ਵਣਜ ਤੇ ਉਦਯੋਗ ਮੰਤਰਾਲਾ

ਭਾਰਤ-ਫਰਾਂਸ ਮੈਤਰੀ ਦੇ 25 ਸਾਲ ਪੂਰੇ ਹੋਣ ਦੇ ਜਸ਼ਨ ਵਿੱਚ 11 ਅਪ੍ਰੈਲ, 2023 ਨੂੰ ਭਾਰਤ-ਫਰਾਂਸ ਵਪਾਰ ਸ਼ਿਖਰ ਸੰਮੇਲਨ ਆਯੋਜਿਤ ਹੋਵੇਗਾ

Posted On: 09 APR 2023 1:43PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ, ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਫਰਾਂਸ ਸਰਕਾਰ ਦੇ ਅਟ੍ਰੈਕਟਿਵਨੈਸ ਅਤੇ ਫ੍ਰੇਂਚ ਨੈਸ਼ਨਲਸ ਅਬ੍ਰੌਡ ਦੇ ਵਿਦੇਸ਼ ਵਪਾਰ ਮੰਤਰੀ ਪ੍ਰਤੀਨਿਧੀ ਸ਼੍ਰੀ ਓਲੀਵਿਯਰ ਬੇਖਤ ਭਾਰਤ-ਫਰਾਂਸ ਵਪਾਰ ਸ਼ਿਖਰ ਸੰਮੇਲਨ ਦੀ ਸਹਿ-ਪ੍ਰਧਾਨਗੀ ਕਰਨਗੇ। ਭਾਰਤ ਫਰਾਂਸ ਮੈਤਰੀ ਦੇ 25 ਸਾਲ ਪੂਰੇ ਹੋਣ ਦੇ ਸਬੰਧ ਵਿੱਚ ਭਾਰਤ-ਫਰਾਂਸ ਵਪਾਰ ਸ਼ਿਖਰ ਸੰਮੇਲਨ 11 ਅਪ੍ਰੈਲ, 2023 ਨੂੰ ਆਯੋਜਿਤ ਕੀਤਾ ਜਾਵੇਗਾ। ਸ਼ਿਖਰ ਸੰਮੇਲਨ ਵਿੱਚ ਹਰਿਤ ਭਵਿੱਖ ਦੇ ਨਿਰਮਾਣ-ਉਭਰਦੀਆਂ ਟੈਕਨੋਲੋਜੀਆਂ, ਰੱਖਿਆ ਸਹਿਯੋਗ ਅਤੇ ਭਾਰਤ-ਪ੍ਰਸ਼ਾਂਤ ਖੇਤਰਾਂ ਵਿੱਚ ਸਹਿਯੋਗ ਸਹਿਤ ਕਈ ਵਿਸ਼ਿਆਂ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਸ਼੍ਰੀ ਪੀਯੂਸ਼ ਗੋਇਲ ਦਾ ਵੱਖ-ਵੱਖ ਖੇਤਰਾਂ ਵਿੱਚ ਫ੍ਰਾਂਸੀਸੀ ਵਪਾਰ ਜਗਤ ਦੇ ਦਿੱਗਜਾਂ ਦੇ ਨਾਲ ਮੀਟਿੰਗ ਕਰਨ ਦਾ ਵੀ ਪ੍ਰੋਗਰਾਮ ਹੈ। ਸ਼੍ਰੀ ਗੋਇਲ ਸੀਈਓ ਦੇ ਗੋਲਮੇਜ ਸੰਮੇਲਨ ਵਿੱਚ ਵੀ ਹਿੱਸਾ ਲੈਣਗੇ। ਉਹ 11 ਤੋਂ 13 ਅਪ੍ਰੈਲ, 2023 ਤੱਕ ਫਰਾਂਸ ਅਤੇ ਇਟਲੀ ਦੀ ਸਰਕਾਰੀ ਦੌਰਾ ਕਰਨਗੇ। ਭਾਰਤ ਦੇ ਸਿਖਰ ਸੀਈਓ ਦਾ ਪ੍ਰਤੀਨਿਧੀਮੰਡਲ ਵੀ ਸ਼੍ਰੀ ਗੋਇਲ ਦੇ ਨਾਲ ਹੋਵੇਗਾ।

ਫਰਾਂਸ ਦੇ ਮੰਤਰੀ ਸ਼੍ਰੀ ਔਲੀਵੀਯਰ ਬੇਖਤ ਦੇ ਨਾਲ ਸ਼੍ਰੀ ਗੋਇਲ ਇੱਕ ਅਜਿਹੇ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ, ਜੋ ਭਾਰਤ ਦੀ ਸੱਭਿਆਚਾਰਕ ਵਿਰਾਸਤ ਅਤੇ ਸਾਫਟ ਪਾਵਰ ਦਾ ਪ੍ਰਦਰਸ਼ਨ ਕਰੇਗਾ ਅਤੇ ਇਸ ਵਿੱਚ 600 ਤੋਂ ਅਧਿਕ ਫਰਾਂਸ ਸਰਕਾਰ ਦੇ ਮੰਨੇ-ਪ੍ਰਮੰਨੇ ਵਿਅਕਤੀਆਂ, ਫਰਾਂਸ ਵਿੱਚ ਭਾਰਤੀ ਕਾਰੋਬਾਰੀ ਸਮੁਦਾਏ ਅਤੇ ਫ੍ਰਾਂਸੀਸੀ ਵਪਾਰ ਸਮੁਦਾਏ ਦੇ ਮੈਂਬਰਾਂ ਦੀ ਭਾਗੀਦਾਰੀ ਹੋਣ ਦੀ ਉਮੀਦ ਹੈ। ਸ਼੍ਰੀ ਗੋਇਲ ਪੈਰਿਸ ਵਿੱਚ ਭਾਰਤੀ ਸਮੁਦਾਏ ਦੇ ਮੈਂਬਰਾਂ ਦੇ ਨਾਲ ਵੀ ਗੱਲਬਾਤ ਕਰਨਗੇ।

ਸ਼੍ਰੀ ਪੀਯੂਸ਼ ਗੋਇਲ ਬਾਅਦ ਵਿੱਚ ਇਟਲੀ ਦੇ ਰੋਮ ਜਾਣਗੇ, ਜਿੱਥੇ ਉਹ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਅਤੇ ਅੰਤਰਰਾਸ਼ਟਰੀ ਸਹਿਯੋਗ ਮੰਤਰੀ ਸ਼੍ਰੀ ਐਂਟੋਨੀਓ ਤਜਾਨੀ ਨਾਲ ਮੁਲਾਕਾਤ ਕਰਨਗੇ। ਇਸ ਦੇ ਬਾਅਦ ਉਹ ਸਰਕਾਰ ਅਤੇ ਉਦਯੋਗਜਗਤ ਦੇ ਮੰਨੇ-ਪ੍ਰਮੰਨੇ ਵਿਅਕਤੀਆਂ ਦੇ ਨਾਲ ਨੈਟਵਰਕਿੰਗ ਡਿਨਰ ਕਰਨਗੇ। ਉਨ੍ਹਾਂ ਦਾ ਦੁਵੱਲੇ ਮੀਟਿੰਗਾਂ ਦੇ ਲਈ ਸ਼ਿਖਰ ਇਤਾਲਵੀ ਸੀਈਓ ਨੂੰ ਮਿਲਣ ਦਾ ਪ੍ਰੋਗਰਾਮ ਹੈ, ਜਿਸ ਦੇ ਬਾਅਦ ਸੀਈਓ ਇੰਟਰਐਕਟਿਵ ਬਿਜਨਸ ਸੋਸ਼ਲ ਹੋਵੇਗਾ, ਜਿਸ ਵਿੱਚ 35 ਸੀਈਓ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਇਸ ਦੇ ਬਾਅਦ ਐਂਟਰਪ੍ਰਾਈਜੇਜ ਐਂਡ ਮੇਡ ਇਨ ਇਟਲੀ ਮੰਤਰੀ ਸ਼੍ਰੀ ਅਡੋਲਫੋ ਉਰਸੋ ਦੇ ਨਾਲ ਮੀਟਿੰਗ ਹੋਵੇਗੀ, ਜੋ ਭਾਰਤੀ ਸੀਈਓ ਦੇ ਨਾਲ ਵੀ ਗੱਲਬਾਤ ਕਰਨਗੇ।

ਇਸ ਯਾਤਰਾ ਨਾਲ ਯੂਰਪੀ ਖੇਤਰੀ ਵਿੱਚ ਭਾਰਤ ਦੇ ਪ੍ਰਮੁੱਖ ਵਪਾਰਿਕ ਭਾਗੀਦਾਰਾਂ ਦੇ ਨਾਲ ਦੁਵੱਲੇ ਸਬੰਧਾਂ ਨੂੰ ਹੋਰ  ਮਜ਼ਬੂਤੀ ਮਿਲਣ ਦੀ ਉਮੀਦ ਹੈ।

************

ਏਡੀ/ਵੀਐੱਨ(Release ID: 1915353) Visitor Counter : 149