ਵਣਜ ਤੇ ਉਦਯੋਗ ਮੰਤਰਾਲਾ
ਸ਼੍ਰੀ ਪੀਯੂਸ਼ ਗੋਇਲ ਨੇ ਭਾਰਤ-ਫਰਾਂਸ ਬਿਜਨਸ ਸਮਿਟ ਅਤੇ ਸੀਈਓ ਗੋਲਮੇਜ਼ ਸੰਮੇਲਨ ਨੂੰ ਸੰਬੋਧਿਤ ਕੀਤਾ
Posted On:
12 APR 2023 9:26AM by PIB Chandigarh
ਕੇਂਦਰੀ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਟੈਕਸਟਾਈਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕੱਲ੍ਹ ਫਰਾਂਸ ਦੇ ਪੈਰਿਸ ਵਿੱਚ, ਭਾਰਤ-ਫਰਾਂਸ ਬਿਜਨਸ ਸਮਿਟ ਅਤੇ ਸੀਈਓ ਗੋਲਮੇਜ਼ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ ਵਿੱਚ ਮੌਕਿਆਂ ਦਾ ਇੱਕ ਵੱਡਾ ਖੇਤਰ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਸਤੂਆਂ ਅਤੇ ਸੇਵਾਵਾਂ ਦੇ ਸਭ ਤੋਂ ਵੱਡੇ ਉਪਭੋਗਤਾਵਾਂ ਵਿੱਚੋਂ ਇੱਕ ਹੈ। ਵਸਤੂਆਂ ਅਤੇ ਸੇਵਾਵਾਂ ਦੇ ਨਿਰਯਾਤ ਵਿੱਚ 50 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋ ਰਿਹਾ ਹੈ ਅਤੇ ਅਸੀਂ ਇਸ ਵਿਕਾਸ ਦੇ ਰਾਹ ਨੂੰ ਜਾਰੀ ਰਖੱਣ ਦੀ ਆਸ਼ਾ ਵੀ ਰੱਖਦੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ 2030 ਤੱਕ ਵਸਤੂਆਂ ਅਤੇ ਸੇਵਾਵਾਂ ਦੇ ਖੇਤਰ ਵਿੱਚ ਨਿਰਯਾਤ ਨੂੰ 765 ਬਿਲੀਅਨ ਤੋਂ 2 ਟ੍ਰਿਲੀਅਨ ਡਾਲਰ ਤੱਕ ਤਿੰਨ ਗੁਣਾ ਤੱਕ ਕਰਨ ਦੀ ਉਮੀਦ ਕਰਦੇ ਹਾਂ।
ਫਰਾਂਸ ਦੇ ਪੈਰਿਸ ਵਿੱਚ ਭਾਰਤੀ ਦੂਤਾਵਾਸ ਨੇ ਭਾਰਤੀ ਉਦਯੋਗ ਸੰਘ (ਸੀਆਈਆਈ),ਮੂਵਮੈਂਟ ਡੈੱਸ ਇੰਟਰਪ੍ਰਾਈਸਿਸ ਡੀ ਫਰਾਂਸ ( ਐੱਮਈਡੀਈਐੱਫ) ਅਤੇ ਇੰਡੋ ਫ੍ਰੈਂਚ ਚੈਂਬਰ ਆਵ੍ ਕਾਮਰਸ ਐਂਡ ਇੰਡਸਟਰੀ (ਆਈਐੱਫਸੀਸੀਆਈ) ਦੇ ਸਹਿਯੋਗ ਨਾਲ ਭਾਰਤ-ਫਰਾਂਸ ਬਿਜਨਸ ਸਮਿਟ ਅਤੇ ਸੀਈਓ ਗੋਲਮੇਜ਼ ਦਾ ਆਯੋਜਨ ਕੀਤਾ।
ਫਰਾਂਸ ਦੇ ਵਿਦੇਸ਼ ਵਪਾਰ ਪ੍ਰਤੀਨਿਧੀ, ਆਰਥਿਕ ਆਕਰਸ਼ਣ ਅਤੇ ਵਿਦੇਸ਼ਾਂ ਵਿੱਚ ਫਰਾਂਸੀਸੀ ਨਾਗਰਿਕਾਂ ਦੇ ਮੰਤਰੀ ਸ਼੍ਰੀ ਓਲੀਵੀਅਰ ਬੇਖਤ (Mr Olivier Becht) ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਦੋਵੇਂ ਧਿਰਾਂ ਦੁਵੱਲੀਆਂ ਅਤੇ ਬਹੁਪੱਖੀ ਮੀਟਿੰਗਾਂ ਨੂੰ ਉਤਸ਼ਾਹਿਤ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਦੀ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੋਣ ਦੇ ਨਾਤੇ ਭਾਰਤ ਵਿੱਚ ਕਈ ਨਿਰਮਾਣ ਗਤੀਵਿਧੀਆਂ ਨੂੰ ਆਕਰਸ਼ਿਤ ਕਰਨ ਦੀ ਸਮੱਰਥਾ ਹੈ, ਪਹਿਲਾਂ ਤੋਂ ਹੀ, ਕਈ ਫਰਾਂਸੀਸੀ ਕੰਪਨੀਆਂ ਭਾਰਤ ਵਿੱਚ ਸਰਗਰਮ ਰੂਪ ਨਾਲ ਜੁੜੀਆਂ ਹੋਈਆਂ ਹਨ ਅਤੇ ਭਵਿੱਖ ਵਿੱਚ ਵੀ ਸਹਿਯੋਗ ਦੇ ਲਈ ਅਪਾਰ ਸੰਭਾਵਨਾਵਾਂ ਹਨ।
ਸੀਆਈਆਈ ਦੇ ਉਪ-ਪ੍ਰਧਾਨ ਅਤੇ ਆਈਟੀਸੀ ਲਿਮਿਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਸੰਜੀਵ ਪੁਰੀ ਨੇ ਆਪਣੇ ਵਿਚਾਰ ਵਿਅਕਤ ਕਰਦੇ ਹੋਏ ਕਿਹਾ ਕਿ ਫਰਾਂਸ ਵਿੱਚ ਸੀਆਈਆਈ ਦੇ ਇੱਕ ਵੱਡੇ ਪ੍ਰਤੀਨਿਧੀਮੰਡਲ ਦੀ ਮੌਜੂਦਗੀ ਭਾਰਤ ਦੁਆਰਾ ਫਰਾਂਸ ਦੇ ਨਾਲ ਸਥਾਪਿਤ ਮਹੱਤਵਪੂਰਨ ਸਬੰਧਾਂ ਦੇ ਮਹੱਤਵ ਨੂੰ ਰੇਖਾਂਕਿਤ ਕਰਦੀ ਹੈ।
ਸੀਆਈਆਈ ਦੇ ਡੀਜੀ ਸ਼੍ਰੀ ਚੰਦਰਜੀਤ ਬੈਨਰਜੀ ਨੇ ਉਜਾਗਰ ਕੀਤਾ ਹੈ ਕਿ ਭਾਰਤ ਅਤੇ ਫਰਾਂਸ ਇਨੋਵੇਸ਼ਨ, ਵਿੱਤੀ ਸਮਾਵੇਸ਼ਨ, ਕਾਰੋਬਾਰਾਂ ਵਿੱਚ ਈਐੱਸਜੀ ਅਤੇ ਅਫ਼ਰੀਕਾ ਦੇ ਪ੍ਰਤੀ ਗਲੋਬਲ ਜੋੜ ਨੂੰ ਹੋਰ ਮਜ਼ਬੂਤ ਬਣਾਉਣ ਵਰਗੇ ਖੇਤਰਾਂ ਵਿੱਚ ਸਹਿਯੋਗਾਤਮਕ ਸਬੰਧਾਂ ਦੇ ਲਈ ਪ੍ਰਤੀਬੱਧ ਹਨ।
‘ਗ੍ਰੀਨ ਭਵਿੱਖ ਦਾ ਨਿਰਮਾਣ’; ਮਹੱਤਵਪੂਰਨ ਅਤੇ ਉਭੱਰਦੀਆਂ ਟੈਕਨੋਲੋਜੀਆਂ: ਨਵੀਨ ਰਣਨੀਤਕ ਸਰਹੱਦ;‘ਸੁਰੱਖਿਆ ਸਹਿਯੋਗ: ਆਤਮਨਿਰਭਰ ਭਾਰਤ ਦੁਆਰਾ ਇੱਕ ਸਾਂਝਾ ਭਵਿੱਖ ਸੁਰੱਖਿਅਤ ਕਰਨਾ’ ਅਤੇ ਫਰਾਂਸ ਅਤੇ ਭਾਰਤ : ਯੂਰੋਪ ਅਤੇ ਭਾਰਤ-ਪ੍ਰਸ਼ਾਂਤ ਦੇ ਲਈ ਸਪਰਿੰਗ ਬੋਰਡ ਵਰਗੇ ਵਿਸ਼ਿਆਂ ’ਤੇ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ।
ਇੱਕ ਗ੍ਰੀਨ ਭਵਿੱਖ ਦਾ ਨਿਰਮਾਣ
ਭਾਰਤ ਅਤੇ ਫਰਾਂਸ ਦੋਵੇਂ ਹੀ ਗ੍ਰੀਨ ਭਵਿੱਖ ਦੇ ਨਿਰਮਾਣ ਨੂੰ ਸਭ ਤੋਂ ਵੱਧ ਮਹੱਤਵ ਦਿੰਦੇ ਹਨ। ਦੋਵਾਂ ਦੇਸ਼ਾਂ ਦੇ ਅਭਿਲਾਸ਼ੀ ਜਲਵਾਯੂ ਟੀਚੇ ਹਨ। ਗ੍ਰੀਨ ਭਵਿੱਖ ਦੇ ਨਿਰਮਾਣ ਤੋਂ ਵਿਆਪਕ ਰੂਪ ਨਾਲ ਬਜ਼ਾਰ ਮੌਕੇ ਪੈਦਾ ਹੁੰਦੇ ਹਨ, ਪਰ ਇਸ ਦੇ ਲਈ ਵੱਡੇ ਨਿਵੇਸ਼ ਅਤੇ ਟੈਕਨੋਲੋਜੀ ਸਫਲਤਾਵਾਂ ਦੀ ਵੀ ਜ਼ਰੂਰਤ ਹੁੰਦੀ ਹੈ। ਹਾਲ ਹੀ ਦੇ ਵਰ੍ਹਿਆਂ ਵਿੱਚ, “ਗ੍ਰੀਨ ਟੈਕਨੋਲੋਜੀਆਂ” ਵਿੱਚ, ਵਿਸ਼ੇਸ਼ ਤੌਰ ’ਤੇ ਫਰਾਂਸ ਤੋਂ ਭਾਰਤ ਤੱਕ, ਨਿਵੇਸ਼, ਸਹਿਯੋਗ ਅਤੇ ਸੰਯੁਕਤ ਉੱਦਮਾਂ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਸੈਸ਼ਨ ਦੇ ਦੌਰਾਨ ਕਾਰੋਬਾਰ ਗ੍ਰੀਨ ਪਰਿਵਰਤਨ ਵਿੱਚ ਕਿਸ ਤਰ੍ਹਾਂ ਦੇ ਮੌਕਿਆਂ ਦੀ ਵਰਤੋਂ ਕਰ ਸਕਦੇ ਹਨ; ਨਵਿਆਉਣਯੋਗ ਊਰਜਾ, ਗਤੀਸ਼ੀਲਤਾ, ਭਵਨ, ਬੁਨਿਆਦੀ ਢਾਂਚਾ, ਨਿਰਮਾਣ, ਉਰਜਾ ਕੁਸ਼ਲਤਾ, ਓਦਯੋਗਿਕ ਪ੍ਰਕਿਰਿਆਵਾਂ, ਖੇਤੀਬਾੜੀ ਵਰਗੇ ਵੱਖ-ਵੱਖ ਖੇਤਰਾਂ ਵਿੱਚ ਨਵੀਂ ਟੈਕਨੋਲੋਜੀਆਂ ’ਤੇ ਚਰਚਾ ਕੀਤੀ ਗਈ। ਸੈਸ਼ਨ ਦਾ ਸੰਚਾਲਨ ਪੂਰਬੀ ਯੂਰਪ-ਮੱਧ ਪੂਰਬ ਅਤੇ ਏਸ਼ੀਆ ਵਿੱਚ ਏਐੱਫਡੀ ਗਤੀਵਿਧੀਆਂ ਦੇ ਪ੍ਰਮੁੱਖ ਸ਼੍ਰੀ ਸਿਰਿਲ ਬੇਲੀਅਰ (Mr. Cyrille Berrlier) ਦੁਆਰਾ ਕੀਤਾ ਗਿਆ।
ਮਹੱਤਵਪੂਰਨ ਅਤੇ ਉਭਰਦੀਆਂ ਟੈਕਨੋਲੋਜੀਆਂ: ਨਵੀਂ ਰਣਨੀਤਿਕ ਸਰਹੱਦ:
ਐਡਵਾਂਸ ਕੰਪਿਊਟਿੰਗ, ਸੰਚਾਰ ਅਤੇ ਨੈੱਟਵਰਕਿੰਗ ਟੈਕਨੋਲੋਜੀ, ਉੱਨਤ ਸਮੱਗਰੀ, ਇੰਜਣ ਟੈਕਨੋਲੋਜੀ, ਪੁਲਾੜ ਟੈਕਨੋਲੋਜੀਆਂ ਅਤੇ ਪ੍ਰਣਾਲੀਆਂ, ਸੈਂਸਰ, ਨਵਿਆਉਣਯੋਗ ਊਰਜਾ ਟੈਕਨੋਲੋਜੀ, ਸੈਮੀਕੰਡਕਟਰ ਅਤੇ ਮਾਈਕ੍ਰੋਇਲੈਕਟ੍ਰੌਨਿਕ, ਨਿਰਦੇਸ਼ਿਤ ਊਰਜਾ, ਹਾਈਪਰਸੋਨਿਕਸ ਆਦਿ ਸਮੇਤ ਮਹੱਤਵਪੂਰਨ ਅਤੇ ਉਭਰਦੀਆਂ ਟੈਕਨੋਲੋਜੀਆਂ ਦੇ ਵਿਚਕਾਰ ਸਹਿਯੋਗ ਅਤੇ ਮੁਕਾਬਲਾ ਵਧ ਰਿਹਾ ਹੈ।
ਪ੍ਰਭੂਸੱਤਾ ਅਤੇ ਰਣਨੀਤਿਕ ਖੁਦਮੁਖਤਿਆਰੀ ਵਿੱਚ ਦ੍ਰਿੜ੍ਹ ਵਿਸ਼ਵਾਸ ਰੱਖਣ ਵਾਲੇ ਦੋ ਦੇਸ਼ਾਂ ਦੇ ਰੂਪ ਵਿੱਚ, ਭਾਰਤ ਅਤੇ ਫਰਾਂਸ ਦੇ ਵਿਚਕਾਰ ਮਹੱਤਵਪੂਰਣ ਅਤੇ ਉੱਭਰਦੀਆਂ ਟੈਕਨੋਲੋਜੀਆਂ ਵਿੱਚ ਆਪਣਾ ਸਹਿਯੋਗ ਵਧਾਉਣ, ਦੋਵਾਂ ਦੇਸ਼ਾਂ ਦੇ ਵਿੱਚ ਸੰਪੂਰਕਤਾਵਾਂ ਅਤੇ ਉਨ੍ਹਾਂ ਵਿੱਚ ਮੌਕਾ ਤਲਾਸ਼ਣ ਅਤੇ ਭਾਰਤ-ਫਰਾਂਸ ਟੈਕਨੋਲੋਜੀ ਸਹਿਯੋਗ ਨੂੰ ਵਧਾਉਣ ਲਈ ਸਿਫਾਰਿਸ਼ਾਂ ਕਰਨ ਵਰਗੇ ਮੁੱਦਿਆਂ ’ਤੇ ਵੀ ਇਸ ਸੈਸ਼ਨ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ। ਸੈਸ਼ਨ ਦਾ ਸੰਚਾਲਨ ਡਿਜੀਟਲ ਮਾਮਲਿਆਂ, ਯੂਰੋਪ ਅਤੇ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦੇ ਰਾਜਦੂਤ ਸ਼੍ਰੀ ਹੈਨਰੀ ਵਰਡੀਅਰ ਦੁਆਰਾ ਕੀਤਾ ਗਿਆ।
ਸੁਰੱਖਿਆ ਸਹਿਯੋਗ: ਆਤਮਨਿਰਭਰ ਭਾਰਤ ਦੇ ਰਾਹੀਂ ਇੱਕ ਸਾਂਝਾ ਭਵਿੱਖ ਸੁਰੱਖਿਅਤ ਕਰਨਾ
ਉੱਭਰਦੀ ਹੋਈ ਭੂ-ਰਾਜਨੀਤਿਕ, ਜਿਸ ਵਿੱਚ ਇੰਡੋ ਪੈਸੀਫਿਕ ਖੇਤਰ ਵਿੱਚ ਵਧ ਰਹੀਆਂ ਚੁਣੌਤੀਆਂ ਦੇ ਸ਼ਾਮਲ ਹੋਣ ਦੇ ਨਾਲ-ਨਾਲ ਪੁਲਾੜ ਅਤੇ ਸਾਈਬਰਸਪੇਸ ਵਰਗੇ ਨਵੇਂ ਖੇਤਰਾਂ ਵਿੱਚ ਮੁਕਾਬਲੇ ਦੇ ਉਭਾਰ ਨੇ ਇਸ ਸਾਂਝੇਦਾਰੀ ਦੀ ਪ੍ਰਮੁੱਖਤਾ ਨੂੰ ਹੋਰ ਵਧਾ ਦਿੱਤਾ ਹੈ। ਫਰਾਂਸ ਲੰਬੇ ਸਮੇਂ ਤੋਂ ਭਾਰਤ ਦੇ ਲਈ ਰੱਖਿਆ ਪਲੈਟਫਾਰਮ, ਉਪਕਰਣ ਅਤੇ ਟੈਕਨੋਲੋਜੀ ਦਾ ਇੱਕ ਮਹੱਤਵਪੂਰਨ ਸਰੋਤ ਰਿਹਾ ਹੈ। ਇਸ ਸੈਸ਼ਨ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਰੱਖਿਆ ਟੈਕਨੋਲੋਜੀਆਂ ਦਾ ਵਿਕਾਸ ਅਤੇ ਡਿਜ਼ਾਈਨ ਕਿਸ ਪ੍ਰਕਾਰ ਨਾਲ ਕੀਤਾ ਜਾਂਦਾ ਹੈ; ਵਿਸ਼ੇਸ਼ ਰੱਖਿਆ ਪਲੈਟਫਾਰਮ ਅਤੇ ਉਪਕਰਣ ਦੇ ਮਾਮਲਿਆਂ ਵਿੱਚ ਭਾਰਤ-ਫਰਾਂਸ ਸਾਂਝੇਦਾਰੀ ਦੇ ਲਈ ਵੱਧ ਤੋਂ ਵੱਧ ਸਮੱਰਥਾ ਦੇ ਖੇਤਰ ਵਿੱਚ ਅਸੀਂ ਕਿਸ ਤਰ੍ਹਾਂ ਦੇ ਰਚਨਾਤਮਕ ਤੌਰ ’ਤੇ ਵਿਚਾਰ ਕਰ ਸਕਦੇ ਹਾਂ। ਸੈਸ਼ਨ ਦਾ ਸੰਚਾਲਨ ਸੀਆਈਆਈ ਦੇ ਡੀਜੀ ਸ਼੍ਰੀ ਚੰਦਰਜੀਤ ਬੈਨਰਜੀ ਨੇ ਕੀਤਾ।
ਫਰਾਂਸ ਅਤੇ ਭਾਰਤ: ਸਪਰਿੰਗਬੋਰਡ ਟੂ ਯੂਰੋਪ ਐਂਡ ਇੰਡੋ-ਪੈਸੀਫਿਕ
ਪਿਛਲੇ ਤਿੰਨ ਵਰ੍ਹਿਆਂ ਵਿੱਚ ਫਰਾਂਸ ਨੂੰ ਯੂਰਪੀਅਨ ਯੂਨੀਅਨ ਵਿੱਚ ਸਭ ਤੋਂ ਆਕਰਸ਼ਕ ਨਿਵੇਸ਼ ਮੰਜ਼ਿਲ ਦਾ ਦਰਜਾ ਦਿੱਤਾ ਗਿਆ ਹੈ, ਜੋ ਵਧਦੇ ਵਿਦੇਸ਼ੀ ਨਿਵੇਸ਼ ਦੇ ਅੰਕੜਿਆਂ ਵਿੱਚ ਵੀ ਝਲਕਦਾ ਹੈ। ਜਦ ਕਿ ਭਾਰਤ ਫਰਾਂਸ ਵਿੱਚ ਨਿਵੇਸ਼ ਦੇ ਪ੍ਰਮੁੱਖ ਏਸ਼ੀਆਈ ਸਰੋਤਾਂ ਵਿੱਚੋਂ ਇੱਕ ਹੈ ਹਾਲਾਂਕਿ ਨਿਵੇਸ਼ ਦੀ ਮਾਤਰਾ ਹੁਣ ਘੱਟ ਹੈ ਅਤੇ ਕੁਝ ਖੇਤਰਾਂ ਵਿੱਚ ਕੇਂਦ੍ਰਿਤ ਹੈ। ਭਾਰਤੀ ਕੰਪਨੀਆਂ ਬ੍ਰੈਗਜ਼ਿਟ ਦੇ ਬਾਅਦ ਯੂਰਪੀਅਨ ਯੂਨੀਅਨ ਦੇ ਸੰਦਰਭ ਵਿੱਚ ਆਪਣੀ ਯੂਰਪੀਅਨ ਰਣਨੀਤੀ ਦੀ ਸਮੀਖਿਆ ਕਰ ਰਹੀਆਂ ਹਨ। ਭਾਰਤੀ ਨਿਵੇਸ ਦੇ ਲਈ ਫਰਾਂਸ ਅਗਲਾ ਵੱਡਾ ਸਥਾਨ ਬਣ ਸਕਦਾ ਹੈ। ਸੈਸ਼ਨ ਵਿੱਚ ਇਸ ਗੱਲ ਦਾ ਵੀ ਵਰਣਨ ਕੀਤਾ ਗਿਆ ਹੈ ਕਿ ਕਿਉਂਕਿ ਸਫਲਤਾ ਦੇ ਲਈ ਬਜ਼ਾਰ ਵਿੱਚ ਮੁੱਲ ਦਾ ਇੱਕ ਹਿੱਸਾ ਪੈਦਾ ਕਰਨਾ ਮਹੱਤਵਪੂਰਨ ਹੈ, ਇਸ ਲਈ ਨਿਰਯਾਤ ਦੇ ਲਈ ਭਾਰਤ ਦੇ ਸਭ ਤੋਂ ਵੱਡੇ ਸਥਾਨ ਯੂਰਪੀਅਨ ਯੂਨੀਅਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਏ ਭਾਰਤੀ ਕੰਪਨੀਆਂ ਫਰਾਂਸ ਵਿੱਚ ਵੱਧ ਨਿਵੇਸ ਕਿਵੇਂ ਕਰ ਸਕਦੀਆਂ ਹਨ ਅਤੇ ਬਜ਼ਾਰਾਂ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ। ਇਸ ਸੈਸ਼ਨ ਦੀ ਪ੍ਰਧਾਨਗੀ ਐੱਫਆਈਈਓ ਦੇ ਪ੍ਰਧਾਨ ਸ਼੍ਰੀ ਏ ਸ਼ਕਤੀਵੇਲ ਨੇ ਕੀਤੀ।
ਮੁੱਖ ਕਾਰਜਕਾਰੀ ਅਧਿਕਾਰੀ ਗੋਲਮੇਜ਼ ਸੰਮੇਲਨ
ਮੁੱਖ ਕਾਰਜਕਾਰੀ ਅਧਿਕਾਰੀ ਗੋਲਮੇਜ਼ ਸੰਮੇਲਨ ਵਿੱਚ ਭਾਰਤੀ ਅਤੇ ਫਰਾਂਸੀਸੀ ਕੰਪਨੀਆਂ ਦੇ 50 ਤੋਂ ਵੱਧ ਸੀਈਓ ਨੇ ਹਿੱਸਾ ਲਿਆ। ਕੇਂਦਰੀ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਟੈਕਸਟਾਈਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੇ ਨਾਲ ਫਰਾਂਸ ਦੇ ਵਿਦੇਸ਼ ਵਪਾਰ ਪ੍ਰਤੀਨਿਧੀ, ਆਰਥਿਕ ਆਕਰਸ਼ਣ ਅਤੇ ਵਿਦੇਸ਼ਾਂ ਵਿੱਚ ਫਰਾਂਸੀਸੀ ਨਾਗਰਿਕਾਂ ਦੇ ਮੰਤਰੀ ਸ਼੍ਰੀ ਓਲੀਵੀਅਰ ਬੇਖਤ ਨੇ ਇਸ ਸੰਮੇਲਨ ਨੂੰ ਸੰਬੋਧਿਤ ਵੀ ਕੀਤਾ।
ਗੋਲਮੇਜ਼ ਸੰਮੇਲਨ ਵਿੱਚ ਖੇਤੀਬਾੜੀ, ਟੂਰਿਜ਼ਮ, ਰੱਖਿਆ, ਨਿਰਮਾਣ, ਫਾਰਮਾਸਿਊਟੀਕਲ, ਟੈਕਸਟਾਈਲ, ਏਰੋਸਪੇਸ ਵਰਗੇ ਖੇਤਰਾਂ ਦਾ ਪ੍ਰਤੀਨਿਧੀਤਵ ਕੀਤਾ ਗਿਆ। ਮੰਤਰੀਆਂ ਦੇ ਨਾਲ, ਫਰਾਂਸ ਵਿੱਚ ਭਾਰਤ ਦੇ ਰਾਜਦੂਤ, ਸ਼੍ਰੀ ਜਾਵੇਦ ਅਸ਼ਰਫ, ਸੀਆਈਆਈ ਦੇ ਵਾਈਸ-ਪ੍ਰੈਜ਼ੀਡੈਂਟ ਅਤੇ ਆਈਟੀਸੀ ਲਿਮਿਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੰਜੀਵ ਪੁਰੀ, ਸੀਆਈਆਈ ਦੇ ਡੀਜੀ ਸ਼੍ਰੀ ਚੰਦਰਜੀਤ ਬੈਨਰਜੀ, ਅੰਤਰਰਾਸ਼ਟਰੀ ਊਰਜਾ ਏਜੰਸੀ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਫੇਥ ਬਿਰੋਲ ਅਤੇ ਡੈਨੋਨ ਦੇ ਸੀਈਓ ਸ਼੍ਰੀ ਐਂਟੋਇਨ ਡੀ ਸੇਂਟ-ਅਫਰੀਕ ਦੁਆਰਾ ਦ੍ਰਿਸ਼ਟੀਕੋਣ ਸਾਂਝੇ ਕੀਤੇ ਗਏ। ਸ਼੍ਰੀ ਗੋਇਲ ਦੇ ਨਾਲ ਹੋਰ ਸੀਈਓ ਨੇ ਵੀ ਇਸ ਚਰਚਾ ਵਿੱਚ ਹਿੱਸਾ ਲਿਆ।
*************
ਏਡੀ/ਵੀਐੱਨ
(Release ID: 1915930)
Visitor Counter : 75