ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਦੂਰਦਰਸ਼ਨ ਸਰਕਾਰ ਦੀਆਂ ਉਪਲੱਬਧੀਆਂ 'ਤੇ ਇੱਕ ਦਸਤਾਵੇਜ਼ੀ ਫਿਲਮ 'ਧਰੋਹਰ ਭਾਰਤ ਕੀ - ਪੁਨਰ-ਉਥਾਨ ਕੀ ਕਹਾਣੀ' ਦਾ ਪ੍ਰਸਾਰਣ ਕਰੇਗਾ

​​​​
ਇਹ ਲੜੀ ਨਵੇਂ ਰਾਸ਼ਟਰੀ ਇਤਿਹਾਸਕ ਸਥਾਨਾਂ ਦੀ ਨਿਰਮਾਣ ਨਾਲ ਸੰਬੰਧਿਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਅਤੇ ਉਸਦੇ ਅਮਲ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ।

ਇਹ ਦਸਤਾਵੇਜ਼ੀ ਸੱਭਿਆਚਾਰਕ ਏਕਤਾ ਅਤੇ ਗੌਰਵ ਦੀ ਸਾਡੀ ਭਾਵਨਾ ਦੇ ਪੁਨਰ-ਉਥਾਨ ਦਾ ਵਰਣਨ ਕਰਦੀ ਹੈ

ਨੈਸ਼ਨਲ ਹਿਸਟੋਰਿਕ ਲੈਂਡਮਾਰਕਸ ਨੂੰ ਦਸਤਾਵੇਜ਼ੀ ਰੂਪ ਦੇਣ ਵਾਲੀ ਇਹ ਦੋ ਭਾਗਾਂ ਦੀ ਲੜੀ 14 ਅਤੇ 15 ਅਪ੍ਰੈਲ ਨੂੰ ਪ੍ਰਸਾਰਿਤ ਹੋਵੇਗੀ ਅਤੇ ਪ੍ਰਸਿੱਧ ਡਿਜੀਟਲ ਮੀਡੀਆ ਪੇਸ਼ਕਾਰ ਕਾਮਿਆ ਜਾਨੀ ਦੁਆਰਾ ਪੇਸ਼ ਕੀਤੀ ਜਾਵੇਗੀ।

Posted On: 13 APR 2023 2:38PM by PIB Chandigarh

ਭਾਰਤ ਦੇ ਵਰਤਮਾਨ ਦੀ ਤਾਕਤ ਸਾਡੇ ਅਮੀਰ ਸੱਭਿਆਚਾਰਕ, ਅਧਿਆਤਮਿਕ ਅਤੇ ਰਾਸ਼ਟਰੀ ਮੁੱਲਾਂ ਦੇ ਗਿਆਨ ਵਿੱਚ ਹੈ। ਅੱਜ ਦੇ ਇਸ ਮੋੜ 'ਤੇ ਦੂਰਦਰਸ਼ਨ ਦੋ ਭਾਗਾਂ ਵਾਲੀ ਦਸਤਾਵੇਜ਼ੀ ਫਿਲਮ 'ਧਰੋਹਰ ਭਾਰਤ ਕੀ - ਪੁਨਰ-ਉਥਾਨ ਕੀ ਕਹਾਣੀ' ਦਾ ਪ੍ਰਸਾਰਣ ਕਰੇਗਾ। ਦੂਰਦਰਸ਼ਨ ਨੈਸ਼ਨਲ 'ਤੇ ਇਸ ਦਾ ਪਹਿਲਾ ਐਪੀਸੋਡ 14 ਅਪ੍ਰੈਲ 2023 ਨੂੰ ਰਾਤ 8.00 ਵਜੇ ਅਤੇ ਦੂਜਾ ਐਪੀਸੋਡ 15 ਅਪ੍ਰੈਲ 2023 ਨੂੰ ਰਾਤ 8:00 ਵਜੇ ਪ੍ਰਸਾਰਿਤ ਹੋਵੇਗਾ। ਇਸ ਡਾਕੂਮੈਂਟਰੀ ਪ੍ਰਸਿੱਧ ਡਿਜੀਟਲ ਮੀਡੀਆ ਪੇਸ਼ਕਾਰ ਕਾਮਿਆ ਜਾਨੀ ਦੁਆਰਾ ਪੇਸ਼ ਕੀਤੀ ਜਾਵੇਗੀ।

ਇਸ ਡਾਕੂਮੈਂਟਰੀ ਲਈ ਆਪਣੀ ਵਿਸ਼ੇਸ਼ ਗੱਲਬਾਤ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਾਡੇ ਸੈਨਿਕਾਂ ਨੇ ਪੂਰਾ ਜੀਵਨ ਸਮਰਪਿਤ ਕਰ ਦਿੱਤਾ ਅਤੇ ਸਾਡੀ ਮਾਤਭੂਮੀ ਦੀ ਇਕ-ਇਕ ਇੰਚ ਦੀ ਰੱਖਿਆ ਦੇ ਲਈ ਉਨ੍ਹਾਂ ਨੇ ਆਪਣੀ ਜਾਨ ਦੇ ਦਿੱਤੀ ਹੈ। ਉਨ੍ਹਾਂ ਦੀ ਕੁਰਬਾਨੀ ਨੂੰ ਸ਼ਬਦਾਂ ਵਿਚ ਨਹੀਂ ਮਾਪਿਆ ਜਾ ਸਕਦਾ। ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਲਈ ਇਸ ਦੀ ਮਹਿਮਾ ਅਤੇ ਮਹੱਤਤਾ ਨੂੰ ਜ਼ਿੰਦਾ ਕਰਨਾ ਹੋਵੇਗਾ।''

ਉਨ੍ਹਾਂ ਦੇ ਇਸੇ ਦ੍ਰਿਸ਼ਟੀਕੋਣ ਦੇ ਅਨੁਸਾਰ ਇਹ ਦਸਤਾਵੇਜ਼ੀ ਭਾਰਤ ਦੀ ਸੱਭਿਆਚਾਰਕ ਏਕਤਾ ਅਤੇ ਮਾਣ ਦੀ ਭਾਵਨਾ ਨੂੰ ਮੁੜ ਸੁਰਜੀਤ ਕਰਨ ਲਈ ਪਿਛਲੇ ਕੁਝ ਸਾਲਾਂ ਦੌਰਾਨ ਭਾਰਤ ਦੁਆਰਾ ਕੀਤੇ ਗਏ ਮਹੱਤਵਪੂਰਨ ਯਤਨਾਂ ਨੂੰ ਪ੍ਰਦਰਸ਼ਿਤ ਕਰੇਗੀ। ਜਲ੍ਹਿਆਂਵਾਲਾ ਬਾਗ ਵਰਗੀਆਂ ਦੇਸ਼ ਭਗਤੀ ਵਾਲੀਆਂ ਥਾਵਾਂ ਦੀ ਪਵਿੱਤਰਤਾ ਦੇ ਨਾਲ-ਨਾਲ ਸੁਰੱਖਿਆ ਨੂੰ ਯਕੀਨੀ ਬਣਾਉਣਾ; ਸਾਡੇ ਸਭਿਅਤਾ ਕੇਂਦਰਾਂ ਜਿਵੇਂ ਰਾਮ ਜਨਮ ਭੂਮੀ, ਕਾਸ਼ੀ ਵਿਸ਼ਵਨਾਥ ਧਾਮ, ਸੋਮਨਾਥ ਧਾਮ ਅਤੇ ਕੇਦਾਰਨਾਥ ਧਾਮ ਦੀ ਸ਼ਾਨਦਾਰ ਭਾਵਨਾ ਨੂੰ ਮੁੜ ਸੁਰਜੀਤ ਕਰਨਾ, ਕਰਤਾਰਪੁਰ ਸਾਹਿਬ ਵਰਗੇ ਅਧਿਆਤਮਿਕ ਸਥਾਨਾਂ ਦਾ ਸਨਮਾਨ ਕਰਨਾ, ਸੈਲੂਲਰ ਜੇਲ੍ਹ ਵਰਗੀਆਂ ਪ੍ਰੇਰਨਾਦਾਇਕ ਥਾਵਾਂ 'ਤੇ ਸਾਡੇ ਆਜ਼ਾਦੀ ਘੁਲਾਟੀਆਂ ਦੇ ਜੀਵਨ ਦਾ ਜਸ਼ਨ ਮਨਾਉਣਾ; ਇੰਡੀਆ ਗੇਟ 'ਤੇ ਨੇਤਾਜੀ ਦੀ ਵਿਸ਼ਾਲ ਮੂਰਤੀ ਰਾਹੀਂ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਯੋਗਦਾਨ ਨੂੰ ਉਜਾਗਰ ਕਰਨਾ ਅਤੇ ਯੁੱਧ ਸਮਾਰਕ ਦੇ ਜ਼ਰੀਏ ਸਾਡੇ ਦੇਸ਼ ਭਗਤਾਂ ਦੇ ਅਤੀਤ ਅਤੇ ਵਰਤਮਾਨ ਦੇ ਮਹਾਨ ਯੋਗਦਾਨਾਂ ਦਾ ਸਨਮਾਨ ਕਰਨਾ ਇਸ ਦਸਤਾਵੇਜ਼ੀ ਵਿੱਚ ਪੇਸ਼ ਕੀਤੇ ਗਏ ਕੁਝ ਵਿਸ਼ੇ ਹਨ।

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੁਆਰਾ ਦਿੱਤਾ ਗਿਆ ਸੱਦਾ - "ਪ੍ਰਾਚੀਨ, ਮਹਾਨ ਪਰੰਪਰਾਵਾਂ ਲਈ ਆਕਰਸ਼ਿਤ" ਜਾਂ ਸਾਡੀ ਪ੍ਰਾਚੀਨ, ਭਰਪੂਰ ਅਤੇ ਵਿਲੱਖਣ ਵਿਰਾਸਤ ਵਿੱਚ ਦਿਲਚਸਪੀ - ਸਮਾਜ ਦੇ ਸਾਰੇ ਵਰਗਾਂ ਦੀ ਇਤਿਹਾਸਕ ਭਾਗੀਦਾਰੀ ਨਾਲ ਇੱਕ ਦੇਸ਼ ਵਿਆਪੀ ਵਰਤਾਰਾ ਬਣ ਗਿਆ ਹੈ। ਇਹ ਦਸਤਾਵੇਜ਼ੀ ਫ਼ਿਲਮ ਇਸੇ ਵਿਚਾਰ ਦਾ ਪ੍ਰਤੀਬਿੰਬ ਹੈ। ਜਿੱਥੇ ਸਾਡੇ ਸਾਂਝੇ ਸਵੈਮਾਣ ਨੇ ਸਾਡੇ ਵਿੱਚ ਆਪਸੀ ਸਾਂਝ ਦੀ ਭਾਵਨਾ ਨੂੰ ਮੁੜ ਸੁਰਜੀਤ ਕੀਤਾ ਹੈ, ਖਾਸ ਤੌਰ 'ਤੇ ਪਿਛਲੇ ਕੁਝ ਸਾਲਾਂ ਵਿੱਚ, ਅੱਜ ਦੇ ਨੌਜਵਾਨਾਂ ਲਈ ਇਹ ਲਾਜ਼ਮੀ ਹੈ ਕਿ ਉਹ ਸਾਡੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਦੀ ਮਹੱਤਤਾ ਨੂੰ ਪੂਰੀ ਤਰ੍ਹਾਂ ਸਮਝਣ ਅਤੇ ਉਨ੍ਹਾਂ ਦੀ ਕਦਰ ਕਰਨ ਦੀ ਵਿਰਾਸਤ ਨੂੰ ਯਾਦ ਰੱਖਣ।

 

ਇਸੇ ਤਰ੍ਹਾਂ ਸਾਬਰਮਤੀ ਆਸ਼ਰਮ ਵਾਂਗ ਪੁਨਰ-ਸੁਰਜੀਤ ਅਤੇ ਸੁਸ਼ੋਭਿਤ ਕੀਤੇ ਗਏ ਸਾਡੇ ਅਧਿਆਤਮਕ ਕੇਂਦਰਾਂ ਦੀ ਪਵਿੱਤਰਤਾ, ਸਟੈਚੂ ਆਫ਼ ਯੂਨਿਟੀ ਅਤੇ ਪੰਚਤੀਰਥ ਵਰਗੇ ਨਵੇਂ ਸਮਾਰਕਾਂ ਅਤੇ ਬੁੱਤਾਂ ਦੀ ਉਸਾਰੀ ਦੇ ਕਾਰਨਾਂ ਨੂੰ ਇਸ ਦਸਤਾਵੇਜ਼ੀ ਰਾਹੀਂ ਪੂਰੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਸੰਖੇਪ ਰੂਪ ਵਿੱਚ, ਇਹ ਦੋ ਭਾਗਾਂ ਵਾਲੀ ਦਸਤਾਵੇਜ਼ੀ ਭਾਰਤ ਦੀ ਵਿਸ਼ਾਲ ਅਤੇ ਜੀਵੰਤ ਸੰਸਕ੍ਰਿਤੀ ਉਸ ਦੇ ਕਲਿਆਣ ਅਤੇ ਉਸ ਨੂੰ ਅਪਣਾਉਣ ਅਤੇ ਜਿਹਾ ਕਰਨ ਦੇ ਕ੍ਰਮ ਵਿੱਚ ਸਾਡੀ ਸਾਡੀ ਅਮੀਰ ਅਤੇ ਵਿਭਿੰਨ ਵਿਰਾਸਤ ਦਾ ਜਸ਼ਨ ਮਨਾਉਣ ਦਾ ਇਕ ਆਕਸ਼ਿਤ ਪ੍ਰਦਰਸ਼ਨ ਹੈ।

 

"ਧਰੋਹਰ ਭਾਰਤ ਕੀ" ਹਰ ਭਾਰਤੀ ਦੇ ਨਾਲ-ਨਾਲ ਹਰ ਥਾਂ ਭਾਰਤੀਆਂ ਦੇ ਦਿਲਾਂ ਵਿੱਚ ਖੁਸ਼ੀ ਅਤੇ ਮਾਣ ਲਿਆਏਗਾ। ਆਪਣੀਆਂ ਜੜ੍ਹਾਂ ਦੀ ਯਾਤਰਾ ਦਾ ਅਨੁਭਵ ਕਰਕੇ ਹੀ ਅਸੀਂ ਆਪਣੇ ਸ਼ਾਨਦਾਰ ਭਵਿੱਖ ਦੇ ਮਾਰਗ 'ਤੇ ਚੱਲ ਸਕਦੇ ਹਾਂ।

*************

ਐੱਸਐੱਸ



(Release ID: 1917912) Visitor Counter : 118