ਟੈਕਸਟਾਈਲ ਮੰਤਰਾਲਾ

ਕੇਂਦਰ ਸਰਕਾਰ ਨੇ 31 ਆਈਟਮਾਂ ਦੇ ਲਈ 2 ਕੁਆਲਿਟੀ ਕੰਟਰੋਲ ਆਰਡਰ ਲਾਂਚ ਕਰਨ ਦੀ ਘੋਸ਼ਣਾ ਕੀਤੀ


ਟੈਕਸਟਾਈਲ ਮੰਤਰਾਲੇ ਨੇ ਟੈਕਨੀਕਲ ਟੈਕਸਟਾਈਲ ਲਈ ਕੁਆਲਿਟੀ ਕੰਟਰੋਲ ਆਰਡਰ ਸ਼ੁਰੂ ਕਰਕੇ ਬੀਆਈਐੱਸ ਦੇ ਲਾਜ਼ਮੀ ਪ੍ਰਮਾਣੀਕਰਣ ’ਤੇ ਜ਼ੋਰ ਦਿੱਤਾ

ਕੁਆਲਿਟੀ ਕੰਟਰੋਲ ਆਰਡਰ ਟੈਕਨੀਕਲ ਟੈਕਸਟਾਈਲ ਦੇ ਮਿਆਰ ਅਤੇ ਗੁਣਵੱਤਾ ਸੁਨਿਸ਼ਚਿਤ ਕਰਨਗੇ ਅਤੇ ਇਸ ਪਹਿਲ ਤੋਂ ਭਾਰਤ ਵਿੱਚ ਇਸ ਉਦਯੋਗ ਦੇ ਵਿਕਾਸ ਨੂੰ ਪ੍ਰੋਤਸਾਹਨ ਮਿਲੇਗਾ।

Posted On: 11 APR 2023 1:27PM by PIB Chandigarh

ਟੈਕਸਟਾਈਲ ਮੰਤਰਾਲੇ ਨੇ ਟੈਕਨੀਕਲ ਨਿਯਮਾਂ ਦੀ ਨੋਟੀਫਿਕੇਸ਼ਨ ਦੀ ਉਚਿਤ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਪਹਿਲੇ ਪੜਾਅ ਵਿੱਚ 19 ਜੀਓ ਟੈਕਸਟਾਈਲ ਅਤੇ 12 ਪ੍ਰੋਟੈਕਟਿਵ ਟੈਕਸਟਾਈਲ ਵਾਲੀਆਂ 31 ਆਈਟਮਾਂ ਲਈ 02 ਕੁਆਲਿਟੀ ਕੰਟਰੋਲ ਆਰਡਰ (ਕਿਊਸੀਓ) ਸ਼ੁਰੂ ਕਰਨ ਦੀ ਘੋਸ਼ਣਾ ਕੀਤੀ।

 ਇਹ ਕੁਆਲਿਟੀ ਕੰਟਰੋਲ ਆਰਡਰ ਟੈਕਨੀਕਲ ਟੈਕਸਟਾਈਲ ਉਦਯੋਗ ਦੇ ਲਈ ਭਾਰਤ ਵਲੋਂ ਜਾਰੀ ਕੀਤਾ ਗਿਆ ਪਹਿਲਾ ਟੈਕਨੀਕਲ ਨਿਯਮ ਹੈ, ਇਸ ਸਬੰਧ ਵਿੱਚ ਟੈਕਸਟਾਈਲ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਰਾਜੀਵ ਸਕਸੈਨਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੱਤੀ।

https://static.pib.gov.in/WriteReadData/userfiles/image/image001BXE4.jpg

 ਕੇਂਦਰ  ਸਰਕਾਰ ਦਾ ਅਜਿਹਾ ਮੰਨਣਾ ਹੈ ਕਿ ਵਾਤਾਵਰਣ, ਮਨੁੱਖੀ ਸਿਹਤ ਅਤੇ ਪਸ਼ੂ ਅਤੇ ਪੌਦਿਆਂ ਦੇ ਜੀਵਨ ਅਤੇ ਸਿਹਤ ਦੀ ਸੁਰੱਖਿਆ ਦ੍ਰਿਸ਼ਟੀ ਵਿੱਚ ਜੀਓ ਟੈਕਸਟਾਈਲ ਅਤੇ ਪ੍ਰੋਟੈਕਟਿਵ ਟੈਕਸਟਾਈਲ ਦੇ ਮਿਆਰ ਅਤੇ ਗੁਣਵੱਤਾ ਨੂੰ ਆਧੁਨਿਕ ਸਮੇਂ ਦੇ ਅਨੁਸਾਰ ਨਿਯਮਿਤ ਕਰਨਾ ਜਨਤਕ ਹਿੱਤ ਦੇ ਲਈ ਬੇਹਦ ਜ਼ਰੂਰੀ ਹੈ। ਜੀਓ ਟੈਕਸਟਾਈਲ ਦਾ ਉਪਯੋਗ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਅਤੇ ਵਾਤਾਵਰਣ ਸਬੰਧੀ ਐਪਲੀਕੇਸ਼ਨਾਂ ਦੇ ਲਈ ਕੀਤਾ ਜਾਂਦਾ ਹੈ।ਜਦ ਕਿ ਸੁਰੱਖਿਆਤਮਕ ਟੈਕਸਟਾਈਲ ਦੀ ਵਰਤੋਂ ਮਨੁੱਖੀ ਜੀਵਨ ਨੂੰ ਖਤਰਨਾਕ ਅਤੇ ਪ੍ਰਤੀਕੂਲ ਕੰਮ ਦੀਆਂ ਸਥਿਤੀਆਂ ਤੋਂ ਸੁਰੱਖਿਅਤ ਰਖੱਣ ਲਈ  ਹੁੰਦਾ ਹੈ। ਜਾਰੀ ਕੀਤੇ ਗਏ ਕੁਆਲਿਟੀ ਕੰਟਰੋਲ ਆਰਡਰ ਉਪਭੋਗਤਾਵਾਂ ਅਤੇ ਲਕਸ਼ਿਤ ਉਪਭੋਗਤਾਵਾਂ ਨੂੰ ਸਭ ਤੋਂ ਵਧੀਆ  ਸੁਰੱਖਿਆ ਤਰਜੀਹ ਉਪਲਬਧ ਕਰਾਵਾਉਣ ਦੀ ਕੋਸ਼ਿਸ਼ ਕਰਨਗੇ। ਇਸ ਕਦਮ ਨਾਲ ਭਾਰਤੀ ਉਤਪਾਦਾਂ ਦੀ ਗੁਣਵੱਤਾ ਨੂੰ ਉਤਸ਼ਾਹ ਮਿਲੇਗਾ, ਜੋ ਗਲੋਬਲ ਮਾਪਦੰਡਾਂ ਦੇ ਬਰਾਬਰ ਹੋਵੇਗਾ।

ਇਨ੍ਹਾਂ 31 ਆਈਟਮਾਂ ਵਿੱਚੋਂ 19 ਟੈਕਸਟਾਈਲ ਜੀਓ ਟੈਕਸਟਾਈਲ ਸ਼੍ਰੇਣੀ ਨਾਲ ਸਬੰਧਿਤ ਹਨ, ਜਿਨ੍ਹਾਂ ਵਿੱਚ ਵਾਟਰਪ੍ਰੂਫ ਲਾਈਨਿੰਗ ਦੇ ਲਈ ਲੈਮੀਨੇਟਿਡ ਹਾਈ ਡੈਨਸਿਟੀ ਪੋਲੀਥੀਲੀਨ (ਐੱਚਡੀਪੀਈ) ਬੁਣੇ ਹੋਏ ਜੀਓਮੈਮਬਰੇਨ, ਪੀਵੀਸੀ ਜੀਓਮੈਮਬਰੇਨ, ਨੀਡਲ ਪੰਚਡ  ਨੇਨ-ਵੋਵਨ ਜੀਓਬੈਗ, ਪੌਲੀਪ੍ਰੋਪਾਈਲੀਨ ਮਲਟੀਫਿਲਾਮੈਂਟ ਵੋਵਨ ਜੀਓਬੈਗ, ਜੂਟ ਜੀਓਟੈਕਸਟਾਈਲ, ਪੱਥਰ ਜਾਂ ਇੱਟ ਦੇ ਬਣੇ ਫਰਸ਼ ਦੇ ਢਾਂਚੇ ਦੇ ਸਬ-ਗ੍ਰੇਡ ਵਿਭਾਜਨ ਵਿੱਚ ਇਸਤੇਮਾਲ ਕੀਤੀ ਜਾਣ ਵਾਲੀ ਓਪਨ ਵੀਵ ਕਾਯਰ ਭੂਵਸਤਰ ਜੀਓ ਟੈਕਸਟਾਈਲਜ਼, ਉਪ ਸਤਹ ਡਰੇਨੇਜ ਦੇ ਕੰਮ ਵਿੱਚ ਵਰਤੀ ਜਾਣ ਵਾਲੀ ਜੀਓ ਟੈਕਸਟਾਈਲ, ਪੱਥਰ ਜਾਂ ਇੱਟ ਦੇ ਬਣੇ ਫਰਸ਼ ਢਾਂਚੇ ਦੇ ਸਬ-ਗ੍ਰੇਡ ਨੂੰ ਸੰਤੁਲਿਤ ਕਰਨ ਵਿੱਚ ਉਪਯੋਗ ਕੀਤੇ ਜਾਣ ਵਾਲੇ ਜੀਓ ਟੈਕਸਟਾਈਲ, ਲਾਇਨਿੰਗ ਦੇ ਲਈ ਉੱਚ ਘੱਣਤਾ ਵਾਲੀ ਪੋਲੀਥੀਲੀਨ (ਐੱਚਡੀਪੀਈ) ਜੀਓਮੈਮਬਰੇਨ, ਸੁਰੱਖਿਆ ਦੀ ਦ੍ਰਿਸ਼ਟੀ ਨਾਲ (ਜਾਂ ਕੁਸ਼ਨਿੰਗ) ਕਿਸੇ ਸਮੱਗਰੀ ਦੇ ਤੌਰ ’ਤੇ ਵਰਤੇ ਜਾਣ ਵਾਲੇ ਜੀਓ ਟੈਕਸਟਾਈਲ, ਹਾਰਡ ਆਰਮਰ ਸਿਸਟਮ ਵਿੱਚ ਸਥਾਈ ਕਟੌਤੀ ਨਿਯੰਤਰਣ ਦੇ ਉਦੇਸ਼ ਨਾਲ ਜੀਓਟੈਕਸਟਾਈਲ, ਲਚਕੀਲੇ ਰਸੱਤਿਆਂ ਦੇ ਫਰਸ਼ ਲਈ ਜੀਓਗ੍ਰਿਡ, ਮਿੱਟੀ ਦੀ ਮਜ਼ਬੂਤੀ ਵਜੋਂ ਉਪਯੋਗ ਕੀਤੇ ਜਾਣ ਵਾਲੇ ਢਾਂਚੇ ਨੂੰ ਬਣਾਏ ਰੱਖਣ ਲਈ ਪੋਲੀਮਰਿਕ ਸਟ੍ਰਿਪ/ਜੀਓਸਟ੍ਰਿਪ, ਭੂਗੋਲਿਕ ਮਿੱਟੀ ਨੂੰ ਬਣਾਏ ਰੱਖਣ ਵਾਲੇ ਢਾਂਚੇ ਵਿੱਚ ਵਰਤੇ ਜਾਣ ਵਾਲੇ ਜੀਓਗ੍ਰਿਡ, ਨਿਕਾਸ ਅਤੇ ਰਸਾਇਣਕ ਪ੍ਰਤੀਰੋਧ ਲਾਈਨਿੰਗ ਅਤੇ ਜੀਓਸੈਲਸ ਲਈ ਮਜ਼ਬੂਤ ਐੱਚਡੀਪੀਈ ਝਿੱਲੀ ਸ਼ਾਮਲ ਹਨ। 

https://static.pib.gov.in/WriteReadData/userfiles/image/image002UD8V.jpg

 ਬਾਕੀ ਬਚੀਆਂ 12 ਆਈਟਮਾਂ ਪ੍ਰੋਟੈਕਟਿਵ ਟੈਕਸਟਾਈਲ ਹਨ, ਜਿਨ੍ਹਾਂ ਵਿੱਚ ਪਰਦੇ ਅਤੇ ਡ੍ਰੈਪਸ, ਗੈਰ-ਘਰੇਲੂ ਫਰਨੀਚਰ ਦੇ ਲਈ ਉਪਯੋਗ ਕੀਤੇ ਜਾਣ ਵਾਲੇ ਅਪਹੋਲਸਟਰਡ ਕੰਪੋਜ਼ਿਟ, ਅੱਗ ਬੁਝਾਉਣ ਵਾਲਿਆਂ ਲਈ ਸੁਰੱਖਿਆ ਵਾਲੇ ਕਪੱੜੇ, ਅੱਗ ਬੁਝਾਉਣ ਵਾਲਿਆਂ ਦੇ ਲਈ ਸੁਰੱਖਿਆ ਦਸਤਾਨੇ, ਗਰਮੀ ਦੇ ਸੰਪਰਕ ਵਿੱਚ ਆਉਣ ਵਾਲੇ ਉਦਯੋਗਿਕ ਕਰਮਚਾਰੀਆਂ ਦੀ ਸੁਰੱਖਿਆ ਦੇ ਲਈ ਸੁਰੱਖਿਆ ਵਾਲੇ ਕਪੱੜੇ, ਅੱਗ ਦੇ ਦਾਇਰੇ ਨੂੰ ਸੀਮਿਤ ਕਰਨ ਵਾਲੀ ਸਮੱਗਰੀ ਨਾਲ ਬਣੇ ਕਪੜੇ ਅਤੇ ਗਰਮੀ ਅਤੇ ਅੱਗ ਤੋਂ ਸੁਰੱਖਿਆ ਪ੍ਰਦਾਨ ਕਰਨ ਵਾਲੀਆਂ ਵਸਤੂਆਂ ਅਤੇ ਫਿਟਿੰਗਸ, ਉੱਚ ਦਿੱਖ ਚੇਤਾਵਨੀ ਵਾਲੇ ਕਪੱੜੇ, ਵੈਲਡਿੰਗ ਅਤੇ ਇਸ ਨਾਲ ਸਬੰਧਿਤ ਪ੍ਰਕਿਰਿਆਵਾਂ ਵਿੱਚ ਉਪਯੋਗ ਦੇ ਲਈ ਜ਼ਰੂਰੀ ਸੁਰੱਖਿਆਤਮਕ ਕਪੱੜੇ, ਰਣਨੀਤਕ 3 ਪੁਆਇੰਟ ਸਿਲਿੰਗ, ਗੋਲਾ ਬਾਰੂਦ ਅਤੇ ਗ੍ਰਨੇਡਾਂ ਲਈ ਵਿਘਨਕਾਰੀ ਪੈਟਰਨ ਨਾਈਲੋਨ-66 ਦੇ ਬਣੇ ਪਾਊਚ, ਬੁਲੇਟ ਰੋਧਕ ਜੈਕਟਾਂ ਅਤੇ ਵਾਟਰ ਪ੍ਰੂਫ ਬਹੁ-ਮੰਤਵੀ ਰੇਨ ਪੋਂਚੋ ਸ਼ਾਮਲ ਹਨ।

ਇਹ ਦੋ ਜੀਓ ਟੈਕਸਟਾਈਲ ਅਤੇ ਪ੍ਰੋਟੈਕਟਿਵ ਟੈਕਸਟਾਈਲ ਕੁਆਲਿਟੀ ਕੰਟਰੋਲ ਆਰਡਰ ਸਰਕਾਰੀ ਗਜ਼ਟ ਵਿੱਚ ਇਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 180 ਦਿਨਾਂ ਦੇ ਤੁਰੰਤ ਬਾਅਦ ਲਾਗੂ ਹੋਣਗੇ। ਇਨ੍ਹਾਂ ਕੁਆਲਿਟੀ ਕੰਟਰੋਲ ਆਰਡਰਾਂ ਵਿੱਚ ਨਿਰਦਿਸ਼ਟ ਅਨੁਕੂਲਤਾ ਮੁਲਾਂਕਣ ਜ਼ਰੂਰਤਾਂ ਘਰੇਲੂ ਨਿਰਮਾਤਾਵਾਂ ਦੇ ਨਾਲ-ਨਾਲ ਉਨ੍ਹਾਂ ਵਿਦੇਸ਼ੀ ਨਿਰਮਾਤਾਵਾਂ ’ਤੇ ਵੀ ਬਰਾਬਰ ਲਾਗੂ ਹੁੰਦੀਆਂ ਹਨ, ਜੋ ਭਾਰਤ ਵਿੱਚ ਆਪਣੇ ਉਤਪਾਦਾਂ ਦਾ ਨਿਰਯਾਤ ਕਰਨਾ ਚਾਹੁੰਦੇ ਹਨ। 

https://static.pib.gov.in/WriteReadData/userfiles/image/image00377KU.jpg

 ਟੈਕਸਟਾਈਲ ਮੰਤਰਾਲੇ ਦੇ ਦੂਜੇ ਪੜਾਅ ਵਿੱਚ 28 ਹੋਰ ਆਈਟਮਾਂ ਲਈ 2 ਅਤੇ ਕੁਆਲਿਟੀ ਕੰਟਰੋਲ ਆਰਡਰ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਸ ਵਿੱਚ ਐਗਰੋ ਟੈਕਸਟਾਈਲ ਦੀਆਂ 22 ਆਈਟਮਾਂ ਅਤੇ ਮੈਡੀਕਲ ਟੈਕਸਟਾਈਲ ਦੀਆਂ 6 ਆਈਟਮਾਂ ਸ਼ਾਮਲ ਹਨ। ਤੀਜੇ ਪੜਾਅ ਵਿੱਚ, ਕੁਆਲਿਟੀ ਕੰਟਰੋਲ ਆਰਡਰ ਜਾਰੀ ਕਰਨ ਦੇ ਲਈ 30 ਤੋਂ ਵੱਧ ਟੈਕਨੀਕਲ ਟੈਕਸਟਾਈਲ ਆਈਟਮਾਂ ’ਤੇ ਵਿਚਾਰ ਕੀਤਾ ਜਾ ਸਕਦਾ ਹੈ।

ਕੁਆਲਿਟੀ ਕੰਟਰੋਲ ਆਰਡਰ ਟੈਕਨੀਕਲ ਟੈਕਸਟਾਈਲ ਦੇ ਮਿਆਰ ਅਤੇ ਗੁਣਵੱਤਾ ਸੁਨਿਸ਼ਚਿਤ ਕਰਨਗੇ ਅਤੇ ਮੁਕਾਬਲੇ ਵਾਲੀਆਂ ਕੀਮਤਾਂ ’ਤੇ ਗੁਣਵੱਤਾ ਵਾਲੇ ਉਤਪਾਦਾਂ ਦੇ ਨਿਰਮਾਣ ਦੇ ਦੌਰਾਨ ਭਾਰਤ ਵਿੱਚ ਇਸ ਉਦਯੋਗ ਦੇ ਵਿਕਾਸ ਨੂੰ ਪ੍ਰੋਤਸਾਹਨ ਮਿਲੇਗਾ।

*****

ਏਡੀ/ਐੱਨਐੱਸ



(Release ID: 1915810) Visitor Counter : 108