ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ‘ਚਿੰਤਨ ਸ਼ਿਵਿਰ’ (Chintan Shivir) ਦੀ ਪ੍ਰਧਾਨਗੀ ਕੀਤੀ


‘ਚਿੰਤਨ ਸ਼ਿਵਿਰ’ ਦਾ ਉਦੇਸ਼ ਗ੍ਰਹਿ ਮੰਤਰਾਲੇ ਦੇ ਕੰਮਾਂ ਦੀ ਸਮੀਖਿਆ ਕਰਨਾ ਅਤੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੇ “ਵਿਜ਼ਨ 2047” ਨੂੰ ਲਾਗੂ ਕਰਨ ਲਈ ਐਕਸ਼ਨ ਪਲਾਨ ਤਿਆਰ ਕਰਨਾ ਹੈ

‘ਚਿੰਤਨ ਸ਼ਿਵਿਰ’ ਦੀ ਸ਼ੁਰੂਆਤ ਗ੍ਰਹਿ ਮੰਤਰੀ ਦੁਆਰਾ ਪਹਿਲਾਂ ਕੀਤੀ ਗਈ ਚਰਚਾ ਦੌਰਾਨ ਦਿੱਤੇ ਗਏ ਨਿਰਦੇਸ਼ਾਂ ਦੀ ਅਨੁਪਾਲਣ ਸਥਿਤੀ (Status of Compliance) ਦੀ ਗਹਿਰੀ ਸਮੀਖਿਆ ਨਾਲ ਹੋਈ

ਸ਼੍ਰੀ ਅਮਿਤ ਸ਼ਾਹ ਨੇ MHA Dashboard, Government Land Information System (GLIS), Budget Utilization, E-Office ਅਤੇ Special Recruitment Drive ਆਦਿ ਕੰਮਾਂ ਦੀ ਵੀ ਸਮੀਖਿਆ ਕੀਤੀ

ਗ੍ਰਹਿ ਮੰਤਰੀ ਨੇ ਅਪਰਾਧਾਂ ਦੇ ਕ੍ਰਿਟੀਕਲ ਐਨਾਲਿਸਿਸ ਲਈ CCTNS ਡੇਟਾਬੇਸ ਦਾ ਵਿਸਤ੍ਰਿਤ ਉਪਯੋਗ ਕਰਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਇਸਤੇਮਾਲ ‘ਤੇ ਜ਼ੋਰ ਦਿੱਤਾ, ਤਾਂ ਜੋ ਮਹਿਲਾਵਾਂ, ਬੱਚਿਆਂ ਅਤੇ ਕਮਜ਼ੋਰ ਵਰਗਾਂ ਲਈ ਸੁਰੱਖਿਅਤ ਵਾਤਾਵਰਣ ਤਿਆਰ ਕੀਤਾ ਜਾ ਸਕੇ

ਭਰਤੀ ਪ੍ਰਕ੍ਰਿਆ ਨੂੰ ਤੇਜ਼ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ, ਭਵਿੱਖ ਵਿੱਚ ਅਸਾਮੀਆਂ ਖਾਲੀ ਹੋਣ ਤੋਂ ਪਹਿਲਾਂ ਹੀ ਭਰਤੀ ਪ੍ਰਕ੍ਰਿਆ ਹੋਵੇ ; ਕਿਹਾ –ਡੀਪੀਸੀ ਦਾ ਨਿਯਮਿਤ ਆਯੋਜਨ ਹੋਵੇ ਜਿਸ ਨਾਲ ਕਰਮਚਾਰੀਆਂ ਨੂੰ ਸਮੇਂ ‘ਤੇ ਪ੍ਰਮੋਸ਼ਨ ਮਿਲੇ

ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੂੰ ਵਿਕਾਸ ਯੋਜਨਾਵਾਂ ਦੀ ਨਿਗਰਾਨੀ ਲਈ ਨਿਯਮਿਤ ਦੌਰੇ ਕਰਨੇ ਚਾਹੀਦੇ ਹਨ, ਸਰਹੱਦੀ ਖੇਤਰਾਂ ਵਿੱਚ ਕੰਡਿ

Posted On: 18 APR 2023 8:25PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ‘ਚਿੰਤਨ ਸ਼ਿਵਿਰ’ ਦੀ ਪ੍ਰਧਾਨਗੀ ਕੀਤੀ। ਚਿੰਤਨ ਸ਼ਿਵਿਰ ਦਾ ਉਦੇਸ਼ ਗ੍ਰਹਿ ਮੰਤਰਾਲੇ ਦੇ ਕੰਮਾਂ ਦੀ ਸਮੀਖਿਆ ਕਰਨਾ ਅਤੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੇ “ਵਿਜ਼ਨ 2047” ਨੂੰ ਲਾਗੂ ਕਰਨ ਲਈ ਐਕਸ਼ਨ ਪਲਾਨ ਤਿਆਰ ਕਰਨਾ ਸੀ। ਚਿੰਤਨ ਸ਼ਿਵਿਰ ਵਿੱਚ ਦੋ ਸੈਸ਼ਨਾਂ ਵਿੱਚ ਚਰਚਾ ਹੋਈ।

https://static.pib.gov.in/WriteReadData/userfiles/image/image001Y49E.jpg

ਸ਼੍ਰੀ ਅਮਿਤ ਸ਼ਾਹ ਦੁਆਰਾ ਚਿੰਤਨ ਸ਼ਿਵਿਰ ਦੀ ਸ਼ੁਰੂਆਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਪਹਿਲਾਂ ਕੀਤੀ ਗਈ ਚਰਚਾ ਦੌਰਾਨ ਦਿੱਤੇ ਗਏ ਨਿਰਦੇਸ਼ਾਂ ਦੀ ਅਨੁਪਾਲਣਾ ਸਥਿਤੀ (Status of Compliance) ਬਾਰੇ ਗਹਿਰੀ ਸਮੀਖਿਆ ਨਾਲ ਕੀਤੀ ਗਈ। ਸ਼੍ਰੀ ਸ਼ਾਹ ਨੇ MHA Dashboard, Government Land Information System (GLIS), Budget Utilization, E-Office ਅਤੇ Special Recruitment Drive ਆਦਿ ਕੰਮਾਂ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਨੇ ਵਿਭਿੰਨ ਵਿਭਾਗਾਂ ਦੁਆਰਾ ਆਉਣ ਵਾਲੇ ਵਰ੍ਹਿਆਂ ਵਿੱਚ ਆਪਣੀਆਂ ਪ੍ਰਾਥਮਿਕਤਾਵਾਂ ਅਤੇ ਡਿਲੀਵਰੇਬਲਸ ‘ਤੇ ਕੀਤੇ ਗਏ ਕੰਮਾਂ ਅਤੇ ਆਤਮ-ਨਿਰਭਰ ਭਾਰਤ, ਵਿਭਿੰਨ ਬਜਟ ਘੋਸ਼ਨਾਵਾਂ ਅਤੇ ਮਹਤੱਵਪੂਰਣ ਪੈਂਡਿੰਗ ਮੁੱਦਿਆਂ ‘ਤੇ ਉਨ੍ਹਾਂ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ।

https://static.pib.gov.in/WriteReadData/userfiles/image/image0021T8Z.jpg

ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਸਾਈਬਰ ਅਪਰਾਧ ਪ੍ਰਬੰਧਨ, ਪੁਲਿਸ ਬਲਾਂ ਦੇ ਆਧੁਨਿਕੀਕਰਣ, ਕ੍ਰਿਮੀਨਲ ਜਸਟਿਸ ਸਿਸਟਮ ਵਿੱਚ IT ਦੀ ਵਧਦੀ ਵਰਤੋਂ, ਲੈਂਡ ਬਾਰਡਰ ਮੈਨੇਜਮੈਂਟ ਅਤੇ ਤੱਟੀ ਸੁਰੱਖਿਆ ਮੁੱਦਿਆਂ ਆਦਿ ਲਈ ਇੱਕ ਈਕੋਸਿਸਟਮ ਵਿਕਸਿਤ ਕਰਨ ‘ਤੇ ਜ਼ੋਰ ਦਿੱਤਾ। ਸ਼੍ਰੀ ਅਮਿਤ ਸ਼ਾਹ ਨੇ ਅਪਰਾਧਾਂ ਦੇ ਕ੍ਰਿਟੀਕਲ ਐਨਾਲਿਸਿਸ ਲਈ CCTNS ਡੇਟਾਬੇਸ ਦਾ ਵਿਸਤ੍ਰਿਤ ਉਪਯੋਗ ਕਰਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਇਸਤੇਮਾਲ ‘ਤੇ ਜ਼ੋਰ ਦਿੱਤਾ, ਜਿਸ ਨਾਲ ਮਹਿਲਾਵਾਂ, ਬੱਚਿਆਂ ਅਤੇ ਕਮਜ਼ੋਰ ਵਰਗਾਂ ਲਈ ਸੁਰੱਖਿਅਤ ਵਾਤਾਵਰਣ ਤਿਆਰ ਕੀਤਾ ਜਾ ਸਕੇ।

 

https://static.pib.gov.in/WriteReadData/userfiles/image/image0033E7N.jpg

ਕੇਂਦਰੀ ਗ੍ਰਹਿ ਮੰਤਰੀ ਨੇ ਭਰਤੀ ਪ੍ਰਕ੍ਰਿਆ ਨੂੰ ਸੁਚਾਰੂ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅਸਾਮੀਆਂ ਖਾਲੀ ਹੋਣ ਤੋਂ ਪਹਿਲਾਂ ਹੀ ਭਰਤੀ ਪ੍ਰਕ੍ਰਿਆ ਸ਼ੁਰੂ ਹੋ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਡੀਪੀਸੀ ਦਾ ਨਿਯਮਿਤ ਆਯੋਜਨ ਹੋਵੇ ਜਿਸ ਨਾਲ ਕਰਮਚਾਰੀਆਂ ਨੂੰ ਸਮੇਂ ਸਿਰ ਪ੍ਰਮੋਸ਼ਨ ਮਿਲ ਸਕੇ। ਸ਼੍ਰੀ ਸ਼ਾਹ ਨੇ CAPF ਕਰਮੀਆਂ ਲਈ ਵਿਭਿੰਨ ਭਲਾਈ ਕਦਮਾਂ ਜਿਵੇਂ ਉਨ੍ਹਾਂ ਲਈ ਸਿਹਤ ਸੁਵਿਧਾਵਾਂ ਦਾ ਨਿਰਮਾਣ ਅਤੇ ਹਾਊਸਿੰਗ ਸੈਟੀਸਪੈਕਸ਼ਨ ਰੇਸ਼ੋ ਵਿੱਚ ਸੁਧਾਰ ਕਰਨ ‘ਤੇ ਵੀ ਜ਼ੋਰ ਦਿੱਤਾ। ਗ੍ਰਹਿ ਮੰਤਰੀ ਨੇ ਪ੍ਰੀਖਣ ਦੀ ਮਹਤੱਤਾ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਗ੍ਰਹਿ ਮੰਤਰਾਲੇ ਦੇ ਸਾਰੇ ਵਿਭਾਗਾਂ ਨੂੰ ਨਿਯਮਿਤ ਰੂਪ ਨਾਲ ਆਪਣੇ ਕਰਮਚਾਰੀਆਂ ਨੂੰ ਟ੍ਰੇਂਡ ਕਰਨਾ ਚਾਹੀਦਾ ਹੈ।

 

ਕੇਂਦਰੀ ਗ੍ਰਹਿ ਮੰਤਰੀ ਨੇ ਸੁਝਾਅ ਦਿੱਤਾ ਕਿ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੂੰ ਵਿਕਾਸ ਯੋਜਨਾਵਾਂ ਦੀ ਨਿਗਰਾਨੀ ਲਈ ਨਿਯਮਿਤ ਦੌਰੇ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਸਹਹੱਦੀ ਖੇਤਰਾਂ ਵਿੱਚ ਕੰਡਿਆਲੀ ਤਾਰ ਲਗਾਉਣ ਅਤੇ ਸੜਕਾਂ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਦੇ ਵੀ ਨਿਰਦੇਸ਼ ਦਿੱਤੇ।

https://static.pib.gov.in/WriteReadData/userfiles/image/image0043499.jpg

 

ਗ੍ਰਹਿ ਮੰਤਰੀ ਨੇ ਸੰਵੇਦਨਸ਼ੀਲਤਾ ਦੀ ਮਹੱਤਤਾ ਅਤੇ ਸਾਰੇ ਸੀਨੀਅਰ ਕਰਮੀਆਂ ਦੁਆਰਾ ਇੱਕ ਪਰਸਨਲ ਟਚ ਵਿਕਸਿਤ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਮੰਤਰਾਲੇ ਨੂੰ ਭਵਿੱਖ ਲਈ ਵੈਲਿਊਏਬਲ ਇਨਸਾਈਟਸ ਦਿੱਤੇ ਅਤੇ ਉਮੀਦ ਜਤਾਈ ਕਿ ਚਿੰਤਨ ਸ਼ਿਵਿਰ ਵਿੱਚ ਆਯੋਜਿਤ ਚਰਚਾਵਾਂ ਦੇ ਮਾਧਿਅਮ ਨਾਲ ਇਨ੍ਹਾਂ ਖੇਤਰਾਂ ਵਿੱਚ ਰਾਸ਼ਟਰੀ ਨੀਤੀ ਨਿਰਮਾਣ ਕਰਨ ਅਤੇ ਬਿਹਤਰ ਯੋਜਨਾ ਅਤੇ ਤਾਲਮੇਲ ਵਿੱਚ ਮਦਦ ਮਿਲੇਗੀ। ਸ਼੍ਰੀ ਸ਼ਾਹ ਨੇ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਾਰੇ ਮਿਲ ਕੇ ਪੂਰੀ ਲਗਨ ਨਾਲ ਕੰਮ ਕਰਨ। ਸ਼੍ਰੀ ਅਮਿਤ ਸ਼ਾਹ ਨੇ ਗ੍ਰਹਿ ਮੰਤਰਾਲੇ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਅਤੇ ਇੱਕ ਸੁਰੱਖਿਅਤ ਭਾਰਤ ਬਣਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਨਿਰੰਤਰ ਪ੍ਰਯਾਸ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

**********

ਆਰਕੇ/ਏਵਾਈ/ਏਕੇਐੱਸ/ਏਐੱਸ/ਐੱਚਐੱਨ



(Release ID: 1917906) Visitor Counter : 128


Read this release in: English , Urdu , Marathi , Hindi