ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਭਾਰਤ ਦੇ ਮੁੱਖ ਸੂਚਨਾ ਕਮਿਸ਼ਨਰ (ਸੀਆਈਸੀ) ਸ਼੍ਰੀ ਯਸ਼ਵਰਧਨ ਕੁਮਾਰ ਸਿਨ੍ਹਾ ਨੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ


ਮੁੱਖ ਸੂਚਨਾ ਕਮਿਸ਼ਨ ਨੇ ਕੇਂਦਰੀ ਮੰਤਰੀ ਨੂੰ ਜੰਮੂ ਅਤੇ ਕਸ਼ਮੀਰ ਸਹਿਤ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸੂਚਨਾ ਦਾ ਅਧਿਕਾਰ ਐਪਲੀਕੇਸ਼ਨਾਂ ਦੀ ਨਿਪਟਾਨ ਦਰ ਵਿੱਚ ਪ੍ਰਗਤੀਸ਼ੀਲ ਸੁਧਾਰ ਬਾਰੇ ਜਾਣਕਾਰੀ ਦਿੱਤੀ, ਜੰਮੂ ਅਤੇ ਕਸ਼ਮੀਰ ਵਿੱਚ ਕੇਂਦਰੀ ਸੂਚਨਾ ਕਮਿਸ਼ਨ ਦਾ ਅਧਿਕਾਰ ਖੇਤਰ ਕੇਵਲ ਤਿੰਨ ਸਾਲ ਪਹਿਲਾਂ ਇਸ ਰਾਜ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਦੇ ਬਾਅਦ ਵਧਾਇਆ ਗਿਆ ਸੀ

ਕੋਵਿਡ ਮਹਾਮਾਰੀ ਦੀਆਂ ਰੁਕਾਵਟਾਂ ਭਰੀ ਮੱਧਵਰਤੀ ਮਿਆਦ ਦੇ ਬਾਵਜੂਦ ਆਰਟੀਆਈ ਦੇ ਲੰਬਿਤ ਮਾਮਲਿਆਂ ਵਿੱਚ ਲਗਾਤਾਰ ਸੁਧਾਰਵਾਦੀ ਕਮੀ ਆ ਰਹੀ ਹੈ: ਡਾ. ਜਿਤੇਂਦਰ ਸਿੰਘ

ਜੰਮੂ-ਕਸ਼ਮੀਰ ਵਿੱਚ ਕਰੀਬ-ਕਰੀਬ 300 ਆਰਟੀਆਈ ਐਪਲੀਕੇਸ਼ਨ ਮਾਮਲੇ ਹੀ ਹੁਣ ਲੰਬਿਤ ਹਨ: ਡਾ. ਜਿਤੇਂਦਰ ਸਿੰਘ

Posted On: 04 APR 2023 3:23PM by PIB Chandigarh

ਭਾਰਤ ਦੇ ਮੁੱਖ ਸੂਚਨਾ ਕਮਿਸ਼ਨਰ ਯਸ਼ਵਰਧਨ ਕੁਮਾਰ ਸਿਨ੍ਹਾ ਨੇ ਅੱਜ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ, ਰਾਜ ਮੰਤਰੀ ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ। ਮੁੱਖ ਸੂਚਨਾ ਕਮਿਸ਼ਨਰ ਨੇ ਡਾ. ਜਿਤੇਂਦਰ ਸਿੰਘ ਨੂੰ ਜੰਮੂ ਅਤੇ ਕਸ਼ਮੀਰ ਸਹਿਤ ਦੇਸ਼ ਭਰ ਵਿੱਚ ਆਰਟੀਆਈ ਐਪਲੀਕੇਸ਼ਨਾਂ ਦੇ ਨਿਪਟਾਨ ਅਤੇ ਉਨ੍ਹਾਂ ਦੇ ਲੰਬਿਤ ਹੋਣ ਦੀ ਵਰਤਮਾਨ ਸਥਿਤੀ ਬਾਰੇ ਜਾਣਕਾਰੀ ਦਿੱਤੀ। ਜੰਮੂ ਅਤੇ ਕਸ਼ਮੀਰ ਵਿੱਚ ਕੇਂਦਰੀ ਸੂਚਨਾ ਕਮਿਸ਼ਨਰ ਦਾ ਅਧਿਕਾਰ ਖੇਤਰ ਕੇਵਲ ਤਿੰਨ ਸਾਲ ਪਹਿਲੇ ਇਸ ਰਾਜ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਦੇ ਬਾਅਦ ਵਧਾਇਆ ਗਿਆ ਸੀ।

ਮੁੱਖ ਸੂਚਨਾ ਕਮਿਸ਼ਨਰ ਨੇ ਕੇਂਦਰੀ ਮੰਤਰੀ ਦੇ ਨਾਲ ਘੰਟੇ ਭਰ ਦੀ ਮੀਟਿੰਗ ਦੇ ਦੌਰਾਨ ਹਾਲ ਦੇ ਦਿਨਾਂ ਵਿੱਚ ਕੋਵਿਡ ਮਹਾਮਾਰੀ ਦੇ ਕਾਰਨ ਉਤਪੰਨ ਰੁਕਾਵਟਾਂ ਦੇ ਬਾਵਜੂਦ ਆਰਟੀਆਈ ਦੇ ਲੰਬਿਤ ਮਾਮਲਿਆਂ ਦੀ ਨਿਪਟਾਨ ਦਰ ਵਿੱਚ ਸੁਧਾਰਵਾਦੀ ਕਮੀ ਬਾਰੇ ਵਿਸਤਾਰ ਨਾਲ ਦੱਸਿਆ।

ਡਾ. ਜਿਤੇਂਦਰ ਸਿੰਘ ਨੇ ਸੂਚਨਾ ਦੇ ਅਧਿਕਾਰ (ਆਰਟੀਆਈ) ਮਾਮਲਿਆਂ ਦੇ ਨਿਪਟਾਨ ਵਿੱਚ ਹੋਣ ਵਾਲੇ ਵਾਧੇ ਦੀ ਤੁਲਨਾ ਵਿੱਚ ਲੰਬਿਤ ਮਾਮਲਿਆਂ ਵਿੱਚ ਵੀ ਲਗਾਤਾਰ ਕਮੀ ਲਿਆਉਣ ਦੇ ਲਈ ਕੇਂਦਰੀ ਸੂਚਨਾ ਕਮਿਸ਼ਨਰ ਦੀ ਸਰਾਹਨਾ ਕੀਤੀ। ਕੇਂਦਰੀ ਮੰਤਰੀ ਨੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿਹਾ ਕਿ ਲੰਬਿਤ ਮਾਮਲਿਆਂ ਦੀ ਸੰਖਿਆ ਪਿਛਲੇ ਸਾਲ ਦੇ ਕਰੀਬ 29,000 ਮਾਮਲਿਆਂ ਤੋਂ ਘਟਕੇ ਵਰਤਮਾਨ ਵਿੱਚ ਲਗਭਗ 19,000 ਰਹਿ ਗਈ ਹੈ, ਜਦਕਿ ਮਾਮਲਿਆਂ ਦੇ ਨਿਪਟਾਨ ਦੀ ਰਫਤਾਰ 2021-22 ਵਿੱਚ 28,793 ਤੋਂ ਵਧ ਕੇ 2022-23 ਵਿੱਚ 29,104 ਹੋ ਗਈ ਹੈ।

ਯਸ਼ਵਰਧਨ ਕੁਮਾਰ ਸਿਨ੍ਹਾ ਨੇ ਇਹ ਵੀ ਦੱਸਿਆ ਕਿ ਜੂਨ 2020 ਦੇ ਮਹੀਨੇ ਵਿੱਚ ਕੋਵਿਡ ਮਹਾਮਾਰੀ ਦੇ ਬਾਵਜੂਦ ਆਰਟੀਆਈ ਦੇ ਐਪਲੀਕੇਸ਼ਨਾਂ ਦੀ ਮਾਸਿਕ ਨਿਪਟਾਨ ਦਰ ਇਸ ਦੇ ਪਿਛਲੇ ਸਾਲ ਜੂਨ ਦੇ ਮਹੀਨੇ ਯਾਨੀ 2019 ਦੀ ਦਰ ਤੋਂ ਕੀਤੇ ਅਧਿਕ ਸੀ। ਉਨ੍ਹਾਂ ਨੇ ਕਿਹਾ ਅਜਿਹਾ ਇਸ ਲਈ ਸੰਭਵ ਹੋ ਸਕਿਆ ਕਿਉਂਕਿ ਕੇਂਦਰੀ ਸਚੂਨਾ ਕਮਿਸ਼ਨਰ ਨੇ ਔਨਲਾਈਨ, ਵਰਚੁਅਲ ਰਾਹੀਂ ਅਤੇ ਵੀਡਿਓ ਕਾਨਫਰੰਸ ਦੀ ਆਧੁਨਿਕ ਤਕਨੀਕ ਦਾ ਉਪਯੋਗ ਕਰਕੇ ਕੋਵਿਡ ਦੇ ਸਮੇਂ ਵਿੱਚ ਵੀ ਨਿਰਵਿਘਨ ਰੂਪ ਤੋਂ ਆਪਣਾ ਕੰਮਕਾਜ ਕਰਨਾ ਜਾਰੀ ਰੱਖਿਆ ਸੀ।

ਡਾ. ਜਿਤੇਂਦਰ ਸਿੰਘ ਨੇ ਇਹ ਵੀ ਦੱਸਿਆ ਕਿ ਮਈ, 2020 ਵਿੱਚ ਕੋਵਿਡ ਮਹਾਮਾਰੀ ਦੇ ਚੁਣੌਤੀਪੂਰਣ ਸਮੇਂ ਦੇ ਦੌਰਾਨ ਵੀ ਕੇਂਦਰੀ ਸੂਚਨਾ ਕਮਿਸ਼ਨਰ ਨੇ ਨਵਗਠਿਤ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਨਾਲ ਆਰਟੀਆਈ ਦੀ ਜਾਂਚ ਕਰਨਾ ਉਨ੍ਹਾਂ ਦੀ ਸੁਣਵਾਈ ਕਰਨਾ ਅਤੇ ਨਿਪਟਾਨ ਕਰਨ ਦਾ ਕਾਰਜ ਵਰਚੁਅਲ ਰਾਹੀਂ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਜੰਮੂ-ਕਸ਼ਮੀਰ ਅਤੇ ਲਦਾਖ ਦੇ ਐਪਲੀਕੇਸ਼ਨਾਂ ਨੂੰ ਆਪਣੇ ਘਰ ਤੋਂ ਹੀ ਆਰਟੀਆਈ ਐਪਲੀਕੇਸ਼ਨ ਦਾਖਲ ਕਰਨ ਅਤੇ ਇੱਥੇ ਤੱਕ ਕੀ ਕੇਂਦਰੀ ਸੂਚਨਾ ਕਮਿਸ਼ਨਰ ਵਿੱਚ ਅਪੀਲ ਕਰਨ ਦੇ ਲਈ ਵੀ ਅਨੁਮਤੀ ਪ੍ਰਦਾਨ ਕਰ ਦਿੱਤੀ ਗਈ ਸੀ।ਇੱਥੇ ‘ਤੇ ਇਸ ਤੱਥ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਜੰਮੂ-ਕਸ਼ਮੀਰ ਪੁਨਰਗਠਨ ਐਕਟ 2019 ਦੇ ਪੇਸ਼ ਹੋਣ ਦੇ ਪਰਿਣਾਮਸਵਰੂਪ, ਜੰਮੂ-ਕਸ਼ਮੀਰ ਸੂਚਨਾ ਦਾ ਅਧਿਕਾਰ ਐਕਟ 2009 ਅਤੇ ਉਸਦੇ ਤਹਿਤ ਆਉਣ ਵਾਲੇ ਨਿਯਮਾਂ ਨੂੰ ਨਿਰਸਤ ਕਰ ਦਿੱਤਾ ਗਿਆ ਅਤੇ ਸੂਚਨਾ ਦਾ ਅਧਿਕਾਰ ਐਕਟ 2005 ਅਤੇ ਉਸ ਦੇ ਤਹਿਤ ਆਉਣ ਵਾਲੇ ਨਿਯਮਾਂ ਨੂੰ 31.10.2019 ਤੋਂ ਲਾਗੂ ਕਰ ਦਿੱਤਾ ਗਿਆ। ਡਾ. ਜਿਤੇਂਦਰ ਸਿੰਘ ਨੇ ਇਹ ਵੀ ਕਿਹਾ ਕਿ ਜਿੱਥੇ ਤੱਕ ਜੰਮੂ-ਕਸ਼ਮੀਰ ਦੀ ਗੱਲ ਹੈ ਤਾਂ ਉੱਥੇ ਕਾਫੀ ਪਰਿਵਤਰਨ ਆ ਚੁੱਕਿਆ ਹੈ। ਹੁਣ ਜੰਮੂ ਅਤੇ ਕਸ਼ਮੀਰ ਦੇ ਗੈਰ-ਨਿਵਾਸ ਜਾਂ ਗੈਰ-ਰਾਜ ਵਿਸ਼ੇ ਵੀ ਕੇਂਦਰ ਸ਼ਾਸਿਤ ਮੁੱਦਿਆ ਅਰਥਾਤ ਏਜੰਸੀਆਂ ਨਾਲ ਸੰਬਧਿਤ ਆਰਟੀਆਈ ਫਾਈਲ ਕਰਨ ਦੇ ਹਕਦਾਰ ਹਨ।

ਯਸ਼ਵਰਧਨ ਕੁਮਾਰ ਸਿਨ੍ਹਾ ਨੇ ਡਾ. ਜਿਤੇਂਦਰ ਸਿੰਘ ਨੂੰ ਇਸ ਸਾਲ ਦੀ ਸ਼ੁਰੂਆਤ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਕੇਂਦਰ ਸੂਚਨਾ ਕਮਿਸ਼ਨਰ ਦੇ ਦਾਅਰੇ ਵਿੱਚ ਲਿਆਉਣ ਦੇ ਬਾਅਦ ਜੰਮੂ-ਕਸ਼ਮੀਰ ਨਾਲ ਆਰਟੀਆਈ ਐਪਲੀਕੇਸ਼ਨਾਂ ਦੇ ਨਿਪਟਾਨ ਦੀ ਸਥਿਤੀ ਬਾਰੇ ਦੱਸਿਆ। ਜੰਮੂ-ਕਸ਼ਮੀਰ ਵਿੱਚ ਮੁੱਖ ਸੂਚਨਾ ਕਮਿਸ਼ਨਰ ਦਫਤਰ ਸ਼ੁਰੂ ਹੋਣ ਦੇ ਬਾਅਦ ਸਾਲ 2021-22 ਵਿੱਚ 844 ਰਜਿਸਟ੍ਰੇਸ਼ਨ ਆਰਟੀਆਈ ਐਪਲੀਕੇਸ਼ਨ ਰਜਿਸਟ੍ਰੇਸ਼ਨ ਕੀਤੇ ਗਏ ਅਤੇ 114 ਦਾ ਨਿਸਤਾਰਣ ਹੋਇਆ ਸੀ।  ਸਾਲ 2022-23 ਦੇ ਦੌਰਾਨ 293 ਨਵੇਂ ਆਰਟੀਆਰ ਐਪਲੀਕੇਸ਼ਨ ਰਜਿਸਟ੍ਰੇਸ਼ਨ ਹੋਏ ਅਤੇ 697 ਦਾ ਨਿਪਟਾਰਾ ਕੀਤਾ ਗਿਆ ਜਿਸ ਵਿੱਚ ਪਿਛਲੇ ਵਰ੍ਹਿਆਂ ਦੇ ਬੈਕਲੌਗ ਵੀ ਸ਼ਾਮਲ ਸਨ। ਕੇਂਦਰੀ ਸੂਚਨਾ ਕਮਿਸ਼ਨਰ ਪਿਛਲੇ ਤਿੰਨ ਵਰ੍ਹਿਆਂ ਵਿੱਚ ਜੰਮੂ-ਕਸ਼ਮੀਰ ਵਿੱਚ ਕਾਰਜ ਕਰ ਰਿਹਾ ਹੈ। ਹੁਣ ਤੱਕ ਲਗਭਗ 300 ਆਰਟੀਆਈ ਐਪਲੀਕੇਸ਼ਨ ਲੰਬਿਤ ਹਨ ਅਤੇ ਯਸ਼ਵਰਧਨ ਕੁਮਾਰ ਸਿਨ੍ਹਾ ਨੇ ਭਰੋਸਾ ਦਿੱਤਾ ਕਿ ਬਹੁਤ ਜਲਦ ਇਨ੍ਹਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਸਰਕਾਰ ਨਾਲ ਮਿਲਣ ਵਾਲੇ ਨਿਰੰਤਰ ਸਹਿਯੋਗ ਅਤੇ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਦੁਆਰਾ ਤਾਲਮੇਲ ਦੇ ਲਈ ਕੇਂਦਰ ਮੰਤਰੀ ਡਾ. ਜਿਤੇਂਦਰ ਸਿੰਘ ਦਾ ਧੰਨਵਾਦ ਕੀਤਾ।

ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਦੇ ਦਫਤਰ ਵਿੱਚ ਹੀ ਦਿਨ ਅਰਥਾਤ ਰਾਤ ਦੇ ਕਿਸੇ ਵੀ ਸਮੇਂ ਅਤੇ ਦੇਸ਼ ਜਾਂ ਵਿਦੇਸ਼ ਦੇ ਕਿਸੇ ਵਿੱਚ ਹਿੱਸੇ ਨਾਲ ਆਰਟੀਆਈ ਐਪਲੀਕੇਸ਼ਨਾਂ ਦੀ ਈ-ਫਾਈਲਿੰਗ ਦੇ ਲਈ 24 ਘੰਟੇ ਦੀ ਪੋਰਟਲ ਸੇਵਾ ਸ਼ੁਰੂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕਾਰਜਕਾਲ ਹੀ ਹੈ ਜਿਸ ਦੌਰਾਨ ਕੇਂਦਰੀ ਸੂਚਨਾ ਕਮਿਸ਼ਨਰ ਦੇ ਦਫਤਰ ਨੂੰ ਉਸ ਦੇ ਆਪਣੇ ਵਿਸ਼ੇ ਕਾਰਜਕਾਲ ਪਰਿਸਰ ਵਿੱਚ ਟ੍ਰਾਂਸਫਰ ਕੀਤਾ ਗਿਆ।

ਡਾ. ਜਿਤੇਂਦਰ ਸਿੰਘ ਨੇ ਦੁਹਰਾਇਆ ਕਿ ਸਰਕਾਰ ਦੇ ਕੰਮਕਾਜ ਵਿੱਚ ਪਾਰਦਰਸ਼ਿਤਾ ਅਤੇ ਜਨ-ਭਾਗੀਦਾਰੀ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ  ਨੂੰ ਪੂਰਾ ਕਰਨ ਦੇ ਲਈ ਕੇਂਦਰੀ ਸੂਚਨਾ ਕਮਿਸ਼ਨਰ ਦੀ ਭੂਮਿਕਾ ਮਹੱਤਵਪੂਰਨ ਹੈ।

*****

ਐੱਸਐੱਨਸੀ/ਐੱਸਐੱਮ


(Release ID: 1913973) Visitor Counter : 119