ਕਿਰਤ ਤੇ ਰੋਜ਼ਗਾਰ ਮੰਤਰਾਲਾ
ਅਸਮ ਦੇ ਗੁਹਾਟੀ ਵਿਖੇ 3-5 ਅਪ੍ਰੈਲ, 2023 ਤੱਕ ਈਡਬਲਿਊਜੀ ਮੀਟਿੰਗ ਦੇ ਦੂਜੇ ਦਿਨ ਤਿੰਨ ਤਰਜੀਹੀ ਖੇਤਰਾਂ 'ਤੇ ਮੰਤਰੀ ਪੱਧਰੀ ਐਲਾਨ ਪੱਤਰ ਦੇ ਖਰੜੇ 'ਤੇ ਚਰਚਾ ਕੀਤੀ ਗਈ
प्रविष्टि तिथि:
04 APR 2023 6:17PM by PIB Chandigarh
ਭਾਰਤ ਦੀ ਜੀ 20 ਪ੍ਰਧਾਨਗੀ ਹੇਠ ਦੂਜੀ ਤਿੰਨ ਰੋਜ਼ਾ ਰੋਜ਼ਗਾਰ ਕਾਰਜ ਸਮੂਹ (ਈਡਬਲਿਊਜੀ) ਮੀਟਿੰਗ ਗੁਹਾਟੀ, ਅਸਮ ਵਿਖੇ ਚੱਲ ਰਹੀ ਹੈ। ਕਿਰਤ ਅਤੇ ਰੋਜ਼ਗਾਰ ਸਕੱਤਰ ਸ਼੍ਰੀਮਤੀ ਆਰਤੀ ਆਹੂਜਾ ਈਡਬਲਿਊਜੀ ਵਲੋਂ ਲਏ ਗਏ ਤਿੰਨ ਤਰਜੀਹੀ ਖੇਤਰਾਂ ਨੂੰ ਕਵਰ ਕਰਨ ਵਾਲੇ ਮੰਤਰੀ ਪੱਧਰੀ ਘੋਸ਼ਣਾ ਖਰੜੇ 'ਤੇ ਚਰਚਾ ਦਾ ਸੰਚਾਲਨ ਕਰ ਰਹੇ ਹਨ। ਇਹ ਖਰੜਾ ਮੰਤਰੀ ਪੱਧਰੀ ਐਲਾਨ ਪੱਤਰ ਪਹਿਲਾਂ ਜੀ-20 ਮੈਂਬਰ ਦੇਸ਼ਾਂ ਨੂੰ ਭੇਜਿਆ ਗਿਆ ਸੀ ਅਤੇ ਪ੍ਰਾਪਤ ਹੋਈਆਂ ਟਿੱਪਣੀਆਂ ਅਤੇ ਸੁਝਾਵਾਂ ਨੂੰ ਖਰੜੇ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਖਰੜੇ 'ਤੇ ਮੌਜੂਦਾ ਸਮੇਂ ਵਿੱਚ ਦੂਜੀ ਈਡਬਲਿਊਜੀ ਮੀਟਿੰਗ ਵਿੱਚ ਚਰਚਾ ਕੀਤੀ ਜਾ ਰਹੀ ਹੈ।

ਈਡਬਲਿਊਜੀ ਦਾ ਸਭਨਾਂ ਲਈ ਮਜ਼ਬੂਤ, ਟਿਕਾਊ, ਸੰਤੁਲਿਤ ਅਤੇ ਰੋਜ਼ਗਾਰ ਭਰਪੂਰ ਵਿਕਾਸ ਲਈ ਤਰਜੀਹੀ ਕਿਰਤ, ਰੋਜ਼ਗਾਰ ਅਤੇ ਸਮਾਜਿਕ ਮੁੱਦਿਆਂ ਨੂੰ ਹੱਲ ਕਰਨ ਦਾ ਉਦੇਸ਼ ਹੈ। ਕਿਰਤ ਅਤੇ ਰੋਜ਼ਗਾਰ ਮੰਤਰਾਲਾ (ਐੱਮਓਐੱਲਈ), ਭਾਰਤ ਸਰਕਾਰ, ਜੀ 20 ਦੀ ਭਾਰਤੀ ਪ੍ਰਧਾਨਗੀ ਹੇਠ ਰੋਜ਼ਗਾਰ ਕਾਰਜ ਸਮੂਹ ਲਈ ਨੋਡਲ ਮੰਤਰਾਲਾ ਹੈ।

ਭਾਰਤ ਦੀ ਪ੍ਰਧਾਨਗੀ ਹੇਠ ਈਡਬਲਿਊਜੀ ਨੇ ਤਿੰਨ ਤਰਜੀਹੀ ਖੇਤਰ ਲਏ ਹਨ, ਭਾਵ , i) ਆਲਮੀ ਹੁਨਰ ਪਾੜੇ ਨੂੰ ਪੂਰਾ ਕਰਨਾ ii) ਗਿਗ ਅਤੇ ਪਲੇਟਫਾਰਮ ਆਰਥਿਕਤਾ, ਅਤੇ ਸਮਾਜਿਕ ਸੁਰੱਖਿਆ iii). ਸਮਾਜਿਕ ਸੁਰੱਖਿਆ ਦਾ ਟਿਕਾਊ ਵਿੱਤ।

ਈਡਬਲਿਊਜੀ ਪ੍ਰਧਾਨ ਨੇ ਵਿਚਾਰ-ਵਟਾਂਦਰੇ ਦੌਰਾਨ ਇਨ੍ਹਾਂ ਖਰੜਿਆਂ ਵਿੱਚ ਯੋਗਦਾਨ ਲਈ ਭਾਗੀਦਾਰਾਂ ਦਾ ਧੰਨਵਾਦ ਕੀਤਾ।


ਇਨ੍ਹਾਂ ਸੈਸ਼ਨਾਂ ਦੇ ਵਿਚਕਾਰ ਸ਼ੁਰੂ ਕੀਤਾ ਗਿਆ ਯੋਗ ਸਟ੍ਰੈਚ ਬ੍ਰੇਕ ਨਾ ਸਿਰਫ ਉਤਸ਼ਾਹਜਨਕ ਸੀ, ਬਲਕਿ ਮੈਂਬਰਾਂ ਵਲੋਂ ਵੀ ਇਸ ਦੀ ਸ਼ਲਾਘਾ ਕੀਤੀ ਗਈ।

****
ਐੱਮਜੇਪੀਐੱਸ
(रिलीज़ आईडी: 1914282)
आगंतुक पटल : 189