਸਿਆਂ ਦੌਰਾਨ ਸਭ ਤੋਂ ਔਖਾ ਕੰਮ ਕਰਨ ਦੀ ਇਜਾਜ਼ਤ ਦੇਣਾ, ਬਹੁਤ ਹੀ ਗਰਮ ਤਾਪਮਾਨਾਂ ਦੌਰਾਨ ਕੰਮ ਕਰਨ ਲਈ ਦੋ-ਵਿਅਕਤੀ ਅਮਲੇ ਨੂੰ ਨਿਯੁਕਤ ਕਰਨਾ, ਇਹ ਯਕੀਨੀ ਬਣਾਉਣਾ ਭੂਮੀਗਤ ਖਾਣਾਂ ਵਿੱਚ ਹਵਾਦਾਰੀ ਅਤੇ ਮਜ਼ਦੂਰਾਂ ਨੂੰ ਬਹੁਤ ਜ਼ਿਆਦਾ ਗਰਮੀ ਅਤੇ ਨਮੀ ਦੇ ਖ਼ਤਰਿਆਂ ਤੋਂ ਜਾਣੂ ਕਰਵਾਉਣਾ ਅਤੇ ਉਪਚਾਰਕ ਕੁਝ ਹੋਰ ਉਪਾਅ ਸੁਝਾਏ ਗਏ ਹਨ।
ਫੈਕਟਰੀਆਂ ਅਤੇ ਖਾਣਾਂ ਤੋਂ ਇਲਾਵਾ, ਕਿਰਤ ਸਕੱਤਰ ਨੇ ਉਸਾਰੀ ਕਿਰਤੀਆਂ ਅਤੇ ਭੱਠਾ ਮਜ਼ਦੂਰਾਂ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਕਿਰਤ ਚੌਕਾਂ ਵਿੱਚ ਲੋੜੀਂਦੀ ਜਾਣਕਾਰੀ ਪ੍ਰਸਾਰਤ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਹੈ।
***
ਐੱਮਜੇਪੀਐੱਸ/ਐੱਸਐੱਸਵੀ
(रिलीज़ आईडी: 1918171)
आगंतुक पटल : 164