ਪ੍ਰਧਾਨ ਮੰਤਰੀ ਦਫਤਰ
ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰੀ ਸ਼੍ਰੀ ਜੌਨ ਬਾਰਲਾ ਨੇ ਅਨੇਕ ਪਰਵਾਂ ਦੇ ਵਿਭਿੰਨ ਅਵਸਰਾਂ ‘ਤੇ ਪ੍ਰਧਾਨ ਮੰਤਰੀ ਦੀ ਭਾਗੀਦਾਰੀ ਨੂੰ ਸਾਂਝਾ ਕੀਤਾ
प्रविष्टि तिथि:
14 APR 2023 9:31AM by PIB Chandigarh
ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰੀ, ਸ਼੍ਰੀ ਜੌਨ ਬਾਰਲਾ ਨੇ ਅਨੇਕ ਪਰਵਾਂ ਦੇ ਵਿਭਿੰਨ ਅਵਸਰਾਂ ‘ਤੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਭਾਗੀਦਾਰੀ ਨੂੰ ਸਾਂਝਾ ਕੀਤਾ ਹੈ। ਸ਼੍ਰੀ ਬਾਰਲਾ ਨੇ ਵਿਭਿੰਨ ਪਰਵਾਂ ਵਿੱਚ ਪ੍ਰਧਾਨ ਮੰਤਰੀ ਦੇ ਸ਼ਾਮਲ ਹੋਣ ਦੀਆਂ ਝਲਕੀਆਂ ਸਾਂਝਾ ਕੀਤੀਆਂ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੂੰ ਕੇਂਦਰੀ ਰਾਜ ਮੰਤਰੀ, ਡਾ. ਐੱਲ. ਮੁਰੂਗਨ ਦੇ ਆਵਾਸ ‘ਤੇ ਤਮਿਲ ਨਵ ਵਰ੍ਹੇ ਪ੍ਰੋਗਰਾਮ ਵਿੱਚ, ਸੈਕ੍ਰੇਡ ਹਾਰਟ ਕੈਥੇਡ੍ਰਲ ਦਿੱਲੀ ਵਿੱਚ ਈਸਟ ਸਮਾਰੋਹ ਵਿੱਚ, ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੇ ਆਵਾਸ ‘ਤੇ ਗਣੇਸ਼ ਉਤਸਵ ਵਿੱਚ, ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਦੇ ਆਵਾਸ ‘ਤੇ ਆਯੋਜਿਤ ਬਿਹੂ ਉਤਸਵ ਅਤੇ ਹੋਰ ਪ੍ਰੋਗਰਾਮਾਂ ਵਿੱਚ ਸ਼ਾਮਲ ਹੁੰਦੇ ਦਰਸਾਇਆ ਗਿਆ ਹੈ।
ਘੱਟ ਗਿਣਤੀ ਮਾਮਲੇ ਮੰਤਰੀ ਦੇ ਇਸ ਵਿਵਰਣਾਤਮਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;
“ਭਾਰਤ ਦਾ ਸੱਭਿਆਚਾਰਕ ਜੀਵੰਤਤਾ ਅਤੇ ਵਿਵਿਧਤਾ ਸਾਨੂੰ ਮਜ਼ਬੂਤ ਬਣਾਉਂਦੀ ਹੈ। ਲੋਕਾਂ ਦੇ ਵਿੱਚ ਮੌਜੂਦ ਹੋਣਾ ਅਤੇ ਉਨ੍ਹਾਂ ਦੀ ਅਨੋਖੀ ਵਿਰਾਸਤ ਦੇ ਅਨੇਕ ਪੱਖਾਂ ਦਾ ਉਤਸਵ ਮਨਾਉਣਾ ਬਹੁਤ ਖੁਸ਼ੀ ਦਾ ਵਿਸ਼ਾ ਹੈ।”
***
ਡੀਐੱਸ/ਐੱਸਟੀ
(रिलीज़ आईडी: 1917687)
आगंतुक पटल : 135
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam