ਖੇਤੀਬਾੜੀ ਮੰਤਰਾਲਾ
ਜੀ20 ਐੱਮਏਸੀਐੱਸ ਦੀ ਤਿੰਨ ਦਿਨੀਂ ਮੀਟਿੰਗ ਕੱਲ੍ਹ ਵਾਰਾਨਸੀ ਵਿੱਚ ਸ਼ੁਰੂ
ਜਨਰਲ (ਰਿਟਾਇਰਡ) ਵੀ.ਕੇ. ਸਿੰਘ ਇਸ ਮੀਟਿੰਗ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰਨਗੇ
प्रविष्टि तिथि:
16 APR 2023 5:55PM by PIB Chandigarh
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (ਡੀਏਆਰਈ) ਦੁਆਰਾ ਜੀ20 ਦੇ ਖੇਤੀਬਾੜੀ ਪ੍ਰਮੁੱਖ ਵਿਗਿਆਨਿਕਾਂ (ਐੱਮਏਸੀਐੱਸ) ਦੀ ਮੀਟਿੰਗ 17-19 ਅਪ੍ਰੈਲ 2023 ਦੌਰਾਨ ਵਾਰਾਨਸੀ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ। ਜੀ20 ਦੇ ਮੈਂਬਰ ਦੇਸ਼ਾਂ ਯਾਨੀ ਆਸਟ੍ਰੇਲੀਆ, ਅਰਜਨਟੀਨਾ, ਬ੍ਰਾਜੀਲ, ਕਨੇਡਾ, ਚੀਨ, ਫਰਾਂਸ, ਜਰਮਨੀ, ਇੰਡੋਨੇਸ਼ੀਆ, ਇਟਲੀ, ਜਪਾਨ, ਮੈਕਸੀਕੋ, ਕੋਰੀਆ ਗਣਰਾਜ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਯੂਨਾਈਟਿਡ ਕਿੰਗਡਮ, ਸੰਯੁਕਤ ਰਾਜ ਅਮਰੀਕਾ ਅਤੇ ਯੂਰਪੀ ਸੰਘ, ਸੱਦੇ ਗਏ ਮਹਿਮਾਨ ਦੇਸ਼ਾਂ ਬੰਗਲਾਦੇਸ਼, ਮਿਸਰ, ਮੌਰੀਸ਼ਸ, ਨੀਦਰਲੈਂਡ, ਨਾਇਜੀਰੀਆ, ਓਮਾਨ, ਸਿੰਗਾਪੁਰ, ਸਪੇਨ ਯੂਏਈ, ਵਿਯਤਨਾਮ ਅਤੇ ਸੰਯੁਕਤ ਰਾਸ਼ਟਰ, ਅੰਤਰਰਾਸ਼ਟਰੀ ਮੁਦ੍ਰਾ ਕੋਸ਼, ਵਿਸ਼ਵ ਬੈਂਕ, ਵਿਸ਼ਵ ਸਿਹਤ ਸੰਗਠਨ, ਵਿਸ਼ਵ ਵਪਾਰ ਸੰਗਠਨ, ਅੰਤਰਰਾਸ਼ਟਰੀ ਮਜ਼ਦੂਰ ਸੰਗਠਨ, ਐੱਫਐੱਸਬੀ, ਓਈਸੀਡੀ ਜਿਹੇ ਅੰਤਰਰਾਸ਼ਟਰੀ ਸੰਗਠਨਾਂ, ਏਯੂ, ਏਯੂਡੀਏ-ਐੱਨਈਪੀਏਡੀ, ਆਸਿਯਾਨ ਜਿਹੇ ਖੇਤਰੀ ਸੰਗਠਨਾਂ ਦੇ ਚੇਅਰਮੈਨ ਅਤੇ ਭਾਰਤ ਦੁਆਰਾ ਵਿਸ਼ੇਸ਼ ਰੂਪ ਨਾਲ ਸੱਦੇ ਗਏ ਯਾਨੀ ਅੰਤਰਰਾਸ਼ਟਰੀ ਪੁਲਾੜ ਗਠਬੰਧਨ, ਸੀਡੀਆਰ ਅਤੇ ਏਸ਼ਿਆਈ ਵਿਕਾਸ ਬੈਂਕ ਦੇ ਲਗਭਗ 80 ਵਿਦੇਸ਼ੀ ਪ੍ਰਤੀਨਿਧੀ ਇਸ ਤਿੰਨ-ਦਿਨੀਂ ਮੀਟਿੰਗ ਵਿੱਚ ਭਾਗ ਲੈਣਗੇ।
ਇਸ ਮੀਟਿੰਗ ਵਿੱਚ ਖੇਤੀਬਾੜੀ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਸਹਿਤ ਹੋਰ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਵੀ ਹਿੱਸਾ ਲੈ ਰਹੇ ਹਨ। ਇਸ ਵਿੱਚ ਖੁਰਾਕ ਸੁਰੱਖਿਆ ਅਤੇ ਪੋਸ਼ਣ, ਜਲਵਾਯੂ ਅਨੁਕੂਲ ਖੇਤੀਬਾੜੀ, ਡਿਜੀਟਲ ਖੇਤੀਬਾੜੀ, ਜਨਤਕ-ਨਿਜੀ ਸਾਂਝੇਦਾਰੀ ਆਦਿ ਸਹਿਤ ਖੇਤੀਬਾੜੀ ਖੋਜ ਅਤੇ ਵਿਕਾਸ ਨਾਲ ਜੁੜੇ ਵਿਭਿੰਨ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਭਾਰਤ ਦੀ ਪ੍ਰਧਾਨਗੀ ਦੇ ਤਹਿਤ ਜੀ20 ਦੀ ਪਹਿਲ ਦੇ ਰੂਪ ਵਿੱਚ “ਮਿਲਟਸ ਐਂਡ ਅਦਰ ਐਂਸ਼ੀਐਂਟ ਗ੍ਰੇਂਸ ਇੰਟਰਨੈਸ਼ਨਲ ਰਿਸਰਚ ਇਨੀਸ਼ੀਏਟਿਵ (MAHARISHI)” ‘ਤੇ ਵੀ ਚਰਚਾ ਹੋਵੇਗੀ। ਮਹਾਰਿਸ਼ੀ ਦਾ ਉਦੇਸ਼ ਅੰਤਰਰਾਸ਼ਟਰੀ ਪੋਸ਼ਕ ਅਨਾਜ ਵਰ੍ਹੇ 2023 ਦੇ ਦੌਰਾਨ ਅਤੇ ਉਸ ਤੋਂ ਬਾਅਦ ਪੋਸ਼ਕ ਅਨਾਜਾਂ/ਬਾਜਰਾ ਅਤੇ ਹੋਰ ਪ੍ਰਾਚੀਨ ਅਨਾਜਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਖੋਜ ਸਬੰਧੀ ਸਹਿਯੋਗ ਨੂੰ ਅੱਗੇ ਵਧਾਉਣਾ ਹੈ।
ਸਰਕਾਰ ਨੇ ਵਾਰਾਨਸੀ ਆਉਣ ਵਾਲੇ ਵਿਦੇਸ਼ੀ ਪ੍ਰਤੀਨਿਧੀਆਂ ਨੂੰ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਦੇ ਅਨੋਖੇ ਅਨੁਭਵ ਨਾਲ ਜਾਣੂ ਕਰਵਾਉਣ ਦੀ ਵਿਵਸਥਾ ਕੀਤੀ ਹੈ। ਹਵਾਈ ਅੱਡੇ ‘ਤੇ ਪਰੰਪਰਾਗਤ ਸੁਆਗਤ ਦਾ ਇੰਤਜ਼ਾਮ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰਤੀਨਿਧੀਆਂ ਦੇ ਸ਼ਹਿਰ ਵਿੱਚ ਆਉਣ-ਜਾਣ ਨੂੰ ਸੁਵਿਧਾਜਨਕ ਬਣਾਉਣ ਲਈ ਵਿਆਪਕ ਵਿਵਸਥਾ ਕੀਤੀ ਹੈ। ਮੀਟਿੰਗ ਸਥਲ ਅਤੇ ਉਨ੍ਹਾਂ ਦੇ ਠਹਿਰਣ ਵਾਲੇ ਹੋਟਲਾਂ ਵਿੱਚ ਵੀ ਉਨ੍ਹਾਂ ਦੀ ਸੁਰੱਖਿਆ ਦੀ ਜ਼ਰੂਰੀ ਵਿਵਸਥਾ ਕੀਤੀ ਗਈ ਹੈ।
ਐੱਮਏਸੀਐੱਸ 2023 ਦਾ ਵਿਸ਼ਾ ਟਿਕਾਊ ਖੇਤੀਬਾੜੀ ਅਤੇ ਖੁਰਾਕ ਵਿਵਸਥਾ ਦੇ ਜ਼ਰੀਏ ਮਨੁੱਖੀ ਤੰਦਰੁਸਤੀ ਅਤੇ ਸਿਹਤ ਦਾ ਧਰਾ ਹੈ। ਉਦਘਾਟਨ ਸੈਸ਼ਨ ਵਿੱਚ ਭਾਰਤ ਸਰਕਾਰ ਦੇ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਤੇ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ (ਰਿਟਾਇਰਡ) ਵੀ.ਕੇ.ਸਿੰਘ, ਸ਼ਾਮਲ ਹੋਣਗੇ। ਉਸ ਤੋਂ ਬਾਅਦ ਵਿਭਿੰਨ ਤਕਨੀਕੀ ਸੈਸ਼ਨਾਂ ਵਿੱਚ ਖੁਰਾਕ ਸੁਰੱਖਿਆ ਅਤੇ ਪੋਸ਼ਣ, ਲਚਕੀਲੀ ਖੇਤੀਬਾੜੀ ਖੁਰਾਕ ਪ੍ਰਣਾਲੀ, ਡਿਜੀਟਲ ਖੇਤੀਬਾੜੀ ਅਤੇ ਟਿਕਾਊ ਖੇਤੀਬਾੜੀ-ਫੂਡ ਵੈਲਿਊ ਚੇਨ ਅਤੇ ਖੇਤੀਬਾੜੀ ਖੋਜ ਅਤੇ ਵਿਕਾਸ ਲਈ ਜਨਤਕ- ਨਿਜੀ ਸਾਂਝੇਦਾਰੀ ਨਾਲ ਸਬੰਧਿਤ ਵਿਭਿੰਨ ਉਪ ਵਿਸ਼ਿਆਂ ‘ਤੇ ਮਾਹਿਰਾਂ ਦੁਆਰਾ ਪੇਸ਼ਕਾਰੀਆਂ ਹੋਣਗੀਆਂ। ਇਨ੍ਹਾਂ ਪੇਸ਼ਕਾਰੀਆਂ ਤੋਂ ਬਾਅਦ ਪ੍ਰਤੀਭਾਗੀਆਂ ਦੁਆਰਾ ਚਰਚਾ ਅਤੇ ਦਖ਼ਲਅੰਦਾਜੀ ਕੀਤੀ ਜਾਵੇਗੀ। ਮਹਾਰਿਸ਼ੀ ‘ਤੇ ਇੱਕ ਸਮਰਪਿਤ ਸੈਸ਼ਨ ਦੀ ਯੋਜਨਾ ਬਣਾਈ ਗਈ ਹੈ ਜਿਸ ਵਿੱਚ ਮਾਹਿਰਾਂ ਦੁਆਰਾ ਪੇਸ਼ਕਾਰੀਆਂ ਹੋਣਗੀਆਂ ਅਤੇ ਜੀ20 ਦੇ ਸਾਰੇ ਮੈਂਬਰ ਦੇਸ਼ਾਂ, ਮਹਿਮਾਨ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੁਆਰਾ ਦਖ਼ਲਅੰਦਾਜ਼ੀ ਕੀਤੀ ਜਾਵੇਗੀ। ਦੂਸਰੇ ਦਿਨ, ਐੱਮਏਸੀਐੱਸ ਦੀ ਰੀਲਿਜ਼ ‘ਤੇ ਚਰਚਾ ਦੁਪਹਿਰ ਦੇ ਭੋਜਨ ਤੋਂ ਬਾਅਦ ਸ਼ੁਰੂ ਹੋਵੇਗੀ ਅਤੇ ਤੀਸਰੇ ਦਿਨ ਇਸ ਚਰਚਾ ਦੀ ਸਮਾਪਤੀ ਹੋਵੇਗੀ।
ਜੀ20 ਦੀ ਭਾਰਤ ਦੀ ਪ੍ਰਧਾਨਗੀ ਦਾ ਵਿਸ਼ਾ ‘ਇੱਕ ਪ੍ਰਿਥਵੀ, ਇੱਕ ਪਰਿਵਾਰ ਅਤੇ ਇੱਕ ਭਵਿੱਖ’ ਹੈ, ਜੋ ਦੁਨੀਆ ਲਈ ਇੱਕ ਉੱਜਵਲ ਭਵਿੱਖ ਸੁਨਿਸ਼ਚਿਤ ਕਰਨ ਲਈ ਸਾਡੇ ਦਰਮਿਆਨ ਇੱਕਜੁਟਤਾ ਅਤੇ ਸਦਭਾਵਨਾ ਦੀ ਭਾਵਨਾ ਦਾ ਉਤਸਵ ਮਨਾਉਂਦਾ ਹੈ।
ਪ੍ਰਤੀਨਿਧੀਆਂ ਨੂੰ 17 ਅਪ੍ਰੈਲ, 2023 ਨੂੰ ਗੰਗਾ ਆਰਤੀ ਦਾ ਸ਼ਾਨਦਾਰ ਦ੍ਰਿਸ਼ ਦਿਖਾਉਣ ਲਈ ਇੱਕ ਕਰੂਜ਼ ਦੌਰੇ ‘ਤੇ ਲੈ ਜਾਇਆ ਜਾਵੇਗਾ। ਇਸ ਤੋਂ ਬਾਅਦ, ਉਨ੍ਹਾਂ ਦੇ ਸਨਮਾਨ ਵਿੱਚ ਤਾਜ ਗੰਗੇਜ਼ ਵਿੱਚ ਇੱਕ ਵੈੱਲਕਮ ਡਿਨਰ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। ਜੀ20 ਪ੍ਰਤੀਨਿਧੀਆਂ ਦੇ ਸਨਮਾਨ ਵਿੱਚ ਆਯੋਜਿਤ ਇਸ ਸੁਆਗਤੀ ਰਾਤ ਦੇ ਭੋਜਨ ਵਿੱਚ ਜਨਰਲ ਵੀ.ਕੇ. ਸਿੰਘ (ਰਿਟਾਇਰਡ) ਸ਼ਾਮਲ ਹੋਣਗੇ।
ਪ੍ਰਤੀਨਿਧੀਆਂ ਨੂੰ 18 ਅਪ੍ਰੈਲ, 2023 ਨੂੰ ਸਾਰਨਾਥ ਲੈ ਜਾਇਆ ਜਾਵੇਗਾ। ਉਨ੍ਹਾਂ ਨੂੰ ਏਐੱਸਆਈ ਲਾਇਬ੍ਰੇਰੀ ਅਤੇ ਬੁੱਧ ਸਤੂਪ ਦਾ ਦੌਰਾ ਵੀ ਕਰਵਾਇਆ ਜਾਵੇਗਾ ਅਤੇ ਲਾਈਟ ਐਂਡ ਸਾਉਂਡ ਸ਼ੋਅ ਵੀ ਦਿਖਾਇਆ ਜਾਵੇਗਾ। ਇਸ ਤੋਂ ਬਾਅਦ, ਬੁੱਧ ਥੀਮ ਪਾਰਕ ਦੇ ਸ਼ਾਂਤ ਵਾਤਾਵਰਣ ਵਿੱਚ ਪ੍ਰਤੀਨਿਧੀਆਂ ਲਈ ਸੱਭਿਆਚਾਰਕ ਪ੍ਰੋਗਰਾਮ ਅਤੇ ਗਾਲਾ ਡਿਨਰ ਦਾ ਆਯੋਜਨ ਕੀਤਾ ਜਾਵੇਗਾ।
ਪ੍ਰਤੀਨਿਧੀਆਂ ਨੂੰ 19 ਅਪ੍ਰੈਲ, 2023 ਨੂੰ ਟ੍ਰੇਡ ਫੈਸੀਲਿਟੇਸ਼ਨ ਸੈਂਟਰ ਦਾ ਦੌਰਾ ਕਰਾਇਆ ਜਾਵੇਗਾ ਜਿੱਥੇ ਉਹ ਸਥਾਨਕ ਕਾਰੀਗਰਾਂ ਦੇ ਉਤਪਾਦਾਂ ਨੂੰ ਬਣਾਉਣ ਦੇ ਤਰੀਕਿਆਂ ਦੇ ਨਾਲ-ਨਾਲ ਇਸ ਸ਼ਹਿਰ ਦੇ ਟੈਕਸਟਾਇਲ-ਵਸਤਰ ਇਤਿਹਾਸ ਦੀ ਝਲਕ ਵੀ ਦੇਖਣਗੇ। ਟੀਐੱਫਸੀ ਵਿੱਚ ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈਸੀਏਆਰ) ਅਤੇ ਰਾਜ ਖੇਤੀਬਾੜੀ ਵਿਭਾਗ ਦੇ ਪ੍ਰਮੁੱਖ ਸੰਸਥਾਨਾਂ ਦੀ ਇੱਕ ਛੋਟੀ ਪ੍ਰਦਰਸ਼ਨੀ ਆਯੋਜਿਤ ਕੀਤੀ ਜਾਂਦੀ ਹੈ। ਪ੍ਰਤੀਨਿਧੀਆਂ ਨੂੰ ਪ੍ਰੋਗਰਾਮ ਸਥਲ ‘ਤੇ ਪੋਸ਼ਕ ਅਨਾਜਾਂ ਨਾਲ ਤਿਆਰ ਵਿਅੰਜਨ ਪਰੋਸੇ ਜਾਣਗੇ। ਇਸ ਤੋਂ ਬਾਅਦ ਹੋਟਲ ਤਾਜ ਗੰਗੇਜ਼ ਵਿੱਚ ਫੇਅਰਵੈੱਲ ਡਿਨਰ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ।
ਪ੍ਰਤੀਨਿਧੀਗਣ/ ਡੈਲੀਗੇਟਸ 20 ਅਪ੍ਰੈਲ, 2023 ਨੂੰ ਆਪਣੇ ਦੇਸ਼ ਲਈ ਰਵਾਨਾ ਹੋਣਗੇ।
***********
ਪੀਕੇ/ਏਕੇ
(रिलीज़ आईडी: 1917838)
आगंतुक पटल : 195