ਵਿੱਤ ਮੰਤਰਾਲਾ
ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ (ਪੀਐੱਮਐੱਮਵਾਈ) ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 23.2 ਲੱਖ ਕਰੋੜ ਰੁਪਏ ਦੀ ਰਾਸ਼ੀ ਦੇ 40.82 ਕਰੋੜ ਤੋਂ ਵੀ ਵੱਧ ਲੋਨ ਪ੍ਰਵਾਨ ਕੀਤੇ ਗਏ ਹਨ
‘ਮੁਦ੍ਰਾ’ ਨਾਲ ਜ਼ਮੀਨੀ ਪੱਧਰ ‘ਤੇ ਵੱਡੀ ਸੰਖਿਆ ਵਿੱਚ ਰੋਜ਼ਗਾਰ ਅਵਸਰ ਸਿਰਜਣ ਵਿੱਚ ਮਦਦ ਮਿਲੀ ਹੈ ਅਤੇ ਇਹ ਭਾਰਤੀ ਅਰਥਵਿਵਸਥਾ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਗੇਮ ਚੇਂਜਰ ਵੀ ਸਾਬਿਤ ਹੋਈ ਹੈ: ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ
‘ਪੀਐੱਮਐੱਮਵਾਈ’ ਤੋਂ ਦੇਸ਼ ਦੇ ਮਾਈਕਰੋ ਉੱਦਮਾਂ ਤੱਕ ਗਿਰਵੀ-ਮੁਕਤ ਲੋਨ ਦੀ ਨਿਰਵਿਘਨ ਪਹੁੰਚ ਆਸਾਨ ਹੋ ਗਈ ਹੈ: ਵਿੱਤ ਰਾਜ ਮੰਤਰੀ ਡਾ. ਭਗਵਤ ਕਰਾੜ
Posted On:
08 APR 2023 7:45AM by PIB Chandigarh
ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ (ਪੀਐੱਮਐੱਮਵਾਈ) ਦੀ ਸ਼ੁਰੂਆਤ 8 ਅਪ੍ਰੈਲ, 2015 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਆਮਦਨ ਸਿਰਜਣ ਵਾਲੀਆਂ ਗਤੀਵਿਧੀਆਂ ਦੇ ਲਈ ਗ਼ੈਰ-ਕਾਰਪੋਰੇਟ, ਗ਼ੈਰ-ਖੇਤੀਬਾੜੀ ਛੋਟੇ ਅਤੇ ਮਾਈਕਰੋ ਉੱਦਮੀਆਂ ਨੂੰ 10 ਲੱਖ ਰੁਪਏ ਤੱਕ ਦੇ ਗਿਰਵੀ-ਮੁਕਤ ਮਾਈਕਰੋ ਲੋਨ ਆਸਾਨੀ ਨਾਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਕੀਤਾ ਗਿਆ ਸੀ। ‘ਪੀਐੱਮਐੱਮਵਾਈ’ ਦੇ ਤਹਿਤ ਲੋਨ ਦਰਅਸਲ ਮੈਂਬਰ ਲੈਂਡਿੰਗ ਇੰਸਟੀਟਿਊਸ਼ਨਸ (ਐੱਮਐੱਲਆਈ) ਤੇ ਬੈਂਕਾਂ, ਗ਼ੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨਬੀਐੱਫਸੀ), ਮਾਈਕਰੋ ਵਿੱਤ ਸੰਸਥਾਵਾਂ (ਐੱਮਐੱਫਆਈ) ਅਤੇ ਹੋਰ ਵਿੱਤੀ ਵਿਚੌਲਿਆਂ ਦੁਆਰਾ ਪ੍ਰਦਾਨ ਕੀਤੇ ਜਾਂਦੇ ਹਨ।
ਪੀਐੱਮਐੱਮਵਾਈ ਦੀ ਸਫਲ 8ਵੀਂ ਵਰ੍ਹੇਗੰਢ ਦੇ ਅਵਸਰ ‘ਤੇ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ, ‘ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦੂਰਦਰਸ਼ੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ਇਸ ਯੋਜਨਾ ਨਾਲ ਮਾਈਕਰੋ ਉੱਦਮਾਂ ਤੱਕ ਲੋਨ ਦੀ ਆਸਾਨ ਤੇ ਪਰੇਸ਼ਾਨੀ ਮੁਕਤ ਪਹੁੰਚ ਸੰਭਵ ਹੋ ਪਾਈ ਹੈ ਅਤੇ ਇਸ ਨਾਲ ਵੱਡੀ ਸੰਖਿਆ ਵਿੱਚ ਯੁਵਾ ਉੱਦਮੀਆਂ ਨੂੰ ਆਪਣਾ ਬਿਜ਼ਨਸ ਸ਼ੁਰੂ ਕਰਨ ਵਿੱਚ ਮਦਦ ਮਿਲੀ ਹੈ।’
ਪੀਐੱਮਐੱਮਵਾਈ ਦੇ ਅੰਕੜਿਆਂ ਦੇ ਸੰਦਰਭ ਵਿੱਚ ਸ਼੍ਰੀਮਤੀ ਸੀਤਾਰਮਨ ਨੇ ਕਿਹਾ, ‘ਇਸ ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ 24.03.2023 ਤੱਕ 40.82 ਕਰੋੜ ਲੋਨ ਖਾਤਿਆਂ ਵਿੱਚ ਲਗਭਗ 23.3 ਕਰੋੜ ਰੁਪਏ ਪ੍ਰਵਾਨ ਕੀਤੇ ਗਏ ਹਨ। ਇਸ ਯੋਜਨਾ ਦੇ ਤਹਿਤ ਲਗਭਗ 68% ਖਾਤੇ ਮਹਿਲਾ ਉੱਦਮੀਆਂ ਦੇ ਹਨ ਅਤੇ 51% ਖਾਤੇ ਐੱਸਸੀ/ਐੱਸਟੀ ਅਤੇ ਓਬੀਸੀ ਸ਼੍ਰੇਣੀਆਂ ਦੇ ਉੱਦਮੀਆਂ ਦੇ ਹਨ। ਇਹ ਦਰਸਾਉਂਦਾ ਹੈ ਕਿ ਦੇਸ਼ ਦੇ ਉੱਭਰਦੇ ਉੱਦਮੀਆਂ ਨੂੰ ਆਸਾਨੀ ਨਾਲ ਲੋਨ ਦੀ ਉਪਲਬਧਤਾ ਨਾਲ ਇਨੋਵੇਸ਼ਨ ਅਤੇ ਪ੍ਰਤੀ ਵਿਅਕਤੀ ਆਮਦਨ ਵਿੱਚ ਟਿਕਾਊ ਵਾਧਾ ਹੋਇਆ ਹੈ।’
ਐੱਮਐੱਸਐੱਮਈ ਦੇ ਮਾਧਿਅਮ ਨਾਲ ਦੇਸ਼ ਵਿੱਚ ਵਿਕਾਸ ‘ਤੇ ਚਾਨਣਾ ਪਾਉਂਦੇ ਹੋਏ ਵਿੱਤ ਮੰਤਰੀ ਨੇ ਕਿਹਾ, “ਐੱਮਐੱਸਐੱਮਈ ਦੇ ਵਿਕਾਸ ਨੇ ‘ਮੇਕ ਇਨ ਇੰਡੀਆ’ ਪ੍ਰੋਗਰਾਮ ਵਿੱਚ ਵਿਆਪਕ ਯੋਗਦਾਨ ਦਿੱਤਾ ਹੈ ਕਿਉਂਕਿ ਮਜ਼ਬੂਤ ਘਰੇਲੂ ਐੱਮਐੱਸਐੱਮਈ ਦੀ ਬਦੌਲਤ ਘਰੇਲੂ ਬਜ਼ਾਰਾਂ ਦੇ ਨਾਲ-ਨਾਲ ਨਿਰਯਾਤ ਦੇ ਲਈ ਵੀ ਦੇਸ਼ ਵਿੱਚ ਉਤਪਾਦਨ ਬਹੁਤ ਵਧ ਗਿਆ ਹੈ। ਪੀਐੱਮਐੱਮਵਾਈ ਯੋਜਨਾ ਨਾਲ ਜ਼ਮੀਨੀ ਪੱਧਰ ‘ਤੇ ਵੱਡੀ ਸੰਖਿਆ ਵਿੱਚ ਰੋਜ਼ਗਾਰ ਅਵਸਰ ਸਿਰਜਣ ਵਿੱਚ ਮਦਦ ਮਿਲੀ ਹੈ ਅਤੇ ਇਹ ਭਾਰਤੀ ਅਰਥਵਿਵਸਥਾ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਗੇਮ ਚੇਂਜਰ ਵੀ ਸਾਬਿਤ ਹੋਈ ਹੈ।”
ਇਸ ਅਵਸਰ ‘ਤੇ ਕੇਂਦਰੀ ਵਿੱਤ ਰਾਜ ਮੰਤਰੀ (ਐੱਮਓਐੱਸ) ਡਾ. ਭਗਵਤ ਕਿਸਾਨਰਾਓ ਕਰਾੜ ਨੇ ਕਿਹਾ, “ਪੀਐੱਮਐੱਮਵਾਈ ਦਾ ਉਦੇਸ਼ ਦੇਸ਼ ਵਿੱਚ ਮਾਈਕਰੋ ਉੱਦਮਾਂ ਤੱਕ ਗਿਰਵੀ-ਮੁਕਤ ਲੋਨ ਦੀ ਨਿਰਵਿਘਨ ਪਹੁੰਚ ਸੁਨਿਸ਼ਚਿਤ ਕਰਨਾ ਹੈ। ਇਸ ਨੇ ਸਮਾਜ ਦੇ ਲੋਨ ਤੋਂ ਵਾਂਝੇ ਰਹਿੰਦੇ ਅਤੇ ਬੇਹਦ ਸੀਮਿਤ ਲੋਨ ਪਾਉਣ ਵਾਲੇ ਵਰਗਾਂ ਨੂੰ ਸੰਸਥਾਗਤ ਲੋਨ ਦੇ ਢਾਂਚੇ ਦੇ ਅੰਦਰ ਲਿਆ ਦਿੱਤਾ ਹੈ। ‘ਮੁਦ੍ਰਾ’ ਨੂੰ ਹੁਲਾਰਾ ਦੇਣ ਦੀ ਸਰਕਾਰੀ ਨੀਤੀ ਨਾਲ ਲੱਖਾਂ ਐੱਮਐੱਸਐੱਮਈ ਹੁਣ ਰਸਮੀ ਅਰਥਵਿਵਸਥਾ ਦਾ ਹਿੱਸਾ ਬਣ ਗਏ ਹਨ ਅਤੇ ਇਸ ਨਾਲ ਉਨ੍ਹਾਂ ਨੂੰ ਅਨਾਪ-ਸ਼ਨਾਪ ਵਿਆਜ ਦਰਾਂ ‘ਤੇ ਲੋਨ ਦੇਣ ਵਾਲੇ ਸਾਹੂਕਾਰਾਂ ਦੇ ਚੰਗਲ ਤੋਂ ਬਾਹਰ ਨਿਕਲਣ ਵਿੱਚ ਮਦਦ ਮਿਲੀ ਹੈ।”
ਹੁਣ ਜਦਕਿ ਅਸੀਂ ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ (ਪੀਐੱਮਐੱਮਵਾਈ) ਦੇ ਥੰਮ੍ਹਾਂ ਦੇ ਮਾਧਿਅਮ ਨਾਲ ਵਿੱਤੀ ਸਮਾਵੇਸ਼ ਸੁਨਿਸ਼ਚਿਤ ਕਰਨ ਦੀ 8ਵੀਂ ਵਰ੍ਹੇਗੰਢ ਮਨਾ ਰਹੇ ਹਨ, ਤਾਂ ਆਓ ਅਸੀਂ ਇਸ ਯੋਜਨਾ ਦੀਆਂ ਕੁਝ ਪ੍ਰਮੁੱਖ ਵਿਸ਼ੇਸ਼ਤਾਵਾਂ ਅਤੇ ਉਪਲਬਧੀਆਂ ‘ਤੇ ਇੱਕ ਨਜ਼ਰ ਪਾਉਂਦੇ ਹਾਂ:
ਦੇਸ਼ ਵਿੱਚ ਵਿੱਤੀ ਸਮਾਵੇਸ਼ ਪ੍ਰੋਗਰਾਮ ਦਾ ਲਾਗੂਕਰਨ ਤਿੰਨ ਥੰਮ੍ਹਾਂ ‘ਤੇ ਅਧਾਰਿਤ ਹੈ, ਤੇ
-
-
-
- ਬੈਂਕਿੰਗ ਸੇਵਾਵਾਂ ਤੋਂ ਵਾਂਝਿਆਂ ਨੂੰ ਬੈਂਕਿੰਗ ਸੁਵਿਧਾਵਾਂ ਮੁਹੱਈਆ ਕਰਵਾਉਣਾ
- ਅਸੁਰੱਖਿਅਤ ਨੂੰ ਸੁਰੱਖਿਅਤ ਕਰਨਾ, ਅਤੇ
- ਅਣਫੰਡਿਡ ਨੂੰ ਫੰਡਿੰਗ ਕਰਨਾ
ਇਨ੍ਹਾਂ ਤਿੰਨਾਂ ਉਦੇਸ਼ਾਂ ਨੂੰ ਟੈਕਨੋਲੋਜੀ ਦਾ ਉਪਯੋਗ ਕਰਕੇ ਅਤੇ ਬਹੁ-ਹਿਤਧਾਰਕ ਸਹਿਯੋਗਾਤਮਕ ਦ੍ਰਿਸ਼ਟੀਕੋਣ ਨੂੰ ਅਪਣਾਉਂਦੇ ਹੋਏ ਪ੍ਰਾਪਤ ਕੀਤਾ ਜਾ ਰਿਹਾ ਹੈ, ਜਦਕਿ ਲੋਨ ਤੋਂ ਵਾਂਝੇ ਅਤੇ ਬੇਹਦ ਸੀਮਿਤ ਲੋਨ ਪਾਉਣ ਵਾਲਿਆਂ ਨੂੰ ਲੋਨ ਮੁਹੱਈਆ ਕਰਵਾਏ ਜਾ ਰਹੇ ਹਨ।
ਵਿੱਤੀ ਸਮਾਵੇਸ਼ ਦੇ ਤਿੰਨ ਥੰਮ੍ਹਾਂ ਵਿੱਚੋਂ ਇੱਕ ਥੰਮ੍ਹ ਤੇ ਅਣਫੰਡਿਡ ਨੂੰ ਫੰਡਿੰਗ ਕਰਨਾ ਦਰਅਸਲ ‘ਪੀਐੱਮਐੱਮਵਾਈ’ ਦੇ ਮਾਧਿਅਮ ਨਾਲ ਵਿੱਤੀ ਸਮਾਵੇਸ਼ ਵਿੱਚ ਪ੍ਰਤੀਬਿੰਬਿਤ ਹੁੰਦਾ ਹੈ ਜਿਸ ਨੂੰ ਛੋਟੇ ਉੱਦਮੀਆਂ ਤੱਕ ਲੋਨ ਦੀ ਪਹੁੰਚ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਖਾਸ ਗੱਲਾਂ
- ਵਿੱਤ ਦੀ ਜ਼ਰੂਰਤ ਅਤੇ ਸਬੰਧਿਤ ਬਿਜ਼ਨਸ ਦੇ ਪੜਾਅ ਦੀ ਸਥਿਤੀ ਦੇ ਅਧਾਰ ‘ਤੇ ਲੋਨ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਇਹ ਹਨ ‘ਸ਼ਿਸ਼ੁ’ (50,000 ਰੁਪਏ ਤੱਕ ਦੇ ਲੋਨ), ‘ਕਿਸ਼ੋਰ’ (50,000 ਰੁਪਏ ਤੋਂ ਵੱਧ ਅਤੇ 5 ਲੱਖ ਰੁਪਏ ਤੱਕ ਦੇ ਲੋਨ), ਅਤੇ ‘ਤਰੁਣ’ (5 ਲੱਖ ਰੁਪਏ ਤੋਂ ਵੱਧ ਅਤੇ 10 ਲੱਖ ਰੁਪਏ ਤੱਕ ਦੇ ਲੋਨ)।
- ‘ਪੀਐੱਮਐੱਮਵਾਈ’ ਦੇ ਤਹਿਤ ਲੋਨ ਖੇਤੀਬਾੜੀ ਨਾਲ ਸਬੰਧਿਤ ਗਤੀਵਿਧੀਆਂ ਜਿਵੇਂ ਕਿ ਪੋਲਟ੍ਰੀ, ਡੇਅਰੀ, ਮਧੂਮੱਖੀ ਪਾਲਨ, ਆਦਿ ਸਮੇਤ ਨਿਰਮਾਣ, ਵਪਾਰ ਅਤੇ ਸੇਵਾ ਖੇਤਰਾਂ ਵਿੱਚ ਆਮਦਨ ਸਿਰਜਣ ਕਰਨ ਵਾਲੀਆਂ ਗਤੀਵਿਧੀਆਂ ਦੇ ਲਈ ਵਿੱਤ ਪੋਸ਼ਣ ਦੇ ਲੋਨ ਦੀ ਮਿਆਦ ਅਤੇ ਕਾਰਜਸ਼ੀਲ ਪੂੰਜੀ ਦੋਨਾਂ ਹੀ ਘਟਕਾਂ ਨੂੰ ਪੂਰਾ ਕਰਨ ਦੇ ਲਈ ਪ੍ਰਦਾਨ ਕੀਤੇ ਜਾਂਦੇ ਹਨ।
- ਵਿਆਜ ਦਰ ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਲੈਂਡਿੰਗ ਇੰਸਟੀਟਿਊਸ਼ਨਸ ਦੁਆਰਾ ਤੈਅ ਕੀਤੀ ਜਾਂਦੀ ਹੈ। ਕਾਰਜਸ਼ੀਲ ਪੂੰਜੀ ਦੀ ਸੁਵਿਧਾ ਦੇ ਮਾਮਲੇ ਵਿੱਚ ਵਿਆਜ ਕਰਜ਼ਦਾਰ ਦੁਆਰਾ ਸਿਰਫ਼ ਰਾਤ ਭਰ ਲਈ ਲਏ ਗਏ ਧਨ ‘ਤੇ ਹੀ ਲਗਾਇਆ ਜਾਂਦਾ ਹੈ।
24.03.2023 ਤੱਕ ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ (ਪੀਐੱਮਐੱਮਵਾਈ) ਦੇ ਤਹਿਤ ਉਪਬਲਧੀਆਂ
- ਇਸ ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 23.2 ਲੱਖ ਕਰੋੜ ਰੁਪਏ ਦੀ ਰਾਸ਼ੀ ਦੇ 40.82 ਕਰੋੜ ਤੋਂ ਵੀ ਅਧਿਕ ਲੋਨ ਪ੍ਰਵਾਨ ਕੀਤੇ ਗਏ ਹਨ। ਕੁੱਲ ਲੋਨ ਦਾ ਲਗਭਗ 21% ਨਵੇਂ ਉੱਦਮੀਆਂ ਦੇ ਲਈ ਪ੍ਰਵਾਨ ਕੀਤਾ ਗਿਆ ਹੈ।
- ਕੁੱਲ ਲੋਨ ਵਿੱਚੋਂ ਲਗਭਗ 69% ਲੋਨ ਮਹਿਲਾ ਉੱਦਮੀਆਂ ਦੇ ਲਈ ਪ੍ਰਵਾਨ ਕੀਤੇ ਗਏ ਹਨ ਅਤੇ 51% ਲੋਨ ਐੱਸਸੀ/ਐੱਸਟੀ/ਓਬੀਸੀ ਸ਼੍ਰੇਣੀਆਂ ਦੇ ਕਰਜ਼ਦਾਰਾਂ ਦੇ ਲਈ ਪ੍ਰਵਾਨ ਕੀਤੇ ਗਏ ਹਨ।
- ਸ਼੍ਰੇਣੀਵਾਰ ਵਿਸਤ੍ਰਿਤ ਵੇਰਵਾ:-
ਸ਼੍ਰੇਣੀ
|
ਲੋਨ ਦੀ ਸੰਖਿਆ (%)
|
ਪ੍ਰਵਾਨ ਰਾਸ਼ੀ (%)
|
ਸ਼ਿਸ਼ੁ
|
83%
|
40%
|
ਕਿਸ਼ੋਰ
|
15%
|
36%
|
ਤਰੁਣ
|
2%
|
24%
|
ਕੁੱਲ
|
100%
|
100%
|
- ਕੋਵਿਡ-19 ਮਹਾਮਾਰੀ ਦੇ ਕਾਰਨ ਵਿੱਤ ਵਰ੍ਹੇ 2020-21 ਨੂੰ ਛੱਡ ਇਸ ਯੋਜਨਾ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਬੰਧਿਤ ਲਕਸ਼ ਪ੍ਰਾਪਤ ਕੀਤੇ ਗਏ ਹਨ। ਵਰ੍ਹੇ-ਵਾਰ ਪ੍ਰਵਾਨ ਰਾਸ਼ੀ ਇਸ ਪ੍ਰਕਾਰ ਹੈ:-
ਵਰ੍ਹੇ
|
ਪ੍ਰਵਾਨ ਲੋਨ ਦੀ ਸੰਖਿਆ (ਕਰੋੜ ਵਿੱਚ)
|
ਪ੍ਰਵਾਨ ਰਾਸ਼ੀ
(ਲੱਖ ਕਰੋੜ ਰੁਪਏ)
|
2015-16
|
3.49
|
1.37
|
2016-17
|
3.97
|
1.80
|
2017-18
|
4.81
|
2.54
|
2018-19
|
5.98
|
3.22
|
2019-20
|
6.22
|
3.37
|
2020-21
|
5.07
|
3.22
|
2021-22
|
5.37
|
3.39
|
2022-23 (24.03.2023 ਤੱਕ)*
|
5.88
|
4.32
|
ਕੁੱਲ
|
40.82
|
23.2
|
*ਆਰਜ਼ੀ
ਕੋਈ ਹੋਰ ਸਬੰਧਿਤ ਜਾਣਕਾਰੀ
ਪੀਐੱਮਐੱਮਵਾਈ ਦੇ ਤਹਿਤ ਸ਼ਿਸ਼ੁ ਲੋਨ ਦੀ ਤੇਜ਼ ਮੁੜ ਅਦਾਇਗੀ ‘ਤੇ 2% ਦੀ ਵਿਆਜ ਸਬਸਿਡੀ ਸਾਰੇ ਯੋਗ ਕਰਜ਼ਦਾਰਾਂ ਨੂੰ 12 ਮਹੀਨੇ ਦੀ ਮਿਆਦ ਦੇ ਲਈ ਦਿੱਤੀ ਗਈ
- ਵਿੱਤ ਮੰਤਰੀ ਦੁਆਰਾ 14.05.2020 ਨੂੰ ‘ਆਤਮਨਿਰਭਰ ਭਾਰਤ ਅਭਿਯਾਨ’ ਦੇ ਤਹਿਤ ਇਹ ਐਲਾਨ ਕੀਤਾ ਗਿਆ। ਇਸ ਯੋਜਨਾ ਨੂੰ ਕਿਸੇ ਬੇਮਿਸਾਲ ਸਥਿਤੀ ਨਾਲ ਨਿਪਟਣ ਦੇ ਲਈ ਇੱਕ ਵਿਸ਼ਿਸ਼ਟ ਉਪਾਅ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਸੀ ਅਤੇ ਇਸ ਦਾ ਉਦੇਸ਼ ਲੋਨ ਦੀ ਲਾਗਤ ਨੂੰ ਘੱਟ ਕਰਕੇ ‘ਸਮਾਜ ਦੇ ਸਭ ਤੋਂ ਹੇਠਲੇ ਤਬਕੇ’ ਵਾਲੇ ਕਰਜ਼ਦਾਰਾਂ ਦੀਆਂ ਵਿੱਤੀ ਮੁਸ਼ਕਿਲਾਂ ਨੂੰ ਘੱਟ ਕਰਨਾ ਸੀ।
- ਇਹ ਯੋਜਨਾ 31.08.2021 ਤੱਕ ਚਾਲੂ ਸੀ।
- ਕਰਜ਼ਦਾਰਾਂ ਦੇ ਖਾਤਿਆਂ ਵਿੱਚ ਸਬਸਿਡੀ ਰਾਸ਼ੀ ਪਾਉਣ ਦੇ ਲਈ ਸਿਡਬੀ ਦੁਆਰਾ ਐੱਮਐੱਲਆਈ ਨੂੰ 636.89 ਕਰੋੜ ਰੁਪਏ ਵੰਡੇ ਗਏ ਹਨ।
ਮਾਈਕਰੋ ਇਕਾਈਆਂ ਦੇ ਲਈ ਲੋਨ ਗਰੰਟੀ ਫੰਡ (ਸੀਜੀਐੱਫਐੱਮਯੂ)
- ਭਾਰਤ ਸਰਕਾਰ ਦੇ ਪੂਰਨ ਸਵਾਮਿਤ ਵਾਲੀ ਕੰਪਨੀ ‘ਨੈਸ਼ਨਲ ਕ੍ਰੈਡਿਟ ਗਰੰਟੀ ਟ੍ਰਸਟੀ ਕੰਪਨੀ ਲਿਮਿਟੇਡ (ਐੱਨਸੀਜੀਟੀਸੀ)’ ਦੇ ਤਤਵਾਧਾਨ ਵਿੱਚ ਜਨਵਰੀ 2016 ਵਿੱਚ ‘ਮਾਈਕਰੋ ਇਕਾਈਆਂ ਦੇ ਲਈ ਕ੍ਰੈਡਿਟ ਗਰੰਟੀ ਫੰਡ’ ਬਣਾਇਆ ਗਿਆ ਸੀ, ਤਾਕਿ ਇਨ੍ਹਾਂ ਨੂੰ ਗਰੰਟੀ ਦਿੱਤੀ ਜਾ ਸਕੇ:
a. ਬੈਂਕਾਂ/ਗ਼ੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨਬੀਐੱਫਸੀ)/ਮਾਈਕਰੋ ਵਿੱਤ ਸੰਸਥਾਵਾਂ (ਐੱਮਐੱਫਆਈ)/ਹੋਰ ਵਿੱਤੀ ਵਿਚੌਲਿਆਂ ਦੁਆਰਾ ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ (ਪੀਐੱਮਐੱਮਵਾਈ) ਦੇ ਤਹਿਤ ਯੋਗ ਮਾਈਕਰੋ ਇਕਾਈਆਂ ਨੂੰ ਦਿੱਤੇ ਗਏ 10 ਲੱਖ ਰੁਪਏ ਤੱਕ ਦੇ ਲੋਨ;
b. ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐੱਮਜੇਡੀਵਾਈ) ਖਾਤਿਆਂ ਦੇ ਤਹਿਤ ਪ੍ਰਵਾਨ 5,000 ਰੁਪਏ ਦੀ ਓਵਰਡ੍ਰਾਫਟ ਲੋਨ ਰਾਸ਼ੀ (ਜੋ ਸਤੰਬਰ, 2018 ਵਿੱਚ ਵਧ ਕੇ 10,000 ਰੁਪਏ ਕਰ ਦਿੱਤੀ ਗਈ); ਅਤੇ
c. 10 ਲੱਖ ਰੁਪਏ ਤੋਂ ਲੈ ਕੇ 20 ਲੱਖ ਰੁਪਏ ਤੱਕ ਦੇ ਸੈਲਫ ਹੈਲਪ ਗਰੁੱਪ (ਐੱਸਐੱਚਜੀ) ਪੋਰਟਫੋਲੀਓ (01.04.2020 ਤੋਂ ਪ੍ਰਭਾਵੀ)।
****
ਪੀਪੀਜੀ/ਕੇਐੱਮਐੱਨ
(Release ID: 1914832)
Visitor Counter : 191
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu