ਖੇਤੀਬਾੜੀ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਭਾਰਤ ਨੂੰ ਨਵੀਂ ਪਹਿਚਾਣ ਦਿੱਤੀ -ਸ਼੍ਰੀ ਤੋਮਰ ਲਘੂ ਉਦਯੋਗ ਭਾਰਤੀ ਦੁਆਰਾ ਆਯੋਜਿਤ ਸਟਾਰਟਅੱਪ ਕਨਕਲੇਵ ਦੀ ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਕੀਤੀ ਸ਼ੁਰੂਆਤ
Posted On:
09 APR 2023 7:43PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਗਵਾਲੀਅਰ ਵਿੱਚ ਲਘੂ ਉਦਯੋਗ ਭਾਰਤੀ ਦੁਆਰਾ ਆਯੋਜਿਤ ਸਟਾਰਟਅੱਪ ਕਨਕਲੇਵ-2023 ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਸ਼੍ਰੀ ਤੋਮਰ ਨੇ ਕਿਹਾ ਕਿ ਅੱਜ ਅਸੀਂ ਅੰਗ੍ਰੇਜ਼ਾਂ ਦੀ ਗ਼ੁਲਾਮੀ ਦੀ ਮਾਨਸਿਕਤਾ ਵਿੱਚੋਂ ਬਾਹਰ ਆਏ ਹਾਂ, ਅੱਜ ਪੂਰਾ ਦ੍ਰਿਸ਼ ਬਦਲਿਆ ਹੋਇਆ ਹੈ ਅਤੇ ਇਹ ਸੰਭਵ ਹੋਇਆ ਹੈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕਾਰਨ।
ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਸਾਡੇ ਦੇਸ਼ ਵਿੱਚ ਪ੍ਰਤਿਭਾ ਸੀ ਅਤੇ ਅਸੀਂ ਉਸ ਨੂੰ ਪਹਿਚਾਣ ਨਹੀਂ ਪਾ ਰਹੇ ਸੀ। ਇਨ੍ਹਾਂ ਪ੍ਰਤਿਭਾਸ਼ਾਲੀਆਂ ਕੋਲ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਵਾਤਾਵਰਣ ਹੀ ਨਹੀਂ ਸੀ। ਇਹੀ ਕਾਰਨ ਹੈ ਕਿ ਦੇਸ਼ ਵਿੱਚ ਪ੍ਰਤਿਭਾਸ਼ਾਲੀ ਨਿਰਾਸ਼ ਹੋ ਰਹੇ ਸਨ ਅਤੇ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਜਾਣ ਲਈ ਮਜ਼ਬੂਰ ਹੋਣਾ ਪੈ ਰਿਹਾ ਸੀ, ਲੇਕਿਨ ਅੱਜ ਅਜਿਹਾ ਨਹੀਂ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਸ ਸਥਿਤੀ ਨੂੰ ਸਮਝਿਆ ਅਤੇ ਦੇਸ਼ ਵਿੱਚ ਇੱਕ ਸਕਾਰਾਤਮਕ ਵਾਤਾਵਰਣ ਤਿਆਰ ਕੀਤਾ, ਜਿਸ ਨਾਲ ਭਾਰਤ ਹੀ ਨਹੀਂ ਪੂਰੀ ਦੁਨੀਆ ਵਿੱਚ ਬਦਲਾਅ ਆਇਆ ਹੈ।
ਸ਼੍ਰੀ ਤੋਮਰ ਨੇ ਕਿਹਾ ਕਿ 2014 ਤੋਂ ਪਹਿਲਾਂ ਦੇਸ਼ ਵਿੱਚ ਕੁੱਲ 31-32 ਹੀ ਸਟਾਰਟਅੱਪ ਹੋਇਆ ਕਰਦੇ ਸਨ, ਲੇਕਿਨ ਅੱਜ ਇਨ੍ਹਾਂ ਦੀ ਸੰਖਿਆ 6,500 ਤੋਂ ਵੀ ਜ਼ਿਆਦਾ ਹੋ ਗਈ ਹੈ। ਇਕੱਲੇ/ਸਿਰਫ਼ ਖੇਤੀਬਾੜੀ ਖੇਤਰ ਵਿੱਚ ਹੀ ਇਨ੍ਹਾਂ ਦੀ ਸੰਖਿਆ 2,000 ਤੋਂ ਵੱਧ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਭਾਰਤ ਦੀ ਤਾਕਤ ਨੂੰ ਪਹਿਚਾਣ ਰਹੀ ਹੈ ਅਤੇ ਇਸ ਦਾ ਲੋਹਾ ਵੀ ਮੰਨ ਰਹੀ ਹੈ।
ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਾਵਾਈ ਵਿੱਚ ਪੂਰੀ ਦੁਨੀਆ ਵਿੱਚ ਭਾਰਤ ਦੀ ਪਹਿਚਾਣ ਬਣੀ ਹੈ ਅਤੇ ਦੁਨੀਆ ਭਰ ਵਿੱਚ ਭਾਰਤ ਦੀ ਤਾਕਤ ਵੀ ਵਧ ਰਹੀ ਹੈ। ਇਹੀ ਕਾਰਨ ਹੈ ਕਿ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਯੂਕ੍ਰੇਨ ਅਤੇ ਰੂਸ ਦੇ ਦਰਮਿਆਨ ਚਲ ਰਹੇ ਯੁੱਧ ਨੂੰ ਇਹ ਕਹਿੰਦੇ ਹੋਏ ਰੁਕਵਾ ਦਿੰਦੇ ਹਨ ਕਿ ਪਹਿਲਾਂ ਸਾਡੇ ਬੱਚਿਆਂ ਨੂੰ ਨਿਕਲਣ ਦਿਓ ਤਾਂ ਭਾਰਤ ਦੀ ਤਾਕਤ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਅਮਰੀਕੀ ਰਾਸ਼ਟਰਪਤੀ ਬਾਈਡੇਨ ਸਾਡੇ ਪ੍ਰਧਾਨ ਮੰਤਰੀ ਜੀ ਦਾ ਪਰਿਚੈ ਕਰਵਾਉਂਦੇ ਹੋਏ ਕਹਿੰਦੇ ਹਨ ਕਿ ਇੱਕ ਸੂਰਜ, ਇੱਕ ਵਿਸ਼ਵ ਅਤੇ ਇੱਕ ਮੋਦੀ ਤਾਂ ਪੂਰੀ ਦੁਨੀਆ ਨੂੰ ਭਾਰਤ ਦੀ ਤਾਕਤ ‘ਤੇ ਮਾਣ ਹੁੰਦਾ ਹੈ।
ਸਟਾਰਟਅੱਪ ਕਨਕਲੇਵ ਵਿੱਚ ਮੱਧ ਪ੍ਰਦੇਸ਼ ਸਰਕਾਰ ਵਿੱਚ ਐੱਮਐੱਸਐੱਮਈ ਮੰਤਰੀ ਸ਼੍ਰੀ ਓਮਪ੍ਰਕਾਸ਼ ਸਖਲੇਚਾ ਸਾਂਸਦ ਮੈਂਬਰ ਸ਼੍ਰੀ ਵਿਵੇਕ ਸ਼ੇਜ਼ਵਲਕਰ, ਲਘੂ ਉਦਯੋਗ ਭਾਰਤੀ ਦੇ ਰਾਸ਼ਟਰੀ ਸੰਗਠਨ ਮੰਤਰੀ ਸ਼੍ਰੀ ਪ੍ਰਕਾਸ਼ ਚੰਦਰ, ਲਘੂ ਉਦਯੋਗ ਭਾਰਤੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਬਲਦੇਵ ਭਾਈ ਪ੍ਰਜਾਪਤੀ, ਆਲ ਇੰਡੀਆਂ ਜਨਰਲ ਸਕੱਤਰ ਸ਼੍ਰੀ ਘਣਸ਼ਾਮ ਔਝਾ ਅਤੇ ਆਲ ਇੰਡੀਆ ਸਕੱਤਰ ਸ਼੍ਰੀ ਸਮੀਰ ਮੁੰਦ੍ਰਾ ਵੀ ਮੌਜੂਦ ਰਹੇ।
***************
ਪੀਕੇ
(Release ID: 1915326)
Visitor Counter : 140