ਵਣਜ ਤੇ ਉਦਯੋਗ ਮੰਤਰਾਲਾ
ਸ਼੍ਰੀ ਪੀਯੂਸ਼ ਗੋਇਲ ਨੇ ਇਟਲੀ ਦੇ ਉਪ-ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸ਼੍ਰੀ ਐਂਟੋਨੀਓ ਤਾਜਾਨੀ ਨਾਲ ਮੁਲਾਕਾਤ ਕੀਤੀ
ਦੋਵੇਂ ਮੰਤਰੀਆਂ ਨੇ ਭਾਰਤ-ਇਟਲੀ ਵਪਾਰ ਅਤੇ ਆਰਥਿਕ ਸਾਂਝੇਦਾਰੀ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ
ਦੋਵੇਂ ਮੰਤਰੀਆਂ ਨੇ ਦੁਵੱਲੇ ਸਬੰਧਾਂ ਨੂੰ ਰਣਨੀਤਕ ਸਾਂਝੇਦਾਰੀ ਦੇ ਪੱਧਰ ਤੱਕ ਲੈ ਜਾਣ ’ਤੇ ਪ੍ਰਸੰਨਤਾ ਵਿਅਕਤ ਕੀਤੀ
Posted On:
13 APR 2023 9:26AM by PIB Chandigarh
ਕੇਂਦਰੀ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਟੈਕਸਟਾਈਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਦੁੱਵਲੇ ਵਪਾਰ ਅਤੇ ਆਰਥਿਕ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨ ਲਈ ਕੱਲ੍ਹ ਇਟਲੀ ਸਰਕਾਰ ਦੇ ਉਪ-ਪ੍ਰਧਾਨ ਮੰਤਰੀ ਅਤੇ ਵਿਦੇਸ਼ ਮਾਮਲਿਆਂ ਅਤੇ ਵਿਦੇਸ਼ ਦਫ਼ਤਰ ਵਿੱਚ ਅੰਤਰਰਾਸ਼ਟਰੀ ਸਹਿਯੋਗ ਮੰਤਰੀ ਮਹਾਮਹਿਮ ਸ਼੍ਰੀ ਐਂਟੋਨੀਓ ਤਾਜਾਨੀ ਨਾਲ ਮੁਲਾਕਾਤ ਕੀਤੀ। ਸ਼੍ਰੀ ਗੋਇਲ ਇਟਲੀ ਦੀ ਦੋ ਦਿਨਾਂ ਯਾਤਰਾ ’ਤੇ ਕੱਲ੍ਹ ਰੋਮ ਪਹੁੰਚੇ।
ਦੋਵੇਂ ਮੰਤਰੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਵਿਕਾਸ ਦੇ ਲਈ ਭਾਰਤ-ਇਟਲੀ ਵਪਾਰ ਅਤੇ ਆਰਥਿਕ ਸਾਂਝੇਦਾਰੀ ਦਾ ਲਾਭ ਉਠਾਉਣ ਦੇ ਸਬੰਧ ਵਿੱਚ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਮੀਟਿੰਗ ਦੌਰਾਨ, ਦੋਵੇਂ ਮੰਤਰੀਆਂ ਨੇ ਇਟਲੀ ਦੀ ਪ੍ਰਧਾਨ ਮੰਤਰੀ, ਸੁਸ਼੍ਰੀ ਜੌਰਜੀਆ ਮੇਲੋਨੀ ਦੀ ਭਾਰਤ ਦੀ ਹਾਲ ਹੀ ਦੇ ਰਾਜ ਯਾਤਰਾ ਤੋਂ ਬਾਅਦ ਦੁਵੱਲੇ ਸਬੰਧਾਂ ਨੂੰ ਰਣਨੀਤਕ ਸਾਂਝੇਦਾਰੀ ਦੇ ਪੱਧਰ ਤੱਕ ਲੈ ਜਾਣ ’ਤੇ ਪ੍ਰਸੰਨਤਾ ਵਿਅਕਤ ਕੀਤੀ। ਸ਼੍ਰੀ ਤਾਜਾਨੀ ਨੇ ਪੁਲਾੜ, ਟੈਕਨੋਲੋਜੀ, ਸੁਰੱਖਿਆ, ਖੇਤੀਬਾੜੀ ਆਦਿ ਵਰਗੇ ਰਣਨੀਤਕ ਖੇਤਰਾਂ ਵਿੱਚ ਇੱਕ ਸੰਯੁਕਤ ਕਾਰਜ ਸਮੂਹ ਦੇ ਗਠਨ ਦਾ ਸੁਝਾਅ ਦਿੱਤਾ ਤਾਂ ਜੋ ਇਨ੍ਹਾਂ ਖੇਤਰਾਂ ਵਿੱਚ ਹੋਣ ਵਾਲੀ ਮਹੱਤਵਪੂਰਨ ਪ੍ਰਗਤੀ ਤੋਂ ਜਾਣੂ ਕਰਵਾਇਆ ਜਾ ਸਕੇ।
ਦੋਵੇਂ ਮੰਤਰੀਆਂ ਨੇ ਭਾਰਤ ਅਤੇ ਇਟਲੀ ਦਰਮਿਆਨ ਦੁਵੱਲੇ ਵਪਾਰ ਵਿੱਚ ਉੱਚ ਵਾਧੇ ’ਤੇ ਸੰਤੋਸ਼ ਵਿਅਕਤ ਕੀਤਾ, ਜੋ 2022 ਵਿੱਚ ਲਗਭਗ 16 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ। ਦੋਵੇਂ ਨੇਤਾਵਾਂ ਨੇ ਇਸ ਨੂੰ ਹੋਰ ਅੱਗੇ ਵਧਾਉਣ ਦਾ ਸੰਕਲਪ ਲਿਆ। ਸ਼੍ਰੀ ਗੋਇਲ ਨੇ ਸ਼੍ਰੀ ਤਾਜਾਨੀ ਨੂੰ ਭਾਰਤ-ਯੂਰਪੀਅਨ ਯੂਨੀਅਨ ਐੱਫਟੀਏ ਗੱਲਬਾਤ ਵਿੱਚ ਹੋਈ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ। ਦੋਵੇਂ ਮੰਤਰੀਆਂ ਨੇ ਇੱਕ ਮੁਕਤ, ਸੰਤੁਲਿਤ ਅਤੇ ਨਿਰਪੱਖ ਮੁਕਤ ਵਪਾਰ ਸਮਝੌਤੇ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਆਸ਼ਾ ਵਿਅਕਤ ਕੀਤੀ ਕਿ ਇਹ ਜਲਦੀ ਹੀ ਸੰਪਨ ਹੋ ਜਾਏਗਾ। ਦੋਵੇਂ ਨੇਤਾ ਸਤੰਬਰ 2023 ਦੇ ਆਖਰੀ ਹਫ਼ਤੇ ਵਿੱਚ ਰੋਮ ਵਿੱਚ ਆਰਥਿਕ ਸਹਿਯੋਗ ’ਤੇ ਸੰਯੁਕਤ ਕਮਿਸ਼ਨ (ਜੇਸੀਈਸੀ) ਦਾ ਅਗਲਾ ਸੈਸ਼ਨ ਆਯੋਜਿਤ ਕਰਨ ’ਤੇ ਵੀ ਸਹਿਮਤ ਹੋਏ।
ਸ਼੍ਰੀ ਤਾਜਾਨੀ ਨੇ ਦੋਵੇਂ ਦੇਸ਼ਾਂ ਦੀਆਂ ਸੰਸਦਾਂ ਦਰਮਿਆਨ ਸੰਸਦੀ ਮਿੱਤਰਤਾ ਸਮੂਹ ਕੂਟਨੀਤੀ ਨੂੰ ਮਜ਼ਬੂਤ ਕਰਨ ਅਤੇ ਸਾਈਬਰ ਗੱਲਬਾਤ ਦੀਆਂ ਸੰਭਾਵਨਾਵਾਂ ਤਲਾਸ਼ਣ ਦਾ ਸੁਝਾਅ ਦਿੱਤਾ। ਸ਼੍ਰੀ ਗੋਇਲ ਨੇ ਸ਼੍ਰੀ ਤਾਜਾਨੀ ਨੂੰ ਭਾਰਤ ਦੀ ਜੀ-20 ਦੀਆਂ ਤਰਜੀਹਾਂ ਬਾਰੇ ਜਾਣਕਾਰੀ ਦਿੱਤੀ ਅਤੇ ਅਗਸਤ 2023 ਵਿੱਚ ਭਾਰਤ ਵਿੱਚ ਜੀ-20 ਦੇਸ਼ਾਂ ਦੇ ਵਪਾਰ ਮੰਤਰੀਆਂ ਦੀ ਮੀਟਿੰਗ ਵਿੱਚ ਆਉਣ ਦਾ ਉਨ੍ਹਾਂ ਨੂੰ ਸੱਦਾ ਦਿੱਤਾ। ਸ਼੍ਰੀ ਤਾਜਾਨੀ ਨੇ ਜੀ-20 ਦੀ ਭਾਰਤ ਦੀ ਪ੍ਰੈਜੀਡੈਂਸੀ ਨੂੰ ਸਫਲ ਬਣਾਉਣ ਲਈ ਆਪਣਾ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੱਤਾ।
ਸ਼੍ਰੀ ਗੋਇਲ ਨੇ ਜਲਵਾਯੂ ਪਰਿਵਰਤਨ ਦੇ ਨਕਾਰਾਤਮਕ ਪ੍ਰਭਾਵ ਨੂੰ ਘੱਟ ਕਰਨ ਦੇ ਉਦੇਸ਼ ਨਾਲ ਸਥਿਰਤਾ ਪ੍ਰਾਪਤ ਕਰਨ ਲਈ ਸਵੱਛ ਊਰਜਾ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਵਧਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਵਿਕਸਿਤ ਦੇਸ਼ ਜਲਵਾਯੂ ਪਰਿਵਰਤਨ ਦੀ ਸਮੱਸਿਆ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਵਿਕਾਸਸ਼ੀਲ ਦੇਸ਼ਾਂ ਨੂੰ ਘੱਟ ਲਾਗਤ ਵਾਲੇ ਜਲਵਾਯੂ ਵਿੱਤਪੋਸ਼ਿਤ ਅਤੇ ਟੈਕਨੋਲੋਜੀ ਉਪਲਬਧ ਕਰਵਾਓ।
ਸ਼੍ਰੀ ਤਾਜਾਨੀ ਨੇ ਸ਼੍ਰੀ ਗੋਇਲ ਨੂੰ ਇਟਲੀ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਦਫ਼ਤਰ ਦੇ ਫਾਰਨੇਸਿਨਾ ਦੀ ਆਰਟ ਗੈਲਰੀ ਦਾ ਅਵਲੋਕਨ ਕਰਵਾਇਆ।
************
ਏਡੀ/ਵੀਐੱਨ
(Release ID: 1916239)
Visitor Counter : 108