ਇਸਪਾਤ ਮੰਤਰਾਲਾ
azadi ka amrit mahotsav

ਕੇਂਦਰੀ ਸਟੀਲ ਮੰਤਰੀ ਸ਼੍ਰੀ ਜਯੋਤੀਰਾਦਿਤਿਆ ਐੱਮ.ਸਿੰਧੀਆ ਮੁੰਬਈ ਵਿੱਚ ਇੰਡੀਆ ਸਟੀਲ 2023 ਦਾ ਉਦਘਾਟਨ ਕਰਣਗੇ


ਇਸ ਆਯੋਜਨ ਦਾ ਉਦੇਸ਼ ਸਟੀਲ ਉਦਯੋਗ ਵਿੱਚ ਨਵੀਨਤਮ ਵਿਕਾਸ, ਚੁਣੌਤੀਆਂ ਅਤੇ ਮੌਕਿਆਂ ’ਤੇ ਚਰਚਾ ਕਰਨਾ ਹੈ

Posted On: 17 APR 2023 4:00PM by PIB Chandigarh

 

ਕੇਂਦਰੀ ਸਟੀਲ ਮੰਤਰਾਲੇ, ਵਣਜ ਵਿਭਾਗ, ਵਣਜ ਅਤੇ ਉਦਯੋਗ ਮੰਤਰਾਲੇ ਅਤੇ ਉਦਯੋਗ ਸੰਗਠਨ ਫਿੱਕੀ ਦੇ ਸਹਿਯੋਗ ਨਾਲ 19 ਤੋਂ 21 ਅਪ੍ਰੈਲ, 2023 ਤੱਕ ਸਟੀਲ ਉਦਯੋਗ ’ਤੇ ਇੱਕ ਕਾਨਫਰੰਸ ਅਤੇ ਅੰਤਰਰਾਸ਼ਟਰੀ ਪ੍ਰਦਰਸ਼ਨੀ ਇੰਡੀਆ ਸਟੀਲ 2023 ਦਾ ਆਯੋਜਨ ਮੁੰਬਈ ਪ੍ਰਦਰਸ਼ਨੀ ਕੇਂਦਰ, ਗੋਰੇਗਾਂਵ, ਮੁੰਬਈ ਵਿੱਚ  ਕਰ ਰਿਹਾ ਹੈ। ਇਸ ਆਯੋਜਨ ਦਾ ਉਦੇਸ਼ ਸਟੀਲ ਉਦਯੋਗ ਵਿੱਚ ਨਵੀਨਤਮ ਵਿਕਾਸ, ਚੁਣੌਤੀਆਂ ਅਤੇ ਮੌਕਿਆਂ ’ਤੇ ਚਰਚਾ ਕਰਨ ਲਈ ਉਦਯੋਗ ਦੇ ਪ੍ਰਮੁੱਖਾਂ, ਨੀਤੀ ਨਿਰਮਾਤਾਵਾਂ ਅਤੇ ਮਾਹਰਾਂ ਨੂੰ ਇਕੱਠੇ ਕਰਨਾ ਹੈ।

19 ਅਪ੍ਰੈਲ 2023 ਨੂੰ ਇੰਡੀਆ ਸਟੀਲ 2023 ਦੇ ਉਦਘਾਟਨੀ ਸੈਸ਼ਨ ਨੂੰ ਸ਼੍ਰੀ ਜਯੋਤੀਰਾਦਿਤਿਆ ਐੱਮ, ਸਿੰਧੀਆ, ਕੇਂਦਰੀ ਸ਼ਹਿਰੀ ਹਵਾਬਾਜ਼ੀ ਅਤੇ ਸਟੀਲ ਮੰਤਰੀ, ਭਾਰਤ ਸਰਕਾਰ , ਸ਼੍ਰੀ ਫੱਗਨ ਸਿੰਘ  ਕੁਲਸਤੇ, ਸਟੀਲ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ, ਭਾਰਤ ਸਰਕਾਰ, ਸ਼੍ਰੀ ਨਗੇਂਦਰ ਨਾਥ ਸਿਨਹਾ, ਸਕੱਤਰ, ਸਟੀਲ ਮੰਤਰਾਲੇ,ਸੀਨੀਅਰ ਅਧਿਕਾਰੀ ਅਤੇ ਸ਼੍ਰੀ ਸੁਬਰਕਾਂਤ ਪਾਂਡਾ (ਪ੍ਰਧਾਨ, ਫਿੱਕੀ) ਅਤੇ ਸ਼੍ਰੀਮਤੀ ਸੋਮਾ ਮੰਡਲ (ਚੇਅਰਪਰਸਨ, ਸੇਲ ਅਤੇ ਚੇਅਰਪਰਸਨ, ਫਿੱਕੀ ਸਟੀਲ ਕਮੇਟੀ) ਸਮੇਤ ਹੋਰ ਵਿਸ਼ੇਸ਼ ਬੁਲਾਰਿਆਂ ਦੁਆਰਾ ਸੰਬੋਧਿਤ ਕੀਤਾ ਜਾਵੇਗਾ। ਆਯੋਜਨ ਦੌਰਾਨ, ਸਟੀਲ ਖੇਤਰ ਵਿੱਚ ਨਵੀਨਤਮ ਉਤਪਾਦਾਂ ਅਤੇ ਨਵੀਨਤਾਵਾਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਪ੍ਰਦਰਸ਼ਨੀ ਵੀ ਸਮਕਾਲੀ ਰੂਪ ਨਾਲ ਆਯੋਜਿਤ ਕੀਤੀ ਜਾਵੇਗੀ।

ਤਿੰਨ ਦਿਨਾਂ ਦੌਰਾਨ, ਹਾਜ਼ਰੀਨ ਨੂੰ ਵੱਖ-ਵੱਖ ਵਿਸ਼ਿਆਂ ਨੂੰ ਕਵਰ ਕਰਨ ਲਈ ਸੂਚਨਾਤਮਕ ਸੈਸ਼ਨ ਦੀ ਇੱਕ ਲੜੀ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ। ਇਸ ਦੌਰਾਨ, ਇੰਡੀਆ ਸਟੀਲ 2023 ਦੇ ਮਹੱਤਵਪੂਰਨ ਸੈਸ਼ਨ ਆਯੋਜਿਤ ਕੀਤੇ ਜਾਣਗੇ, ਜਿਸ ਵਿੱਚ “ਲੌਜਿਸਟਿਕਸ ਇੰਫ੍ਰਾਸਟ੍ਰਕਚਰ ਨੂੰ ਸਮਰੱਥ ਕਰਨ ਦਾ ਪ੍ਰਚਾਰ,” “ਭਾਰਤੀ ਸਟੀਲ ਉਦਯੋਗ ਲਈ ਡਿਮਾਂਡ ਡਾਇਨਾਮਿਕਸ,” “ਗ੍ਰੀਨ ਸਟੀਲ ਰਾਹੀਂ ਸਥਿਰਤਾ ਟੀਚੇ: ਚੁਣੌਤੀਆਂ ਅਤੇ ਅੱਗੇ ਦਾ ਰਾਹ,” “ਸਹਾਇਕ ਨੀਤੀ ਫਰੇਮਵਰਕ ਅਤੇ ਭਾਰਤੀ ਸਟੀਲ ਲਈ ਮੁੱਖ ਸਮਰਥਕ,” ਅਤੇ “ਉਤਪਾਦਕਤਾ ਅਤੇ ਕੁਸ਼ਲਤਾ ਵਧਾਉਣ ਲਈ ਟੈਕਨੋਲੋਜੀ ਸਮਾਧਾਨ” ਵਰਗੇ ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾਵੇਗਾ।

ਭਾਰਤੀ ਸਟੀਲ ਖੇਤਰ ਦੇ ਅੰਦਰ ਚੁਣੌਤੀਆਂ ਅਤੇ ਮੌਕਿਆਂ ਨੂੰ ਸੰਬੋਧਿਤ ਕਰਨ ਦੇ ਉਦੇਸ਼ ਨਾਲ ਹਰੇਕ ਸੈਸ਼ਨ ਉਦਯੋਗ ਦੇ ਪ੍ਰਮੁੱਖਾਂ, ਸਰਕਾਰੀ ਅਧਿਕਾਰੀਆਂ, ਅਤੇ ਮਾਹਿਰਾਂ ਦੇ ਵਿੱਚ ਗਹਿਰੀ ਚਰਚਾ ਦੀ ਸੁਵਿਧਾ ਪ੍ਰਦਾਨ ਕਰੇਗਾ। ਇਹ ਸੈਸ਼ਨ ਉਦਯੋਗ ਦੇ ਭਵਿੱਖ ਦੇ ਵਿਕਾਸ ਲਈ ਸਹਿਯੋਗ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ, ਵਿਚਾਰਾਂ, ਸੂਝਾਂ ਅਤੇ ਅਨੁਭਵਾਂ ਦਾ ਆਦਾਨ-ਪ੍ਰਦਾਨ ਕਰਨ ਲਈ ਹਿੱਸੇਦਾਰਾਂ ਦੇ ਲਈ ਇੱਕ ਪਲੈਟਫਾਰਮ ਪ੍ਰਦਾਨ ਕਰੇਗਾ। ਇੰਡੀਆ ਸਟੀਲ 2023 ਸਟੀਲ ਉਦਯੋਗ ਦੇ ਪ੍ਰਮੁੱਖ ਮੁੱਦਿਆਂ ’ਤੇ ਗੋਲਮੇਜ਼ ਚਰਚਾ ਦੀ ਇੱਕ ਲੜੀ ਦੀ ਮੇਜ਼ਬਾਨੀ ਵੀ ਕਰੇਗਾ।

ਇੰਡੀਆ ਸਟੀਲ 2023 ਪ੍ਰਦਰਸ਼ਨੀ ਭਾਰਤੀ ਸਟੀਲ ਉਦਯੋਗ ਦੀਆਂ ਉੱਨਤ ਟੈਕਨੋਲੋਜੀਆਂ, ਉਤਪਾਦਾਂ ਅਤੇ ਸਮਾਧਾਨਾਂ ਦਾ ਪ੍ਰਦਰਸ਼ਨ ਕਰੇਗੀ। ਇਹ ਦੋ-ਸਾਲਾ ਪ੍ਰੋਗਰਾਮ ਹਾਜਰ ਲੋਕਾਂ ਨੂੰ ਉਦਯੋਗ ਦੇ ਪ੍ਰਮੁੱਖਾਂ ਨਾਲ ਜੁੜਨ, ਭਵਿੱਖ ਦੀ ਵਿਕਾਸ ਸੰਭਾਵਨਾਵਾਂ ਵਿੱਚ ਸਮਝ ਪ੍ਰਾਪਤ ਕਰਨ ਅਤੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਭਾਰਤੀ ਸਟੀਲ ਲੈਂਡਸਕੇਪ ਵਿੱਚ ਸਹਿਯੋਗ ਦੇ ਮੌਕਿਆਂ ਦਾ ਪਤਾ ਲਗਾਉਣ ਲਈ ਇੱਕ ਵਿਲੱਖਣ ਪਲੈਟਫਾਰਮ ਪ੍ਰਦਾਨ ਕਰੇਗਾ। ਇੰਡੀਆ ਸਟੀਲ 2023 ਬਾਰੇ ਹੋਰ ਜਾਣਕਾਰੀ ਅਤੇ ਇਸ ਪ੍ਰੋਗਰਾਮ ਲਈ ਰਜਿਸਟਰ ਕਰਵਾਉਣ ਲਈ ਕਿਰਪਾ   www.indiasteelexpo.in  ’ਤੇ ਜਾਓ।

*****

ਏਐੱਲ/ਏਕੇਐੱਨ


(Release ID: 1917908) Visitor Counter : 99