ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰਾਲੇ ਨੇ ਸੀਜੀਐੱਚਐੱਸ ਲਾਭਾਰਥੀਆਂ ਦੇ ਲਾਭ ਦੇ ਲਈ ਸੀਜੀਐੱਚਐੱਸ ਦੇ ਪੈਕੇਜ ਦਰਾਂ ਨੂੰ ਸੋਸ਼ੋਧਨ ਕੀਤਾ
ਸੀਜੀਐੱਚਐੱਸ ਦੇ ਤਹਿਤ ਰੇਫਰਲ ਦੀ ਪ੍ਰਕਿਰਿਆ ਸਰਲੀਕ੍ਰਿਤ ਕੀਤਾ ਗਿਆ, ਲਾਭਾਰਥੀਆਂ ਨੂੰ ਹੁਣ ਵੀਡੀਓ ਕਾਲ ਦੇ ਜ਼ਰੀਏ ਰੇਫਰ ਕੀਤਾ ਜਾ ਸਕਦਾ ਹੈ
Posted On:
12 APR 2023 6:11PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਾਰੇ ਸੀਜੀਐੱਚਐੱਸ ਲਾਭਾਰਥੀਆਂ ਦੇ ਲਈ ਸੀਜੀਐੱਚਐੱਸ ਦੇ ਪੈਕੇਜ ਦਰਾਂ ਨੂੰ ਸੰਸ਼ੋਧਿਤ ਕਰਨ ਦਾ ਫੈਸਲਾ ਲਿਆ ਹੈ। ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਦੇ ਲਾਭ ਦੇ ਲਈ ਸੀਜੀਐੱਚਐੱਸ ਦੇ ਤਹਿਤ ਰੇਫਰਲ ਦੀ ਪ੍ਰਕਿਰਿਆ ਨੂੰ ਵੀ ਸਰਲ ਬਣਾਇਆ ਹੈ।
ਵੱਖ-ਵੱਖ ਹਿਤਧਾਰਕਾਂ ਦੀਆਂ ਮੰਗਾਂ ‘ਤੇ ਉਚਿਤ ਤਰੀਕੇ ਨਾਲ ਵਿਚਾਰ ਕਰਨ ਦੇ ਬਾਅਦ ਅਤੇ ਸਿਹਤ ਸਬੰਧੀ ਦੇਖਭਾਲ ਨਾਲ ਜੁੜੇ ਵੱਖ-ਵੱਖ ਘਟਕਾਂ ਦੀ ਲਾਗਤ ਵਿੱਚ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ, ਕੇਂਦਰੀ ਸਿਹਤ ਮੰਤਰਾਲਾ ਨੇ ਸਲਾਹ-ਮਸ਼ਵਰਾ ਸ਼ੁਲਕ, ਆਈਸੀਯੂ ਸ਼ੁਲਕ ਅਤੇ ਕਮਰੇ ਦੇ ਕਿਰਾਏ ਨੂੰ ਸਬੰਧੁਤ ਸੀਜੀਐੱਚਐੱਸ ਦੀ ਪੈਕੇਜ ਦਰਾਂ ਨੂੰ ਦਿੱਤੇ ਗਏ ਵੇਰਵੇ ਦੇ ਅਨੁਸਾਰ ਸੋਸ਼ਧਿਤ ਕਰਨ ਦਾ ਪ੍ਰਸਤਾਵ ਕੀਤਾ ਹੈ:
ਸੀਜੀਐੱਚਐੱਸ ਦੀ ਸੰਸ਼ੋਧਿਤ ਦਰਾਂ:
ਆਈਟਮ
|
ਵਰਤਮਾਨ
|
ਸੰਸ਼ੋਧਿਤ
|
ਸਲਾਹ-ਮਸ਼ਵਰਾ ਫੀਸ
ਓਪੀਡੀ ਸਲਾਹ-ਮਸ਼ਵਰਾ ਫੀਸ
ਆਈਪੀਡੀ ਸਲਾਹ-ਮਸ਼ਵਰਾ ਫੀਸ
|
Rs 150
Rs.300
|
Rs 350
Rs 350
|
ਆਈਸੀਯੂ ਸ਼ੁਲਕ-
ਗੈਰ-ਐੱਨਏਬੀਐੱਚ ਹਸਪਤਾਲਾਂ ਦੇ ਲਈ 750 ਰੁਪਏ ਅਤੇ ਐੱਨਏਬੀਐੱਚ ਹਸਪਤਾਲਾਂ ਦੇ ਲਈ 862* ਰੁਪਏ, ਜਿਸ ਵਿੱਚ ਨਿਗਰਾਨੀ, ਆਰਐੱਮਓ ਸ਼ੁਲਕ, ਨਰਸਿੰਗ ਦੇਖਭਾਲ ਸ਼ਾਮਲ ਹਨ ਅਤੇ ਇਸ ਦੇ ਇਲਾਵਾ ਕਮਰੇ ਦਾ ਕਿਰਾਇਆ ਲਾਭਾਰਥੀਆਂ ਦੀ ਵਾਰਡ ਯੋਗਤਾ ਦੇ ਅਨੁਸਾਰ ਹੈ-ਆਮ ਵਾਰਡ/ ਅਰਧ-ਨਿਜੀ ਵਾਰਡ/ ਨਿਜੀ ਵਾਰਡ ਦੀ ਅਨੁਮਤੀ ਹੈ।
*15% ਅਧਿਕ ਐੱਨਏਬੀਐੱਚ ਨਾਲ ਮਾਨਤਾ ਪ੍ਰਾਪਤ ਦੇ ਲਈ।
|
ਐੱਨਏਬੀਐੱਚ ਦੇ ਲਈ 862 ਰੁਪਏ + ਵਾਰਡ ਯੋਗਤਾ ਦੇ ਅਨੁਸਾਰ ਕਮਰੇ ਦਾ ਕਿਰਾਇਆ
|
5,400 ਰੁਪਏ (862 ਰੁਪਏ + 4,500 ਰੁਪਏ ਨਿਜੀ ਵਾਰਡ ਦੇ ਲਈ= 5,362 ਰੁਪਏ, ਜਿਸ ਅਸਾਨੀ ਦੇ ਲਈ 5,400 ਰੁਪਏ ਕਰ ਦਿੱਤਾ ਗਿਆ) ਵਾਰਡ ਸਬੰਧੀ ਸਾਰੇ ਯੋਗਤਾ ਦੇ ਲਈ ਆਵਾਸ ਸੁਵਿਧਾ ਸਹਿਤ।
|
ਕਮਰੇ ਦਾ ਕਿਰਾਇਆ-
ਆਮ ਵਾਰਡ
ਅਰਧ-ਨਿਜੀ ਵਾਰਡ
ਨਿਜੀ ਵਾਰਡ
|
Rs 1000/-
Rs 2,000/-
Rs.3,000/-
|
Rs 1,500/-
Rs. 3,000/-
Rs.4,500/-
|
ਸੀਜੀਐੱਚਐੱਸ ਦੇ ਤਹਿਤ ਰੇਫਰਲ ਦੀ ਪ੍ਰਕਿਰਿਆ ਨੂੰ ਵੀ ਸਰਲ ਬਣਾਇਆ ਗਿਆ ਹੈ। ਪਹਿਲਾਂ ਸੀਜੀਐੱਚਐੱਸ ਲਾਭਾਰਥੀ ਨੂੰ ਸਵੈ ਸੀਜੀਐੱਚਐੱਸ ਵੇਲਨੇਸ ਸੈਂਟਰ ਜਾਣਾ ਪੈਂਦਾ ਸੀ ਅਤੇ ਹਸਪਤਾਲ ਲਈ ਰੇਫਰਲ ਲੈਣਾ ਪੈਂਦਾ ਸੀ। ਲੇਕਿਨ ਹੁਣ ਜੇਕਰ ਸੀਜੀਐੱਚਐੱਸ ਲਾਭਾਰਥੀ ਵੇਲਨੇਸ ਸੈਂਟਰ ਜਾਣ ਵਿੱਚ ਅਸਮਰਥ ਹੈ, ਤਾਂ ਉਹ ਆਪਣੀ ਵੱਲੋ ਕਿਸੇ ਨੂੰ ਆਪਣੇ ਦਸਤਾਵੇਜਾਂ ਦੇ ਨਾਲ ਭੇਜ ਸਕਦਾ ਹੈ। ਮੈਡੀਕਲ ਅਧਿਕਾਰੀ ਦਸਤਾਵੇਜਾਂ ਦੀ ਜਾਂਚ ਦੇ ਬਾਅਦ ਲਾਭਾਰਥੀ ਨੂੰ ਹਸਪਤਾਲ ਜਾਣ ਲਈ ਰੇਫਰ ਕਰ ਸਕਦਾ ਹੈ। ਇਸ ਦੇ ਇਲਾਵਾ ਸੀਜੀਐੱਚਐੱਸ ਲਾਭਾਰਥੀ ਵੀਡੀਓ ਕਾਲ ਦੇ ਜ਼ਰੀਏ ਵੀ ਰੇਫਰਲ ਲੈ ਸਕਦਾ ਹੈ।
*****
MV
HFW/CGHS Rate Revision/12th April 2023/2
(Release ID: 1916189)
Visitor Counter : 347