ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਸ਼ਟਰਪਤੀ ਨੇ ਈਸਟਰ ਦੀ ਪੂਰਵ ਸੰਧਿਆ 'ਤੇ ਵਧਾਈਆਂ ਦਿੱਤੀਆਂ

Posted On: 08 APR 2023 2:54PM by PIB Chandigarh

ਭਾਰਦ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਈਸਟਰ ਦੀ ਪੂਰਵ ਸੰਧਿਆ 'ਤੇ ਸਾਰੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆ ਹਨ।

ਰਾਸ਼ਟਰਪਤੀ ਨੇ ਇੱਕ ਸੰਦੇਸ਼ ਵਿੱਚ ਕਿਹਾ ਹੈ, 'ਈਸਟਰ ਦੇ ਸ਼ੁਭ ਅਵਸਰ 'ਤੇ, ਮੈਂ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਾਰੇ ਨਾਗਰਿਕਾਂ, ਵਿਸ਼ੇਸ਼ ਰੂਪ ਵਿੱਚ ਈਸਾਈ ਸਮੁਦਾਇ ਦੇ ਲੋਕਾਂ ਨੂੰ ਆਪਣੀ ਸ਼ੁਭਕਾਮਨਾਵਾਂ ਦਿੰਦੀ ਹਾਂ।

ਈਸਾ ਮਸੀਹ ਦੇ ਪੁਨਰਜੀਵਨ  ਦੇ ਰੂਪ ਵਜੋਂ ਮਨਾਇਆ ਜਾਣ ਵਾਲਾ ਇਹ ਖੁਸ਼ੀ ਦਾ ਤਿਉਹਾਰ ਪਿਆਰ ਅਤੇ ਹਮਦਰਦੀ ਦਾ ਪ੍ਰਤੀਕ ਹੈ। ਈਸਾ ਮਸੀਹ ਨੇ ਸੱਚਾਈ ਅਤੇ ਨਿਆਂ ਦੇ ਲਈ ਆਪਣੇ ਜੀਵਨ ਦਾ ਬਲੀਦਾਨ ਦੇ ਕਰ ਸਾਨੂੰ ਪਿਆਰ ਅਤੇ ਮੁਆਫੀ ਦਾ ਸੰਦੇਸ਼ ਦਿੱਤਾ। ਉਨ੍ਹਾਂ ਦਾ ਜੀਵਨ ਦਇਆ ਅਤੇ ਤਿਆਗ ਦੀ ਅਦੁੱਤੀ ਮਿਸਾਲ ਹੈ।

ਆਓ ਅਸੀਂ ਪ੍ਰਭੂ ਈਸਾ ਮਸੀਹ ਦੀਆਂ ਕਦਰਾਂ-ਕੀਮਤਾਂ ਨੂੰ ਅਪਣਾ ਕੇ ਆਪਣੇ ਸਮਾਜ ਵਿੱਚ ਪਿਆਰ ਅਤੇ ਸਦਭਾਵਨਾ ਨੂੰ ਵਧਾਈਏ ਅਤੇ ਰਾਸ਼ਟਰ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦਾ ਸੰਕਲਪ ਕਰੀਏ।

ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ- 

****

ਡੀਐੱਸ/ਏਕੇ


(Release ID: 1915189)