ਸਿੱਖਿਆ ਮੰਤਰਾਲਾ
azadi ka amrit mahotsav

ਸੱਭਿਆਚਾਰ ਅਤੇ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਯੁਵਾ ਲੇਖਕਾਂ ਦੇ ਸੰਮੇਲਨ ਦਾ ਅੱਜ ਨਵੀਂ ਦਿੱਲੀ ਵਿੱਚ ਉਦਘਾਟਨ ਕੀਤਾ

Posted On: 12 APR 2023 4:53PM by PIB Chandigarh

ਸੱਭਿਆਚਾਰ ਅਤੇ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਨੈਸ਼ਨਲ ਬੁੱਕ ਟਰੱਸਟ ਇੰਡੀਆ ਦੇ ਚੇਅਰਮੈਨ ਪ੍ਰੋ. ਗੋਵਿੰਦ ਪ੍ਰਸਾਦ ਸ਼ਰਮਾ, ਸੌਮਯਾ ਗੁਪਤਾ ਆਈਏਐੱਸ, ਸੰਯੁਕਤ ਸਕੱਤਰ, ਸਿੱਖਿਆ ਮੰਤਰਾਲੇ ਅਤੇ ਸ਼੍ਰੀ ਯੁਵਰਾਜ ਮਲਿਕ ਡਾਇਰੈਕਟਰ, ਨੈਸ਼ਨਲ ਬੁੱਕ ਟਰੱਸਟ ਇੰਡੀਆ ਦੀ ਮੌਜੂਦਗੀ ਵਿੱਚ ਅੱਜ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਯੁਵਾ ਲੇਖਕਾਂ ਦੇ ਸੰਮੇਲਨ ਦਾ ਨਵੀਂ ਦਿੱਲੀ ਵਿੱਚ ਉਦਘਾਟਨ ਕੀਤਾ। ਸੰਮੇਲਨ ਦਾ ਆਯੋਜਨ ਸਿੱਖਿਆ ਮੰਤਰਾਲੇ, ਭਾਰਤ ਸਰਕਾਰ ਦੁਆਰਾ, 12-13 ਅਪ੍ਰੈਲ ਨੂੰ ਦ ਲੀਲਾ ਪੈਲੇਸ, ਨਵੀਂ ਦਿੱਲੀ ਵਿੱਚ, ਲਾਗੂਕਰਨ ਏਜੰਸੀ ਦੇ ਰੂਪ ਵਿੱਚ ਨੈਸ਼ਨਲ ਬੁੱਕ ਟਰੱਸਟ ਇੰਡੀਆ ਦੇ ਨਾਲ ਕੀਤਾ ਗਿਆ ਹੈ। 

 

ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਸਾਡੇ ਸੱਭਿਆਚਾਰਾਂ ਵਿੱਚ ਕਈ ਸਮਾਨਤਾਵਾਂ ਹਨ ਅਤੇ ਇਨ੍ਹਾਂ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸਾਂਝਾ ਵਿਰਾਸਤ ਦੇ ਸਬੰਧਾਂ ਨੂੰ ਖੋਜਣ ਅਤੇ ਯੁਵਾਵਾਂ ਵਿੱਚ ਸੱਭਿਅਤਾਗਤ ਲੋਕਾਚਾਰ ਅਤੇ ਸੋਸ਼ਲ ਵੈਲਿਊ ਸਿਸਟਮ ਦੇ ਤਜ਼ਰਬਿਆਂ ਤੋਂ ਸਿੱਖਣਾ ਜਾਰੀ ਰੱਖਣ ਦੇ ਵਿਚਾਰਾਂ ਨੂੰ ਜਨਮ ਦੇਣਾ ਵੀ ਜ਼ਰੂਰੀ ਹੈ।

https://static.pib.gov.in/WriteReadData/userfiles/image/image001W1MB.jpg

 

ਪ੍ਰੋਫੈਸਰ ਗੋਵਿੰਦ ਪ੍ਰਸਾਦ ਸ਼ਰਮਾ ਨੇ ਪ੍ਰਤੀਨਿਧੀਆਂ ਦਾ ਸੁਆਗਤ ਕੀਤਾ ਅਤੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਆਪਸੀ ਵਿਕਾਸ ਲਈ ਸੰਵਾਦ ਅਤੇ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਯੁਵਾਵਾਂ ਨੂੰ ਸਾਡੇ ਸਾਂਝੇ ਸੱਭਿਆਚਾਰ ਦੀ ਬਿਹਤਰ ਅਤੇ ਗਹਿਰੀ ਸਮਝ ਨੂੰ ਸਮਰੱਥ ਕਰਨ ਲਈ ਵਿਭਿੰਨ ਸੱਭਿਆਚਾਰ, ਪਰੰਪਰਾਵਾਂ ਅਤੇ ਇੱਕ-ਦੂਸਰੇ ਦੇ ਸਮਾਜ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਦਾ ਪ੍ਰਯਾਸ ਕਰਨਾ ਚਾਹੀਦਾ ਹੈ। 

ਸਿੱਖਿਆ ਮੰਤਰਾਲੇ ਦੀ ਸੰਯੁਕਤ ਸਕੱਤਰ ਸ਼੍ਰੀਮਤੀ ਸੌਮਯਾ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੱਭਿਅਤਾਗਤ ਸੰਵਾਦ ਮਾਨਵ ਪ੍ਰਗਤੀ ਦਾ ਸਾਰ ਹੈ ਅਤੇ ਯੁਵਾਵਾਂ ਦੀ ਮੌਜੂਦਗੀ ਵਿਚਾਰਾਂ ਦੇ ਇਸ ਅਦਾਨ-ਪ੍ਰਦਾਨ ਦਾ ਕੇਂਦਰ ਹੈ।

 

ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਡਿਪਟੀ ਜਨਰਲ ਸੈਕਟਰੀ ਸ਼੍ਰੀ ਜਨੇਸ਼ ਕੈਨ (Shri Janesh Kain) ਨੇ ਇੱਕ ਵੀਡਿਓ ਸੰਦੇਸ਼ ਜ਼ਰੀਏ ਸੰਮੇਲਨ ਨੂੰ ਸੰਬੋਧਿਤ ਕੀਤਾ। ਸ਼੍ਰੀ ਜਨੇਸ਼ ਨੇ ਕਿਹਾ ਕਿ  ਸ਼ੰਘਾਈ ਸਹਿਯੋਗ ਸੰਗਠਨ ਨੇ ਆਪਣੀ ਸਥਾਪਨਾ ਦੇ ਬਾਅਦ ਤੋਂ ਵਿਸ਼ਵ ਸੱਭਿਅਤਾਵਾਂ ਦੇ ਦਰਮਿਆਨ ਸਹਿਯੋਗ ਵਿਕਸਿਤ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਯੁਵਾ ਲੇਖਕਾਂ ਦੇ ਸੰਮੇਲਨ ਤੋਂ ਸਾਹਿਤ, ਸੱਭਿਆਚਾਰ ਅਤੇ ਕਲਾ ਦੇ ਖੇਤਰ ਵਿੱਚ ਸਾਡੇ ਦੇਸ਼ਾ ਦੇ ਦਰਮਿਆਨ ਸਹਿਯੋਗ ਦੀ ਪਰੰਪਰਾ ਸਥਾਪਿਤ ਹੋਵੇਗੀ।

ਸ਼੍ਰੀ ਯੁਵਰਾਜ ਮਲਿਕ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਗਲੀ ਪੀੜ੍ਹੀ ਦੇ ਨੇਤਾਵਾਂ ਦੇ ਰੂਪ ਵਿੱਚ ਯੁਵਾਵਾਂ ਵਿੱਚ ਨਵੇਂ ਦ੍ਰਿਸ਼ਟੀਕੋਣ ਨੂੰ ਸ਼ਾਮਲ ਕਰਨ, ਇਨੋਵੇਸ਼ਨ ਨੂੰ ਹੁਲਾਰਾ ਦੇਣ, ਉਦਮਿਤਾ ਨੂੰ ਪ੍ਰੋਤਸਾਹਿਤ ਕਰਨ ਅਤੇ ਆਪਸੀ-ਸੱਭਿਆਚਾਰ ਸਮਝ ਨੂੰ ਹੁਲਾਰਾ ਦੇਣ ਦੀ ਸਮਰੱਥਾ ਹੈ। ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਯੁਵਾ ਲੇਖਕਾਂ ਦਾ ਸੰਮੇਲਨ ਯੁਵਾ ਲੇਖਕਾਂ ਅਤੇ ਵਿਦਵਾਨਾਂ ਨੂੰ ਇੱਕ ਸਾਰਥਕ ਸੰਵਾਦ ਵਿੱਚ ਸ਼ਾਮਲ ਹੋਣ ਲਈ ਇੱਕ ਮੰਚ ਪ੍ਰਦਾਨ ਕਰਕੇ ਯੁਵਾਵਾਂ ਨੂੰ ਸਸ਼ਕਤ ਬਣਾਉਣ ਲਈ ਸੰਗਠਨ ਦੀ ਪ੍ਰਤੀਬਧਤਾ ਦਾ ਇੱਕ ਪ੍ਰਮਾਣ ਹੈ।  

https://static.pib.gov.in/WriteReadData/userfiles/image/image0022LVW.jpg

 

ਸੰਮੇਲਨ ਦਾ ਵਿਸ਼ਾ ਇਤਿਹਾਸ ਅਤੇ ਦਰਸ਼ਨ, ਅਰਥਵਿਵਸਥਾ, ਧਰਮ, ਸੱਭਿਆਚਾਰ, ਸਾਹਿਤ ਅਤੇ ਵਿਗਿਆਨ ਅਤੇ ਮੈਡੀਸਿਨ ਦੇ ਉੱਪ ਵਿਸ਼ਿਆਂ ਦੇ ਨਾਲ ਯੁਵਾ ਵਿਦਵਾਨਾਂ ਦੇ ਪਰਿਪੇਖ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਮੈਂਬਰ ਦੇਸ਼ਾਂ ਦੇ ਦਰਮਿਆਨ ਸੱਭਿਅਤਾਗਤ ਸੰਵਾਦ ਹੈ।

 

ਦੋ ਦਿਨੀਂ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਯੁਵਾ ਲੇਖਕ ਸੰਮੇਲਨ ਆਧੁਨਿਕ ਸਿੱਖਿਆ, ਟ੍ਰੇਨਿੰਗ ਅਤੇ ਯੁਵਾਵਾਂ ਦੀ ਉੱਨਤ ਟ੍ਰੇਨਿੰਗ, ਉੱਦਮਸ਼ੀਲਤਾ ਗਤੀਵਿਧੀਆਂ ਅਤੇ ਇਨੋਵੇਟਿਵ ਪ੍ਰੋਜੈਕਟਾਂ ਵਿੱਚ ਵਿਆਪਕ ਭਾਗੀਦਾਰੀ ਦੇ ਮੌਕਿਆਂ ਦਾ ਪਤਾ ਲਗਾਉਣ ਲਈ ਇੱਕ ਗਤੀਸ਼ੀਲ ਮੰਚ ਪ੍ਰਦਾਨ ਕਰੇਗਾ।

ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) 15 ਜੂਨ, 2001 ਨੂੰ ਸ਼ੰਘਾਈ ਵਿੱਚ ਸਥਾਪਿਤ ਇੱਕ ਅੰਤਰ-ਸਰਕਾਰੀ ਸੰਗਠਨ ਹੈ। ਵਰਤਮਾਨ ਸਮੇਂ ਐੱਸਸੀਓ ਵਿੱਚ ਅੱਠ ਮੈਂਬਰ ਦੇਸ਼ (ਚੀਨ, ਭਾਰਤ, ਕਜਾਕਿਸਤਾਨ, ਕਿਰਗੀਸਤਾਨ, ਰੂਸ, ਪਾਕਿਸਤਾਨ, ਤਾਜਿਕਿਸਤਾਨ ਅਤੇ ਉੱਜਬੇਕਿਸਤਾਨ) ਸ਼ਾਮਲ ਹਨ।

 

***************

ਐੱਨਬੀ/ਏਕੇ/ਐੱਚਐੱਨ


(Release ID: 1916236) Visitor Counter : 114